Posts

Showing posts from June, 2023

ਸੰਯੁਕਤ ਕਿਸਾਨ ਮੋਰਚੇ ਵੱਲੋਂ ਮੂੰਗੀ ਅਤੇ ਮੱਕੀ ਦੀ ਐੱਮਐੱਸਪੀ ਲਈ ਖੇਤੀਬਾੜੀ ਮੰਤਰੀ ਨੂੰ ਦਿੱਤਾ ਮੰਗ ਪੱਤਰ

Image
ਮੁਹਾਲੀ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਇਥੇ ਕਿਸਾਨ ਜਥੇਬੰਦੀਆਂ ਨੇ ਮੂੰਗੀ ਦੀ ਫ਼ਸਲ ਦੀ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਯਕੀਨੀ ਬਣਾਉਣ ਦੀ ਮੰਗ ਲਈ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੰਜਾਬ ਭਰ 'ਚੋਂ ਕਿਸਾਨਾਂ ਦੇ ਜਥੇ ਸਵੇਰੇ 10 ਵਜੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ 1 ਵਜੇ ਤੱਕ ਵੱਡਾ ਇਕੱਠ ਹੋ ਗਿਆ। ਕਿਸਾਨਾਂ ਨੇ ਇੱਥੇ ਮੰਗਾਂ 'ਤੇ ਲੰਮੀ ਚਰਚਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਪਰ ਮੁਹਾਲੀ ਪੁਲੀਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਫੇਜ-7 ਦੇ ਟਰੈਫਿਕ ਲਾਈਟ ਪੁਆਇੰਟ 'ਤੇ ਰੋਕ ਲਿਆ। ਪ੍ਰਦਰਸ਼ਨ ਮੌਕੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਰੀਬ 33 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਹੋਰ ਪ੍ਰਮੁੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਮੁਹਾਲੀ ਦੇ ਦਵਿੰਦਰ ਸਿੰਘ ਦੇਹਕਲਾਂ, ਜਰਨਲ ਸਕੱਤਰ ਜਸਪਾਲ ਸ...

ਚਿਤਾਵਨੀ: ਕੋਠੀ ‘ਤੇ ਕਬਜ਼ਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੀ ਕੀਤੀ ਮੰਗ

Image
ਜਗਰਾਉਂ : ਅੱਜ ਇਥੇ ਐਨਆਰਆਈ ਜਾਇਦਾਦ ਬਚਾਓ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਗਰਾਉਂ ਕੋਠੀ ਕਬਜ਼ਾ ਮਾਮਲੇ ਵਿੱਚ ਸ਼ਾਮਿਲ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੋਠੀ ਕਬਜ਼ਾ ਗਿਰੋਹ ਕਰਮ ਸਿੰਘ, ਅਸ਼ੋਕ ਕੁਮਾਰ ਅਤੇ ਦੋਸ਼ੀ ਅਧਿਕਾਰੀਆਂ ‘ਤੇ ਪਰਚਾ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈਕੇ ਚੇਤਾਵਨੀ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਸੂਬਾਈ ਜਥੇਬੰਦਿਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਆਲ ਇੰਡੀਆ ਕਿਸਾਨ ਸਭਾ ਦੇ ਚਮਕੌਰ ਸਿੰਘ ਬਰਮੀ, ਜਸਵੀਰ ਸਿੰਘ ਝੱਜ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਬੀਕੇਯੂ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਮਾਸਟਰ ਜਸਦੇਵ ਸਿੰਘ ਲੱਲਤੋ, ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਦੇਵ ਸਿੰਘ ਭੂੰਦੜੀ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਦਸਮੇਸ਼ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਮੋਰਕਰੀਮਾ, ਪੈਨਸ਼ਨ ਯੂਨੀਅਨ ਦੇ ਗੁਰਮੇਲ ਸਿੰਘ ਮੈਲਦੇ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ, ਬੀਕੇਯੂ ਉਗਰਾਹਾਂ ਦੇ ਰਾਮਸ਼ਰਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਸਿੰਘ ਮਾਣੂੰਕੇ ਨੇ ਆਖਿਆ ਕਿ ਬੇਸ਼ੱਕ ਬੀਬੀ ਕੁਲਦੀਪ ਕੌਰ...

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਪ੍ਰਣਾਮ

Image
ਕਾਸ਼ਤਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣ ਵਾਲੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਪ੍ਰਣਾਮ ਕਰਦੀ ਹੈ।

ਜਮਹੂਰੀ ਕਿਸਾਨ ਸਭਾ ਪੰਜਾਬ ਜ਼ਮੀਨਾਂ ‘ਤੇ ਜਬਰੀ ਕਬਜ਼ਾ ਨਹੀਂ ਹੋਣ ਦੇਵੇਗੀ- ਕੋਟਉਮਰਾ, ਗੁੱਜਰਵਾਲ

Image
ਡੇਹਲੋ, 23 ਜੂਨ “ਕੇਂਦਰ ਤੇ ਸੂਬਾ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਲਈ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਕੌਡੀਆਂ ਮੁੱਲ ਪਾ ਕੇ ਉਨ੍ਹਾਂ ਨੂੰ ਜ਼ਮੀਨਾਂ ਤੋਂ ਜਬਰੀ ਬੇਦਖ਼ਲ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਸਰਕਾਰਾਂ ਵੱਲੋਂ ਆਨੇ ਬਹਾਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋ ਕਿ ਚਾਹੀਦਾ ਸੀ ਕਿ ਕਿਸਾਨਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਿਆ ਜਾਦਾ।”  ਉਪਰੋਕਤ ਬਿਆਨ ਪ੍ਰੈਸ ਨੂੰ ਜਾਰੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਹੇ। ਉਹਨਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ (ਕੋਟਆਗਾ) ਸਮੇਤ ਸਾਰੇ ਜ਼ਿਲ੍ਹੇ ਦੇ ਕਿਸਾਨਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਉਹਨਾਂ ਦੀ ਜ਼ਮੀਨਾਂ ਦੀ ਰਾਖੀ ਕੀਤੀ ਜਾਵੇਗੀ। ਕਿਸਾਨਾਂ ਦੀ ਜ਼ਮੀਨਾਂ ‘ਤੇ ਉਹਨਾਂ ਦੀ ਸਹਿਮਤੀ ਬਿਨਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮਾਰਕੀਟ ਰੇਟ ਸਾਰੇ ਭੱਤਿਆਂ ਦੇ ਸਮੇਤ ਦਿੱਤਾ ਜਾਵੇ। ਸੜਕ ਦੇ ਆਸੇ ਪਾਸੇ ਬਚਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਲਈ ਰਸਤੇ, ਖਾਲ, ਪਹੀਆ ਤੇ ਮੋਟਰ ਕੁਨੈਕਸ਼ਨਾਂ ਦੇ ਮਸਲੇ ...

ਜਗਰਾਉਂ ‘ਚ 26 ਨੂੰ ਹੋ ਰਹੀ ਕਾਨਫ਼ਰੰਸ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

Image
ਜਗਰਾਉਂ, 22 ਜੂਨ ਜਨਤਕ ਜਥੇਬੰਦੀਆਂ ਵੱਲੋਂ ਐਨਆਰਆਈ ਪਰਿਵਾਰ ਦੀ ਕੋਠੀ ‘ਤੇ ਕਾਬਜ਼ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਾਅਲਸਾਜੀ ਗਰੋਹ ਦਾ ਕਬਜ਼ਾ ਤੋੜਨ ਅਤੇ ਐਨਆਰਆਈ ਪਰਿਵਾਰ ਨੂੰ ਘਰੇ ਵਾੜਨ ਲਈ ਤਹਿ ਕੀਤੇ 26 ਜੂਨ ਦੇ ਸੱਦੇ ਦੇ ਦਬਾਅ ਤਹਿਤ ਕੋਠੀ ਦੀਆਂ ਚਾਬੀਆਂ ਐਨਆਰਆਈ ਪਰਿਵਾਰ ਨੂੰ ਮਿਲਣ ਤੋਂ ਬਾਅਦ, ਇਸ ਮਸਲੇ ਦੇ ਅਧਾਰਿਤ ਬਣੀ  'ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ' ਦੀ ਮੀਟਿੰਗ ਚਮਕੌਰ ਸਿੰਘ ਬਰਮੀ ਦੀ ਪ੍ਰਧਾਨਗੀ ਹੇਠ ਹੋਈ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਰਸੂਲਪੁਰ, ਜਗਤਾਰ ਸਿੰਘ ਦੇਹੜਕਾ, ਸੁਖਦੇਵ ਸਿੰਘ ਭੂੰਦੜੀ, ਬਲਰਾਜ ਸਿੰਘ ਕੋਟਉਮਰਾ, ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਗੁਰਮੇਲ ਸਿੰਘ ਰੂਮੀ, ਜਗਦੀਸ਼ ਸਿੰਘ ਕਾਉਂਕੇ, ਬਲਦੇਵ ਸਿੰਘ ਰਸੂਲਪੁਰ, ਚਰਨ ਸਿੰਘ ਸਰਾਭਾ, ਦੇਵਿੰਦਰ ਸਿੰਘ ਮਲਸੀਹਾਂ, ਇੰਦਰਜੀਤ ਸਿੰਘ ਧਾਲੀਵਾਲ, ਹੁਕਮਰਾਜ ਦੇਹੜਕਾ, ਗੁਰਦਿਆਲ ਸਿੰਘ ਤਲਵੰਡੀ, ਕਮਲਜੀਤ ਸਿੰਘ ਬੁਜਰਗ, ਆਤਮਾ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।  ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਕੋਠੀ ‘ਤੇ ਕਬਜ਼ਾ ਕਰਨ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਨ ਵਾਲੀ ਹਲਕਾ ਵਿਧਾਇਕਾ, ਜਾਅਲਸਾਜੀ ਗਰੋਹ ਅਤੇ ਇਸ ਨਾਲ ਸਬੰਧਿਤ ਸਰਕਾਰੀ ਅਧਿਕਾਰੀਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ। ਹੀਰਾ ਬਾਗ ਵਿੱਚ ਸਥਿਤ ਚਰਚਿਤ ਕੋਠੀ ਦਾ ਇੰਤਕਾਲ ਤਰੁੰਤ ਐਨਆਰਆਈ ਮਾਤਾ ਅਮਰਜੀਤ ਕੌਰ ਦੇ ਨਾਮ ਕੀਤਾ ਜਾਵੇ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀ...

ਆਬਾਦਕਾਰਾਂ ਦੇ ਉਜਾੜੇ ਖ਼ਿਲਾਫ਼ 3 ਘੰਟੇ ਦਿੱਤਾ ਰੋਸ ਧਰਨਾ

Image
ਪਠਾਨਕੋਟ, 22 ਜੂਨ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਪਿੰਡ ਸਕੋਲ ਵਿਖੇ ਬਣਨ ਜਾ ਰਹੇ ਐੱਨਸੀਜੀ ਹੱਬ ਲਈ ਕੀਤੇ ਜਾ ਰਹੇ ਆਬਾਦਕਾਰਾਂ ਦੇ ਉਜਾੜੇ ਖਿਲਾਫ ਲਗਾਤਾਰ 3 ਘੰਟੇ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਡੀਸੀ ਦਫਤਰ ਦੇ ਘਿਰਾਓ ਵਿੱਚ ਤਬਦੀਲ ਕਰਨ ਦੇ ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨਐੱਸਜੀ ਹੱਬ ਲਈ ਪਿੰਡ ਸਕੋਲ ਦੀ 103 ਕਿੱਲੇ ਜ਼ਮੀਨ ਦੇਣ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ 103 ਏਕੜ ਜ਼ਮੀਨ ਪਿੰਡ ਸਕੋਲ ਦੇ ਲੋਕਾਂ ਨੇ ਬੜ੍ਹੀ ਮੁਸ਼ਕਿਲ ਨਾਲ ਆਬਾਦ ਕੀਤੀ ਸੀ ਅਤੇ ਸਰਕਾਰ ਹੁਣ ਇੱਕੋ ਝਟਕੇ ਆਬਾਦਕਾਰਾਂ ਤੋਂ ਇਹ ਜ਼ਮੀਨਾਂ ਖੋਹਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ ਹੀ ਪਿੰਡ ਸਕੋਲ ਨੂੰ ਆਬਾਦ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਸੀ ਅਤੇ ਬੇਆਬਾਦ ਜ਼ਮੀਨਾਂ ਆਬਾਦ ਕਰਨ ਲਈ ਮੁਆਵਜ਼ੇ ਵੀ ਦਿੱਤੇ ਸਨ। ਪਿੰਡ ਸਕੋਲ ਵਿੱਚ ਬੀਐੱਸਐੱਫ ਵੀ ਰਹਿਣ ਤੋਂ ਮਨ੍ਹਾਂ ਕਰ ਰਹੀ ਸੀ ਜਿਸ ਕਰਕੇ ਲੋਕਾਂ ਨੇ ਦੇਸ਼ ਸੇਵਾ ਹਿੱਤ ਇਹ ਫੈਸਲਾ ਲਿਆ ਅਤੇ ਜਾਨ-ਮਾਲ ਦਾ ਖਤਰਾ ਉਠਾ ਕੇ ਪਿੰਡ ਸਕੋਲ ਨੂੰ...

ਥਾਣੇ ਅੱਗੇ ਨਾਅਰੇਬਾਜ਼ੀ ਕੀਤੀ

Image
ਗੋਇੰਦਵਾਲ ਸਾਹਿਬ, 21 ਜੂਨ ਸਥਾਨਕ ਪੁਲੀਸ ਦੀ ਘਟੀਆਂ ਕਾਰਗੁਜ਼ਾਰੀ ਤੋਂ ਤੰਗ ਆ ਕੇ ਅੱਜ ਸਥਾਨਕ ਥਾਣੇ ਅੱਗੇ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁਨਾ ਨੇ ਨਾਅਰੇਬਾਜ਼ੀ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।  ਇਸ ਸਬੰਧੀ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਉਨ੍ਹਾ ਇਲਾਕੇ ਦੇ ਕਈ ਮਸਲਿਆਂ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਮਿਲਣ ਲਈ ਯਤਨ ਕੀਤੇ ਪਰ ਅਧਿਕਾਰੀ ਨਾ ਮਿਲਣ ਕਰਕੇ ਆਗੂਆਂ ਨੇ ਆਪਣਾ ਰੋਸ ਪ੍ਰਗਟਾਇਆ।

ਸੜਕਾਂ ਵਿੱਚ ਸੁਧਾਰ ਨਾ ਕੀਤਾ ਤਾਂ ਜੇਪੀਐਮਓ ਤੇ ਸ਼ਹਿਰ ਵਾਸੀ ਕਰਨਗੇ ਅੰਦੋਲਨ

Image
ਫਿਲੌਰ, 21 ਜੂਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਇਲਾਕੇ ਦੀਆਂ ਸੜਕਾਂ ਦੀ ਬਦਤਰ ਹਾਲਤ ‘ਤੇ ਦੁੱਖ ਪ੍ਰਗਟ ਕਰਦਿਆਂ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ ਸ਼ਹਿਰ ਫਿਲੌਰ ਤੋਂ ਵੱਖ ਵੱਖ ਪਿੰਡਾਂ ਨੂੰ ਨਿੱਕਲਦੀਆਂ ਸੜਕਾਂ ਦਾ ਮੰਦਾ ਹਾਲ ਹੈ, ਸਰਕਾਰਾਂ ਵੀ ਬਦਲੀਆਂ ਪਰ ਸੜਕਾਂ ਦੇ ਖੱਡੇ ਜਿਓ ਦੇ ਤਿਓਂ ਮੌਜੂਦ ਹਨ।  ਆਗੂਆਂ ਨੇ ਦੱਸਿਆ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਮਿਲ਼ ਕੇ ਦੱਸਿਆ ਗਿਆ ਪਰ ਕਿਸੇ ਦੇ ਵੀ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਆਗੂਆਂ ਨੇ ਕਿਹਾ ਕਿ ਸ਼ਹਿਰ ਫਿਲੌਰ ਦੇ ਫਾਟਕ ਤੋਂ ਲੈਕੇ ਏਵੰਨ ਬੁੱਕ ਸ਼ਾਪ ਫਿਲੌਰ ਤੱਕ ਸੜਕ ਦੇ ਵਿਚ ਪਏ ਟੋਇਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਸਥਾਨਕ ਪ੍ਰਸ਼ਾਸ਼ਨ ਅਤੇ ਨਵੀਂ ਸਰਕਾਰ ਦੇ ਨੇਤਾ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਸ ਸਮੇ ਏਵੰਨ ਬੁੱਕਸ਼ਾਪ ਦੇ ਮਾਲਕ ਬੰਟੀ ਫਿਲੌਰ ਨੇ ਦੱਸਿਆ ਕਿ ਨੂਰਮਹਿਲ ਦੀ ਸੜਕ ਤੋਂ ਹਜ਼ਾਰਾਂ ਵਾਹਨ ਰੋਜ ਲੰਘਦੇ ਹਨ ਖਾਸ ਕਰਕੇ ਐਤਵਾਰ ਤੇ ਵੀਰਵਾਰ ਨੂੰ ਸਾਰੇ ਭਾਰਤ ਵਿਚੋਂ ਸੰਗਤ ਨੂਰਮਹਿਲ, ਨਕੋਦਰ ਤੇ ਸੁਲਤਾਨਪੁਰ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਜਿਨ੍ਹਾਂ ਨੂੰ ਇਹ ਸੜਕ ਪਾਰ ਕਰਨ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਦਿਨਾਂ ਵਿੱਚ ਤਾਂ ਇਸ ਸੜਕ ਤੋਂ ਲੰਘਣਾ ਖਤਰਾ ਮੁੱਲ ਲੈਣ ਵਾਲੀ ਗੱਲ ਹੁੰਦੀਂ ਹੈ। ਇਸ ਸਮੇਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਿਹਾਤੀ ...

ਜਨਤਕ ਦਬਾਅ ਅੱਗੇ ਝੁਕੇ ਪੁਲੀਸ ਪ੍ਰਸ਼ਾਸਨ ਨੇ ਨੂੰਹ ਸੱਸ ਨੂੰ ਸੌਂਪੀਆਂ ਕੋਠੀ ਦੀਆਂ ਚਾਬੀਆਂ

Image
ਜਗਰਾਉਂ, 21 ਜੂਨ ਕੈਨੇਡਾ ਦੇ ਟੋਰਾਂਟੋ ਰਹਿੰਦੇ ਇਕ ਪਰਵਾਸੀ ਪੰਜਾਬੀ ਪਰਿਵਾਰ ਦੀ ਸਥਾਨਕ ਹੀਰਾ ਬਾਗ ਸਥਿਤ ਇੱਕ ਕੋਠੀ 'ਕਬਜ਼ਾ' ਕਰਨ ਦੇ ਮਾਮਲੇ 'ਚ ਉੱਠੇ ਲੋਕ ਰੋਹ ਅਤੇ ਜਨਤਕ ਦਬਾਅ ਅੱਗੇ ਝੁਕਦਿਆਂ ਪੁਲੀਸ ਪ੍ਰਸ਼ਾਸਨ ਨੇ ਕੋਠੀ ਦੀਆਂ ਚਾਬੀਆਂ ਅਮਰਜੀਤ ਕੌਰ ਧਾਲੀਵਾਲ ਤੇ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਨੂੰ ਸੌਂਪ ਦਿੱਤੀਆਂ ਹਨ।  ਚਾਬੀਆਂ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਨੂੰਹ-ਸੱਸ ਨੇ ਇਸ ਘੋਲ 'ਚ ਸਾਥ ਦੇਣ ਵਾਲੀਆਂ ਸਾਰੀਆਂ ਜਨਤਕ ਜਥੇਬੰਦੀਆਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਲੁਧਿਆਣਾ ਦਿਹਾਤੀ ਦੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਅੱਜ ਮਾਤਾ ਅਮਰਜੀਤ ਕੌਰ ਧਾਲੀਵਾਲ ਦੇ ਚਾਬੀਆਂ ਸੁਪਰਦ ਕੀਤੀਆਂ। ਜਾਅਲੀ ਮੁਖਤਿਆਰਨਾਮੇ ਦੇ ਅਧਾਰ ’ਤੇ ਕੋਠੀ ਦੀ ਰਜਿਸਟਰੀ ਕਰਵਾਉਣ ਵਾਲੇ ਕਰਮ ਸਿੰਘ ਸਿੱਧੂ ਨੇ ਖੁਦ ਮੌਕੇ 'ਤੇ ਪਹੁੰਚ ਕੇ ਅਸ਼ਟਾਮ ਪੇਪਰ 'ਤੇ ਲਿਖੇ ਰਾਜ਼ੀਨਾਮੇ 'ਤੇ ਦਸਤਖ਼ਤ ਕੀਤੇ। ਐੱਸਪੀ ਪਰਮਾਰ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਵਾਲਾ ਕਰਮ ਸਿੱਧੂ ਇੰਤਕਾਲ ਤੋੜਨ, ਦਸਤਾਵੇਜ਼ ਦਰੁੱਸਤ ਕਰਵਾਉਣ ਅਤੇ ਹੋਰ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸਿਰੇ ਚਾੜ੍ਹਨ ਲਈ ਪਾਬੰਦ ਹੋਵੇਗਾ।  ਇਸ ਸਮੇਂ ਕਾਮਰੇਡ ਰਵਿੰਦਰਪਾਲ ਰਾਜੂ, ਭਰਪੂਰ ਸਿੰਘ ਸਵੱਦੀ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਧਾਲੀਵਾਲ, ਲੇਬਰ ਯੂਨੀਅਨ ਦੇ ਪ੍ਰਧਾਨ ਮੇਸ਼ੀ ਸਹੋਤਾ, ਕ...

ਪੀੜ੍ਹਤ ਸੱਸ ਨੂੰਹ ਨੂੰ ਘਰ ਤੱਕ ਛੱਡ ਕੇ ਆਉਣ ਦਾ ਕੀਤਾ ਐਲਾਨ

Image
ਜਗਰਾਉਂ, 21 ਜੂਨ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਵਾਦਤ ਕੋਠੀ ਛੱਡਣ ਅਤੇ ਕਰਮ ਸਿੰਘ ਸਿੱਧੂ ਵੱਲੋਂ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਮਾਮਲਾ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਇਹ ਮੁੱਦਾ ਵਿਧਾਨ ਸਭਾ ਤੱਕ ਪਹੁੰਚ ਗਿਆ ਤਾਂ ਦੂਜੇ ਪਾਸੇ ਇਥੇ 16 ਜਥੇਬੰਦੀਆਂ ਆਧਾਰਤ ਉੱਚ-ਪੱਧਰੀ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਉਪਰੰਤ 26 ਜੂਨ ਨੂੰ ਪਰਵਾਸੀ ਪੰਜਾਬੀ ਨੂੰਹ-ਸੱਸ ਨੂੰ ਨਾਲ ਲੈ ਕੇ ਹਾਈਵੇਅ ਤੋਂ ਕੋਠੀ ਤੱਕ ਮਾਰਚ ਕਰਦੇ ਹੋਏ ਛੱਡ ਕੇ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ 'ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਬਚਾਉ' ਨਾਂ ਦੀ ਵੱਖਰੀ ਐਕਸ਼ਨ ਕਮੇਟੀ ਵੀ ਬਣਾਈ ਗਈ।  ਯਾਦ ਰਹੇ ਕਿ ਵਿਧਾਇਕਾ ਮਾਣੂੰਕੇ ਇਸ ਕੋਠੀ ਨਾਲ ਹੁਣ ਕੋਈ ਲੈਣਾ-ਦੇਣਾ ਨਾ ਹੋਣ ਦਾ ਸਪੱਸ਼ਟੀਕਰਨ ਦੇ ਚੁੱਕੇ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਇਨਕਲਾਬੀ ਜਥੇਬੰਦੀਆਂ 'ਤੇ ਆਧਾਰਤ ਵਫ਼ਦ 'ਚ ਪੀੜਤ ਪਰਿਵਾਰ ਤੋਂ ਐੱਨਆਰਆਈ ਕੁਲਦੀਪ ਕੌਰ ਸਮੇਤ ਕੰਵਲਜੀਤ ਖੰਨਾ, ਬੂਟਾ ਸਿੰਘ ਚਕਰ, ਬਲਰਾਜ ਸਿੰਘ ਕੋਟਉਮਰਾ ਆਦਿ ਸ਼ਾਮਲ ਸਨ। ਵਫ਼ਦ ਨੇ ਮੰਗ-ਪੱਤਰ 'ਚ ਪੰਜ ਪ੍ਰਮੁੱਖ ਮੰਗਾਂ 'ਤੇ ਜ਼ੋਰ ਦਿੱਤਾ ਹੈ। ਇਸ 'ਚ ਪਹਿਲੀ ਮੰਗ ਅਸਲ ਮਾਲਕ ਨੂੰ ਕੋਠੀ ਦਾ ਕਬਜ਼ਾ ਤੇ ਚਾਬੀਆਂ ਦਿਵਾਉਣਾ ਸੀ। ਇਸ ਤੋਂ ਇਲਾਵਾ ਪਰਚਾ ਕਰਮ ਸਿੰਘ ਦੀ ਥਾਂ ਪੀੜਤ ਐੱਨਆਰਆਈ ਪਰਿਵਾਰ ਵੱਲੋਂ ਦਰਜ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੀ...

ਜਮਹੂਰੀ ਕਿਸਾਨ ਸਭਾ ਨੇ ਪੰਚਾਇਤ ਮੰਤਰੀ ਦਾ ਪੁਤਲਾ ਫੂਕਿਆ

Image
ਠੱਕਰਪੁਰਾ, 21 ਜੂਨ ਅੱਜ ਸਥਾਨਕ ਗੇਟ ‘ਤੇ ਜਮਹੂਰੀ ਕਿਸਾਨ ਸਭਾ ਦੀ ਆਗੂ ਨਰਿੰਦਰ ਕੌਰ ਦੀ ਅਗਵਾਈ ਵਿੱਚ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ। ਇਸ ਮੌਕੇ ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਜਨਤਕ ਜਥੇਬੰਦੀਆਂ ਦੀ ਇੱਕ ਅਧਿਕਾਰੀ ਨਾਲ ਕੋਈ ਨਿੱਜੀ ਸਾਂਝ ਨਹੀਂ ਉਸ ਇਮਾਨਦਾਰ ਅਫਸਰ ਦੀ ਸਿਆਸੀ ਬਦਲੀ ਰੱਦ ਕਰਨ ਦੀ ਮੰਗ ਹਜ਼ਾਰਾਂ ਲੋਕਾਂ ਨੇ ਤਰਨ ਤਾਰਨ ਧਰਨਾ ਲਗਾ ਕੇ ਵੀ ਕੀਤੀ ਹੈ ਅਤੇ ਮੰਤਰੀ ਨੇ ਜਥੇਬੰਦੀਆਂ ਕੋਲ ਬਦਲੀ ਰੱਦ ਕਰਨ ਦਾ ਭਰੋਸਾ ਦੇ ਕੇ ਵੀ ਬਦਲੀ ਰੱਦ ਨਹੀਂ ਕੀਤੀ। ਮੰਤਰੀ ਦੇ ਇਸ ਵਾਅਦਾ ਖਿਲਾਫੀ ਤੋਂ ਦੁਖੀ ਹੋ ਕੇ ਸ਼ਾਂਤ ਮਈ ਢੰਗ ਨਾਲ ਚਲਦੇ ਰੋਸ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਪੁਤਲੇ ਫੂਕੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਮੰਤਰੀ ਦੀ ਸ਼ਹਿ ‘ਤੇ ਉਸ ਦੇ ਹਮਾਇਤੀਆਂ ਵਲੋਂ ਜਨਤਕ ਜਥੇਬੰਦੀਆਂ ਦੇ ਆਗੂਆਂ ਦੇ ਪੁਤਲੇ ਫੂਕ ਕੇ ਬਲਦੀ ‘ਤੇ ਤੇਲ ਪਾਉਣ ਵਾਲੀ ਗੱਲ ਕਰ ਰਹੇ ਹਨ ਜੋ ਸੰਘਰਸ਼ੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਅਧਿਕਾਰੀ ਦੀ ਬਦਲੀ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਤੇ 27 ਜੂਨ ਨੂੰ ਇਸੇ ਸਬੰਧ ਵਿੱਚ ਡੀਸੀ ਦਫਤਰ ਧਰਨੇ ਵਿੱਚ ਲੋਕ ਵਹੀਰਾਂ ਘੱਤ ਪੁੱਜਣਗੇ। ਇਸ ਮੌਕੇ ਰਾਣੀ, ਅਖਤਿਆਰ ਸਿੰਘ, ਰਾਜ ਕੌਰ, ਸ਼ਰਨਜੀਤ ਕੌਰ, ਮੰਗਾਂ ਆਦਿ ਹਾਜ਼ਰ ਸਨ।

ਮੱਕੀ ‘ਤੇ ਐਮਐਸਪੀ ਲੈਣ ਲਈ ਮੰਗ ਪੱਤਰ ਦਿੱਤਾ

Image
ਹੁਸ਼ਿਆਰਪੁਰ, 20 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਇਕਾਈ ਨੇ ਮੱਕੀ ਦੀ ਖਰੀਦ ਸਮੇਂ ਕਿਸਾਨਾਂ ਦੀ ਲੁੱਟ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਸਕੱਤਰ ਮਾਰਕੀਟ ਕਮੇਟੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਨਿਰਧਾਰਿਤ ਰੇਟ 2090 ਰੁਪਏ ਤੇ ਵੀ ਮੱਕੀ ਦੀ ਖਰੀਦ ਕਰਨ ਦੀਆਂ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਕਿਸਾਨ ਝੋਨੇ ਦੇ ਬਦਲ ਵਜੋਂ ਮੱਕੀ ਨੂੰ ਅਪਨਾਉਣ ਲਈ ਮਾਨਸਿਕ ਤੌਰ ਤੇ ਤਿਆਰ ਹੋ ਸਕਣ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਮੰਡੀਆਂ ਤੋਂ ਮੱਕੀ ਦੀ ਖਰੀਦ ਸਬੰਧੀ ਜਾਣਕਾਰੀ ਇਕੱਠੀ ਕਰਕੇ ਸਿਫਾਰਸ਼ ਤਹਿਤ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ। ਇਸੇ ਹੀ ਤਰ੍ਹਾਂ ਸਕੱਤਰ ਮਾਰਕੀਟ ਕਮੇਟੀ ਨੇ ਵੀ ਸਿਫਾਰਸ਼ਾਂ ਸਹਿਤ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਦਾ ਭਰੋਸਾ ਦੁਆਇਆ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਪਰੋਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ, ਦਵਿੰਦਰ ਸਿੰਘ ਕੱਕੋਂ, ਇੰਦਰ ਸਿੰਘ ਕੈਂਪ, ਸੱਤਪਾਲ ਸਿੰਘ ਚੱਬੇਵਾਲ, ਜਗਤਾਰ ਸਿੰਘ ਸਤੌਰ, ਬਲਵਿੰਦਰ ਸਿੰਘ ਗਿੱਲ, ਕੁਲਦੀਪ ਚੰਦ ਕੱਕੋਂ, ਓਂਕਾਰ ਲਾਲ ਕਦੋਂ, ...

ਸ਼ਹੀਦਾਂ ਦੀ ਯਾਦ ‘ਚ ਬਣੇ ਕਮਰੇ ਦਾ ਉਦਘਾਟਨ

Image
ਲੁਧਿਆਣਾ, 18 ਜੂਨ ਉੱਘੇ ਸਮਾਜ ਸੇਵੀ ਜਸਵੰਤ ਸਿੰਘ ਗਰੇਵਾਲ ਯੂਕੇ ਵੱਲੋਂ ਆਪਣੇ ਜੱਦੀ ਪਿੰਡ ਮਹਿਮਾ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲ਼ੇ ਕਿਸਾਨਾਂ ਮਜ਼ਦੂਰਾਂ ਦੇ ਘੋਲ ਵਿੱਚ ਸ਼ਹੀਦ ਹੋਏ ਲੱਗਭੱਗ 750 ਸ਼ਹੀਦਾਂ ਦੀ ਯਾਦ ਵਿੱਚ ਕਮਰੇ ਦੀ ਉਸਾਰੀ ਕਰਵਾਈ ਗਈ। ਕਮਰੇ ਦਾ ਉਦਘਾਟਨ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪਿੰਡ ਮਹਿਮਾ ਸਿੰਘ ਵਾਲਾ ਦੀ ਸਰਪੰਚ ਪਰਮਿੰਦਰ ਕੌਰ, ਗ੍ਰਾਮ ਪੰਚਾਇਤ, ਲਛਮਣ ਸਿੰਘ ਸਾਬਕਾ ਡਾਇਰੈਕਟਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਨੱਛਤਰ ਸਿੰਘ ਕਿਲ੍ਹਾ ਰਾਏਪੁਰ ਹਾਜ਼ਰ ਸਨ।

ਕਿਸਾਨ ਜਥੇਬੰਦੀਆਂ ਵਲੋਂ ਮੰਤਰੀ ਦੇ ਘਟੀਆ ਵਤੀਰੇ ਵਿਰੁੱਧ ਫੂਕਿਆ ਪੁਤਲਾ

Image
ਤਰਨ ਤਾਰਨ, 18 ਜੂਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ  ਹੈਂਕੜ ਰਵੱਈਏ ਖ਼ਿਲਾਫ਼ 15 ਜੂਨ ਤੋਂ 24 ਜੂਨ ਤੱਕ ਪਿੰਡ ਪਿੰਡ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦੇ ਵੱਖ -ਵੱਖ ਜਥੇਬੰਦੀਆਂ ਵੱਲੋ ਦਿੱਤੇ ਸੱਦੇ ਦੀ ਕੜੀ ਵਜੋਂ ਅੱਜ ਪਿੰਡ ਭੱਠਲ ਭਾਈਕੇ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਰੇਸ਼ਮ ਸਿੰਘ,  ਬਲਵਿੰਦਰ ਸਿੰਘ ਫੈਲੋਕੇ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਲਜੀਤ ਸਿੰਘ ਵਰਿਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕੇ ਪਾਵਰਕਾਮ ਦੇ ਇਮਾਨਦਾਰ ਅਧਿਕਾਰੀ ਐਸ ਈ ਗੁਰਸ਼ਰਨ ਸਿੰਘ ਖਹਿਰਾ ਦੀ ਟਰਾਂਸਪੋਰਟ ਮੰਤਰੀ ਵੱਲੋ ਰੰਜਿਸ਼ ਤਹਿਤ ਕੀਤੀ ਬਦਲੀ ਖ਼ਿਲਾਫ਼ ਸੰਘਰਸ਼ ਕਰ ਰਹੀਆ ਜਥੇਬੰਦੀਆਂ 27 ਜੂਨ ਨੂੰ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਮੰਤਰੀ ਦੀ ਅਰਥੀ ਫੂਕ ਕੇ ਕੀਤੀ ਜਾ ਰਹੀ ਗੁੰਡਾਗਰਦੀ ਖਿਲਾਫ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਂਹੀ ਦਿੱਤਾ ਜਾਵੇਗਾ।  ਇਸ ਮੌਕੇ ਮੌਜੂਦ ਸਾਥੀਆਂ ਰਛਪਾਲ ਸਿੰਘ, ਹੀਰਾ ਸਿੰਘ, ਸੁਰਿੰਦਰ ਸਿੰਘ, ਮੁਖਤਾਰ ਸਿੰਘ, ਕੰਵਲ ਸਿੰਘ, ਹੀਰਾ ਸਿੰਘ, ਲਾਡੀ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਦਿੱਲੀ ਨੇ ਕ...

ਰਾਸ਼ਟਰੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ 19 ਨੂੰ

Image
ਦਿੱਲੀ, 18 ਜੂਨ ਸਾਂਝਾ ਕਿਸਾਨ ਮੋਰਚਾ ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਜ਼ੂਮ ਮੀਟਿੰਗ 19 ਜੂਨ ਨੂੰ ਹੋਵੇਗੀ। ਇਸ ਮੀਟਿੰਗ ਲਈ ਸਾਰੇ ਰਾਸ਼ਟਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਜ਼ੂਮ ‘ਤੇ ਸ਼ਾਮ ਸੱਤ ਵਜੇ ਹੋਣ ਵਾਲੀ ਇਸ ਮੀਟਿੰਗ ‘ਚ ਸਾਂਝਾ ਕਿਸਾਨ ਮੋਰਚਾ ਦੀਆਂ ਪਿਛਲੀਆਂ ਦੋ ਜਨਰਲ ਬਾਡੀ ਮੀਟਿੰਗਾਂ ਵਿੱਚ ਤੈਅ ਕੀਤੇ ਗਏ ਪ੍ਰੋਗਰਾਮਾਂ ਦੀ ਠੋਸ ਅਤੇ ਮਿਤੀ ਅਨੁਸਾਰ ਯੋਜਨਾਬੰਦੀ ਕੀਤੀ ਜਾਵੇਗੀ।

ਸੁਖਦੇਵ ਸਿੰਘ ਜਵੰਦਾ ਕਨਵੀਨਰ ਚੁਣੇ

Image
ਤਰਨ ਤਾਰਨ, 17 ਜੂਨ ਜਮਹੂਰੀ ਕਿਸਾਨ ਸਭਾ ਤਹਿਸੀਲ ਤਰਨ ਤਾਰਨ ਦਾ ਜਥੇਬੰਦਕ ਇਜਲਾਸ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਜਵੰਦਾ, ਕੁਲਦੀਪ ਸਿੰਘ  ਮਾਣੋਚਾਹਲ ਅਤੇ ਗੁਰਪ੍ਰਤਾਪ ਸਿੰਘ ਬਾਠ ਨੇ ਕੀਤੀ। ਸੂਬਾਈ ਆਗੂ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਜਥੇਬੰਦੀ ਦੇ ਸ਼ਾਨਾਮਤੀ ਇਤਿਹਾਸ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਨ੍ਹਾਂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਦੀ ਮਾਨ ਸਰਕਾਰ ਵਲੋਂ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਰੁਲ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਅਹਿਮ ਲੋੜ ਹੈ। ਇਸ ਮੌਕੇ 15 ਮੈਂਬਰੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸੁਖਦੇਵ ਸਿੰਘ ਜਵੰਦਾ ਕਨਵੀਨਰ ਤੋਂ ਇਲਾਵਾ ਕਰਮ ਸਿੰਘ ਪੰਡੋਰੀ, ਗੁਰਪ੍ਰਤਾਪ ਸਿੰਘ ਬਾਠ, ਕੁਲਦੀਪ ਸਿੰਘ, ਵੀਰ ਸਿੰਘ ਮਾਣੋਚਾਲ੍ਹ, ਪਲਵਿੰਦਰ ਸਿੰਘ ਸੇਰੋਂ, ਤਰਸੇਮ ਸਿੰਘ ਢੋਟੀਆਂ, ਸਾਹਬ ਸਿੰਘ ਜਵੰਦਾ, ਸੁਰਜੀਤ ਸਿੰਘ, ਡਾ. ਸਤਨਾਮ ਸਿੰਘ ਦੇਊ, ਗੁਰਬਚਨ ਸਿੰਘ ਸਵਰਗਾਪੁਰੀ ਚੁਣੇ ਗਏ।  ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਅਜੀਤ ਸਿੰਘ ਢੋਟਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਪਿੰਡ ਜਾਮਾਰਾਏ ਤੇ ਬਾਣੀਆਂ ‘ਚ ਪੁਤਲੇ ਫੂਕ ਕੇ ਕੀਤੇ ਰੋਸ ਮੁਜ਼ਹਾਰੇ

Image
ਸ੍ਰੀ ਗੋਇੰਦਵਾਲ ਸਾਹਿਬ, 16 ਜੂਨ ਪਿੰਡ ਜਾਮਾਰਾਏ ਚੌਕ ਵਿਚ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਲੁਹਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਅਗਵਾਈ ਹੇਠ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਲੁਹਾਰ ਨੇ ਕਿਹਾ ਕਿ ਪਾਵਰਕਾਮ ਦੇ ਇਮਾਨਦਾਰ ਅਧਿਕਾਰੀ ਐਸਈ ਗੁਰਸ਼ਰਨ ਸਿੰਘ ਖਹਿਰਾ ਦੀ ਟਰਾਂਸਪੋਰਟ ਮੰਤਰੀ ਵੱਲੋਂ ਕੀਤੀ ਬਦਲੀ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪੁਤਲੇ ਫੂਕੇ ਜਾ ਰਹੇ ਹਨ। ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ, ਜਗਜੀਤ ਸਿੰਘ, ਮਨਦੀਪ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਕਲਦੀਪ ਸਿੰਘ ਸਾਰੇ ਜਾਮਾਰਾਏ, ਸੁਖਬੀਰ ਸਿੰਘ ਲਾਲਪੁਰਾ, ਹਰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ। ਇਸ ਤਰ੍ਹਾਂ ਹੀ ਪਿੰਡ ਬਾਣੀਆਂ 'ਚ ਜਮਹੂਰੀ ਕਿਸਾਨ ਸਭਾ ਦੇ ਆਗੂ ਝਿਰਮਲ ਸਿੰਘ ਬਾਣੀਆ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਲਬਾਗ ਸਿੰਘ ਬਾਣੀਆਂ ਦੀ ਅਗਵਾਈ ਹੇਠ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਪਾਵਰਕਾਮ ਦੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ...

ਜਮਹੂਰੀ ਕਿਸਾਨ ਸਭਾ ਦੇ ਦਫ਼ਤਰ ਦੀ ਕੀਤਾ ਉਦਘਾਟਨ

Image
ਮਾਨਸਾ, 16 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ, ਜ਼ਿਲਾ ਮਾਨਸਾ ਦੇ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ।

ਜਮਹੂਰੀ ਕਿਸਾਨ ਸਭਾ ਨੇ ਤਰਨ ਤਾਰਨ ਮੰਡੀ ਦਾ ਕੀਤਾ ਦੌਰਾ

Image
ਤਰਨ ਤਾਰਨ, 15 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਜਿਸ ਦੀ ਅਗਵਾਈ ਪ੍ਰਧਾਨ ਮਨਜੀਤ ਸਿੰਘ ਬੱਗੂ, ਸਕੱਤਰ ਦਲਜੀਤ ਸਿੰਘ ਦਿਆਲਪੁਰਾ, ਮੀਤ ਪ੍ਰਧਾਨ ਮੁਖਤਾਰ ਸਿੰਘ ਮੱਲਾ, ਹਰਭਜਨ ਸਿੰਘ ਚੂਸਲੋਵੜ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮੱਕੀ ਦੀ ਘੱਟੋ-ਘੱਟ ਸਹਾਇਕ ਕੀਮਤ (ਐੱਮ.ਐੱਸ.ਪੀ) 2090 ਰੁਪਏ ਐਲਾਨੀ ਗਈ ਹੈ ਪਰ ਕਿਸਾਨਾਂ ਕੋਲੋਂ 700 ਰੁਪਏ ਤੋਂ ਲੈ ਕੇ 1700 ਰੁਪਏ ਪ੍ਰਤੀ ਕੁਇੰਟਲ ਖ਼ਰੀਦੀ ਜਾ ਰਹੀ ਹੈ। ਮੰਡੀ 'ਚ ਕਿਸਾਨਾਂ ਦੀ ਭਾਰੀ ਲੁੱਟ ਹੋ ਰਹੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਐੱਮ.ਐੱਸ.ਪੀ ਦੇਣ ਦੇ ਦਾਅਵੇ ਕਰ ਰਹੀ ਹੈ। ਕਿਸਾਨ ਆਗੂਆਂ ਦਾ ਵਫ਼ਦ ਮਾਰਕੀਟ ਕਮੇਟੀ ਦੇ ਸਕੱਤਰ ਦੀ ਗੈਰ ਹਾਜ਼ਰੀ ਵਿਚ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਨੂੰ ਮਿਲਿਆ ਅਤੇ ਕਿਸਾਨਾਂ ਦੀ ਲੁੱਟ ਰੋਕਣ ਦੀ ਮੰਗ ਕੀਤੀ।  ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਪਾਰੀਆਂ ਨਾਲ ਮਿਲੀ ਹੋਈ ਹੈ ਜੋ ਕਿਸਾਨੀ ਦੀ ਲੁੱਟ ਲਈ ਜਿੰਮੇਵਾਰ ਹੈ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਲੁੱਟ ਨਾ ਬੰਦ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।  ਇਸ ਮੌਕੇ ਝਿਲਮਿਲ ਸਿੰਘ ਬਾਣੀਆ, ਕਰਮ ਸਿੰਘ ਤੱਖਤੂਚੱਕ, ਜੰਗ ਬਹਾਦਰ ਸਿੰਘ ਤੁੜ, ਕੁਲਦੀਪ ਸਿੰਘ ਮਾਨੋਚਾਹਲ ਆਦਿ ਆਗੂ ਹਾਜ਼ਰ ਸਨ।

ਦੱਬੀ ਕੋਠੀ ਦਵਾਉਣ ਲਈ ਕਿਸਾਨ ਜਥੇਬੰਦੀਆਂ ਪੀੜ੍ਹਤ ਪਰਿਵਾਰ ਦੇ ਹੱਕ ‘ਚ ਨਿੱਤਰੀਆਂ

Image
ਜਗਰਾਓਂ, 15 ਜੂਨ ਪ੍ਰਵਾਸੀ ਭਾਰਤੀ ਦੀ ਕੋਠੀ ‘ਤੇ ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਕੀਤੇ ਕਬਜ਼ੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।  ਦੂਜੇ ਪਾਸੇ ਬੀਬੀ ਮਾਣੂਕੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਕਿਰਾਏ ‘ਤੇ ਲਈ ਕੋਠੀ ਦੀਆਂ ਚਾਬੀਆਂ ਮਾਲਕ ਨੂੰ ਦੇ ਦਿੱਤੀਆਂ ਹਨ।  ਜਿਸ ਪਰਿਵਾਰ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਕੋਲ ਇਸ ਕੋਠੀ ਨਾਲ ਸਬੰਧਤ ਸਾਰੇ ਕਾਗਜ਼ ਪੱਤਰ ਮੌਜੂਦ ਹਨ, ਉਸ ਪਰਿਵਾਰ ਦੀ ਹਮਾਇਤ ‘ਚ ਕਿਸਾਨ ਜਥੇਬੰਦੀਆਂ ਨਿੱਤਰ ਕੇ ਮੈਦਾਨ ‘ਚ ਆ ਗਈਆਂ ਹਨ।  ਇਸ ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨਾ ਹੀ ਕਿਸੇ ਨੂੰ ਮੁਖਤਾਰਨਾਮਾ ਦਿੱਤਾ ਹੈ ਅਤੇ ਨਾ ਹੀ ਇਸ ਕੋਠੀ ਦਾ ਕੋਈ ਹੋਰ ਮਾਲਕ ਹੈ। ਬੀਬੀ ਮਾਣੂਕੇ ਨੇ ਜਿਸ ਨੂੰ ਚਾਬੀਆਂ ਦਿੱਤੀਆਂ ਹਨ, ਉਸ ਨੂੰ ਉਹ ਜਾਣਦੇ ਤੱਕ ਨਹੀਂ ਹਨ।  ਕਿਸਾਨ ਆਗੂਆਂ ਨੇ ਅੱਜ ਪੀੜ੍ਹਤ ਪਰਿਵਾਰ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਨੂੰ ਚਾਹੇ ਧਰਨਾ ਵੀ ਲਗਾਉਣਾ ਪਵੇ, ਉਹ ਹਰ ਹਾਲਤ ਕੋਠੀ ਅਸਲ ਮਾਲਕ ਨੂੰ ਦਵਾ ਕੇ ਹੀ ਰਹਿਣਗੇ।

ਡੀਐਸਪੀ ਮੌੜ ਦੇ ਦਫ਼ਤਰ ਅੱਗੇ ਲਗਾਇਆ ਧਰਨਾ

Image
ਮੌੜ, 15 ਜੂਨ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਮੱਖਣ ਕੌਰ ਸਦੋਹਾ ਦੇ ਨਾਲ ਸਬੰਧਤ ਇੱਕ ਮਾਮਲੇ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਦੀ ਮੰਗ ਲੈ ਕੇ ਡੀਐਸਪੀ ਮੌੜ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਇਸ ਮੌਕੇ ਧਰਨੇ ਨੂੰ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਗੁਰੂਸਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਖਮੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ। ਜਿਸ ਧਰਨੇ ਸਦਕਾ ਮੁਲਜ਼ਮਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰਵਾਇਆਂ ਗਿਆ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।

ਸਾਹਿਬ ਸਿੰਘ ਪ੍ਰਧਾਨ, ਰਸ਼ਪਾਲ ਸਿੰਘ ਸਕੱਤਰ ਚੁਣੇ ਗਏ

Image
ਅਜਨਾਲਾ, 15 ਜੂਨ ਖੇਤੀ ਕਿੱਤੇ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਸਤੇ ਸਮੂਹ ਫਸਲਾਂ ਦੇ ਐਮਐੱਸਪੀ ਨੂੰ ਕਨੂੰਨੀ ਦਰਜਾ ਦਵਾਉਣ ਤੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਤੇ ਮਜਦੂਰਾਂ ਸਿਰ ਪੰਜਾਬ  ਸਮੇਤ ਕੇਦਰ ਦਾ 17 ਲੱਖ ਕਰੋੜ ਰੁਪਏ ਦਾ ਚੜਿਆ ਕਰਜਾ ਰੱਦ ਕਰਵਾਉਣ ਆਦਿਕ ਮੰਗਾ ਦੀ ਪ੍ਪਾਤੀ ਤੇ ਥਾਣਿਆਂ-ਕਚਹਿਰੀਆਂ ਵਿੱਚੋਂ ਜਥੇਬੰਦ ਹੋ ਕੇ ਇਨਸਾਫ਼ ਪਾ੍ਪਤ ਕਰਨ ਲਈ ਸਾਹਿਬ ਸਿੰਘ ਮਾਕੋਵਾਲ ਤੇ ਰੇਸ਼ਮ ਸਿੰਘ ਭੂਰੇ ਗਿੱਲ ਦੀ ਅਗਵਾਈ ਵਿੱਚ ਜਮੂਹਰੀ ਕਿਸਾਨ ਸਭਾ ਪੰਜਾਬ ਪਿੰਡ ਮਾਕੋਵਾਲ ਦੀ ਜਥੇਬੰਦੀ ਦਾ ਪੁਨਰ ਗਠਨ ਕੀਤਾ ਗਿਆ, ਜਿਸ ਵਿੱਚ ਸਾਹਿਬ ਸਿੰਘ ਨੂੰ ਪ੍ਰਧਾਨ, ਪਰਦੀਪ ਕੁਮਾਰ ਮੀਤ ਪ੍ਰਧਾਨ, ਰਸ਼ਪਾਲ ਸਿੰਘ ਸੈਕਟਰੀ, ਸਹਾਇਕ ਸਕੱਤਰ ਨਵਜੋਤ ਕੌਰ, ਖਜਾਨਚੀ ਭੁਪਿੰਦਰ ਸਿੱਘ ਤੇ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਨੂੰ ਬਣਾਇਆ ਗਿਆ ਅਤੇ ਪੰਜ ਕਾਰਜਕਾਰੀ ਮੈਂਬਰ ਪਿ੍ਥੀਪਾਲ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਤੇ ਹਰਪ੍ਰੀਤ ਸਿੰਘ ਲੈਏ ਗਏ। ਭਰਵੀਂ ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਪਿੰਡ ਦੇ ਤਕਰੀਬਨ ਤਿੰਨ ਦਰਜਨਾਂ ਤੋਂ ਵੱਧ ਔਰਤਾਂ ਸਮੇਤ ਕਿਸਾਨ ਸ਼ਾਮਲ ਹੋਏ ਸਾਮਲ ਹੋਏ ਇਸ ਚੁਣੀ ਗਈ ਟੀਮ ਨੇ ਪਿੰਡ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਕੰਮਾਂ ਦੇ ਨਾਲ -ਨਾਲ ਪਿੰਡ ਦੇ ਸਮੁੱਚੇ ਵਿਕਾਸ ਤੇ ਭਰਾਤਰੀ ਭਾਵ ਰੱਖਣ ਲਈ ਅੱਗੇ ਹੋ ਕੇ ਕੰਮ ਕਰਨਗੇ। ਨਵ -ਗਠਿਤ ਟੀਮ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ...

ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ

Image
  ਲੁਧਿਆਣਾ, 14 ਜੂਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਰੁਲਦਾ ਸਿੰਘ ਮਾਨਸਾ, ਬਲਦੇਵ ਸਿੰਘ ਲਤਾਲਾ ਤੇ ਵੀਰ ਸਿੰਘ ਬੜਵਾ ਦੀ ਪ੍ਰਧਾਨਗੀ ਹੇਠ ਬੁੱਧਵਾਰ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਕਿਸਾਨਾਂ ’ਤੇ ਜਬਰ ਢਾਹਿਆ ਗਿਆ, ਉਸ ਦੀ ਘੋਰ ਨਿੰਦਾ ਕੀਤੀ ਗਈ। ਕਿਸਾਨਾਂ ਦੀਆਂ ਗਿ੍ਰਫਤਾਰੀਆਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਮੋਰਚੇ ਨੂੰ ਜਿੱਤ ਦਾ ਰੂਪ ਦਿੱਤਾ, ਜਿਸ ਵਿੱਚ ਸਰਕਾਰ ਦੇ ਵਾਅਦੇ ਅਨੁਸਾਰ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣਗੇ ਅਤੇ ਸੂਰਜਮੁੱਖੀ ਦੀ ਫਸਲ ਐੱਮ ਐੱਸ ਪੀ ’ਤੇ ਖਰੀਦੀ ਜਾਵੇਗੀ। ਪਟਿਆਲਾ ਬਿਜਲੀ ਬੋਰਡ ਦੇ ਦਫਤਰ ਅਤੇ ਕਈ ਜ਼ਿਲ੍ਹਿਆਂ ਵਿੱਚ ਧਰਨਾ ਦੇ ਰਹੇ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੀ ਕਾਰਵਾਈ ਦੀ ਸਖਤ ਸਬਦਾ ਵਿੱਚ ਨਿੰਦਾ ਕੀਤੀ ਗਈ। ਬਿਜਲੀ ਬੋਰਡ ਅਤੇ ਸਰਕਾਰ ਵੱਲੋਂ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾ ਪ੍ਰਤੀ ਕੋਈ ਮੀਟਿੰਗ ਵੀ ਨਹੀਂ ਕੀਤੀ ਗਈ। ਧਰਨਾ ਦੇ ਰਹੇ ਕਿਸਾਨਾਂ ਦੀਆਂ ਮੁੱਖ ਮੰਗਾਂ ਮੋਟਰਾਂ ਨੂੰ ਨਿਰਵਿਘਨ ਸਪਲਾਈ, ਪੈਂਡਿੰਗ ਪਏ ਟਿਊਬਵੈੱਲਾਂ ਦੇ ਕੁਨੈਕਸ਼ਨ ਅਤੇ ਪ੍ਰੀਪੇਡ ਮੀਟਰ ਨਾ ਲਾਉਣੇ ਅਤੇ ਮੱਕੀ, ਸੂਰਜਮੁਖੀ ਤੇ ਮੂੰਗੀ ਦੀ ਫਸਲ ਐੱਮ ਐੱਸ ਪੀ ’ਤੇ ਖਰੀਦਣ ਦਾ ਪ੍ਰਬੰਧ ਕਰਨਾ ਸ਼ਾਮਲ ਸੀ, ਪਰ ਕਿਸਾਨਾਂ ਦੀਆਂ ਮੰਗਾ ਤਾਂ ਕੀ ਮੰਨਣੀਆਂ ਸਨ, ਸਗੋਂ ਪੁਲਸ ਨੇ ਧਰਨਾ ਹੀ ਚੁਕਾ ਦ...

ਪ੍ਰੈਸ ਦੀ ਆਜ਼ਾਦੀ ਬਹਾਲ ਰੱਖਣ ਲਈ ਕੀਤੀ ਨਾਅਰੇਬਾਜ਼ੀ

Image
ਅਮ੍ਰਿੰਤਸਰ, 14 ਜੂਨ ਸਥਾਨਕ ਅਜੀਤ ਦੇ ਉਪ ਦਫ਼ਤਰ ਸਾਹਮਣੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰੈਸ ਦੀ ਆਜ਼ਾਦੀ ਬਹਾਲ ਰੱਖਣ ਦੀ ਮੰਗ ਕੀਤੀ।  ਨਾਅਰੇਬਾਜ਼ੀ ਕਰਦਿਆਂ ਕਾਰਕੁਨਾ ਨੇ ਕਿਹਾ ਕਿ ਪ੍ਰੈਸ ਲੋਕ ਤੰਤਰ ਦਾ ਚੌਥਾ ਥੰਮ ਹੈ, ਜਿਹੜਾ ਆਮ ਤੌਰ ‘ਤੇ ਵਿਰੋਧੀ ਧਿਰ ਦਾ ਰੋਲ ਵੀ ਨਿਭਾਉਂਦਾ ਹੁੰਦਾ ਹੈ। ਲੋਕਤੰਤਰ ‘ਚ ਵਿਰੋਧੀ ਧਿਰ ਦੀ ਅਵਾਜ਼ ਨਬੰ ਦਬਾਉਣਾ ਲੋਕਤੰਤਰ ਲਈ ਹੀ ਖ਼ਤਰਨਾਕ ਹੈ।  ਇਸ ਮੌਕੇ ਕੁਲਵੰਤ ਸਿੰਘ ਮੱਲੂਨੰਗਲ, ਮਾ. ਜੀਤ ਸਿੰਘ, ਗੁਰਸ਼ਰਨ ਸਿੰਘ, ਜਗੀਰ ਸਿੰਘ, ਜਸਬੀਰ ਸਿੰਘ, ਹਰਨੇਕ ਸਿੰਘ, ਸੀਤਲ ਸਿੰਘ ਜੰਗਬਹਾਦਰ ਸਿੰਘ, ਬੇਅੰਤ ਸਿੰਘ, ਮਖਤਿਆਰ ਸਿੰਘ, ਪਰਮਜੀਤ ਸਿੰਘ, ਪਰਗਟ ਸਿੰਘ, ਹਰਭੇਜ ਸਿੰਘ, ਗੁਰਜੀਤ ਸਿੰਘ, ਬਗੇਲ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।

ਹਰਿਆਣਾ ਸਰਕਾਰ ਨੇ ਪ੍ਰਮੁਖ ਮੰਗਾਂ ਮੰਨੀਆਂ, ਆਵਾਜਾਈ ਲਈ ਜਾਮ ਖੋਲ੍ਹਿਆ

Image
ਪਿਪਲੀ, 13 ਜੂਨ ਸੂਰਜਮੁਖੀ 'ਤੇ ਐਮਐੱਸਪੀ ਦੇ ਮੁੱਦੇ ਉਤੇ ਦਿੱਲੀ-ਅੰਮ੍ਰਿਤਸਰ ਮਾਰਗ ਜਾਮ ਕਰ ਕੇ ਬੈਠੇ ਕਿਸਾਨਾਂ ਦੀਆਂ ਮੰਗਾਂ ਹਰਿਆਣਾ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਕੁਰੂਕਸ਼ੇਤਰ ਦੇ ਡੀਸੀ ਸ਼ਾਂਤਨੂੰ ਸ਼ਰਮਾ ਤੇ ਪੁਲੀਸ ਅਧਿਕਾਰੀ ਅੱਜ ਰਾਤ ਕਰੀਬ 8.30 ਵਜੇ ਪਿੱਪਲੀ 'ਚ ਨੈਸ਼ਨਲ ਹਾਈਵੇਅ 'ਤੇ ਆਏ ਅਤੇ ਕਿਸਾਨਾਂ ਵਿਚਕਾਰ ਜਾ ਕੇ ਹਰਿਆਣਾ ਸਰਕਾਰ ਦੇ ਹੁਕਮ ਸੁਣਾਏ। ਇਸ ਅੰਦੋਲਨ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾ ਦੀ ਅਗਵਾਈ ਹੇਠ ਅਤੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਮਨਦੀਪ ਨਥਵਾਨ ਦੀ ਅਗਵਾਈ ਹੇਠ ਵੱਡੇ ਜਥਿਆਂ ਨੇ ਵੀ ਸ਼ਮੂਲੀਅਤ ਕੀਤੀ ਸੀ। ਡੀਸੀ ਕੁਰਕਸ਼ੇਤਰ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਸੂਰਜਮੁਖੀ 'ਤੇ ਕਿਸਾਨਾਂ ਨੂੰ 6400 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਾਵੰਤਰ ਯੋਜਨਾ ਤਹਿਤ ਕਿਸਾਨਾਂ ਨੂੰ ਪਹਿਲਾਂ ਹੀ 1000 ਰੁਪਏ ਦਿੱਤੇ ਜਾ ਰਹੇ ਹਨ ਤੇ ਏਜੰਸੀਆਂ ਵੱਲੋਂ ਸੂਰਜਮੁਖੀ 'ਤੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾ ਰਹੇ ਹਨ। ਅਜਿਹੇ 'ਚ ਬਾਕੀ ਬਚੇ 400 ਰੁਪਏ ਦਾ ਫਰਕ ਵੀ ਹਰਿਆਣਾ ਸਰਕਾਰ ਦੇਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦੂਜੀ ਮੰਗ ਹੈ ਕਿ ਬੰਦੀ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ...

ਗ੍ਰਿਫਤਾਰ ਕੀਤੇ ਆਗੂ ਰਿਹਾਅ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਫੌਰੀ ਨਿਪਟਾਰਾ ਕਰਨ ਦੀ ਮੰਗ

Image
ਪਟਿਆਲਾ, 13 ਜੂਨ ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਦੇ ਦਫਤਰ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵਲੋਂ ਤੜਕਸਾਰ ਕਾਰਵਾਈ ਕਰਕੇ ਜ਼ਬਰੀ ਧਰਨਾ ਚੁਕਵਾਉਣ ਅਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।   ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦਾ ਰਸਤਾ ਅਖ਼ਤਿਆਰ ਕਰਨ ਦੀ ਥਾਂ ਉਲਟਾ ਆਤਮਘਾਤੀ ਕਦਮ ਪੁੱਟਣ ਦੇ ਰਾਹ ਪੈ ਗਈ ਹੈ।      ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਮੇਤ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਰਿਹਾਅ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਫੌਰੀ ਗੱਲਬਾਤ ਕਰਕੇ ਨਿਪਟਾਰਾ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਿਕਲਣ ਵਾਲੇ ਸਿੱਟਿਆਂ ਲਈ ਭਗਵੰਤ ਮਾਨ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਨੇ ਕੁਰੂਕਸ਼ੇਤਰ ਵਿਖੇ ਐਮ ਐਸ ਪੀ ਦੀ ਮੰਗ ਨੂੰ ਲੈਕੇ ਲੱਗੇ ਮੋਰਚੇ ਅਤੇ ਪਾਵਰਕੌਮ ਦਫਤਰ ਸਾਹਮਣੇ ਜ਼ਬਰੀ ਧਰਨਾ ਚੁਕਵਾਉਣ ਕਾਰਨ ਉਪਜੇ ਹਾਲਤਾਂ ਉੱਪਰ ਵਿਚਾਰ ਕਰਨ ਲਈ 14 ਜੂਨ ਨੂੰ ਲੁਧਿਆਣਾ ਵਿਖੇ ਐਮਰਜੈਂਸੀ ਮੀਟ...

ਪਿਪਲੀ ‘ਚ ਕਿਸਾਨਾਂ ਨੇ ਮਹਾਪੰਚਾਇਤ ਉਪਰੰਤ ਸੜਕ ਕੀਤੀ ਜਾਮ

Image
ਪਿਪਲੀ, 12 ਜੂਨ ਸੂਰਜਮੁਖੀ ਦੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ 'ਤੇ ਖ਼ਰੀਦਣ ਅਤੇ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਹਿਲਾਂ ਤੋਂ ਐਲਾਨੀ ਗਈ ਕਿਸਾਨ ਮਹਾਪੰਚਾਇਤ 'ਚ ਦਿੱਤੇ ਗਏ ਅਲਟੀਮੇਟਮ ਮਗਰੋਂ ਜਦੋਂ ਦੁਪਹਿਰ ਦੋ ਵਜੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਨੇ ਜੀਟੀ ਰੋਡ 'ਤੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਦੇਰ ਰਾਤ ਤੱਕ ਧਰਨੇ 'ਤੇ ਡਟੇ ਹੋਏ ਸਨ ਪਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂਆਂ ਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਮੀਟਿੰਗ ਵੀ ਹੋਈ ਹੈ। ਕਿਸਾਨਾਂ ਨੇ ਜੀਟੀ ਰੋਡ 'ਤੇ ਧਰਨੇ ਵਾਲੀ ਥਾਂ ਤੋਂ ਹੁਣ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 'ਐੱਮਐੱਸਪੀ ਦਿਲਾਓ, ਕਿਸਾਨ ਬਚਾਓ' ਅੰਦੋਲਨ ਪੂਰੇ ਦੇਸ਼ 'ਚ ਸ਼ੁਰੂ ਕਰ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕੀਤੀ ਇਸ ਮਹਾ ਪੰਚਾਇਤ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਵੀ ਇਸ ‘ਚ ਸ਼ਮੂਲੀਅਤ ਕੀਤੀ।  ਹਾਈਵੇਅ-44 'ਤੇ ਧਰਨੇ 'ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਧੜੇ ਦੇ ਪ੍ਰਦੇਸ਼ ਪ੍ਰਧਾਨ ਕਰਮ ਸਿੰਘ ਮਥਾਨਾ, ਕਿਸਾਨ ਆਗੂ ਰਾਕੇਸ਼ ਟਿਕੈਤ, ਸੁਰੇਸ਼ ਕੋਚ, ਅਰਮਜੀਤ ਸਿੰਘ ਮੋਹੜੀ, ਜਗਦੀਪ ਸਿੰਘ, ਅਰਸ਼ਪਾਲ ਸਿੰਘ ਚੜੂਨੀ, ਪਰਮਜੀਤ ਸਿੰਘ ਵਿਰਕ, ਕਲੀਰਾਮ ਮੋਹਨਾ, ਸੁਮਨ ਹੁੱਡਾ ਅਤੇ ਕ੍ਰਿਸ਼ਨ ਕਲ...

ਜਮਹੂਰੀ ਕਿਸਾਨ ਸਭਾ ਨੇ ਪਿਪਲੀ ‘ਚ ਲਵਾਈ ਹਾਜ਼ਰੀ

Image
ਪਿਪਲੀ, 12 ਜੂਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸਥਾਨਕ ਕਸਬੇ ‘ਚ ਭਰਵੀਂ ਰੈਲੀ ਆਯੋਜਿਤ ਕੀਤੀ ਗਈ। ਜਿਸ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਅਤੇ ਵਾਈਸ ਪ੍ਰਧਾਨ ਮੋਹਨ ਸਿੰਘ ਧਮਾਣਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਵੱਡਾ ਜੱਥਾ ਸ਼ਾਮਲ ਹੋਇਆ।

ਵੱਧ ਰਹੇ ਨਸ਼ਿਆ ਲੁੱਟਾਂ ਖੋਹਾਂ ਗੁੰਡਾਗਰਦੀ ਦੇ ਖ਼ਿਲਾਫ਼ ਪਿੰਡ ਬਾਠ ‘ਚ ਰੋਹ ਭਰਪੂਰ ਮਾਰਚ

Image
ਤਰਨ ਤਾਰਨ, 12 ਜੂਨ ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋਂ ਵੱਧ ਰਹੇ ਨਸ਼ਿਆਂ ਖ਼ਿਲਾਫ਼,  ਲੁੱਟਾਂ ਖੋਹਾਂ ਤੇ ਗੁੰਡਾਗਰਦੀ ਦੇ ਖ਼ਿਲਾਫ਼ ਪਿੰਡ ਬਾਠ ਕਲਾਂ ‘ਚ ਰੋਹ ਭਰਪੂਰ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਚਰਨਜੀਤ ਸਿੰਘ ਬਾਠ ਸਾਬਕਾ ਸਰਪੰਚ, ਦਿਹਾਤੀ ਮਜਦੂਰ ਸਭਾ ਦੇ ਆਗੂ ਬਲਵਿੰਦਰ ਸਿੰਘ ਬਾਠ ਤੇ ਗੁਰਮੀਤ ਸਿੰਘ ਬਾਠ ਨੇ ਕੀਤੀ। ਇਸ ਮੌਕੇ ਬੋਲਦਿਆਂ ਮੁਖਤਾਰ ਸਿੰਘ ਮੱਲਾ, ਰਣਜੀਤ ਸਿੰਘ ਬਾਠ, ਗੁਰਪ੍ਰਤਾਪ ਸਿੰਘ ਬਾਠ, ਸਤਨਾਮ ਸਿੰਘ ਦੇਓ ਨੇ ਕਿਹਾ ਕਿ ਬਦਲਾਅ ਦੇ ਨਾਂ ‘ਤੇ ਹੋਂਦ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜਕਾਲ ਦੌਰਾਨ ਨਸ਼ੇ ਗੁੰਡਾਗਰਦੀ ਲੁੱਟਾਂ ਖੋਹਾਂ ਕਤਲੋ ਗਾਰਤ ਦੀਆਂ ਘਟਨਾਵਾਂ ਦਿਨ ਦਿਹਾੜੇ ਹੋ ਰਹੀਆਂ ਹਨ। ਭਗਵੰਤ ਮਾਨ ਦੀ ਸਰਕਾਰ ਸਥਿਤੀ ‘ਤੇ ਕਾਬੂ ਪਾਉਣ ‘ਚ ਬੁਰੀ ਤਰਾਂ ਨਕਾਮ ਰਹੀ ਹੈ। ਇਨ੍ਹਾਂ  ਆਗੂਆਂ ਨੇ ਕਿਹਾ ਕਿ ਪੜ੍ਹਾਈ ਲਈ ਸਕੂਲ ਵਿੱਚ ਜਾਣਾ ਲੜਕੀਆਂ ਦਾ ਜਾਣਾ ਦੁੱਭਰ ਹੋਇਆ ਪਿਆ ਹੈ। ਸ਼ਰੇਆਮ ਸਕੂਲ ਅੱਗੇ ਨਸ਼ਈ ਮੋਟਰਸਾਇਕਲਾਂ ‘ਤੇ ਛੁੱਟੀ ਹੋਣ ਸਮੇਂ ਸ਼ਰੇਆਮ ਗੁੰਡਾਗਰਦੀ ਕਰਦੇ ਹਨ। ਜਿਸ ਦੇ ਸਬੰਧ ਵਿੱਚ ਪਿੰਡ ਵਾਸੀਆਂ ਵੱਲੋਂ  ਪੁਲਿਸ ਦੇ ਐਸਐਚਓ ਸਦਰ, ਡੀਐਸਪੀ ਗੋਇੰਦਵਾਲ ਸਾਹਿਬ ਅਤੇ ਪੁਲਿਸ ਦੇ ਐਸਐਸਪੀ ਤਰਨ ਤਾਰਨ ਨੂੰ ਵੀ ਲਿਖਤੀ ਰੂਪ ਵਿੱਚ ਦੱਸਿਆ ਜਾ ਚੁੱਕਾ ਹੈ ਪਰ ਅਜੇ ਤੱਕ ਪੁਸਿਸ ਦੇ ਕਿਸੇ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਇਨ੍ਹਾਂ ...

ਹਰ ਵਰਗ ‘ਤੇ ਪਵੇਗਾ ਬੋਝ: ਤੇਲ ਦੀਆਂ ਕੀਮਤਾਂ ਦੇ ਵਾਧੇ ਦੀ ਕੀਤੀ ਨਿਖੇਧੀ

Image
ਜਲੰਧਰ, 12 ਜੂਨ ਜਮਹੂਰੀ ਕਿਸਾਨ ਸਭਾ ਨੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਸ ਨਾਲ ਹਰ ਵਰਗ ‘ਤੇ ਬੋਝ ਪਵੇਗਾ।  ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰੈਸ ਸਕੱਤਰ ਹਰਨੇਕ ਸਿੰਘ ਗੁਜਰਵਾਲ ਨੇ ਆਗੂਆਂ ਵਲੋਂ ਜਾਰੀ ਕੀਤੇ ਉਕਤ ਬਿਆਨ ਦੇ ਸੰਦਰਭ ‘ਚ ਕਿਹਾ ਕਿ ਪੰਜਾਬ ਸਰਕਾਰ ਨੇ ਤੇਲ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਸੂਬੇ ਦੇ ਲੋਕਾਂ 'ਤੇ ਕਰੀਬ 620 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦਾ ਅਨੁਮਾਨ ਹੈ। ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 88 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਸੂਬਾ ਸਰਕਾਰ ਦੇ ਇਸ ਕਦਮ ਨਾਲ ਆਮ ਲੋਕਾਂ ਦੀ ਜੇਬ 'ਤੇ ਭਾਰ ਪਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਵਧਣਗੇ।  ਪੰਜਾਬ ਸਰਕਾਰ ਨੇ ਬਜਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਸੀ। ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਬਜਟ ਵੇਲੇ ਹੀ ਕੀਮਤਾਂ ਵਧਾਈਆਂ ਘਟਾਈਆਂ ਜਾਂਦੀਆਂ ਸਨ ਪਰ ਅਜੋਕੇ ਦੌਰ ‘ਚ ਮਨਮਰਜ਼ੀ ਨਾਲ ਰੇਟ ਵਧਾ ਕੇ ਲੋਕਾਂ ‘ਤੇ ਬੋਝ ਪਾਇਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਆਮ ਲੋਕਾਂ ਨੂੰ ਪੰਜਾਬ ਸਰਕਾਰ ਖ਼ਿਲਾਫ਼ ਆਪਣੇ ਵਿਰੋਧ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਕਿਉਂਕਿ ਹਾਲ ‘ਚ ਹੀ ਬਜਟ ਪੇਸ਼ ਕਰਨ ਵੇਲੇ ਸਰਕਾਰ ਨੇ ਦਾਅਵਾ...

ਅਬਾਦਕਾਰਾਂ ਦੇ ਹੱਕ ‘ਚ ਦਿੱਤਾ ਮੰਗ ਪੱਤਰ

Image
ਰੋਪੜ, 10 ਜੂਨ ਅਬਾਦਕਾਰ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਅਬਾਦਕਾਰਾਂ ਨੂੰ ਬਚਾਉਣ ਹਿੱਤ ਇੱਕ ਮੰਗ ਪੱਤਰ ਦਿੱਤਾ। ਸ਼ਹਿਰ ‘ਚ ਮਾਰਚ ਕਰਦੇ ਹੋਏ ਅਬਾਦਕਾਰਾਂ ਨੇ ਲ਼ੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ। ਇਸ ਮੌਕੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਜੇ ਸੂਬਾ ਆਗੂ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਇਹ ਇਲਾਕਾ ਸਤੁਲਜ ਦਰਿਆ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਕਾਰਨ ਬਹੁਤ ਹੀ ਅਹਿਮ ਹੈ, ਜਿਥੋਂ ਦੇ ਲੋਕਾਂ ਨੇ ਵਸੇਬਾ ਕਰਨ ਲਈ ਜ਼ਮੀਨਾਂ ਨੂੰ ਅਬਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਬਾਦਕਾਰਾਂ ਨੂੰ ਉਜਾੜਨ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ।

ਰੇਹੜੀ ਫੜੀ ਵਾਲਿਆਂ ਨੂੰ ਨਾ ਉਜਾੜਨ ਦੀ ਕੀਤੀ ਅਪੀਲ

Image
ਅਜਨਾਲਾ, 10 ਜੂਨ ਸਥਾਨਕ ਫਰੂਟ -ਸਬਜੀ ਵਿਕਰੇਤਾ ਯੂਨੀਅਨ ਦੇ ਆਗੂਆਂ ਤੇ ਕਾਰਕੁੰਨਾ ਨੇ ਉਹਨਾਂ ਦੀਆਂ ਫੜੀਆਂ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਜਬਰੀ ਚੁਕਾਉਣ ਸਮਾਨ ਦੀ ਤੋੜ ਭੰਨ ਕਰਨ ਅਤੇ ਇਹਨਾਂ ਗਰੀਬਾਂ ਦਾ ਸਮਾਨ ਚੁੱਕ ਕੇ ਲੈ ਜਾਣ ਵਿਰੁੱਧ ਅੱਜ ਇੱਥੇ ਜੰਮ ਕੇ ਨਾਅਰੇਬਾਜੀ ਕੀਤੀ। ਇਸ ਸਮੇਂ ਜੁੜੇ ਇਕੱਠ ‘ਚ ਬੋਲਦਿਆਂ ਯੁਨੀਅਨ ਦੇ ਆਗੂਆਂ ਸੀ੍ ਪੰਮਾ ਤੇ ਹਨੀ ਅਰੋੜਾ ਨੇ ਕਿਹਾ ਕਿ ਉਹ 40-50 ਸਾਲਾਂ ਤੋ ਅਜਨਾਲੇ ਦੇ ਬਜ਼ਾਰਾਂ ਦੇ ਪਾਸਿਆਂ ‘ਚ ਫਲ, ਸਬਜ਼ੀ, ਠੰਡੇ, ਚਾਹ, ਆਂਡੇ, ਛੋਟੀ ਮਨਿਆਰੀ ਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਆਦਿਕ ਵਸਤਾਂ ਨੂੰ ਸਸਤੇ ਰੇਟਾਂ ‘ਤੇ ਵੇਚਣ ਲਈ ਫੜੀਆਂ ਲਗਾਉਂਦੇ ਆ ਰਹੇ ਹਨ। ਇਸ ਛੋਟੇ ਕਾਰੋਬਾਰ ਨਾਲ ਗਰੀਬ-ਗੁਰਬੇ ਮਸਾਂ ਹੀ ਦੋ ਵੇਲੇ ਦੀ ਰੋਟੀ ਦਾ ਗੁਜਾਰਾ ਤੇ ਬੱਚਿਆਂ ਦਾ ਪਾਲਣ ਪੋਸਣ ਕਰਦੇ ਹਨ।  ਉਕਤ ਆਗੂਆਂ ਨੇ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਨੇ ਜਿਹੜੀ ਪਿਛਲੇ 9 ਜੂਨ ਨੂੰ ਘਿਣਾਉਣੀ ਕਾਰਵਾਈ ਕੀਤੀ ਹੈ, ਉਸ ਵਿਰੁੱਧ ਸਾਰਿਆਂ ਵਿੱਚ ਵਿਆਪਕ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਉੱਚ ਅਧਿਕਾਰੀਆਂ ਅਤੇ ਐੱਸਡੀਐਮ ਅਜਨਾਲਾ ਕੋਲੋਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਜਿੱਥੇ- ਜਿੱਥੇ ਉਹ ਬੈਠੇ ਹਨ ਉੱਥੇ ਹੀ 5-6 ਫੁੱਟ ਦੀ ਜਗ੍ਹਾ ਦੇਣ ਦੀ ਕਿਰਪਾਲਤਾ ਕੀਤੀ ਜਾਵੇ।  ਰੇਹੜੀ ਫੜੀ ਵਾਲਿਆਂ ਦੇ ਪੱਖ ‘ਚ ਬੋਲਦਿਆਂ ਉੱਘੇ ਸਮਾਜ ਸੇਵਕ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ:ਸਤਨਾਮ ਸਿੰਘ ਅਜਨਾਲਾ ਨੇ ਨਗਰ ਪ...

ਸਕੂਲਾਂ, ਸ਼ਮਸ਼ਾਨ ਘਾਟਾ, ਟੋਬਿਆਂ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਮਦਦ ਨਹੀਂ ਕਰੇਗੀ ਕਿਸਾਨ ਸਭਾ

Image
ਰੋਪੜ, 10 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਰੋਪੜ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਜੇਪੀਐਮਓ ਦਫ਼ਤਰ ਕੋਟਲ਼ਾ ਨਿਹੰਗ ਵਿਖੇ ਕੀਤੀ ਗਈ। ਜਿਸ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਦਰਸ਼ਨ ਸਿੰਘ ਬੜਵਾ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਛੋਟੇ ਕਿਸਾਨਾਂ ਵੱਲੋਂ ਅਬਾਦ ਕੀਤੀਆਂ ਜ਼ਮੀਨਾਂ ਸਰਕਾਰ ਵੱਲੋਂ ਜਬਰੀ ਛੁਡਾਉਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਗਈ। ਅਬਾਦਕਾਰਾਂ ਦੀ ਹਮਾਇਤ ਕਰਦੇ ਹੋਏ ਸੰਘਰਸ਼ ਦੀ ਰੂਪ ਰੇਖਾ ਤਹਿ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸਕੂਲਾਂ, ਸ਼ਮਸ਼ਾਨ ਘਾਟਾ, ਟੋਬਿਆਂ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਮਦਦ ਨਹੀਂ ਕੀਤੀ ਜਾਵੇਗੀ, ਸਿਰਫ ਛੋਟੇ ਅਬਾਦਕਾਰਾਂ ਜਿਹਨਾਂ ਦੀ ਰੋਟੀ ਰੋਜੀ ਹੀ ਜ਼ਮੀਨ ‘ਤੇ ਨਿਰਭਰ ਹੈ ਉਹਨਾਂ ਕਿਸਾਨਾਂ ਦੀ ਡਟਵੀ ਹਮਾਇਤ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਜ਼ਰ ਜਰਨੈਲ ਸਿੰਘ ਘਨੋਲਾ, ਕ੍ਰਿਪਾਲ ਸਿੰਘ ਭਟੋ, ਮੋਹਣ ਸਿੰਘ ਬਹਾਦਰਪੁਰ, ਸ਼ਮਸ਼ੇਰ ਸਿੰਘ ਹਵੇਲੀ, ਧਰਮਪਾਲ ਸੈਣੀ, ਦਲਜੀਤ ਸਿੰਘ ਰਾਏਪੁਰ, ਰਾਮ ਲੋਕ ਬਹਾਦਰਪੁਰ, ਸੁਰਜੀਤ ਸਿੰਘ ਮੁਸਾਪੁਰ, ਸੋਹਣ ਸਿੰਘ ਕੰਧੋਲਾ, ਮੇਵਾ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।  ਮੀਟ...

ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Image
ਛੇਹਰਟਾ, 9 ਜੂਨ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਸਰਹੱਦੀ ਕਿਸਾਨਾਂ ਨੇ ਬੀਐੱਸਐਫ ਦੇ ਕਿਸਾਨ ਵਿਰੋਧੀ ਵਤੀਰੇ ਖਿਲਾਫ ਤੇ ਹੋਰ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀਆਈਜੀ ਬੀਐੱਸਐਫ ਖਾਸਾ  ਰੇਜ ਦੇ ਦਫ਼ਤਰ ਸਾਹਮਣੇ ਵੱਡੀ ਗਿਣਤੀ ‘ਚ ਸਰਹੱਦੀ ਕਿਸਾਨਾਂ ਨੇ ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਧਰਨਾ ਦਿੱਤਾ, ਜਿੱਥੇ ਸਮੂਹ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਾਰੋਂ ਪਾਰ ਖੇਤੀ ਲਈ ਸਰਹੱਦੀ ਗੇਟ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰੱਖੇ ਜਾਣ, ਕਿਸਾਨਾਂ ਦੇ ਕਾਰਡ ਬਣਾਉਣ ‘ਚ ਬੀਐੱਸਐਫ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਜਲ ਖਵਾਰੀ ਬੰਦ ਕੀਤੀ ਜਾਵੇ।  ਇਸ ਸਮੇਂ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਸਿੰਘ ਕੱਕੜ, ਜ਼ਿਲ੍ਹਾ ਸਕੱਤਰ ਮਾਨ ਸਿੰਘ ਮੁਹਾਵਾ ਤੇ ਸਰਹੱਦੀ ਕਿਸਾਨਾਂ ਦੇ ਆਗੂ ਮੁਖਤਾਰ ਸਿੰਘ ਮੁਹਾਵਾ ਨੇ ਬੋਲਦਿਆਂ ਕਿਹਾ ਕਿ ਤਾਰੋਂ ਪਾਰ ਦੇ ਕਿਸਾਨਾਂ ਨੂੰ ਸਾਢੇ ਚਾਰ ਫੁੱਟ ਦੀ ਉਚਾਈ ਤੱਕ ਵਾਲੀਆਂ ਸਾਰੀਆਂ ਫਸਲਾਂ ਬੀਜਣ ਦੀ ਆਗਿਆ ਹੋਵੇ।  ਧਰਨੇ ਦੌਰਾਨ ਡੀਆਈਜੀ ਬੀਐੱਸਐਫ ਸੀ੍ ਗੌੜ ਨੇ ਆਪਣੇ ਮੀਟਿੰਗ ਹਾਲ ਵਿੱਚ ਸਮੂਹ ਕਿਸਾਨਾਂ ਨੂੰ ਬੁਲਾ ਕੇ ਲੰਮਾ ਸਮਾਂ ਗੱਲ ਬਾਤ ਕੀਤੀ ਅਤੇ ਸਰਹੱਦੀ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੇ ਅਧਿਕਾਰੀ ਹਰੇਕ ਨਾਲ ਚੰਗੀ ਤਰ੍ਹ...

ਡਾ. ਅਜਨਾਲਾ ਨੇ ਉਚਿਤ ਐਮਐਸਪੀ ਦੀ ਕੀਤੀ ਪੁਰਜ਼ੋਰ ਮੰਗ

Image
ਚੰਡੀਗੜ੍ਹ, 8 ਜੂਨ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਉਣੀ ਦੀਆਂ ਫਸਲਾਂ ਦੇ ਭਾਅ ਐਲਾਨੇ ਗਏ ਉਹ ਲਾਗਤ ਖਰਚੇ ਵੀ ਪੂਰੇ ਨਹੀਂ ਕਰਦੇ ਜਿਵੇਂ ਝੋਨਾ ਗਰੇਡ ਏ ‘ਤੇ ਐਮਐੱਸਪੀ 2203 ਰੁਪਏ ਪ੍ਰਤੀ ਕੁਇੰਟਲ ਮਿੱਥੀ ਗਈ ਹੈ ਜਦ ਕਿ ਲਾਗਤ ਹੀ ਤਕਰੀਬਨ 2400 ਰੁਪਏ ਕੁਇੰਟਲ ਬਣਦੀ ਹੈ। ਜਿਸ ਵਿੱਚ ਜੇਕਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸੀ ਟੂ ਫਾਰਮੂਲੇ ਤਹਿਤ 50 ਫੀਸਦੀ ਵਾਧਾ ਸ਼ਾਮਲ ਕਰ ਲਿਆ ਜਾਵੇ ਤਾਂ ਇਸ ਦਾ ਰੇਟ ਕਾਸ਼ਤਕਾਰ ਨੂੰ 3600 ਰੁਪਏ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ ਹੈ ਪ੍ਰੰਤੂ ਅਜਿਹਾ ਨਹੀਂ ਹੋਇਆ। ਇਹੋ ਜਿਹੀ ਹਾਲਤ ਹੀ ਬਾਕੀ ਫਸਲਾਂ ਦੇ ਰੇਟਾਂ ਦੀ ਬਣਦੀ ਹੈ।   ਉਕਤ ਜਾਣਕਾਰੀ ਦਿੰਦੇ ਹੋਏ ਖੇਤੀ ਮਾਹਰ ਡਾ: ਸਤਨਾਮ ਸਿੰਘ ਅਜਨਾਲਾ ਨੇ ਅੱਗੇ ਦੱਸਿਆ ਕਿ ਜੇਕਰ ਦਾਲਾਂ ਖਾਸਕਰ ਮੂੰਗੀ ਦੇ ਰੇਟ ‘ਚ ਜੇਕਰ  803 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਨਾਲੋਂ ਇਸ ਕਰਕੇ ਵਧਾਇਆ ਕਿ ਕੇਂਦਰ ਸਰਕਾਰ ਨੇ ਕਿਹੜਾ ਇਸਦੀ ਖਰੀਦ ਕਰਨੀ ਹੈ! ਉਹਨਾਂ ਕੇਂਦਰ ਤੇ ਸੂਬਾ ਸਰਕਾਰਾਂ ‘ਤੇ ਚੋਟ ਮਾਰਦਿਆਂ ਕਿਹਾ ਕਿ ਸਰਕਾਰਾਂ ਕਿਸਾਨਾਂ ਕੋਲੋਂ ਦਾਲਾਂ ਖਰੀਦਣ ਦੀ ਬਜਾਏ ਵਿਦੇਸ਼ਾਂ ‘ਚੋਂ ਵੱਡੇ ਵਪਾਰੀਆਂ ਤੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਣ ਲਈ ਕੋਈ 40 ਹਜ਼ਾਰ ਕਰੋੜ ਰੁਪਏ ਦੇ ਲੱਗਭੱਗ ਦਾਲਾਂ ਹਰ ਸਾਲ ਬਾਹਰੋ ਮੰਗਵਾ ਰਹੀ ਹੈ। ਇਸੇ ਤਰ੍ਹਾਂ ਕੋਈ 1 ਲੱਖ 17 ਹਜ਼ਾਰ ਕਰੋੜ ਰੁਪਏ ਦੇ ਖਾਣ ਵਾਲੇ ਤੇਲ ਵੀ ਬਾਹਰੋ ਮੰਗਵਾਏ ਜਾ ਰਹੇ ਹਨ। ਜਮੂਹਰੀ ਕਿਸਾਨ ਸਭਾ ਦੇ ...

ਚੀਫ ਇੰਜੀਨੀਅਰ ਬਾਰਡਰ ਜੋਨ ਨਾਲ ਕਿਸਾਨਾਂ ਦੇ ਮੁੱਦਿਆਂ ‘ਤੇ ਕੀਤੀ ਚਰਚਾ

Image
ਖਡੂਰ ਸਾਹਿਬ, 8 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਦੇ ਚੀਫ ਇੰਜੀਨੀਅਰ ਬਾਰਡਰ ਜੋਨ ਨੂੰ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਮੁਖਤਾਰ ਸਿੰਘ ਮੁਹਾਵਾ ਨੇ ਦੱਸਿਆ ਕਿ ਵਫ਼ਦ ਨੇ ਚੀਫ ਇੰਜੀਨੀਅਰ ਸਾਹਮਣੇ ਸਮਾਰਟ ਮੀਟਰ ਨਾ ਲਗਾਉਣ, ਆਉਣ ਵਾਲੇ ਝੋਨੇ ਦੇ ਸੀਜਨ ਵਿੱਚ ਰੋਜਾਨਾ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ, ਬਿਜਲੀ ਲਾਈਨਾਂ ਅਤੇ ਟਰਾਂਸਫਾਰਮਰਾਂ ਦੀ ਜਰੂਰੀ ਮੁਰੰਮਤ ਕਰਨ, ਓਵਰਲੋਡ ਗਰਿਡ ਅਤੇ ਓਵਰਲੋਡ ਟਰਾਂਸਫਾਰਮਰ ਡੀਲੋਡ ਕਰਨ, ਹਰ ਸਬ ਡਵੀਜ਼ਨ ਪੱਧਰ ‘ਤੇ ਟਰਾਂਸਫਾਰਮਰਾਂ ਦੀ ਉਪਲੱਬਧਤਾ ਯਕੀਨੀ ਬਣਾਉਣ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲਣ, ਟਰਾਂਸਫਰ ਚੋਰੀ ਹੋਣ ਦੀ ਸੂਰਤ ਵਿੱਚ ਲੋੜੀਂਦੀ ਪੁਲਿਸ ਕਾਰਵਾਈ ਮਹਿਕਮੇ ਪੱਧਰ ‘ਤੇ ਕਰਵਾਉਣ, ਬਾਰਡਰ ਏਰੀਏ ‘ਤੇ ਤਾਰ ਤੋਂ 3 ਕਿਲੋਮੀਟਰ ਪਹਿਲਾਂ ਤੱਕ ਦਿਨ ਵੇਲੇ ਬਿਜਲੀ ਸਪਲਾਈ ਦੇਣ ਆਦਿਕ ਮੰਗਾਂ ਉਠਾਈਆਂ ਗਈਆਂ।  ਚੀਫ ਇੰਜੀਨੀਅਰ ਨੇ ਮੰਗਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਉਕਤ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ। ਵਫਦ ਵਿੱਚ ਮੁਖਤਾਰ ਸਿੰਘ ਮੱਲਾ, ਮਾਨ ਸਿੰਘ ਮੁਹਾਵਾ, ਹਰਪ੍ਰੀਤ ਸਿੰਘ ਬੁਟਾਰੀ, ਸਵਿੰਦਰ ਸਿੰਘ ਖਹਿਰਾ ਹਾਜ਼ਰ ਸਨ।

ਪ੍ਰਦੂਸ਼ਤ ਹੋ ਰਹੇ ਪਾਣੀਆਂ ਦੇ ਸਵਾਲ ਤੇ ਜਮਹੂਰੀ ਕਿਸਾਨ ਸਭਾ ਨੇ ਕੀਤੀ ਕਨਵੈਨਸ਼ਨ

Image
ਲੁਧਿਆਣਾ, 8 ਜੂਨ ਸੂਬੇ ਦੇ ਧਰਤੀ ਹੇਠਲੇ ਅਤੇ ਦਰਿਆਵਾਂ ਦੇ ਪ੍ਰਦੂਸ਼ਤ ਹੋ ਰਹੇ ਪਾਣੀਆ ਨੂੰ ਬਚਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਬਲਰਾਜ ਸਿੰਘ ਕੋਟਉਮਰਾ, ਰਾਮ ਸਿੰਘ ਕੈਮਵਾਲਾ, ਰਘਵੀਰ ਸਿੰਘ ਬੈਨੀਪਾਲ, ਸੰਤੋਖ ਸਿੰਘ ਬਿਲਗਾ, ਜਗਤਾਰ ਸਿੰਘ  ਨੇ ਕੀਤੀ।  ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜ ਦਰਿਆਵਾਂ ਦੀ ਧਰਤੀ ਤੋਂ ਪੀਣ ਲਈ ਪਾਣੀ ਵੀ ਮੁੱਕ ਰਿਹਾ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਹਵਾ, ਮਿੱਟੀ ਤੇ ਪਾਣੀ ਨੂੰ ਦੂਸ਼ਤ ਕੀਤਾ ਜਾ ਰਿਹਾ ਹੈ। ਸਤਲੁਜ ਦਰਿਆ ਵਿੱਚ ਹਿਮਾਚਲ ਤੋਂ ਲੈਕੇ ਹਰੀ ਕੇ ਪੱਤਣ ਤੱਕ ਫ਼ੈਕਟਰੀਆਂ ਦਾ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਦੇ ਬੁੱਢਾ ਨਾਲੇ ਦਾ ਪ੍ਰਦੂਸ਼ਤ ਪਾਣੀ ਸਤਲੁਜ ਹੋਰ ਵੀ ਗੰਦਾ ਕਰ ਰਿਹਾ ਹੈ। ਬੁੱਢੇ ਨਾਲੇ ਦੀ ਸਫਾਈ ਦੇ ਨਾਮ ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਨਤੀਜਾ ਕੋਈ ਨਹੀਂ ਨਿਕਲਿਆ। ਲੁਧਿਆਣਾ ਸ਼ਹਿਰ ਵਿੱਚ ਸੀਵਰੇਜ ਵਿੱਚੋਂ ਜ਼ਹਿਰੀਲੀ ਗੈਸ ਨਿਕਲਣ ਨਾਲ ਕਿੰਨੇ ਲੋਕ ਬੇਮੌਤ ਮਾਰੇ ਗਏ। ਜਿਸ ਦੀ ਕੋਈ ਜਿੰਮੇਵਾਰੀ ਚੱਕਣ ਨੂੰ ਤਿਆਰ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ...

ਦਰਿਆਵਾਂ ਦੇ ਵਹਾ ਗੈਰ ਕੁਦਰਤੀ ਤਰੀਕੇ ਮੋੜਨ ਦੀ ਜਮਹੂਰੀ ਕਿਸਾਨ ਸਭਾ ਵੱਲੋਂ ਨਿੰਦਾ

Image
ਡੇਹਲੋ, 6 ਜੂਨ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸਤਲੁਜ ਦਰਿਆ ਦੇ ਪਾਣੀ ਨੂੰ ਹਿਮਾਚਲ ਵਿੱਚ ਰੋਕ ਕੇ ਉਸ ਦੇ ਕੁਦਰਤੀ ਵਹਾ ਨੂੰ ਮੋੜ ਕੇ ਹਰਿਆਣਾ ਰਾਹੀਂ ਇਸ ਪਾਣੀ ਨੂੰ ਗੁਜਰਾਤ ਵਿੱਚ ਲੈਕੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰਾਂ ਜਿੱਥੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ, ਉੱਥੇ ਕੁਦਰਤੀ ਸ੍ਰੋਤ ਪਾਣੀਆਂ ਦਰਿਆਵਾਂ ਨੂੰ ਕਾਰਪੋਰੇਟ ਕੰਪਨੀ ਤੇ ਅਡਾਨੀਆ ਅੰਬਾਨੀਆ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਹੈ।  ਉਹਨਾਂ ਕਿਹਾ ਕਿ ਪਾਣੀਆਂ, ਦਰਿਆਵਾਂ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣ ਲਈ ਲੁਧਿਆਣਾ ਵਿੱਚ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ 8 ਜੂਨ ਨੂੰ ਕਨਵੈਸ਼ਨ ਕੀਤੀ ਜਾਵੇਗੀ। ਉਪਰੋਤਕ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  ਬੁੱਢੇ ਨਾਲੇ ਦੀ ਸਫਾਈ ਲਈ ਐਲਾਨ ਕੀਤੇ 650 ਕਰੋੜ ਰੁਪਏ ਜਾਰੀ ਕਰਵਾਉਣ ਅਤੇ  ਸਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਰੋਕਵਾਉਣ ਲਈ ਡੀ ਸੀ ਲੁਧਿਆਣਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ।

ਕਸਬਾ ਬਿਲਗਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋੰ ਪੁਤਲਾ ਫੂਕਿਆ

Image
ਬਿਲਗਾ, 5 ਜੂਨ ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਇਥੇ ਪੁਤਲਾ ਫੂਕ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਅਤੇ ਮੰਗ ਕੀਤੀ ਕਿ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।  ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਨੇ ਅਗਵਾਈ ਕੀਤੀ। ਇਸ ਮੌਕੇ ਕੁਲਵੰਤ ਸਿੰਘ ਖਹਿਰਾ, ਸਰਬਜੀਤ ਸੰਗੋਵਾਲ, ਸੁਰਿੰਦਰ ਮੰਗਾ ਸੰਗੋਵਾਲ, ਕੁਲਦੀਪ ਬਿਲਗਾ, ਬਲਬੀਰ ਬੀਰੀ, ਲਖਬੀਰ ਖੋਖੇਵਾਲ, ਬਲਬੀਰ ਸਿੰਘ ਰਾਣਾ ਬਿਲਗਾ, ਫੁਟਬਾਲ ਕੋਚ ਬ੍ਰਿਜ ਕੁਮਾਰ ਲਾਲੀ, ਜਸਕੀਰਤ ਸਿੰਘ ਬਿਲਗਾ, ਸੁਰਿੰਦਰ ਸਿੰਘ ਕੰਦੋਲਾ, ਅਵਤਾਰ ਸਿੰਘ ਸੰਧੂ, ਪਰਮਿੰਦਰ ਸਿੰਘ, ਜਥੇਦਾਰ ਕੁਲਦੀਪ ਸਿੰਘ ਬਿਲਗਾ, ਭੁਪਿੰਦਰ ਸਿੰਘ ਬਿਲਗਾ, ਪਿਆਰਾ ਸਿੰਘ ਸੰਘੇੜਾ, ਹਰੀ ਓਮ ਬਿਲਗਾ, ਹਰਬੰਸ ਸਿੰਘ ਦਰਦੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਨਾਅਰੇਬਾਜ਼ੀ ਦੌਰਾਨ ਪੁਤਲਾ ਫੂਕਿਆ ਗਿਆ।

ਮੌੜ ਵਿਖੇ ਪੁਤਲਾ ਫੂਕਿਆ

Image
ਮੌੜ, 5 ਜੂਨ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤੇ ਪਹਿਲਵਾਨਾਂ ਦੇ ਹੱਕ ਵਿੱਚ ਬਲਾਕ ਮੌੜ ਵਿਖੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਾਜਰ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਕੈਤ ਦੇ ਦਾਰਾ ਸਿੰਘ ਮਈਸਰ ਖੰਨਾ, ਮਲਕੀਤ ਸਿੰਘ ਸੰਦੋਹਾ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਸੁਖਮੰਦਰ ਸਿੰਘ ਧਾਲੀਵਾਲ ਸੂਬਾ ਕਮੈਟੀ ਮੈਂਬਰ, ਜਮਹੂਰੀ ਕਿਸਾਨ ਸਭਾ ਦੇ ਗੁਲਜਾਰ ਸਿੰਘ, ਜ਼ਿਲ੍ਹਾ ਆਗੂ ਭੋਲਾ ਸਿੰਘ ਲਾਲੇਆਣਾ, ਸਕੱਤਰ ਬਲਾਕ ਤਲਵੰਡੀ ਕਾਮਰੇਡ ਮੱਖਣ ਸਿੰਘ ਗੁਰੂਸਰ ਆਦਿ ਹਾਜ਼ਰ ਸਨ।

ਜਨਤਕ ਜਥੇਬੰਦੀਆ ਨੇ ਫੂਕਿਆ ਬ੍ਰਿਜ ਭਾਸ਼ਣ ਤੇ ਮੋਦੀ ਸਰਕਾਰ ਦਾ ਪੁਤਲਾ

Image
ਚੇਤਨਪੁਰਾ, 5 ਜੂਨ ਜੇਪੀਐਮਓ ਦੇ ਸੱਦੇ ਤੇ ਪਿੰਡ ਮੱਲੂ ਨੰਗਲ ਵਿਖੇ ਪਹਿਲਵਾਨ ਲੜਕੀਆਂ ਦੇ ਹੱਕ ਵਿੱਚ ਮਾਰਚ ਕਰਕੇ ਸਾਸਦ ਬ੍ਰਿਜ ਭੂਸਣ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂ ਨੰਗਲ ਨੇ ਕਿਹਾ ਕਿ ਬੀਜੇਪੀ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਜ਼ਾਹਰ ਹੋ ਚੁੱਕੀ ਹੈ ਜੋ ਦੇਸ਼ ਦਾ ਮਾਣ ਵਧਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਨਾਲ ਜਿਣਸੀ ਸ਼ੋਸ਼ਣ ਕਰਨ ਵਾਲੇ ਸੰਸਦ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਦੋਸ਼ੀ ਦੀ ਪੁਸ਼ਤਪਨਾਹੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਹਿਲਵਾਨਾਂ ਦੇ ਸੰਘਰਸ਼ ਦੀ ਉਹ ਡਟ ਕੇ ਹਮਾਇਤ ਕਰਨਗੇ। ਇਸ ਮੌਕੇ ਮੋਦੀ ਤੇ ਬ੍ਰਿਜ ਭੂਸ਼ਣ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਮੈਂਬਰ ਜਸਪਾਲ ਸਿੰਘ, ਧੀਰ ਸਿੰਘ, ਕਿਸਾਨ ਆਗੂ ਬੇਅੰਤ ਸਿੰਘ, ਪਰਮਜੀਤ  ਜਸਬੀਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੰਤੋਖ ਸਿੰਘ, ਨੌਜਵਾਨ ਆਗੂ ਅਮੑਤਿਪਾਲ ਸਿੰਘ, ਬਿਕੑਮਜੀਤ ਸਿੰਘ, ਔਰਤ ਆਗੂ ਸਿਮਰਨਜੀਤ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਕਾਬਲ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।

ਅਜਨਾਲਾ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਪੁਤਲਾ ਫੂਕ ਕੇ ਰੋਹ ਦਾ ਕੀਤਾ ਪ੍ਰਗਟਾਵਾ

Image
ਅਜਨਾਲਾ, 5 ਮਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ' ਤੇ ਮਹਿਲਾ ਪਹਿਲਵਾਨਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿ੍ਜ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਇਸ ਕੁਕਰਮੀ ਨੂੰ ਫਾਹੇ ਲਾਉਣ ਦੇ ਅਸਮਾਨ ਗਜਾਉ ਨਾਹਰਿਆਂ ' ਚ ਇਥੋਂ ਦੇ ਮੇਨ ਬਜਾਰਾਂ ਚ ਅੱਤ ਦੀ ਗਰਮੀ ਵਿੱਚ ਜਥੇਬੰਦੀ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਧੰਨਵਤ ਸਿੰਘ ਖਤਰਾਏ ਕਲਾਂ ਦੀ ਅਗਵਾਈ 'ਚ ਰੋਹ ਭਰਿਆ ਪ੍ਦਰਸ਼ਨ ਕੀਤਾ ਅਤੇ ਅਜਨਾਲਾ ਦੇ ਮੇਨ ਚੌਕ ਵਿੱਚ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਸਮੇਂ ਉਕਤ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਜੋ਼ਰਦਾਰ ਮੰਗ ਕੀਤੀ ਕਿ ਇਸ ਕੁਕਰਮੀ ਨੂੰ ਪੌਕਸੋ (pocso) ਕਨੂੰਨ ਅਧੀਨ ਗਿ੍ਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤੇ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਸਾ਼ਹ ਧਾਰੀਵਾਲ, ਸੁਰਜੀਤ ਸਿੰਘ ਭੂਰੇ ਗਿੱਲ, ਮਨਜੀਤ ਸਿੰਘ ਸਰਕਾਰੀਆ, ਜੰਗਬਹਾਦਰ ਸਿੰਘ ਮਟੀਆ, ਦੇਸ਼ ਭਗਤ ਸੁੱਚਾ ਸਿੰਘ ਖਤਰਾਏ, ਸਤਵਿੰਦਰ ਸਿੰਘ ਉਠੀਆਂ, ਮਨੂੰ ਕਿਆਂਮਪੁਰ, ਜਗੀਰ ਸਿੰਘ ਚੱਕ ਫਤਿਹ ਖਾਂ, ਚਮਕੌਰ ਸਿੰਘ ਉਗਰ ਔਲਖ, ਅਜੀਤ ਕੌਰ ਕੋਟ ਰਜਾਦਾ, ਜਗਤਾਰ ਸਿੰਘ ਰਾਜੀਆਂ, ਬਲਤੇਜ ਸਿੰਘ ਦਿਆਲਪੁਰਾ, ਹਰਨੇਕ ਸਿੰਘ ਨੇਪਾਲ, ਸੁਖਰਾਜ ਸਿੰਘ ਭੋਏਵਾਲੀ ਆਦਿ ਨੇ ਵੀ ਬਿ੍ਜ ਭੂਸ਼ਨ ਦੀ ਤਰੁੰਤ ਗਿਰਫ਼ਤਾਰੀ ਦੀ ਮੰਗ ਕੀਤੀ।

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!