Posts

Showing posts from May, 2026

ਕਿਸਾਨਾਂ ਦਾ ਵਫ਼ਦ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਨੂੰ ਮਿਲਿਆ

Image
ਅੰਮ੍ਰਿਤਸਰ- 25 ਮਈ, ਜਮਹੂਰੀ ਕਿਸਾਨ ਸਭਾ ਪੰਜਾਬ ਦਾ 50 ਮੈਂਬਰੀ ਵਫਦ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ‌, ਸੂਬਾਈ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਹਰਭਜਨ ਸਿੰਘ ਟਰਪਈ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ  ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਦੇ ਦਫਤਰ ਸ਼੍ਰੀ ਹੈਪੀ ਕੁਮਾਰ ਐਕਸੀਅਨ, ਅਤੇ ਬਿਜਲੀ ਵਿਭਾਗ ਦੇ ਐਸ ਈ ਸ੍ਰੀ ਐਸ ਬੀ ਐਸ ਮਰਹਾਲਾ ਨੂੰ ਮਿਲਿਆ। ਨਹਿਰਾਂ ਨਾਲ ਸੰਬੰਧਿਤ ਮਸਲਿਆਂ ਉੱਤੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋੜੀਂਦਾ ਨਹਿਰੀ ਪਾਣੀ ਨਹਿਰੀ ਹਰ ਖੇਤ ਤੱਕ ਪਹੁੰਚਾਉਣ ਅਤੇ ਪੇਂਡੂ ਅਤੇ ਸ਼ਹਿਰੀ ਵਸੋਂ ਨੂੰ ਸੋਧਿਆ ਹੋਇਆ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਯੂ ਬੀ ਡੀ ਸੀ ਦੀ ਕਪੈਸਿਟੀ 12000 ਕਿਊਸਿਕ ਪਾਣੀ ਦੀ ਹੈ ਜਿਸ ਵਿੱਚ ਅੱਧੀ ਮਾਤਰਾ ਵਿੱਚ ਪਾਣੀ ਆ ਰਿਹਾ ਹੈ ਭੀਮਪੁਰ ਇਜੈਕਟਰ ਤੋਂ ਪਾਣੀ ਬਿਆਸ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਮਾਝੇ ਦੀ ਧਰਤੀ ਨਾਲ ਅਨਿਆ ਹੈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਰਮਦਾਸ ਨਹਿਰ ਚਲਾਈ ਜਾਵੇ, ਡੂੰਘੇ ਪੱਕੇ ਖਾਲ ਬਣਨ ਨਾਲ ਮੋਘਿਆਂ ਦੀ ਉਚਾਈ ਵਧ ਗਈ ਹੈ ਜਿਸ ਨੂੰ ਠੀਕ ਕੀਤਾ ਜਾਵੇ, ਨਹਿਰਾਂ,ਸੂਇਆਂ ਖਾਲਿਆਂ ਦੀ ਮੁਰੰਮਤ ਕੀਤੀ ਜਾਵੇ। ਬਿਜਲੀ ਵਿਭਾਗ ਨ...

ਚੰਡੀਗੜ੍ਹ ਵਿੱਚ ਕੀਤੀ ਗੁੰਡਾਗਰਦੀ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਰੋਸ ਮੁਜ਼ਾਹਰਾ

Image
ਲੁਧਿਆਣਾ-16 ਮਈ, ਸੰਯੁਕਤ ਕਿਸਾਨ ਮੋਰਚੇ ਨੇ ਸੱਦੇ ਤੇ ਚੰਡੀਗੜ੍ਹ ਵਿੱਚ  ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋ ਕੀਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਕੇ ਕਿਸਾਨਾਂ ਤੇ ਕੀਤੇ ਜਬਰ ਵਿਰੁੱਧ ਅੱਜ ਨਵੀਂ ਕਚਹਿਰੀ ਦੇ ਬਾਹਰ ਕਿਸਾਨ ਯੂਨੀਅਨਾਂ ਅਤੇ ਕੇਂਦਰੀ ਤੇ ਯੂਨੀਅਨਾਂ ਨੇ ਸਾਂਝੇ ਤੌਰ ਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਤੇ ਪੁਤਲੇ ਫੂਕੇ।  ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜਿੱਥੇ ਮੋਦੀ ਸਰਕਾਰ ਵੱਲੋਂ ਆਪਣੇ ਰਾਜਪਾਲ ਰਾਹੀ ਕੀਤੀ ਗਈ ਗੁੰਡਾਗਰਦੀ ਦੀ ਨਿਖੇਦੀ ਕੀਤੀ ਉੱਥੇ ਇਹ ਵੀ ਬਿਆਨ ਕੀਤਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਭਾਵੇਂ ਉਹ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਨੁਮਾਇੰਦਗੀ ਹੋਵੇ, ਚੰਡੀਗੜ੍ਹ ਪੰਜਾਬ ਦਾ ਹੋਵੇ, ਪੰਜਾਬੀ ਬੋਲਦੇ ਇਲਾਕੇ ਹੋਣ ਜਾਂ ਪਾਣੀਆਂ ਦਾ ਮਸਲਾ ਹੋਵੇ ਨੂੰ ਲੈ ਕੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਸੰਬੋਧਨ ਕਰਨ ਵਾਲਿਆਂ ਵਿੱਚ ਆਲ ਇੰਡੀਆ ਕਿਸਾਨ ਸਭਾ 1936 ਦੇ ਚਮਕੌਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਕੁਲ ਹਿੰਦ ਕਿਸਾਨ ਸਭਾ ਹਨਨਮੁੱਲਾ ਦੇ ਡਾ ਗੁਰਵਿੰਦਰ ਸਿੰਘ, ਬੀਕੇਯੂ ਰਾਜੇਵਾਲ ਦੇ ਕਰਮਜੀਤ ਸਿੰਘ, ਬੀਕੇਯੂ ਡਕੌਂਦਾ ਦੇ ਰਜਿੰਦਰ ਸਿੰਘ, ਬੀਕੇਯੂ ਉਗਰਾਹਾ...

ਪਿੰਡ ਰਤਨਗੜ੍ਹ ਵਿੱਚ ਜਮਹੂਰੀ ਕਿਸਾਨ ਸਭਾ ਨੇ ਫੂਕਿਆ ਪੰਜਾਬ ਦੇ ਰਾਜਪਾਲ ਦਾ ਪੁਤਲਾ

Image
  ਚੌਤਾ- 16 ਮਈ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕੂੰਮਕਲਾਂ-ਮਾਛੀਵਾੜਾ ਵੱਲੋ ਅੱਜ ਪਿੰਡ ਰਤਨਗੜ੍ਹ ‘ਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਭਾਜਪਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਰਪੰਚ ਕਮਲਪ੍ਰੀਤ ਸਿੰਘ ਰਤਨਗੜ੍ਹ, ਸੋਹਣ ਸਿੰਘ ਗਰਚਾ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਤੇ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਪੰਜਾਬ ਦੇ ਰਾਜਪਾਲ ਨੂੰ ਸ਼ਾਤੀਪੂਰਵਕ ਢੰਗ ਨਾਲ ਚੰਡੀਗੜ੍ਹ ਵਿੱਚ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਉੱਪਰ ਚੰਡੀਗੜ੍ਹ ਦੇ ਪ੍ਰਸ਼ਾਸ਼ਨ ਵੱਲੋ ਲਾਠੀਚਾਰਜ ਕਰਕੇ, ਅੱਥਰੂ ਗੈਸ ਦੇ ਗੋਲੇ ਸੁੱਟ, ਗੰਦੇ ਪਾਣੀ ਦੀਆਂ ਬੁਛਾੜ ਮਾਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਭਾਜਪਾ ਵੱਲੋ ਪੰਜਾਬ ਨੂੰ ਚੰਡੀਗੜ੍ਹ ਵਿੱਚੋਂ ਬੇਦਖ਼ਲ ਕਰਨ ਦੀਆਂ ਵਿਉਂਤਾਂ ਬੁੰਦੀਆ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਨੂੰ ਇਸ ਜਬਰ ਦੀ ਕੀਮਤ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਤਾਰਨੀ ਪਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਸੋਨੀ, ਹਰਮੇਲ ਸਿੰਘ, ਧਰਮਪਾਲ ਸਿੰਘ, ਆਤਮਾ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ, ਊਸ਼ਾ ਰ...

ਪਿੰਡ ਗੋਰਸੀਆ ਖਾਨ ਮੁਹੰਮਦ ਵਿੱਚ ਜਮਹੂਰੀ ਕਿਸਾਨ ਸਭਾ ਨੇ ਪੰਜਾਬ ਦੇ ਰਾਜਪਾਲ ਦਾ ਫੂਕਿਆ ਪੁਤਲਾ

Image
ਭੂੰਦੜੀ- 16 ਮਈ, ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡ ਗੋਰਸੀਆ ਖਾਨ ਮੁਹੰਮਦ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਭਾਜਪਾ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਚੰਡੀਗੜ੍ਹ ਵਿੱਚ ਕਿਸਾਨਾਂ ਉੱਤੇ ਜਬਰ ਕਰਕੇ ਭਾਜਪਾ ਤੇ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਜ਼ੁਲਮ ਦਾ ਹਿਸਾਬ ਪੰਜਾਬ ਦੇ ਲੋਕ ਭਾਜਪਾ ਦਾ ਜਨਤਕ ਵਿਰੋਧ ਕਰਕੇ ਲੈਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਹਰਨਾਮ ਸਿੰਘ ਨੰਬਰਦਾਰ ਗੋਰਸੀਆਂ ਖਾਨ ਮੁਹੰਮਦ, ਦਰਬਾਰਾ ਸਿੰਘ ਪੰਚ, ਤਾਰਾ ਸਿੰਘ ਪੰਚ, ਜੀਵਨ ਸਿੰਘ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਗੋਮਾ ਸਿੰਘ, ਜੰਗੀਰ ਸਿੰਘ, ਇੰਦਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ, ਤੋਤਾ ਸਿੰਘ,ਠਾਕੁਰ ਸਿੰਘ ਆਦਿ ਹਾਜ਼ਰ ਸਨ।

ਅਜਨਾਲਾ ਦੇ ਬਜ਼ਾਰ ‘ਚ ਫੂਕਿਆ ਰਾਜਪਾਲ ਪੰਜਾਬ ਦਾ ਪੁਤਲਾ

Image
ਅਜਨਾਲਾ-16 ਮਈ, ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਪੱਕੇ ਸਿੰਜਾਈ ਮੈਂਬਰ ਦੀ ਸੀਟ ਖਤਮ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ, ਹਰ ਖੇਤ ਨੂੰ ਲੋੜੀਂਦਾ ਨਹਿਰੀ ਪਾਣੀ ਤੇ ਹਰ ਘਰ ਵਿੱਚ ਪੀਣ ਯੋਗ ਪਾਣੀ ਮੁੱਹਈਆ ਕਰਵਾਉਣਅਤੇ ਹੋਰ ਵਾਜਿਬ ਮੰਗਾਂ ਨੂੰ ਲੈਕੇ ਸ਼ੁੱਕਰਵਾਰ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਗਵਰਨਰ ਪੰਜਾਬ ਦੇ ਭਵਨ ਵੱਲ ਪੁਰ ਅਮਨ ਮੁਜ਼ਾਹਰਾ ਕਰਦੇ ਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਦੇ ਮੋਦੀ ਇਸ਼ਾਰੇ ਤੇ ਗਵਰਨਰ ਪੰਜਾਬ ਵੱਲੋਂ ਪੁਲਿਸ ਕੋਲੋਂ ਲਾਠੀ ਚਾਰਜ ਕੀਤਾ ਗਿਆ। ਹੰਝੂ ਗੈਸ ਦੇ ਦਰਜਨਾਂ ਗੋਲੇ ਮਾਰੇ ਗਏ ਅਤੇ ਲਗਾਤਾਰ ਜਲ ਤੋਪਾਂ ਚਲਾਈਆਂ ਗਈਆਂ। ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲੈਹ ਗਈਆਂ ਹਨ,  ਕਈ ਜ਼ਖ਼ਮੀ ਹੋ ਗਏ ਅਤੇ ਅੱਥਰੂ ਗੈਸ ਦੇ ਗੋਲੇ ਵੱਜਣ ਕਾਰਨ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਮਾੜਾ ਅਸਰ ਪਿਆ ਅਤੇ ਮਾਰਚ ਕਰ ਰਹੇ 24  ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਡਾਢੇ ਰੋਸ ਵਜੋ ਪੰਜਾਬ ਭਰ ਦੇ ਸੱਦੇ ਤੇ ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਪੰਜਾਬ ਸੀ੍ ਗੁਲਾਬ ਚੰਦ ਕਟਾਰੀਆ ਅਤੇ ਬੀਜੇਪੀ ਦੇ ਪ੍ਰੀਤਕ ਪੁੱਤਲੇ ਚੁੱਕ ਕੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਅਜਨਾਲਾ ਦੇ ਮੁੱਖ ਬਾਜ਼ਾਰ...

ਡੇਹਲੋ ‘ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਤੇ ਗਵਰਨਰ ਦਾ ਫੂਕਿਆ ਪੁਤ

Image
ਚੰਡੀਗੜ੍ਹ ਵਿੱਚ ਕਿਸਾਨਾਂ ਤੇ ਕੀਤੇ ਤਸ਼ਦਦ ਵਿਰੁੱਧ ਭਾਜਪਾ ਖ਼ਿਲਾਫ਼ ਕਿਸਾਨ ਛੇੜਨਗੇ ਅੰਦੋਲਨ  ਡੇਹਲੋ- 16 ਮਈ , ਚੰਡੀਗੜ੍ਹ ‘ਚ ਸ਼ਾਂਤੀਪੂਰਵਕ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਉੱਪਰ ਭਾਜਪਾ ਦੇ ਇਸ਼ਾਰੇ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋ ਕੀਤੇ ਜਬਰ ਵਿਰੁੱਧ ਕਿਸਾਨਾਂ ਵੱਲੋ ਅੱਜ ਡੇਹਲੋ ਬਜ਼ਾਰ ਦੇ ਮੇਨ ਚੌਕ ਵਿੱਚ ਭਾਜਪਾ ਅਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਬ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਆਸੀ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਮਲ ਸਿੰਘ ਘੱਵਦੀ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਆਖਿਆ ਕਿ ਭਾਜਪਾ ਨੇ ਚੰਡੀਗੜ੍ਹ ਵਿੱਚ ਕਿਸਾਨਾਂ ਉੱਪਰ ਜਬਰ ਕਰਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਭਾਜਪਾ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਬੇਰੁਖ਼ੀ ਵਾਲਾ ਵਰਤਾਉ ਕਰ ਰਹੀ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵਿੱਚ ਵੜਨ ਤੋਂ ਵੀ ਰੋਕ...

ਕੇਦਰ ਸਰਕਾਰ ਵੱਲੋ ਫ਼ਸਲਾਂ ਦੇ ਭਾਅਵਾ ਵਿੱਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ- ਡਾਂ. ਅਜਨਾਲਾ

Image
ਜਲੰਧਰ- 14 ਮਈ, ਭਾਰਤ ਸਰਕਾਰ ਨੇ ਜਿਹੜੀਆਂ 14 ਸਾਉਣੀ ਦੀਆਂ ਫ਼ਸਲਾਂ ਦੇ ਭਾਅ ਐਲਾਨੇ ਹਨ, ਉਹ ਉਹਨਾਂ ਫਸਲਾਂ ਦੀਆਂ ਲਾਗਤ ਕੀਮਤਾਂ ਵੀ ਪੂਰੀਆਂ ਨਹੀਂ ਕਰਦੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਖੇਤੀ ਮਾਹਿਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਸ ਵਾਰੀ ਜਿਹੜਾ ਝੋਨੇ ਦੇ ਏ ਗ੍ਰੇਡ  ਦਾ ਭਾਅ 2461 ਰੁਪਏ ਇਹ ਵੀ ਡਾਕਟਰ ਸਵਾਮੀ ਨਾਥਨ ਦੇ ਫਾਰਮੂਲੇ ਸੀ 2 + 50 ਪ੍ਰੀਸ਼ਦ ਦਾ ਵਾਧਾ ਕਰਕੇ ਮਿਥਿਆ ਜਾਣਾ ਚਾਹੀਦਾ ਸੀ।ਪ੍ਰੰਤੂ ਇਸ ਫਾਰਮੂਲੇ ਦੇ  ਨੇੜੇ ਤੇੜੇ ਵੀ ਨਹੀਂ ਹੈ! ਡਾਕਟਰ ਅਜਨਾਲਾ ਨੇ ਅੱਗੇ ਦੱਸਿਆ ਕਿ ਝੋਨਾ ਭਾਰਤ ਦੀ ਮੁੱਖ ਫ਼ਸਲ ਹੈ ਇਹ ਜਿਥੇ ਦੇਸ਼ ਭਰ ਚੇ 51. 27 ਮਿਲੀਅਨ ਹੈਕਟੇਅਰ ਅਤੇ ਪੰਜਾਬ ਵਿੱਚ ਤਕਰੀਬਨ 32- 33 ਲੱਖ ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਹੁੰਦੀ ਹੈ ਇਸ ਫ਼ਸਲ ਦੀ ਇੱਕ ਏਕੜ ਝੋਨੇ ਦੇ ਪੈਦਾਵਾਰੀ ਦੇ ਖਰਚੇ  ਸਮੇਤ  ਜ਼ਮੀਨ ਦਾ ਠੇਕਾ/ ਮਾਮਲਾ , ਬੀਜ਼ ਦਾ  ਮੁੱਲ, ਖੇਤ ਦੀ ਤਿਆਰੀ ਸਮੇਤ ਕੱਦੂ ਕਰਨ, ਝੋਨੇ ਦੀ ਲਵਾਈ, ਖਾਂਦਾ ਤੇ ਨਦੀਨ ਨਾਸ਼ਕ ਦਵਾਈਆਂ, ਖਰਚੇ, ਪਾਣੀ ਲਾਉਣ, ਵੱਟਾਂ ਬਣਨ ਦੇ ਲੇਵਰ ਖਰਚੇ, ਝੋਨੇ ਦੀ ਕਟਾਈ, ਢੁਵਾਈ ਤੇ ਮੰਡੀ ਦੇ ਖਰਚੇ 14 ਰੁਪਏ 32 ਪੈਸੇ ਪ੍ਰਤੀ ਕੁਇੰਟਲ ਤੇ ਫੁਟਕਲ ਖਰਚੇ ਪਾ ਕੇ 54691 ਰੁਪਏ ਲਾਗਤ ਆਉਂਦੀ ਹੈ। ਇਸ ਬਣਦੀ ਰਕਮ ਤੇ 6 ਮਹੀਨੇ ਦਾ 15 ਪ੍ਰੀਸ਼ਦ ਸਲਾਨਾ ...

ਜਮਹੂਰੀ ਕਿਸਾਨ ਸਭਾ ਤਹਿਸੀਲ ਫਤਹਿਗੜ੍ਹ ਚੂੜੀਆਂ ਦੀ ਮੀਟਿੰਗ ਹੋਈ।

Image
13 ਮਈ 2026, ਸੰਯੁਕਤ ਕਿਸਾਨ ਮੋਰਚੇ ਵੱਲੋ 15 ਮਈ ਨੂੰ ਗਵਰਨਰ ਹਾਊਸ ਚੰਡੀਗੜ੍ਹ ਵੱਲ ਦਿੱਤੇ ਗਏ ਮਾਰਚ ਦੇ ਸੱਦੇ ਵਿੱਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਫਤਹਿਗੜ੍ਹ ਚੂੜੀਆਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਫਤਹਿਗੜ੍ਹ ਚੂੜੀਆਂ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਠੱਠਾ, ਸਕੱਤਰ ਰਾਜਪਾਲ ਸਿੰਘ ਫ਼ਤਹਿਗੜ੍ਹ ਚੂੜੀਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ,ਮੁਕਤ ਵਪਾਰ ਵਿੱਚ ਖੇਤੀ ਅਤੇ ਕਿਸਾਨਾਂ ਦਾ ਸਾਹਾਇਕ ਧੰਦੇ ਸ਼ਾਮਲ ਕਰਨ ਵਿਰੁੱਧ ,ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾਉਣ ਲਈ ਅਤੇ ਕਿਸਾਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਮੁੜ ਸੜਕਾਂ ਉੱਪਰ ਉੱਤਰਨਗੇ। ਸੂਬੇ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਉਪਰ ਚੱਲ ਕੇ ਖੇਤੀ ਦਾ ਧੰਦਾ ਕਿਸਾਨਾਂ ਕੋਲੋ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ 15 ਮਈ ਨੂੰ ਹਜ਼ਾਰਾਂ ਕਿਸਾਨ ਸਾਹਿਬਜਾਦਾ ਅਜੀਤ ਸਿੰਘ ਨਗਰ ( ਮੋਹਾਲੀ ) ਵਿਖੇ ਇਕੱਠੇ ਹੋਕੇ ਕੇ ਪੰਜਾਬ ਦੇ ਗਵਰਨਰ ਹਾਊਸ ਵੱਲ ਮਾਰਚ ਕਰਕੇ ਆਪਣਾ ਮੰਗ ਪੱਤਰ ਦੇਣਗੇ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਤਹਿ...

ਕਿਲ੍ਹਾ ਰਾਏਪੁਰ ਇਲਾਕੇ ਵਿੱਚੋਂ ਵੱਡਾ ਜੱਥਾ ਹੋਵੇਗਾ ਰਾਜ ਭਵਨ ਚੰਡੀਗੜ੍ਹ ਕੀਤੇ ਜਾਣ ਵਾਲੇ ਮਾਰਚ ‘ਚ ਸ਼ਾਮਲ

Image
  ਡੇਹਲੋ- 13 ਮਈ , ਸੰਯੁਕਤ ਕਿਸਾਨ ਮੋਰਚੇ ਵੱਲੋ 15 ਮਈ ਨੂੰ ਰਾਜ ਭਵਨ ਚੰਡੀਗੜ੍ਹ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਕਿਲ੍ਹਾ ਰਾਏਪੁਰ ਇਲਾਕੇ ਵਿੱਚੋ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ। ਇਸ ਗੱਲ ਦਾ ਫ਼ੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਚੋਣਵੇਂ ਆਗੂਆਂ ਦੀ ਤਿਆਰੀ ਸਬੰਧੀ ਹੋਈ ਮੀਟਿੰਗ ਵਿੱਚ ਕੀਤਾ ਗਿਆ। ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਸਭਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫ਼ਤਰ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਖਦੀਆਂ ਮੰਗਾਂ ਜਿਵੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ, ਮੁਕਤ ਵਪਾਰ ਅਤੇ ਇਸ ਵਿੱਚਖੇਤੀ ਅਤੇ ਕਿਸਾਨਾਂ ਦਾ ਸਾਹਾਇਕ ਧੰਦੇ  ਸ਼ਾਮਲ ਕਰਨ ਵਿਰੁੱਧ, ਹੱਦ ਕਰਜ਼ਿਆਂ ਦੀ ਲਿਮਟ ਵਧਾਉਣ ਅਤੇ ਉਸ ਲਈ ਫੰਡ ਜਾਰੀ ਕਰਵਾਉਣ ਲਈ ਅਤੇ ਕਿਸਾਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਰਾਜ ਭਵਨ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਹਨਾਂ ਕਿਹਾ ਕਿ ਲੋਕਾਂ ਦਾ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਉਹਨਾਂ ਵਿੱਚ ਭਾਰੀ ਗੁੱਸਾ ਹੈ ਜਿਸ ਦਾ ਲੋਕ 15 ਮਈ ਨੂੰ ਚੰਡੀਗੜ੍ਹ ਵਿੱਚ ਪ੍ਰਗਟਾਵਾ ਕਰਨਗੇ। ਇਸ ਮ...

15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਹੋਵੇਗਾ ਗਵਰਨਰ ਹਾਊਸ ਵੱਲ ਮਾਰਚ

Image
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਲੰਧਰ ‘ਚ ਹੋਈ ਸੂਬਾਈ ਮੀਟਿੰਗ  ਜਲੰਧਰ- 04 ਮਈ - ਸੰਯੁਕਤ ਕਿਸਾਨ ਮੋਰਚੇ ਵੱਲੋ 15 ਮਈ ਨੂੰ ਗਵਰਨਰ ਹਾਊਸ ਚੰਡੀਗੜ੍ਹ ਵੱਲ ਦਿੱਤੇ ਗਏ ਮਾਰਚ ਦੇ ਸੱਦੇ ਵਿੱਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ, ਮੁਕਤ ਵਪਾਰ ਵਿੱਚ ਖੇਤੀ ਅਤੇ ਕਿਸਾਨਾਂ ਦਾ ਸਾਹਾਇਕ ਧੰਦੇ  ਸ਼ਾਮਲ ਕਰਨ ਵਿਰੁੱਧ ਅਤੇ ਕਿਸਾਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਮੁੜ ਸੜਕਾਂ ਉੱਪਰ ਉੱਤਰਨਗੇ। ਉਹਨਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਇੱਕੋ ਕਾਰਪੋਰੇਟ ਪੱਖੀ ਨੀਤੀਆਂ ਉਪਰ ਚੱਲ ਕੇ ਖੇਤੀ ਦਾ ਧੰਦਾ  ਕਿਸਾਨਾਂ ਕੋਲੋ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ 15 ਮਈ ਨੂੰ ਹਜ਼ਾਰਾਂ ਕਿਸਾਨ ਸਾਹਿਬਜਾਦਾ ਅਜੀਤ ਸਿੰਘ ਨਗਰ ( ਮੋਹਾਲੀ ) ਵਿਖੇ ਇਕੱਠੇ ਹੋਕੇ ਕੇ ਪੰਜਾਬ ਦੇ ਗਵਰਨਰ ਦੇ ਘਰ ਵੱਲ ਮਾਰਚ ਕਰਕੇ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!