Posts

Showing posts from January, 2026

ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿਖੇ ਹੋਈ ਸੂਬਾਈ ਮੀਟਿੰਗ ਵਿੱਚ ਕੀਤੇ ਗਏ ਅਹਿਮ ਫੈਸਲੇ।

Image
     ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਅਤੇ ਪੰਜਾਬ ਦੀਆਂ ਮੰਗਾਂ ਸਬੰਧੀ 5 ਫਰਵਰੀ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਬੁਲਾਈ।  ਪੰਜਾਬ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦੀ ਕੀਤੀ ਗਈ ਵਿਉਂਤਬੰਦੀ। ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਤਾਂ ਅਗਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਵਸ। ਪਾਣੀਆਂ ਦੇ ਮਸਲੇ ਤੇ ਮੁੱਖ ਮੰਤਰੀ ਪੰਜਾਬ ਦੀ ਬਿਆਨਬਾਜ਼ੀ ਦਾ ਕੀਤਾ ਸਖਤ ਵਿਰੋਧ। ਲੁਧਿਆਣਾ 30 ਜਨਵਰੀ  - ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਬਲਕਰਨ ਸਿੰਘ ਬਰਾੜ, ਹਰਜਿੰਦਰ ਸਿੰਘ ਟਾਂਡਾ ਅਤੇ ਗੁਰਵਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿੱਚ 16 ਜਨਵਰੀ ਨੂੰ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅੱਗੇ ਕੀਤੇ ਗਏ ਧਰਨੇ ਪ੍ਰਦਰਸ਼ਨ ਅਤੇ 26 ਜਨਵਰੀ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ, ਤਹਿਸੀਲਾਂ ਅਤੇ ਬਲਾਕ ਪੱਧਰਾਂ ਉੱਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਕੀਤੇ ਗਏ ਟਰੈਕਟਰ ਮਾਰਚਾਂ ਦੀ ਸਮੀਖਿਆ ਕੀਤੀ ਗਈ। ਇਹ ਪ੍ਰੋਗਰਾਮ ਬਹੁਤ ਹੀ ਸਫਲ ਰਹੇ। ਸੰਯੁਕਤ ਕਿਸਾਨ ਮੋਰਚਾ ਨੇ ਸਮੂਹ ਕਿਸਾਨ,ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦਾ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਤੇ ਤਹਿ ਦਿਲੋਂ ਧੰਨਵਾਦ ਕੀਤਾ। 12 ਫਰਵਰੀ ਨੂੰ ਕੇਂਦਰੀ ਟ...

ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਖੁਰਲਾਪੁਰ ਤੋ ਸ਼ੁਰੂ ਕੀਤਾ ਟਰੈਕਟਰ ਮਾਰਚ

Image
  ਮਹਿਤਪੁਰ-27 ਜਨਵਰੀ (।        ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਪਿੰਡ ਖੁਰਲਾਪੁਰ ਤੋ ਸ਼ੁਰੂ ਹੋਇਆ ਟਰੈਕਟਰ ਮਾਰਚ ਦਰਜਨਾਂ ਤੋਂ ਵਿੱਚ ਮਾਰਚ ਕਰਨ ਤੋਂ ਬਾਅਦ ਸਮਾਪਤ ਹੋਇਆ। ਇਸ ਮਾਰਚ ਦੀ ਅਗਵਾਈ ਜਗਵਿੰਦਰ ਸਿੰਘ ਚੱਤਰਥ ਅਤੇ ਗੁਰਿੰਦਰ ਸਿੰਘ ਮਹਿਤਪੁਰ ਨੇ ਕੀਤੀ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮੇਜਰ ਸਿੰਘ ਖੁਰਲਾਪੁਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਦਾ ਗੁੱਸਾ ਬਰਕਰਾਰ ਹੈ। ਉਹਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਵਿੱਚ ਕੀਤਾ ਬਦਲਾਅ ਤੇ ਚਾਰ ਲੇਬਰ ਕੋਡ ਕਾਨੂੰਨ ਵਾਪਸ ਨਾ ਲਿਆ ਅਤੇ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਤਾਂ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਉਹਨਾਂ ਪੰਜਾਬ ਸਰਕਾਰ ਦੀ ਸਾਜ਼ਸ਼ੀ ਚੁੱਪ ਦੀ ਅਲੋਚਨਾ ਵੀ ਕੀਤੀ। ਕੀਤੇ ਗਏ ਟਰੈਕਟਰ ਮਾਰਚ ਦਾ ਪਿੰਡਾਂ ਬਾਲੌਦੀ, ਅੰਗਾਕੀੜੀ, ਖੈਹਿਰਾ, ਮੁਸ਼ਤਰਕਾ, ਝੁੱਗਿਆਂ, ਸਿੰਘਪੁਰ, ਆਦਾਪਨ, ਲੋਹਗੜ੍ਹ, ਆਦਿ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਬਜ ਰੱਤੂ, ਬਲਵਿੰਦਰ ਸਿੰਘ ਮੁਵਾਸੀ, ਹਰਪ੍ਰੀਤ ਲਾਡੀ ਪਰਜੀਆ ਕਲਾਂ, ਰਾਜਾ ਪਰਜੀਆ ਕਲਾ, ਗੁਰਪ੍ਰੀਤ ਸਿੰਘ ਦਸਮੇਸ਼ ਨਗਰ, ਪਹਿਲਵਾਨ ਸਿੰਘ ਖਹਿਰਾ, ਪੰਚ ਮਹਿੰਦਰ...

ਅਜਨਾਲਾ ‘ਚ ਹੋਇਆ ਬੇਮਿਸਾਲ ਟਰੈਕਟਰ ਮਾਰਚ

Image
 ਅਜਨਾਲਾ 27 ਜਨਵਰੀ  ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤੇ 26 ਜਨਵਰੀ,2021 ਦਿੱਲੀ ਮੋਰਚੇ ਦੀ ਟਰੈਕਟਰ ਪਰੇਡ ਦੀ ਪੰਜਵੀਂ ਵਰੇ ਗੰਢ ਤੇ ਆਰ.ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਦੁਬਾਰਾ ਕਾਲੇ ਬਿੱਲਾਂ ਤੋਂ ਵੀ ਘਾਤਕ ਬਿਜਲੀ ਸੋਧ ਬਿੱਲ 2026ਤੇ ਬੀਜ਼ ਬਿੱਲ 2026  ; ਮਜ਼ਦੂਰ ਵਿਰੋਧੀ ਚਾਰ ਕੋਡਾਂ ਲਾਗੂ ਕਰਕੇ ਤੇ ਮਨਰੇਗਾ ਦਾ ਸਵਰੂਪ ਬਦਲ ਕੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ ਤੇ ਵੱਡਾ ਹੱਲਾ ਬੋਲ ਦਿੱਤਾ ਹੈ! ਇਹਨਾਂ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੈਂਕੜੇ ਪਿੰਡਾਂ ਤੋਂ ਟਰੈਕਟਰਾਂ ਦੇ ਕਾਫਲੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸੰਗਤਪੁਰੇ ਤੋਂ ਮਾਸਟਰ ਅਮਰੀਕ ਸਿੰਘ; ਝੰਡੇਰ ਤੋਂ ਸਤਨਾਮ ਸਿੰਘ; ਤਿੰਨਾਂ ਛੀਨਿਆਂ ਤੋਂ ਹਰਪਾਲ ਸਿੰਘ ਛੀਨਾਂ ਤੇ ਕਾਬਲ ਸਿੰਘ ਛੀਨਾ; ਪਿੰਡ ਸੈਸਰਾ ਸੁਖਦੇਵ ਸਿੰਘ  ; ਚੇਤਨਪੁਰੇ ਤੋਂ ਟਹਿਲ ਸਿੰਘ  ; ਪਿੰਡ ਦੁਧਰਾਏ ਤੋਂ ਹਰਜਿੰਦਰ ਸਿੰਘ ;  ਪਿੰਡ ਜੱਸੜ ਤੋਂ ਅਵਤਾਰ ਸਿੰਘ ; ਬੱਗੇ ਕਲਾਂ  ਤੋਂ ਤੇਜਬੀਰ ਸਿੰਘ ਭੋਲਾ ਸਰਪੰਚ; ਕਾਮਲਪੁਰੇ ਤੋਂ ਤਰਸੇਮ ਸਿੰਘ ; ਪਿੰਡ ਤੋਲੇ ਨੰਗਲ ਤੋਂ ਕੁਲਵੰਤ ਸਿੰਘ ; ਬਲਤੇਜ ਸਿੰਘ ਦਿਆਲਪੁਰਾ;  ਪਿੰਡ ਕੜਿਆਲ ਤੋਂ ਮੇਜ਼ਰ ਸਿੰਘ ; ਅਮਰਜੀਤ ਸਿੰਘ ਹਰੜ ਖੁਰਦ; ਪਿੰਡ ਮਲਕਪੁਰ ਤੋਂ ਲਵਜੀਤ ਸਿੰਘ ; ਪਿੰਡ ਡਿਆਲ ਭੱਟੀ ਤੋਂ ਬਲਵਿੰਦਰ ਸਿੰਘ ; ਸਤਵਿੰਦਰ ਸਿੰਘ ਉਠੀਆਂ; ਦੇਸਾਂ ਸਿੰਘ ਭਿੰਡੀ ਔਲਖ ; ਸਰਪੰਚ ਬਲਕਾਰ ਸਿੰਘ ਜੋ...

ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਸਬਾ ਭੂੰਦੜੀ ਦੇ ਨੇੜੇ ਦੇ ਪਿੰਡਾਂ ‘ਚ ਕੀਤਾ ਟਰੈਕਟਰ ਮਾਰਚ

Image
ਭੂੰਦੜੀ-27ਜਨਵਰੀ (।       ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਸਬਾ ਭੂੰਦੜੀ ਦੇ ਨੇੜੇ ਪੈਂਦੇ ਦਰਜਨਾਂ ਪਿੰਡਾਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਟਰੈਕਟਰ ਮਾਰਚ ਕਰਕੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ, ਉੱਥੇ ਕਾਰਪੋਰੇਟਾ ਦੇ ਦਬਾਅ ਅਧੀਨ ਮਨਰੇਗਾ ਕਾਨੂੰਨ ਵਿੱਚ ਤਬਦੀਲੀ ਕਰਕੇ, ਚਾਰ ਲੇਬਰ ਕੋਡ ਲਾਗੂ ਕਰਕੇ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਆਮ ਲੋਕਾਂ ਦਾ ਰੁਜ਼ਗਾਰ ਤੇ ਰੋਟੀ ਖੋਹ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਗਿਆ ਇਹ ਟਰੈਕਟਰ ਮਾਰਚ ਲੋਕਾ ਨੂੰ ਜਾਗਰੂਕ ਤੇ ਲਾਮਬੰਦ ਕਰਨ ਵਿੱਚ ਸਹਾਈ ਹੋਵੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਦੀਵਾਨ ਸਿੰਘ ਕੋਟਉਮਰਾ, ਸਰਪੰਚ ਹਰਮੇਸ਼ ਸਿੰਘ  ਕੋਟਉਮਰਾ, ਬਲਦੇਵ ਸਿੰਘ ਕੋਟਉਮਰਾ, ਸੱਤਾ ਸਿੰਘ ਕੋਟਮਾਨਾ, ਬੱਬੂ ਸਿੰਘ, ਚਿੜਾ ਸਿੰਘ, ਸੋਹਣ ਸਿੰਘ ਭੂੰਦੜੀ ਆਦਿ ਹਾਜ਼ਰ ਸਨ।

ਜਮਹੂਰੀ ਕਿਸਾਨ ਸਭਾ ਨੇ ਦਰਜਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਕੀਤੀ ਲਾਮਬੰਦੀ

Image
  ਚੌਤਾ-27 ਜਨਵਰੀ (।        ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕੂੰਮਕਲਾਂ ਵੱਲੋ ਟਰੈਕਟਰ ਮਾਰਚ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਮਨਰੇਗਾ ਦੇ ਕਾਨੂੰਨ ਵਿੱਚ ਕੀਤੀ ਗਈ ਤਬਦੀਲੀ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2026 ਅਤੇ ਬੀਜ ਬਿੱਲ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਗਿਆ। ਟਰੈਕਟਰ ਮਾਰਚ ਦੀ ਅਗਵਾਈ ਦਲਵੀਰ ਸਿੰਘ ਪਾਗਲੀਆਂ, ਪਵਨਪ੍ਰੀਤ ਸਿੰਘ ਗੁੱਜਰਵਾਲ, ਜਸਵਿੰਦਰ ਸਿੰਘ ਮਿਆਣੀ, ਬਲਜਿੰਦਰ ਸਿੰਘ ਬਿੱਟੂ ਤੇ ਸਹਿਜਪ੍ਰੀਤ ਸਿੰਘ  ਬੋੜੇ ਨੇ ਕੀਤੀ। ਪਿੰਡ ਚੌਤੇ ਤੋਂ ਆਰੰਭ ਹੋਕੇ ਟਰੈਕਟਰ ਮਾਰਚ ਸੇਲਕੀਆਣਾ, ਬੋੜਾ, ਝੂੰਗੀਆ ਬੇਗਾ, ਸ਼ਾਲੂ ਭੈਣੀ, ਦੁਆਬਾ ਭੈਣੀ,    ਕੀਮਾ ਭੈਣੀ, ਗਾਹੇ ਭੈਣੀ,  ਨੱਥੂ ਭੈਣੀ, ਗੁੱਜਰਵਾਲ ਸਮੇਤ ਦਰਜਨਾਂ ਪਿੰਡਾਂ ਤੋ ਬਾਅਦ ਰਤਨਗੜ੍ਹ ਆ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਲਛਮਣ ਸਿੰਘ ਕੂੰਮਕਲਾਂ ਅਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਝੂੰਗੀਆ ਬੇਗਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਦੇਸ਼ ਦੇ ਕਿਰਤੀ ਕਿਸਾਨ ਲਾਗੂ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਨੇ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਕਿਰਤੀ ਵਰਗ ਇੱਕਠ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡ ਗੁੱਜਰਵਾਲ ਤੋ ਆਰੰਭ ਹੋਇਆ ਟਰੈਕਟਰ ਮਾਰਚ

Image
  ਇਲਾਕੇ ਦੇ ਪਿੰਡਾਂ ਵੱਲੋ ਭਰਵਾ ਸਵਾਗਤ ਅਤੇ ਲਗਾਏ ਲੰਗਰ  ਜੋਧਾਂ- 27ਜਨਵਰੀ (।          ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰੈਕਟਰਾਂ ਤੇ ਕਾਰਾਂ-ਜੀਪਾਂ ਦਾ ਇਕ ਕਾਫ਼ਲਾ ਇਤਿਹਾਸਕ ਪਿੰਡ ਗੁੱਜਰਵਾਲ ਤੋ ਆਰੰਭ ਹੋਇਆ। ਜੋ ਕਿ ਨਾਰੰਗਵਾਲ, ਆਸੀ ਖ਼ੁਰਦ, ਆਸੀ ਕਲਾਂ, ਕਿਲ੍ਹਾ ਰਾਏਪੁਰ, ਜੜਤੌਲੀ, ਘੁੰਗਰਾਣਾ, ਕਾਲਖ, ਧੂਰਕੋਟ, ਰੰਗੂਵਾਲ, ਜੰਡ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਫੱਲੇਵਾਲ ਵਿਖੇ ਆ ਕੇ ਸਮਾਪਤ ਹੋਇਆ। ਅੱਜ ਦੇ ਮਾਰਚ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਗੁਰਦੇਵ ਸਿੰਘ ਨਾਰੰਗਵਾਲ, ਕੁਲਦੀਪ ਸਿੰਘ ਗੁੱਜਰਵਾਲ, ਨੰਬਰਦਾਰ ਮਨਜੀਤ ਸਿੰਘ ਫੱਲੇਵਾਲ, ਡਾ. ਕੁਲਵੰਤ ਸਿੰਘ ਮੋਹੀ ਡਾ. ਅਜੀਤ ਰਾਮ ਸ਼ਰਮਾ ਝਾਡੇ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ। ਟਰੈਕਟਰ ਮਾਰਚ ਸ਼ੁਰੂ ਕਰਨ ਮੌਕੇ ਸੰਬੋਧਨ ਕਰਦਿਆਂ ਮਾ. ਚਰਨਜੀਤ ਸਿੰਘ ਫੱਲੇਵਾਲ, ਜਸਪ੍ਰੀਤ ਸਿੰਘ ਜੱਸੋਵਾਲ, ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਾਗੂ ਕੀਤੇ ਜਾ ਰਹੇ ਕਾਨੂੰਨ ਜਿਵੇਂ ਮਨਰੇਗਾ ਦੇ ਕਾਨੂੰਨ ਵਿੱਚ ਬਦਲਾਅ ਕਰਨਾ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2026 ਅਤੇ ਬੀਜ ਬਿੱਲ ਨੂੰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਦੇਸ਼ ਭਰ ਵਿੱਚ ਇਹ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ...

ਪੰਜਾਬ ਦੇ ਕੋਨੇ ਕੋਨੇ ਵਿੱਚ ਪਈ ਕਿਸਾਨਾਂ ਮਜ਼ਦੂਰਾਂ ਦੇ ਟਰੈਕਟਰਾਂ ਦੀ ਗੂੰਜ

Image
 ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਵਿੱਚ ਕੀਤਾ ਗਿਆ ਟਰੈਕਟਰ ਮਾਰਚ। ਕੇਂਦਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਉਠਾਈ  ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਹੜ੍ਹ ਪੀੜਤਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਮੰਗ  ਚੰਡੀਗੜ੍ਹ 26 ਜਨਵਰੀ - ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਅੱਜ ਸਾਰੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਵਿਰੁੱਧ ਮਾਰਚ ਕੀਤੇ ਗਏ। ਇਸ ਦੀ ਕੜੀ ਵਜੋਂ ਪੰਜਾਬ ਦੇ ਸਾਰੇ ਜ਼ਿਲਿਆਂ , ਤਹਿਸੀਲਾਂ ਅਤੇ ਬਲਾਕਾਂ ਵਿੱਚ ਟਰੈਕਟਰ ਮਾਰਚ ਕੀਤੇ ਗਏ ਜਿਸ ਵਿੱਚ ਦਹਿ ਹਜ਼ਾਰਾਂ ਟਰੈਕਟਰਾਂ ਅਤੇ ਗੱਡੀਆਂ ਦੇ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਸੰਘਰਸ਼ਸੀਲ ਤਬਕਿਆਂ ਦੇ ਕਾਫਲੇ ਸ਼ਾਮਿਲ ਹੋਏ।  ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪ੍ਰਧਾਨਗੀ ਮੰਡਲ ਰੁਲਦੂ ਸਿੰਘ ਮਾਨਸਾ, ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਵੀਰ ਸਿੰਘ ਬੜਵਾ ਨੇ ਦੱਸਿਆ ਕਿ ਅੱਜ ਦੇ ਟਰੈਕਟਰ ਮਾਰਚ ਵਿੱਚ ਬਿਜਲੀ ਸੋਧ ਬਿੱਲ 2026, ਬੀਜ ਬਿੱਲ, ਚਾਰ ਲੇਬਰ ਕੋਡ, ਮੁਕਤ ਵਪਾਰ ਸਮਝੌਤਿਆਂ ਦੇ ਖਿਲਾਫ ਆਵਾਜ਼ ਉਠਾਈ ਗਈ।  ਵੀਬੀ ਜੀ ਰਾਮ ਜੀ ਕਾਨੂੰਨ ਰੱਦ ਕਰਕੇ ਪੁਰਾਣਾ ਮਗਨਰੇਗਾ ਕਾਨੂੰਨ ਬਹਾਲ ਕਰਨ ਅਤੇ ਸਾਰੀਆਂ ਫਸਲਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਮਐਸਪੀ ਤੇ ਖਰੀਦ ਦੀ ਗਰੰਟੀ ਕਰਨ ਦੀ ਮੰਗ ਤੋਂ ਇਲਾਵਾ ਕਿਸਾਨਾਂ...

26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਤੇ- ਡਾ. ਅਜਨਾਲਾ

Image
 ਅਜਨਾਲਾ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ 26 ਜਨਵਰੀ ਨੂੰ ਬਿਜਲੀ ਸੋਧ ਬਿੱਲ 2025 ਤੇ ਬੀਜ਼ ਬਿੱਲ 2025 ਨੂੰ ਵਾਪਿਸ ਕਰਵਾਉਣ ਅਤੇ ਮਜ਼ਦੂਰਾਂ ਵਿਰੋਧੀ ਚਾਰ ਕੋਡਾਂ ਰੱਦ ਕਰਨ ਤੇ ਮਨਰੇਗਾ ਦਾ ਮੂਲ ਰੂਪ ਬਹਾਲ ਕਰਾਉਣ ਵਾਸਤੇ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਦਿੱਲੀ ਮੋਰਚੇ ਦੀ ਪੰਜਵੇਂ ਵਰੇ੍ ਗੰਢ ਦੇ ਪਿੰਡ ਪਿੰਡ ਮਾਰਚ ਕੀਤਾ ਜਾਣਾ ਹੈ ਇਸ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ  ਅੱਜ ਇਥੇ ਭਿੰਡੀ ਸੈਦਾਂ ਵਿਖੇ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਆਰ.ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਜਿਹੜਾ ਵੀ ਕੰਮ ਕਰਦੀ ਹੈ ਉਹ ਕਾਰਪੋਰੇਟ ਪੱਖੀ, ਦੇਸ਼ ਵਿਰੋਧੀ ਤੇ ਮਜ਼ਦੂਰ - ਕਿਸਾਨ ਖਿਲਾਫ ਹੁੰਦਾ ਹੈ ! ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਜਿਹੜੇ ਉੱਕਤ ਬਿਜਲੀ ਬਿੱਲ - ਬੀਜ ਬਿੱਲ, ਮਜ਼ਦੂਰ ਵਿਰੋਧੀ ਚਾਰ ਕੋਡਾਂ ਤੇ ਮਨਰੇਗਾ ਦੀ ਚੀਰ ਫਾੜ ਕੀਤੀ ਗਈ ਹੈ ਇਹ ਵੀ ਦੇਸ਼ ਵਿਰੋਧੀ ਤੇ ਮਜ਼ਦੂਰ ਕਿਸਾਨ ਵਿਰੋਧੀ ਹਨ ਅਤੇ ਕਾਰਪੋਰੇਟ ਪੱਖੀ ਹਨ! ਅੱਜ ਸਾਰੇ ਦੇਸ਼ ਵਿੱਚ ਇਹਨਾਂ ਵਿਰੁੱਧ ਥਾਂ ਥਾਂ ਅਵਾਜ਼ ਉੱਠ ਰਹੀ ਹੈ ਅਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਚੇ ਇਹਨਾਂ ਲੋਕ ਵਿਰੋਧੀ ਕਾਲੇ ਬਿੱਲਾਂ ਤੇ ਕਨੂੰਨਾਂ ਖਿਲਾਫ ਵੱਡੇ ਕਾਫਲਿਆਂ ਦੇ ਰੂਪ ਵਿੱਚ ਟਰ...

ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ 26 ਜਨਵਰੀ ਦੇ ਪ੍ਰੋਗਰਾਮ ਸਬੰਧੀ ਕੀਤੀ ਮੀਟਿੰਗ

Image
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਅਤੇ ਭਰਾਤਰੀ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ ਸੂਬਾ ਮੀਤ ਪ੍ਰਧਾਨ ਬਖਤੋਰ ਸਿੰਘ ਸਾਦਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਬਿੰਦਰ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸ਼ਮਸ਼ੇਰ ਸਿੰਘ ਕਿੰਗਰਾ ਸੂਬਾ ਜਨਰਲ ਸਕੱਤਰ ਕੌਮੀ ਕਿਸਾਨ ਯੂਨੀਅਨ, ਜਤਿੰਦਰ ਕੁਮਾਰ ਸੂਬਾ ਮੁਲਾਜ਼ਮ ਆਗੂ, ਸਿਮਰਜੀਤ ਸਿੰਘ ਬਰਾੜ ਸੂਬਾ ਆਗੂ ਪੀ.ਆਰ.ਟੀ.ਸੀ ਯੂਨੀਅਨ ਆਜ਼ਾਦ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲਾ ਪ੍ਰਧਾਨ ਬੀਕੇਯੂ ਲੱਖੋਵਾਲ, ਰਾਜਵੀਰ ਸਿੰਘ ਗਿੱਲ ਸੰਧਵਾਂ ਜ਼ਿਲਾ ਪ੍ਰਧਾਨ ਬੀਕੇਯੂ ਪੰਜਾਬ, ਜ਼ੋਰਾਂ ਸਿੰਘ ਭਾਣਾ ਜ਼ਿਲਾ ਜਨਰਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਖਦੇਵ ਸਿੰਘ ਬੱਬੀ ਜ਼ਿਲਾ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਮਾਸਟਰ ਮੱਖਣ ਸਿੰਘ ਜ਼ਿਲਾ ਆਗੂ ਬੀਕੇਯੂ ਰਾਜੇਵਾਲ, ਸੁਖਦੇਵ ਸਿੰਘ ਫੋਜੀ ਜਰਨਲ ਸਕੱਤਰ ਬੀਕੇਯੂ ਡਕੌਂਦਾ ਬੁਰਜਗਿੱਲ, ਸੁਖਦੀਪ ਸਿੰਘ ਘੁਗਿਆਣਾ , ਜਰਨਲ ਸਕੱਤਰ ਬਲਾਕ ਫਰੀਦਕੋਟ ਬੀਕੇਯੂ ਉਗਰਾਹਾਂ, ਗੁਰਤੇਜ ਸਿੰਘ ਖਹਿਰਾ ਜ਼ਿਲਾ ਆਗੂ ਪੁਰਾਣੀ ਪੈਨਸ਼ਨ ਬਹਾਲੀ, ਨਰਿੰਦਰ ਸਿੰਘ  tsu, ਅਜ਼ੀਤ ਸਿੰਘ ਕੈਸ਼ੀਅਰ ਜਮਹੂਰੀ ਕਿਸਾਨ ਸਭਾ, ਆਦਿ ਆਗੂ ਹਾਜਰ ਰਹੇ ਮੀਟਿੰਗ ਵਿੱਚ ਸੰਯੁਕਤ ਕਿਸਾਨ ਮ...

*26 ਜਨਵਰੀ ਨੂੰ ਐਸਕੇਐਮ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ*।

Image
*ਟਰੇਡ ਯੂਨੀਅਨਾਂ ਗੇਟ ਰੈਲੀਆ ਕਰਕੇ ਸਮਰਥਨ ਕਰਨਗੀਆਂ*। ਲੁਧਿਆਣਾ -ਐਸਕੇਐਮ ਜ਼ਿਲ੍ਹਾ  ਲੁਧਿਆਣਾ ਅਤੇ ਟ੍ਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸਕੇਐਮ ਜ਼ਿਲਾ ਲੁਧਿਆਣਾ ਵਿੱਚ ਤਹਿਸੀਲ ਅਤੇ ਬਲਾਕ ਪੱਧਰੀ  ਟਰੈਕਟਰ ਮਾਰਚ ਕਰੇਗੀ। ਟਰੇਡ ਯੂਨੀਅਨਾਂ ਨੇ ਇਸ ਦੇ ਸਮਰਥਨ ਵਿੱਚ ਅਤੇ 12 ਫਰਬਰੀ ਦੀ ਦੇਸ਼ ਵਿਆਪੀ ਆਮ ਹੜਤਾਲ ਦੀ ਤਿਆਰੀ ਹੇਤੂ ਗੇਟ ਰੈਲੀਆਂ ਕਰਨ ਦਾ ਫੈਸਲਾ ਕੀਤਾ ਅਤੇ ਐਸਕੇਐਮ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ।  ਅੱਜ ਦੀ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਡਕੋਦਾ ਧੰਨੇਰ , ਜਮਹੂਰੀ ਕਿਸਾਨ ਸਭਾ,ਏਟਕ, ਇੰਟਕ, ਸੀਟੂ, ਸੀਟੀਯੂ ਪੰਜਾਬ, ਐਫਟੂ ,ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਸਾਥੀਆ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜਿਨਾਂ ਵਿੱਚ ਮਨਰੇਗਾ ਕਾਨੂੰਨ ਨੂੰ ਖਤਮ ਕਰਨਾ, ਚਾਰ ਲੇਬਰ ਕੋਡ ਲਿਆਉਣੇ, ਬਿਜਲੀ ਸੋਧ ਬਿਲ, ਬੀਜ ਬਿਲ ਦੇ ਵਿਰੋਧ ਵਿੱਚ ਅਤੇ ਹੋਰ ਲੋਕ ਪੱਖੀ ਮੰਗਾਂ ਨੂੰ ਲੈ ਕੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦੇ ਲਈ ਲਗਾਤਾਰ ਤਿਆਰੀਆਂ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ...

ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਨਿੱਜੀਕਰਨ ਖਿਲਾਫ ਘੋਲ ਤੇਜ਼ ਕਰਨ ਦਾ ਅਹਿਦ।

Image
  ਲੁਧਿਆਣਾ ਵਿਖੇ ਹੋਈ ਸੂਬਾਈ ਮੀਟਿੰਗ ਵਿੱਚ ਕੀਤੇ ਗਏ ਅਹਿਮ ਫੈਸਲੇ।   ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਤਾਂ ਅਗਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਵਸ।   30 ਜਨਵਰੀ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਬੁਲਾਈ। ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡਜ, ਮੁਕਤ ਵਪਾਰ ਸਮਝੌਤੇ ਅਤੇ ਮਗਨਰੇਗਾ ਭੰਗ ਕਰਨ ਦੇ ਖਿਲਾਫ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ਼। ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ, ਕਰਜ਼ਾ ਮੁਕਤੀ ਅਤੇ ਪੰਜਾਬ ਦੇ ਹੋਰ ਮਸਲਿਆਂ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਜਾਵੇਗਾ ਸੰਘਰਸ਼। ਲੁਧਿਆਣਾ 18 ਜਨਵਰੀ  - ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਰੁਲਦੂ ਸਿੰਘ ਮਾਨਸਾ, ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਵੀਰ ਸਿੰਘ ਬੜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਅਤੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ, ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਅਤੇ ਸਰਕਾਰੀ ਜਾਇਦਾਦਾਂ ਵੇਚਣ ਦੇ ਖਿਲਾਫ ਅਜੰਡਿਆਂ ਤੇ ਵਿਚਾਰ ਕੀਤਾ ਗਿਆ।  11 ਜਨਵਰੀ ਨੂੰ ਦਿੱਲੀ ਵਿਖੇ ਹੋਈ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਦੇ ਫੈਸਲੇ ਅਨੁਸਾਰ 26 ਜਨਵਰੀ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ, ਤਹਿਸੀਲਾਂ ਅਤੇ ਬਲਾਕ ਪੱਧਰਾਂ...

ਮਜਦੂਰ ਕਿਸਾਨ ਵਿਰੁੱਧ ਨਵੇਂ ਕਨੂੰਨ ਵਾਪਸ ਲਵੇ ਸਰਕਾਰ -- ਸਯੁੰਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਪਠਾਨਕੋਟ

Image
ਪਠਾਨਕੋਟ (।        ) ਅੱਜ ਡੀ ਸੀ ਦਫਤਰ ਸਾਹਮਣੇ ਸਯੁੰਕਤ ਕਿਸਾਨ ਮੋਰਚੇ ਅਤੇ ਟ੍ਰੇਡ ਯੂਨੀਅਨਾਂ ਨੇ ਸਾਂਝੇ ਤੌਰ ਤੇ ਰੋਸ ਪ੍ਰਦਰਸਨ ਕੀਤਾ। ਇਹ ਰੋਸ ਪ੍ਰਦਰਸਨ ਦੇਸ਼ ਪੱਧਰ ਤੇ ਸਾਰੇ ਭਾਰਤ ਵਿੱਚ ਡੀ ਸੀ ਦਫਤਰਾਂ ਸਾਹਮਣੇ ਕੀਤੇ ਗਏ ਹਨ। ਜਿਸ ਦੀ ਪ੍ਰਧਾਨਗੀ ਪਰਸ਼ੋਤਮ ਕੁਮਾਰ, ਬਲਦੇਵ ਰਾਜ , ਕੇਵਲ ਸਿੰਘ ਕੰਗ, ਮੁਖਤਿਆਰ ਸਿੰਘ, ਪ੍ਰਕਾਸ਼ ਸਿੰਘ, ਮੇਹਰ ਸਿੰਘ, ਰਾਜਿੰਦਰ ਸਿੰਘ, ਆਈ ਐਸ ਗੁਲਾਟੀ, ਦੇ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ। ਜਿਸ ਨੂੰ ਕੇਵਲ ਕਾਲੀਆ, ਸਤ ਪ੍ਰਕਾਸ, ਬਲਵੰਤ ਸਿੰਘ ਘੌ, ਪ੍ਰਕਾਸ ਸਿੰਘ, ਰਣਵੀਰ ਸਿੰਘ, ਸਕੱਤਰ ਸਿੰਘ, ਬਿਲਾਸ ਠਾਕਰ, ਨੇ ਸਯੁੰਕਤ ਕਿਸਾਨ ਮਰਚੇ ਵਲੋ ਸੰਬੋਧਨ ਕੀਤਾ। ਟ੍ਰੇਡ ਯੂਨੀਅਨਾਂ ਸੀਟੂ ਵਲੋ ਬਿਕਰਮਜੀਤ, ਸੁਰਿੰਦਰ ਸਹਿਗਲ, ਸੀ ਟ ਯੂ ਵਲੋ ਸ਼ਿਵ ਕੁਮਾਰ, ਇਫਟੂ ਵਲੋ ਵਿਜੈ ਕੁਮਾਰ, ਬਿਜਲੀ ਬੋਰਡ ਦੇ ਪੈਨਸ਼ਨਰਾਂ ਵਲੋ ਪ੍ਰਧਾਨ ਫੋਜਾ ਸਿੰਘ,ਨਸੀਬ ਸਿੰਘ ਨੇ ਸੰਬੋਧਨ ਕੀਤਾ। ਇਸਤਰੀ ਸਭਾ ਵਲੋ ਸੁਧਾ ਰਾਣੀ ਅਤੇ ਦੇਵੀ ਸੈਣੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿਲ 2025 ਲੋਕ ਵਿਰੋਧੀ ਹੈ ਇਹ ਲੋਕਾਂ ਨੂੰ ਮਿਲ ਰਹੀਆਂ ਸਬਸਿਡੀਆਂ ਅਤੇ ਸਹੂਲਤਾਂ ਖੋਹ ਲਵੇਗਾ। ਬਿਜਲੀ ਲੋਕਾਂ ਦੀ ਜੀਵਨ ਰੇਖਾ ਹੈ ਇਸ ਬਿਲ ਨਾਲ ਬਿਜਲੀ ਬੋਰਡ ਦਾ ਨਿੱਜੀਕਰਨ  ਕਰਨ ਲਈ ਰਾਹ ਪਧਰਾ ਹੋ ਜਾਵੇਗਾ। ਇਹ ਕਾਰਪੋਰੇਟ ਘਰਾਣਿਆ ਨੂੰ ਲਾਭ ਦੇਣ ਲਈ ਕੀਤਾ ਗਿਆ ਹੈ। ਉਹਨਾਂ ਜੋਰ ਦਿੱਤਾ ਕਿ ...

*ਭਾਰਤ ਸਰਕਾਰ ਦੀਆਂ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ ਵਿਸ਼ਾਲ ਪ੍ਰਦਰਸ਼ਨ*

Image
 ਮਿਤੀ 16 ਜਨਵਰੀ 2026 *ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਗਿਆ ਮੰਗ ਪੱਤਰ*।  ਲੁਧਿਆਣਾ- ਅੱਜ ਇੱਥੇ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਜਨਤਕ ਜਮਗੁਰੀ ਜਥੇਬੰਦੀਆਂ ਦੇ ਸੱਦੇ ਤੇ ਮਿੰਨੀ ਸਕੱਤਰੇਤ ਦੇ ਸਾਹਮਣੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾ ਅਤੇ ਆਮ ਲੋਕਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਿਹਨਤਕਸ਼  ਲੋਕਾਂ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ।  ਇਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਭਰ ਤੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਜਿਨਾਂ ਵਿੱਚ ਆਲ ਇੰਡੀਆ ਕਿਸਾਨ ਸਭਾ 1936, ਜਮਹੂਰੀ ਕਿਸਾਨ ਸਭਾ , ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ), ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ,  ਏਟਕ, ਸੀਟੂ, ਇੰਟਕ, ਸੀਟੀਯੂ ਪੰਜਾਬ, ਨਾਲ ਸੰਬੰਧਿਤ ਜਥੇਬੰਦੀਆਂ ਦੇ  ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ,ਮੋਲਡਰ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਔਰਤਾਂ, ਵਿਦਿਆਰਥੀਆਂ , ਨੌਜਵਾਨਾਂ ਸਮੇਤ  ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।  ਇਸ ਕਿਸਮ ਦਾ ਪ੍ਰਦਰਸ਼ਨ ਸਾਰੇ ਦੇਸ਼ ਦੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਐਸੇ ਕਾਨੂੰਨ ਲਿਆ ਲਈ ਹੈ ਜਿਸ ਨਾਲ ਕਿ ਕਾਮਿਆਂ ਅਤੇ ਕਿਸਾਨਾਂ ਦੇ ਹੱਕਾਂ ਤੇ ਸੱਟ ਮਾਰ...

ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਵੱਲੋਂ ਲਗਾਇਆ ਧਰਨਾ

Image
 ਅੰਮ੍ਰਿਤਸਰ 16 ਜਨਵਰੀ  ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ‌, ਟਰੇਡ ਯੂਨੀਅਨ ਅਤੇ ਬਿਜਲੀ ਬੋਰਡ ਨਾਲ  ਸਬੰਧਿਤ ਯੂਨੀਅਨਾਂ, ਦਿਹਾਤੀ ਅਤੇ ਖੇਤ ਮਜਦੂਰ ਜਥੇਬੰਦੀਆਂ, ਮਨਰੇਗਾ ਅਤੇ ਔਰਤਾਂ ਦੀਆਂ ਜਥੇਬੰਦੀਆਂ ਦੇ ਦੇਸ਼ ਵਿਆਪੀ ਸੱਦੇ ਤੇ ਅੱਜ ਹਜਾਰਾਂ ਲੋਕਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਬਿਜਲੀ ਅਤੇ ਬੀਜ ਸੋਧ ਬਿੱਲ ਰੱਦ ਕਰਵਾਉਣ, ਲੇਬਰ ਵਿਰੋਧੀ ਚਾਰ ਕੋਡ ਰੱਦ ਕਰਵਾਉਣ ਅਤੇ ਮਨਰੇਗਾ ਸਕੀਮ ਦਾ ਮੂਲ ਰੂਪ ਬਹਾਲ ਕਰਵਾਉਣ ਆਦਿ ਮੰਗਾਂ  ਮਨਵਾਉਣ ਲਈ ਰੋਸ ਧਰਨਾ ਦਿੱਤਾ।  ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜ਼ਾਮਪੁਰਾ, ਡਾਕਟਰ ਪਰਵਿੰਦਰ ਸਿੰਘ  ਕਰਮਪੁਰਾ,ਭੁਪਿੰਦਰਜੀਤ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਹਰਜੀਤ ਸਿੰਘ ਝੀਤਾ, ਗੁਰਦੇਵ ਸਿੰਘ ਵਰਪਾਲ, ਬਲਬੀਰ ਸਿੰਘ ਮੂਧਲ,   ਉਮਰਾਜ ਸਿੰਘ ਧਰਦਿਉ,   ਟਰੇਡ ਯੂਨੀਅਨ ਆਗੂ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਬਿਜਲੀ ਮੁਲਾਜਮ ਆਗੂ ਕੁਲਦੀਪ ਸਿੰਘ ਉਦੋਕੇ ਗੁਰਪ੍ਰੀਤ ਸਿੰਘ ਜੱਸਲ, ਕ੍ਰਿਸ਼ਨ ਸਿੰਘ, ਅਤੇ ਨਰੇਗਾ ਅਤੇ ਖੇਤ ਮਜਦੂਰ ਆਗੂਆਂ ਬਲਕਾਰ ਸਿੰਘ ਦੁਧਾਲਾ, ਅਮਰੀਕ ਸਿੰਘ ਦਾਊਦ, ਮੰਗਲ ਸਿੰਘ ਖੁਜਾਲਾ, ਭੈਣ ਜੀ ਕੰਵਲਜੀਤ ਕੌਰ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!