ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ
ਜਮਹੂਰੀ ਕਿਸਾਨ ਸਭਾ ਨੇ ਗੰਦਾ ਪਾਣੀ ਧਰਤੀ ਵਿੱਚ ਪਾਉਣ ਵਾਲਿਆਂ ਤੇ ਕਾਰਵਾਈ ਦੀ ਕੀਤੀ ਮੰਗ ਡੇਹਲੋ- 29 ਸਤੰਬਰ, ਪੱਖੋਵਾਲ ਤੋ ਡੇਹਲੋ ਰੋਡ ਤੇ ਪੈਂਦੇ ਪਿੰਡ ਆਸੀ ਕਲਾਂ ਵਿੱਚ ਲੱਗੇ ਸੈਲਰ ਜਿਸ ਦਾ ਨਾਮ ਜੈ ਗੰਗਾ ਰਾਈਸ ਐਡ ਜਨਰਲ ਮਿੱਲ ਹੈ ਦੇ ਮਾਲਕਾਂ ਵੱਲੋ ਗੁਆਢੀਆ ਦੇ ਖੇਤ ਜਿਸ ਦੇ ਮਾਲਕ ਦਾ ਨਾਮ ਜਸਪਾਲ ਸਿੰਘ ਹੈ ਵਿੱਚ ਪਿਛਲੇ ਕਈ ਸਾਲਾਂ ਤੋਂ ਸੈਲਰ ਦਾ ਗੰਦਾ ਪਾਣੀ ਧਰਤੀ ਦੇ ਹੇਠਾਂ ਰੇਤੇ ਤੱਕ ਗ਼ਰਕਣੀ (ਡੈਗ) ਬਣਾ ਕੇ ਧਰਤੀ ਵਿੱਚ ਸੁੱਟਿਆ ਜਾ ਰਿਹਾ ਸੀ। ਜਿਸ ਦਾ ਪਤਾ ਖੇਤ ਮਾਲਕ ਵੱਲੋ ਜਦੋ ਖੇਤ ਦੀ ਸਫ਼ਾਈ ਕਰਵਾਈ ਉਸ ਸਮੇਂ ਲੱਗਿਆ। ਖੇਤ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋ ਇੰਡੀਆ ਤੋ ਬਾਹਰ ਰਹਿੰਦਾ ਹੈ ਜਿਸ ਕਾਰਨ ਉਸ ਦੇ ਖੇਤ ਵਿੱਚ ਕੋਈ ਫਸਲ ਨਹੀ ਬੀਜੀ ਗਈ ਸੀ। ਉਸ ਵਿੱਚ ਘਾਹ ਤੇ ਝਾੜੀਆਂ ਉਗ ਆਈਆਂ ਸਨ। ਖੇਤ ਮਾਲਕ ਨੇ ਦੱਸਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਗੁਆਂਢੀ ਸੈਲਰ ਵਾਲੇ ਨੇ ਉਸ ਦੇ ਖੇਤ ‘ਚ ਗ਼ਰਕਣੀ (ਡੈਗ) ਬਣਾਕੇ ਉਸ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਸੀ। ਉਸ ਨੂੰ ਇਸ ਗੱਲ ਦਾ ਉਸ ਸਮੇਂ ਪਤਾ ਲੱਗਿਆ ਜਦੋ ਉਹ ਆਪਣਾ ਖੇਤ ਸਾਫ ਕਰਵਾਉਣ ਲੱਗਿਆ। ਖੇਤ ਮਾਲਕ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਤੇ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੂੰ ਕੀਤੀ ਹੈ। ਖੇਤ ਮਾਲਕ ਨੇ ਅੱਗੇ ਦੱਸਿਆ ਕਿ ਉਸ ਦੀ ਸ਼ਿਕਾਇਤ ਤੋਂ ਬਾਅਦ ਸੈਲਰ ਮਾਲਕਾ ਵੱਲੋ ਸਬੂਤ ਮਿਟਾਉਣ ਦੇ ਇਰਾਦੇ ਨਾਲ ਉਸ ਦੇ ਖੇਤ ਵਿੱਚ ਬਣ...