Posts

Showing posts from October, 2023

ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਆਯੋਜਿਤ

Image
  ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ‘ਚ ਡਾ ਸਤਨਾਮ ਸਿੰਘ ਅਜਨਾਲਾ, ਕਿਰਨਜੀਤ ਸਿੰਘ ਸੇਖੋਂ, ਮਲੂਕ ਸਿੰਘ ਹੀਰਕੇ, ਬਲਦੇਵਸਿੰਘ ਨਿਹਾਲਗੜ੍ਹ ਅਤੇ ਹਰਜੀਤ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਮਹਾਨ ਇਤਿਹਾਸਕ ਅੰਦੋਲਨ ਉਪਰ ਚਿੱਕੜ ਉਛਾਲੀ ਕਰਕੇ ਕਿਸਾਨ ਆਗੂਆਂ ਨਾਲ ਕਿੜਾਂ ਕੱਢਣ ਲਈ ਬੀਜੇਪੀ ਦੀ ਮੋਦੀ ਸਰਕਾਰ ਨੇ ਨਿਊਜ਼ ਕਲਿੱਕ ਚੈਨਲ ਦੇ ਮਾਲਕ ਅਤੇ ਦਫਤਰ ਕਰਮਚਾਰੀਆਂ ਉਪਰ ਯੂਏਪੀਏ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਡੱਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਮੋਰਚੇ ਨੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਖ਼ਿਲਾਫ਼ ਪੂਰੇ ਪੰਜਾਬ ਵਿੱਚ 1 ਤੋਂ 5 ਨਵੰਬਰ ਤੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨਾ ਮੁਹਿੰਮ ਚਲਾਈ ਜਾਵੇਗੀ ਅਤੇ 6 ਨਵੰਬਰ ਨੂੰ ਡੀਸੀ ਦਫ਼ਤਰਾਂ ਸਾਹਮਣੇ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰ ਕੀਤੇ ਜਾਣਗੇ ਤੇ ਐਫਆਰਆਈ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੋਰਚਾ ਮੰਗ ਕਰਦਾ ਕਿ ਨਿਊਜ਼ ਕਲਿੱਕ ਚੈਨਲ ਤੇ ਕੀਤਾ ਪਰਚਾ ਰੱਦ ਕੀਤਾ ਜਾਵੇ , ਯੂਏਪੀਏ ਦਾ ਕਨੂੰਨ ਵਾਪਸ ਲਿਆ ਜਾਵੇ ਅਤੇ ਸਰਕਾਰ ਸੰਯੁਕਤ ਕਿਸਾਨ ਮੋਰਚੇ  ਵਿਰੁੱਧ ਸ਼ਾਜਿਸ਼ਾਂ ਕਰਨੀਆਂ ਬੰਦ ਕਰੇ। ਮੀਟਿੰਗ ਵਿੱਚ ਮੋਰਚੇ ਨੇ ਫੈਸਲਾ ਕੀਤਾ ਕਿ ਪੰਜਾਬ ਸਰਕਾ...

ਕਿਸਾਨ ਮਜ਼ਦੂਰ ਅੰਦੋਲਨ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਨੂੰ ਕੀਤਾ ਯਾਦ

Image
  ਡੇਹਲੋ: ਪਿਛਲੇ ਸਮੇਂ ਵਿੱਚ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲੇ ਅੰਦੋਲਨ ਵਿੱਚ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ਸਰਗਰਮ ਬੀਬੀ ਮਹਿੰਦਰ ਕੌਰ ਡੇਹਲੋ ਜੋ 27 ਅਕਤੂਬਰ 2021 ਨੂੰ ਸ਼ਹੀਦ ਹੋ ਗਏ ਸਨ, ਨੂੰ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਿਲ੍ਹਾ ਰਾਏਪੁਰ ਸਥਿਤ ਦਫਤਰ ‘ਚ ਵਿਸ਼ੇਸ਼ ਮੀਟਿੰਗ ਕਰਕੇ ਯਾਦ ਕੀਤਾ ਗਿਆ। ਬੀਬੀ ਮਹਿੰਦਰ ਕੌਰ ਡੇਹਲੋ ਨੇ ਇਸ ਮਹਾਨ ਅੰਦੋਲਨ ਵਿੱਚ ਆਪਣਾ ਬਿਨਾਂ ਨਾਗਾਂ ਆਪਣੀ ਹਾਜ਼ਰੀ ਲਗਾ ਕੇ ਇਸ ਅੰਦੋਲਨ ਨੂੰ ਸਫਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ।  ਬੀਬੀ ਜੀ ਨੂੰ ਯਾਦ ਕਰਨ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਗੁਰਚਰਨ ਕੌਰ ਘੁੰਗਰਾਣਾ, ਪਰਮਜੀਤ ਕੌਰ ਜੜਤੌਲੀ ਨੇ ਕੀਤੀ। ਇਸ ਮੌਕੇ ਤੇ ਬੀਬੀ ਜੀ ਦੀ ਫੋਟੋ ਉੱਪਰ ਹਾਰ ਪਾਉਣ ਉਪਰੰਤ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਆਖਿਆ ਕਿ ਬੀਬੀ ਮਹਿੰਦਰ ਕੌਰ ਡੇਹਲੋ ਵਰਗੀਆਂ ਝੂਜਾਰੂ ਔਰਤਾਂ ਦੀ ਕੁਰਬਾਨੀ ਕਾਰਨ ਹੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੜੇ ਗਏ ਅੰਦੋਲਨ ਨੂੰ ਸਫਲਤਾ ਸੰਭਵ ਹੋਈ ਹੈ। ਬੀਬੀ ਜੀ ਦਿੱਲੀ ਦੇ ਮੋਰਚੇ ਤੋਂ ਲੈਕੇ ਅਡਾਨੀਆ ਦੀ ਖ...

ਪ੍ਰੋ. ਬਲਵਿੰਦਰ ਕੌਰ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ

Image
ਜਗਰਾਉਂ : “ਪਿਛਲੇ 2 ਸਾਲ ਤੋ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਅੱਧ ਵਿਚਕਾਰ ਲਟਕ ਰਹੀ ਭਰਤੀ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਲਈ ਮਜਬੂਰ ਹੋਈ ਪ੍ਰੋ. ਬਲਵਿੰਦਰ ਕੌਰ ਦੀ ਮੌਤ ਲਈ ਪੰਜਾਬ ਸਰਕਾਰ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਜੇ ਕਰ ਪੰਜਾਬ ਸਰਕਾਰ ਇਹਨਾਂ ਅਧਿਆਪਕਾ ਤੇ ਦੂਜੇ ਸਟਾਫ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਜੋਆਇਨ ਕਰਵਾ ਦਿੰਦੇ ਤਾਂ ਬਲਵਿੰਦਰ ਕੌਰ ਦੀ ਜਾਨ ਬਚ ਸਕਦੀ ਸੀ।” ਉਪਰੋਕਤ ਬਿਆਨ ਪ੍ਰੈਸ ਨੂੰ ਜਾਰੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਹੇ। ਉਹਨਾਂ ਕਿਹਾ ਪ੍ਰੋ. ਬਲਵਿੰਦਰ ਕੌਰ ਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਸਾਫ ਤੌਰ ਤੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਲਿਖ ਕੇ ਉਸ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾ ਕੇ ਪ੍ਰੋ. ਬਲਵਿੰਦਰ ਕੌਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਸਰਕਾਰ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਫੇਲ ਹੋਈ ਹੈ, ਉੱਥੇ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਵੀ ਨਹੀ ਰੋਕ ਸਕੀ।  ਆਗੂਆਂ ਨੇ ਆਖਿਆ ਕਿ ਜੇ ਸਰਕਾਰ ਨੇ ਇਸ ਅਧਿਆਪਕਾ ਨੂੰ ...

ਜਮਹੂਰੀ ਕਿਸਾਨ ਸਭਾ ਨੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Image
ਹਰੀਕੇ: ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂ ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਗੰਡੀਵਿੰਡ ਤੇ ਹਰੀਕੇ ਦਾਣਾ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੈਲਰ ਮਾਲਕਾਂ ਦੇ ਚੌਲ ਖਰੀਦਣ ਮੌਕੇ ਫੌਟੀਫਾਈਂਡ ਚਾਵਲ ਮਿਕਸ ਕਰਨ ਦੀ ਸ਼ਰਤ ਲਗਾਉਂਦੀ ਹੈ, ਇਹ ਸ਼ਰਤ ਪੂਰੀ ਕਰਨ ਉਪਰੰਤ ਵੀ ਸ਼ੈਲਰ ਮਾਲਕਾਂ ਦੇ ਚਾਵਲਾ ਦਾ ਮਿਆਰ ਪੂਰਾ ਨਹੀਂ ਹੁੰਦਾ ਤੇ ਸ਼ੈਲਰ ਮਾਲਕਾਂ ਦਾ ਚਾਵਲ ਨਹੀਂ ਚੁੱਕਿਆ ਜਾਂਦਾ ਤੇ ਸ਼ੈਲਰ ਮਾਲਕਾਂ ਦਾ ਕਰੋੜਾਂ ਦਾ ਨੁਕਸਾਨ ਹੁੰਦਾ ਹੈ। ਸ਼ੈਲਰ ਮਾਲਕਾਂ ਦੀ ਮੰਗ ਹੈ ਕਿ ਸਰਕਾਰ ਸਾਡਾ ਸਧਾਰਨ ਚਾਵਲ ਖਰੀਦ ਕਰੇ ਤੇ ਆਪਣੀ ਜ਼ੁਮੇਵਾਰੀ ਤੇ ਫੌਟੀਫਾਈਡ ਚਾਵਲ ਮਿਕਸ ਕਰੇ। ਸ਼ੈਲਰ ਮਾਲਕਾ ਦੀ ਮੰਗ ਹੈ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਨਾ ਚਿਰ ਸਰਕਾਰ ਵੱਲੋਂ ਖਰੀਦਿਆ ਝੋਨਾ ਮੰਡੀਆਂ ਵਿੱਚੋਂ ਨਹੀਂ ਚੁੱਕਣਗੇ। ਜੇਕਰ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਨਹੀਂ ਹੁੰਦੀ ਤਾਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਜਾਣਗੇ ਜਿਸ ਨਾਲ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ, ਟਰਾਂਸਪੋਰਟਰਾਂ ਸਭ ਨੂੰ ਮੁਸੀਬਤਾਂ ਆਉਣਗੀਆਂ। ਜਮਹੂਰੀ ਕਿਸਾਨ ਸਭਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਮਸ...

ਪੰਜਾਹ ਲੱਖ ਅੱਜ ਅਤੇ ਬਾਕੀ ਦੇ ਚੈਕ ਦੇਣ ਦਾ ਵਾਅਦਾ ਕਰਨ ‘ਤੇ ਧਰਨਾ ਕੀਤਾ ਸਮਾਪਤ

Image
  ਫਿਲੌਰ: ਅੱਜ ਇਥੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਲੌਂਗੋਵਾਲ, ਦੁੱਗਾ, ਕਿਲ੍ਹਾ ਭਰੀਆ ਦੇ ਕਿਸਾਨਾਂ ਨੇ ਆਪਣੇ ਦੋ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣ ਲਈ ਸਥਾਨਕ ਮਿਸਜ ਬੈਕਟਰ ਫੈਕਟਰੀ ਅੱਗੇ ਧਰਨਾ ਲਗਾ ਦਿੱਤਾ। ਕ੍ਰਿਮਕਾ ਫੈਕਟਰੀ ਦੇ ਨਾਮ ਨਾਲ ਜਾਣ ਜਾਂਦੀ ਇਸ ਫੈਕਟਰੀ ਨੇ ਉਕਤ ਪਿੰਡਾਂ ਦੇ ਕਿਸਾਨਾਂ ਤੋਂ ਟਮਾਟਰ ਦੀ ਫਸਲ ਦੀ ਖਰੀਦ ਕੀਤੀ ਸੀ। ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਮਈ ਤੋਂ ਬਾਅਦ ਉਕਤ ਫੈਕਟਰੀ ਵਲੋਂ ਬਕਾਇਆ ਰਕਮ ਨਹੀਂ ਦਿੱਤੀ ਗਈ। ਇਸ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਭਰਪੂਰ ਸਿੰਘ ਦੁੱਗਾ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ, ਰਛਪਾਲ ਸਿੰਘ ਪਰਮਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਅਵਤਾਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ ਕਿਲ੍ਹਾ ਭਰੀਆ, ਜਸਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ, ਸਿਆਸਤ ਸਿੰਘ, ਅਮਨ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ ਨੇ ਅਗਵਾਈ ਕੀਤੀ।  ਇਲਾਕੇ ‘ਚੋਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਕੁਲਦੀਪ ਫਿਲੌਰ, ਐਡਵੋਕੇਟ ਅਜੈ ਫਿਲੌਰ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਮਿੰਦਰ ਸਿੰਘ ਖਹਿਰਾ, ਬਲਜਿੰਦਰ ਬੱਬੀ, ਤਰਜਿੰਦਰ ਧਾਲੀਵਾਲ, ਬਲਵਿੰਦਰ ਰੁੜਕਾ ਅਮਰੀਕ ਰੁੜਕ...

ਸ਼ੁੱਭ ਸ਼ਗਨ: ਕਿਸਾਨ ਲਹਿਰ ਵਿੱਚ ਏਕਤਾ ਲਈ ਸ਼ੁਰੂ ਹੋਇਆ ਅਮਲ

Image
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਨਿਰਭੈ ਸਿੰਘ ਢੁੱਡੀਕੇ, ਡਾ ਦਰਸ਼ਨਪਾਲ ਅਤੇ ਹਰਬੰਸ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨ ਲਹਿਰ ਨੂੰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਵਿਚਕਾਰ ਏਕਤਾ ਉਸਾਰਨ ਲਈ ਸ਼ੁਰੂ ਹੋਏ ਹਾਂ ਪੱਖੀ ਅਮਲ ਉੱਪਰ ਅਤੇ ਹੜਾਂ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਖਰਾਬੇ ਸਬੰਧੀ ਮੁਆਵਜ਼ੇ ਉੱਪਰ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਦੇ ਨੌਜਵਾਨ ਪੁੱਤਰ ਦੀ ਹੋਈ ਬੇਵਕਤੀ ਮੌਤ ਉੱਪਰ ਸ਼ੋਕ ਮਤਾ ਪਾਸ ਕੀਤਾ ਗਿਆ। 32 ਕਿਸਾਨ ਜਥੇਬੰਦੀਆਂ ਨੇ ਕਿਸਾਨ ਲਹਿਰ ਦੀ ਏਕਤਾ ਲਈ ਸ਼ੁਰੂ ਹੋਏ ਯਤਨਾਂ ਨੂੰ ਇੱਕ ਸ਼ੁੱਭ ਸ਼ਗਨ ਮੰਨਦਿਆਂ ਠੋਸ, ਵਿਸ਼ਾਲ ਅਤੇ ਅਸੂਲੀ ਏਕਤਾ ਨੂੰ ਹਾਸਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰਾਂ ਤੇ ਅਧਾਰਿਤ ਵੱਖ ਵੱਖ ਤਿੰਨ ਕਮੇਟੀਆਂ ਬਣਾਉਣ ਦਾ ਐਲਾਨ ਕਰਦੇ ਹੋਏ ਇਸ ਕਾਰਜ ਲਈ ਲੋੜੀਂਦੇ ਸਮੇਂ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਵਲੋਂ 18 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਮੀਟਿੰਗ ਨੇ ਪੰਜਾਬ ਸਰਕਾਰ ਵਲੋਂ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿੱਚ ਵਰਤੀ ਜਾ ਰਹੀ ਢਿੱਲ-ਮੱਠ ਦਾ ਗੰਭੀਰ ਨੋਟਿਸ ਲਿਆ। ਪੰਜਾਬ ਸਰਕ...

ਮੈਂਬਰ ਪੰਚਾਇਤ ਤੇ ਔਰਤ ਮੁਕਤੀ ਮੋਰਚਾ ਦੇ ਆਗੂ ਮਨਜੀਤ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Image
ਜੋਧਾਂ: ਔਰਤ ਮੁਕਤੀ ਮੋਰਚਾ ਯੂਨਿਟ ਖੰਡੂਰ ਦੀ ਪ੍ਰਧਾਨ ਅਤੇ ਮੈਂਬਰ ਪੰਚਾਇਤ ਬੀਬੀ ਮਨਜੀਤ ਕੌਰ ਪਤਨੀ ਮੱਘਰ ਸਿੰਘ (ਉਮਰ 68 ਸਾਲ) ਪਿਛਲੇ ਦਿਨੀ ਕੁਝ ਸਮਾਂ ਬਿਮਾਰ ਰਹਿਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਵਿਛੋੜੇ ‘ਤੇ ਔਰਤ ਮੁਕਤੀ ਮੋਰਚਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਉਹਨਾਂ ਦੇ ਵਿੱਛੜ ਜਾਣ ਨਾਲ ਜਮਹੂਰੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਬੀਬੀ ਮਨਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਤੇ ਇਲਾਕੇ ਅੰਦਰ ਔਰਤਾਂ ਨੂੰ ਲਾਮਬੰਦ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਥੇਬੰਦੀ ਵੱਲੋਂ ਨਸ਼ਿਆਂ, ਕਾਲੇ ਕਾਨੂੰਨਾਂ, ਲੋਕ ਵਿਰੋਧੀ ਨੀਤੀਆਂ, ਫ਼ਿਰਕਾਪ੍ਰਸਤੀ, ਰਿਸ਼ਵਤ ਖੋਰਾ, ਪੁਲਿਸ ਵਧੀਕੀਆਂ ਵਿਰੁੱਧ ਕੀਤੇ ਗਏ ਅਨੇਕਾਂ ਐਕਸ਼ਨਾ ਵਿੱਚ ਬੀਬੀ ਜੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਵੱਲੋਂ ਲੋਕਾਂ ਦੇ ਹਿੱਤਾ ਵਿੱਚ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਪਿੰਡ ਖੰਡੂਰ ਵਾਸੀਆਂ ਵੱਲੋਂ ਉਹਨਾਂ ਦੀ ਪਿੰਡ ਦੇ ਪੰਚ ਵਜੋਂ ਵੀ ਚੋਣ ਕਰ ਲਈ ਗਈ। ਉਹਨਾਂ ਵੱਲੋ ਮੈਂਬਰ ਪੰਚਾਇਤ ਦੀ ਡਿਊਟੀ ਨੂੰ ਬਾਖੂਬੀ ਨਿਭਾਇਆ। ਉਹਨਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਪਾਏ ਗਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਹਨਾਂ ਨਿਮਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 18 ਅਕਤੂਬਰ ਨੂੰ ਪਿੰਡ ਖੰਡੂਰ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ 1...

ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਵਧਾਈ ਗਈ ਸਪਲਾਈ ਦਾ ਫੈਸਲਾ ਸਹੀ- ਕਿਸਾਨ ਆਗੂ

Image
ਡੇਹਲੋ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਸਪਲਾਈ 80% ਅਤੇ ਪ੍ਰਾਈਵੇਟ ਡੀਲਰਾਂ ਨੂੰ 20% ਕਰਨ ਨੂੰ ਕਿਸਾਨ ਹਿਤ ਵਿੱਚ ਫੈਸਲਾ ਦੱਸਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਸੁਰਜੀਤ ਸਿੰਘ ਸੀਲੋ ਨੇ ਕਿਲ੍ਹਾ ਰਾਏਪੁਰ ‘ਚ ਸਥਿਤ ਸਭਾ ਦਾ ਦਫ਼ਤਰ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਸ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਨਿੱਜੀ ਡੀਲਰ ਖਾਦ ਦੇ ਨਾਲ ਗੈਰ ਮਿਆਰੀ ਦਵਾਈਆਂ ਵੀ ਕਿਸਾਨਾਂ ਨੂੰ ਜ਼ਬਰਦਸਤੀ ਖਾਦ ਨਾਲ ਖ਼ਰੀਦਣ ਲਈ ਮਜਬੂਰ ਕਰਦੇ ਸਨ। ਬਜ਼ਾਰ ਵਿੱਚ ਖਾਦ ਦੀ ਨਕਲੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਖਾਦ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਸੀ। ਹੁਣ ਇਸ ਫੈਸਲੇ ਨਾਲ ਕਿਸਾਨ ਆਪਣੀ ਮਰਜੀ ਨਾਲ ਸਹਿਕਾਰੀ ਸੁਸਾਇਟੀਆਂ ਤੋਂ ਖਾਦ ਲੈ ਸਕਣਗੇ। ਪੰਜਾਬ ਸਰਕਾਰ ਨੂੰ ਆਪਣੇ ਇਸ ਫੈਸਲੇ ‘ਤੇ ਦੜ੍ਰਿ ਰਹਿਣਾ ਚਾਹੀਦਾ ਹੈ। ਉਹਨਾਂ ਕਿ ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵੱਲੋਂ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਕੋਲ ਇਹ ਮੰਗ ਦੁਹਰਾਈ ਸੀ। ਜਿਸ ਉੱਪਰ ਸਰਕਾਰ ਨੇ ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਸਪਲਾਈ ਵਧਾਈ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਵੇਚੀ ਫ਼ਸਲ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਸਿਧੇ ਪਾਏ ਜਾਣ। ਜ਼ਮੀਨ ਮਾਲਕ ਕਿਸਾਨਾ ਨੂੰ ਮੰਡੀਆਂ ਵਿੱਚ ਹਾਜ਼ਰ ਹੋ ਕਿ ਮਸ਼ੀਨਾਂ ਦੇ ਉੱਪਰ ਅੰਗੂਠਿਆਂ ਦੇ ਨਿਸ਼ਾਨ ਨਾ ਦੇਣੇ ਪੈਣ।...

ਨਿਊਜ਼ ਕਲਿੱਕ ਖ਼ਿਲਾਫ਼ ਦਰਜ ਕੀਤੀ ਐਫ਼ ਆਈ ਆਰ ਰਾਹੀਂ ਕਿਸਾਨ ਲਹਿਰ ਦੇ ਖਿਲਾਫ ਤਾਜ਼ਾ ਹਮਲੇ ਵਿਰੁੱਧ, ਦੇਸ਼ ਵਿਆਪੀ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

Image
ਦਿੱਲੀ: ਸੰਯੁਕਤ ਕਿਸਾਨ ਮੋਰਚਾ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੁਆਰਾ ਮੀਡੀਆ ਅਦਾਰੇ ਨਿਊਜ਼ ਕਲਿੱਕ ਅਤੇ ਕਈ ਪੱਤਰਕਾਰਾਂ ਖਿਲਾਫ ਦਰਜ ਕੀਤੀ ਗਈ ਐਫਆਈਆਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੇ ਗਏ ਇਤਿਹਾਸਕ ਕਿਸਾਨ ਘੋਲ ਖ਼ਿਲਾਫ਼ ਘਿਣਾਉਣੇ ਅਤੇ ਮਾੜੀ ਨੀਅਤ ਨਾਲ ਲਗਾਏ ਗਏ ਦੋਸ਼ਾਂ ਬਾਰੇ ਜਾਣ ਕੇ ਹੈਰਾਨ ਹੈ।  ਸੰਯੁਕਤ ਕਿਸਾਨ ਮੋਰਚਾ, ਇਸ ਐਫ਼ ਆਈ ਆਰ ਵਿੱਚ ਕਿਸਾਨ ਅੰਦੋਲਨ ਦੇ ਖਿਲਾਫ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦਾ ਹੈ, ਜੋ ਕਿ ਝੂਠੇ ਅਤੇ ਮਨਮਰਜ਼ੀ ਨਾਲ ਘੜੇ ਗਏ ਹਨ।  ਸੰਯੁਕਤ ਕਿਸਾਨ ਮੋਰਚਾ  ਸਪੱਸ਼ਟ ਤੌਰ 'ਤੇ ਦਾਅਵਾ ਕਰਦਾ ਹੈ : 1) SKM ਐਫਆਈਆਰ ਵਿੱਚ ਸਪੱਸ਼ਟ ਤੌਰ 'ਤੇ ਝੂਠੇ ਅਤੇ ਸ਼ਰਾਰਤੀ ਦੋਸ਼ਾਂ ਨੂੰ ਰੱਦ ਕਰਦਾ ਹੈ ਕਿ ਕਿਸਾਨ ਅੰਦੋਲਨ "ਭਾਰਤ ਦੇ ਲੋਕਾਂ ਲਈ ਜ਼ਰੂਰੀ ਸਪਲਾਈ ਅਤੇ ਸੇਵਾਵਾਂ ਵਿੱਚ ਵਿਘਨ ਪਾਉਣ, ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਤਬਾਹ ਕਰਨ, ਭਾਰਤੀ ਅਰਥਚਾਰੇ ਨੂੰ ਭਾਰੀ ਨੁਕਸਾਨ ਪਹੁੰਚਾਉਣ, ਗੈਰ ਕਾਨੂੰਨੀ ਵਿਦੇਸ਼ੀ ਫੰਡਿੰਗ ਦੁਆਰਾ ਅੰਦਰੂਨੀ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਲਈ ਸੀ।" ਦੇਸ਼ ਦੇ ਅੰਨਦਾਤਾ ਕਿਸਾਨਾਂ ਨੇ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਾਨੂੰਨਾਂ ਅਤੇ ਨੀਤੀਆਂ ਦੇ ਖਿਲਾਫ SKM ਦੀ ਅਗਵਾਈ ਵਿੱਚ ਸ਼ਾਂਤਮਈ ਸੰਘਰਸ਼ ਕੀਤਾ ਸੀ। ਕਿਸਾਨਾਂ ਵੱਲੋਂ ਕਿਸੇ ਸਪਲਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ। ਕਿਸਾਨਾਂ ਨੇ...

ਤਰਨਤਾਰਨ -ਹਰੀਕੇ ਰੋਡ ‘ਤੇ ਪਿੰਡ ਮਹਾਰਾਣਾ ਵਿਖੇ ਕਰਾਸਿੰਗ ਕੱਟ ਦੀ ਕੀਤੀ ਮੰਗ

Image
ਪੱਟੀ: ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਦੇ ਇੱਕ ਵਫ਼ਦ ਨੇ ਐਸਡੀਐਮ ਪੱਟੀ ਨੂੰ ਮਿਲ ਕੇ ਸੈਂਕੜੇ ਲੋਕਾਂ ਤੇ ਸੰਸਥਾਵਾਂ ਦੇ ਦਸਤਖ਼ਤਾਂ ਵਾਲਾ ਮਹਾਰਾਣਾ ਪਿੰਡ ਨੈਸ਼ਨਲ ਹਾਈਵੇ ਤਰਨਤਾਰਨ -ਹਰੀਕੇ ਰੋਡ ਤੇ ਕਰਾਸਿੰਗ ਕੱਟ ਬਣਾਉਣ ਸਬੰਧੀ ਦਿੱਤਾ ਮੰਗ ਪੱਤਰ ਦਿੱਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਨੇ ਪੀੜਤ ਇਲਾਕਾ ਨਿਵਾਸੀਆਂ ਦੀ ਤਰਜ਼ ‘ਤੇ ਦੱਸਿਆ ਕਿ ਮਹਰਾਣੇ ਅੱਡੇ ਤੋਂ ਦੋਹੀ ਪਾਸੇ ਕਰੀਬ ਦੋ-ਦੋ ਕਿਲੋ ਮੀਟਰ ਦੂਰ ਜੌਣੇਕੇ ਤੇ ਨੱਥੂ ਪੁਰ ਕਰਾਸਿੰਗ ਕੱਟ ਹਨ, ਸੜਕ ਕਰਾਸ ਕਰਨ ਲਈ ਹਰੇਕ ਵਿਅਕਤੀ ਨੂੰ ਦੋਵੇਂ ਪਾਸੇ 4-4 ਕਿਲੋਮੀਟਰ ਦਾ ਪੰਧ ਤਹਿ ਕਰਨਾ ਪੈਂਦਾ ਹੈ। ਸੜਕ ਦੇ ਦੋਵੇਂ ਪਾਸੇ ਪਿੰਡ ਦੀ ਅਬਾਦੀ, ਸਕੂਲ, ਬੈਂਕ, ਹਸਪਤਾਲ, ਕਿਸਾਨਾਂ ਦੀ ਜ਼ਮੀਨ ਹੋਣ ਕਾਰਨ ਹਰ ਵਰਗ ਦੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮਾਸਟਰ ਸੁਖਦੇਵ ਸਿੰਘ ਤੇ ਅਵਤਾਰ ਸਿੰਘ ਮਹਰਾਣਾ ਨੇ ਕਿਹਾ ਕਿ ਇਸ ਅੱਡੇ ਨੂੰ ਗੰਡੀਵਿੰਡ ਧਤਲ, ਕੰਬੋ ਢਾਹੇ ਵਾਲਾ, ਚੰਬਾ ਆਦਿ 4-5 ਪਿੰਡਾਂ ਦੀਆਂ ਸਵਾਰੀਆਂ ਪੈਂਦੀਆਂ ਹਨ। ਵੱਡੇ ਸਕੂਲ ਹੋਣ ਕਾਰਨ ਇਲਾਕੇ ਦੇ ਬੱਚੇ ਇਥੇ ਪੜ੍ਹਦੇ ਹਨ, ਕਰਾਸਿੰਗ ਕੱਟ ਨਾ ਹੋਣ ਕਾਰਨ ਇਥੇ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ, ਬਹੁਤ ਸਾਰੇ ਅਪਾਹਜ ਹੋ ਗਏ ਹਨ। ਐਸਡੀਐਮ ਪੱਟੀ ਨੇ ਯਕੀਨ ਦਿਵਾਇਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੱਲ ਕੀਤਾ ਜ...

ਫਿਲੌਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੁਤਲਾ ਫੂਕਿਆ

Image
ਫਿਲੌਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਇੱਥੇ ਅਰਬੀ ਫੂਕ ਮੁਜ਼ਾਹਰਾ ਕੀਤਾ ਗਿਆ। ਅਸ ਤੋਂ ਪਹਿਲਾ ਇਕੱਠੇ ਹੋਏ ਕਿਸਾਨਾਂ ਨੂੰ ਆਗੂਆਂ ਨੇ ਸੰਬੋਧਨ ਕਰਦਿਆਂ ਲਖੀਮਪੁਰ ਖੀਰੀ ਦੇ ਦੋਸ਼ੀ ਟੈਨੀ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਲਖੀਮਪੁਰ ਖੀਰੀ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦੇਣ ਦੀ ਮੰਗ ਕਰਦਿਆਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ‘ਤੇ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਪੁਰਜ਼ੋਰ ਮੰਗ ਕੀਤੀ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ 5 ਲੱਖ ਦਾ ਮੁਆਵਜ਼ਾ ਅਤੇ 1 ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।  ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ, ਮੱਖਣ ਸਿੰਘ ਕੰਦੋਲਾ, ਗੁਰਨਾਮ ਸਿੰਘ ਤੱਗੜ, ਬਲਕਾਰ ਸਿੰਘ, ਸਰਬਜੀਤ ਢੰਡਾ, ਬਲਵਿੰਦਰ ਸਿੰਘ ਢੇਸੀ, ਕੁਲਜੀਤ ਸਿੰਘ ਫਿਲੌਰ, ਤਰਜਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਰੁੜਕੀ, ਅਮਰੀਕ ਸਿੰਘ ਰੁੜਕਾ, ਬਲਜੀਤ ਸਿੰਘ, ਮੱਖਣ ਸਿੰਘ ਰੁੜਕਾ ਨੇ ਅਗਵਾਈ ਕੀਤੀ। ਸਥਾਨਕ ਰੈਸਟ ਹਾਊਸ ਤੋਂ ਇਕੱਠੇ ਹੋ ਕੇ ਕਿਸਾਨਾਂ ਨੇ ਸ਼ਹਿਰ ਮੁਖ ਚੌਂਕ ‘ਚ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਰਈਆ ‘ਚ ਕਾਲਾ ਦਿਨ ਮਨਾਇਆ

Image
ਰਈਆ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਨੇੜਲੇ ਕਸਬੇ ਤਿਕੁੰਨੀਆ ਵਿਖੇ ਕੇਂਦਰੀ ਵਜੀਰ ਅਜੇ ਮਿਸ਼ਰਾ ਟੈਣੀ ਦੇ ਭਤੀਜੇ ਅਸ਼ੀਸ਼ ਮਿਸ਼ਰਾ ਵੱਲੋਂ ਜੀਪ ਹੇਠ ਦਰੜ ਸ਼ਹੀਦ ਕੀਤੇ ਕਿਸਾਨਾਂ ਅਤੇ ਕਵਰੇਜ ਕਰ ਰਹੇ ਸ਼ਹੀਦ ਪੱਤਰਕਾਰ ਦੀ ਯਾਦ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਸੈਂਕੜੇ ਕਾਰਕੁੰਨਾਂ ਵੱਲੋਂ ਕਸਬਾ ਰਈਆ ਦੇ ਬਜਾਰਾਂ ਵਿੱਚ ਮਾਰਚ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਿਸਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਸਵਿੰਦਰ ਸਿੰਘ ਖਹਿਰਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕੁਲਵੰਤ ਸਿੰਘ ਛੱਜਲਵੱਡੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਅਮਰੀਕ ਸਿੰਘ ਦਾਊਦ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਬੁਟਾਰੀ, ਪ੍ਰਭਜੀਤ ਸਿੰਘ ਤਿੰਮੋਵਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕੁਰਬਾਨੀ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਸੀ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਅਗਵਾਈ ਹੇਠ ਖੇਤੀ ਕਾਨੂੰਨ ਰੱਦ ਹੋਏ ਸਨ। ਆਗੂਆਂ ਨੇ ਕਿਹਾ ਕਿ ਇਸ ਕਤਲ ਕਾਂਡ ਦੇ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਹਾਲੇ ਤੱਕ ਮੰਤਰੀ ਮੰਡਲ ਵਿੱਚ ਸ਼ਾਮਲ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਇਕੱਠ ਨੂੰ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ ਤੋਂ ...

ਲਖੀਮਪੁਰ ਖੀਰੀ ਕਾਂਡ ਦੇ ਵਿਰੋਧ ਕਸਬਾ ਡੇਹਲੋ ‘ਚ ਮਨਾਇਆ ਕਾਲਾ ਦਿਨ

Image
ਡੇਹਲੋ: ਲਖੀਮਪੁਰ ਖੀਰੀ ‘ਚ ਸ਼ਾਂਤੀ ਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਸ਼ਹਿ ਪ੍ਰਾਪਤ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਤੇ ਉਸ ਦੇ ਗੁੰਡਿਆਂ ਵੱਲੋਂ ਆਪਣੀ ਗੱਡੀ ਚੜਾ ਕੇ ਸ਼ਹੀਦ ਕੀਤੇ ਕਿਸਾਨਾਂ ਦੀ ਯਾਦ ਅਤੇ ਉਹਨਾਂ ਨੂੰ ਇਨਸਾਫ਼ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਅੱਜ ਕਾਲਾ ਦਿਨ ਮਨਾਇਆ ਗਿਆ। ਇਸੇ ਕੜੀ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਕਸਬਾ  ਡੇਹਲੋ ਦੀ ਸਬ-ਤਹਿਸੀਲ ਵਿੱਚ ਰੋਸ ਪ੍ਰਦਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁਤਲਾ ਵੀ ਫੂਕਿਆ। ਅੱਜ ਦੇ ਇਸ ਪ੍ਰੋਗਰਾਮ ਦੀ ਅਗਵਾਈ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਸੁਖਵਿੰਦਰ ਕੌਰ ਡੇਹਲੋ, ਗੁਰਚਰਨ ਕੌਰ ਘੁਂਗਰਾਣਾ ਨੇ ਕੀਤੀ। ਇੱਕਠੇ ਹੋਏ ਪ੍ਰਦਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ  ਨੇ ਆਖਿਆ ਕਿ ਦੋ ਸਾਲ ਪਹਿਲਾਂ ਸ਼ਹੀਦ ਕੀਤੇ ਕਿਸਾਨਾਂ ਦੇ ਕਾਤਲਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਯੂ ਪੀ ਦੀ ਯੋਗੀ ਸਰਕਾਰ ਕਾਤਲਾਂ ਨੂੰ ਹਰ ਤਰਾਂ ਦੀ ਸ਼ਹਿ ਦੇ ਰਹੀ ਹੈ। ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਆਪਣੀ...

ਹਰਿਆਣਾ ‘ਚ ਸਰਕਾਰ ਵੱਲੋਂ ‘ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ’ ਦਾ ਕਾਫ਼ਲਾ ਰੋਕਣ ਦੀ ਨਿੰਦਾ

Image
ਜਲੰਧਰ: ਪਗੜੀ ਸੰਭਾਲ ਜੱਟਾਂ ਸੰਘਰਸ਼ ਸੰਮਤੀ ਹਰਿਆਣਾ ਵੱਲੋ ਪਿਛਲੇ ਕਈ ਮਹੀਨਿਆਂ ਤੋਂ ਫ਼ਸਲਾਂ ਦੇ ਹੋਏ ਖ਼ਰਾਬੇ ਦੇ ਮੁਆਵਜ਼ੇ ਅਤੇ ਫ਼ਸਲਾਂ ਦੇ ਕੀਤੇ ਬੀਮੇ ਦੀ ਰਕਮ ਦੀ ਵਸੂਲੀ ਲਈ ਫਤਿਆਬਾਦ ਵਿੱਚ ਪੱਕਾ ਮੋਰਚਾ ਲਗਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਸੁਣਵਾਈ ਨਾ ਕਰਨ ‘ਤੇ ਮੋਰਚੇ ਦੇ ਆਗੂਆਂ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਸ਼ਾਂਤੀ ਪੂਰਵਕ ਚੰਡੀਗੜ੍ਹ ਵੱਲ ਪੈਦਲ ਮਾਰਚ ਕੀਤਾ ਜਾ ਰਿਹਾ ਸੀ। ਜਿਸ ਨੂੰ ਅੱਜ ਅੰਬਾਲਾ ਤੋਂ ਚੰਡੀਗੜ੍ਹ ਮਾਰਗ ‘ਤੇ ਅੰਬਾਲੇ ਤੋਂ 20 ਕਿਲੋਮੀਟਰ ਅੱਗੇ ਆ ਕੇ ਭਾਰੀ ਫੋਰਸ ਦੇ ਬਲ ਨਾਲ ਰੋਕ ਦਿੱਤਾ ਗਿਆ। ਇਸ ਅੰਦੋਲਨ ਦੇ ਆਗੂ ਮਨਦੀਪ ਸਿੰਘ ਰੱਤੀਆਂ ਅਤੇ ਉਹਨਾ ਦੇ ਸਾਥੀਆਂ ਨੂੰ ਸੜਕ ਉੱਪਰ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਸਾਰੀ ਘਟਨਾ ਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਅੰਦੋਲਨਕਾਰੀਆ ਦੀ ਗੱਲ ਤਾਂ ਕੀ ਸੁਣਨੀ ਸੀ, ਉਲਟਾਂ ਉਹਨਾਂ ਦੇ ਸ਼ਾਂਤੀ ਪੂਰਵਕ ਪੈਦਲ ਮਾਰਚ ਉੱਪਰ ਪਾਬੰਦੀ ਲਗਾਕੇ ਤਾਨਾਸ਼ਾਹ ਸਰਕਾਰ ਹੋਣ ਦਾ ਸਾਬੂਤ ਦਿੱਤਾ ਹੈ। ਪਿਛਲੇ 7 ਦਿਨ ਤੋਂ ਪੈਦਲ ਮਾਰਚ ਵਿੱਚ ਇਹਨਾਂ ਆਗੂਆਂ ਵੱਲੋਂ ਕੋਈ ਵੀ ਆਵਾਜਾਈ ਨਹੀਂ ਰੋਕੀ ਗਈ ਪਰ ਹੁਣ ਹਰਿਆਣਾ ਸਰਕਾਰ ਵੱਲੋਂ ਇਸ ਕਾਫਲੇ ਨੂੰ ਸੜਕ ‘ਤੇ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਇਆ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!