ਭਿੰਡੀ ਸੈਦਾਂ ‘ਚ ਮੁੱਖ ਚੋਣ ਕਮਿਸ਼ਨ ਦਾ ਫੂਕਿਆ ਪੁਤਲਾ



ਭਿੰਡੀ ਸੈਦਾਂ-27 ਸਤੰਬਰ,    ਸਰਹੱਦੀ ਕਸਬਾ ਭਿੰਡੀ ਸੈਦਾਂ ਦੇ ਸੈਂਕੜੇ ਪਿੰਡ ਦੇ ਇਲਾਕੇ ਦੇ ਲੋਕਾਂ ਨੇ ਵੋਟ ਚੋਰ ਗਹਿਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਚੁੱਕ ਕੇ ਬਜ਼ਾਰ ਵਿੱਚ ਵੋਟ ਚੋਰ ਦੇ ਨਾਅਰੇ ਮਾਰਦਿਆਂ ਚੌਕ ਵਿੱਚ ਗਹਿਨੇਸ਼ਕੁਮਾਰ ਦਾ ਪੁਤਲਾ ਫੂਕਿਆ ਜਿੱਥੇ ਵੋਟ ਚੋਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਥੇ ਹੀ ਵੱਡੇ ਵੋਟ ਚੋਰ ਮੋਦੀ ਵਿਰੁੱਧ ਵੀ ਨਾਅਰੇਬਾਜ਼ੀ ਕਿ ਵੋਟ ਚੋਰੀ ਕਰਾਉਣ ਵਾਲ ਮੋਦੀ ਮੁਰਦਾਬਾਦ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਚੋਣ ਕਮਿਸ਼ਨਰ ਗਹਿਨੇਸ਼ ਕੁਮਾਰ ਵੋਟਾਂ ਦੀ ਚੋਰੀ ਕਰਦਾ ਫਾਰਮ ਨੰਬਰ 6 ਵਿਚ ਇਕ ਆਦਮੀ 100 - 100 ਬੰਦਿਆਂ ਦੀ ਵੋਟ ਕਟਵਾ ਲੈਂਦਾ ਅਤੇ ਮੋਦੀ ਪੱਖੀਂ ਆਦਮੀਆਂ ਦੀਆਂ ਵੋਟਾਂ ਬਣਵਾ ਦੇਂਦੇ ਇਸੇ ਤਰ੍ਹਾਂ ਹੋਰ ਵੀ ਚੋਰ ਮੋਰੀ ਰਾਹੀਂ ਨੌਜਵਾਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ਉਹ ਸਮਝਦੇ ਹਨ ਕਿ ਨੌਜਵਾਨ ਜਾਗਰੂਕ ਹੋ ਗਿਆ ਕਿ ਉਹਨਾਂ ਮੋਦੀ ਦੇ ਬੰਦਿਆਂ ਨੂੰ ਵੋਟ ਨਹੀਂ ਪਾਉਣੀ ! ਡਾ. ਅਜਨਾਲਾ ਨੇ ਹੋਰ ਇੰਕਸਾਫ ਕੀਤਾ ਕਿ ਬਹੁਤ ਸਾਰੇ 18 ਸਾਲ ਦੇ ਬਾਲਗ ਹੋਏ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਨਹੀਂ ਜਾ ਰਹੀਆਂ ਇਸ ਸਾਰੇ ਘਟਨਾਕ੍ਰਮ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਨੌਜਵਾਨਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਵੋਟ ਚੋਰ ਗਹਿਨੇਸ਼ ਕੁਮਾਰ ਅਸਤੀਫਾ ਦੇਵੇ ਅਤੇ ਇਸ ਨੂੰ ਜੇਲ੍ਹ ਭੇਜਿਆ ਜਾਵੇ! ਇਸ ਮੌਕੇ ਨਵਗਠਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਭਿੰਡੀ ਸੈਦਾਂ ਜੱਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਅੰਗਰੇਜ਼ ਸਿੰਘ ਤੇ ਭੋਲਾ ਸਿੰਘ, ਸੈਕਟਰੀ ਬਾਗਾ ਸਿੰਘ,ਵਿੱਤ ਸਕੱਤਰ ਕੁਲਵੰਤ ਸਿੰਘ, ਪ੍ਰਚਾਰ ਸਕੱਤਰ ਅਮਨ ਸਿੰਘ ਤੇ ਸਹਿ ਸਕੱਤਰ ਅਮਨਵੀਰ ਸਿੰਘ ਹੋਣਾ ਨੇ ਵੀ ਦੇਸ਼ ਦੇ ਨੌਜਵਾਨਾਂ ਨਾਲ ਇੱਕ ਮੁਠਤਾ ਜ਼ਾਹਰ ਕਰਦੇ ਹੋਏ ਵੋਟ ਚੋਰ ਗਹਿਨੇਸ਼ ਕੁਮਾਰ ਨੂੰ ਅਹੁਦੇ ਤੋਂ ਲਾਉਣ ਦੇ ਘੋਲ ਵਿਚ ਵੱਧ ਚੜ੍ਹ ਕੇ ਹਿੱਸਾ ਲਵਾਂਗਾ! ਇਸ ਤੋਂ ਪਹਿਲਾਂ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਰਨੈਲ ਸਿੰਘ ਭਿੰਡੀ ਸੈਦਾਂ ਦੇਸਾ ਸਿੰਘ ਭਿੰਡੀ ਔਲਖ ਤੇ ਜੱਗਾ ਸਿੰਘ ਡੱਲਾ ਨੇ ਕੀਤੀ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ,ਮੈਣ ਸਿੰਘ, ਭਿੰਡੀ ਸੈਦਾਂ, ਹਰਨੇਕ ਸਿੰਘ ਨੇਪਾਲ, ਪੀੜਿਤ ਸੰਗਾਰਾ ਸਿੰਘ, ਮੁਖਤਾਰ ਸਿੰਘ, ਬਲਕਾਰ ਸਿੰਘ , ਕੁਲਵੰਤ ਸਿੰਘ ਮੰਡ ਵਾਲਾ, ਆਦਿ ਨੇ ਵੀ ਪੁਰਜ਼ੋਰ ਮੰਗ ਕੀਤੀ ਕਿ ਵੋਟ ਚੋਰ ਗੱਦੀ ਛੱਡੇ

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ