ਅਜਨਾਲਾ ਦੇ ਬਜ਼ਾਰ ‘ਚ ਫੂਕਿਆ ਰਾਜਪਾਲ ਪੰਜਾਬ ਦਾ ਪੁਤਲਾ
ਅਜਨਾਲਾ-16 ਮਈ, ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਪੱਕੇ ਸਿੰਜਾਈ ਮੈਂਬਰ ਦੀ ਸੀਟ ਖਤਮ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ, ਹਰ ਖੇਤ ਨੂੰ ਲੋੜੀਂਦਾ ਨਹਿਰੀ ਪਾਣੀ ਤੇ ਹਰ ਘਰ ਵਿੱਚ ਪੀਣ ਯੋਗ ਪਾਣੀ ਮੁੱਹਈਆ ਕਰਵਾਉਣਅਤੇ ਹੋਰ ਵਾਜਿਬ ਮੰਗਾਂ ਨੂੰ ਲੈਕੇ ਸ਼ੁੱਕਰਵਾਰ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਗਵਰਨਰ ਪੰਜਾਬ ਦੇ ਭਵਨ ਵੱਲ ਪੁਰ ਅਮਨ ਮੁਜ਼ਾਹਰਾ ਕਰਦੇ ਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਦੇ ਮੋਦੀ ਇਸ਼ਾਰੇ ਤੇ ਗਵਰਨਰ ਪੰਜਾਬ ਵੱਲੋਂ ਪੁਲਿਸ ਕੋਲੋਂ ਲਾਠੀ ਚਾਰਜ ਕੀਤਾ ਗਿਆ। ਹੰਝੂ ਗੈਸ ਦੇ ਦਰਜਨਾਂ ਗੋਲੇ ਮਾਰੇ ਗਏ ਅਤੇ ਲਗਾਤਾਰ ਜਲ ਤੋਪਾਂ ਚਲਾਈਆਂ ਗਈਆਂ। ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲੈਹ ਗਈਆਂ ਹਨ, ਕਈ ਜ਼ਖ਼ਮੀ ਹੋ ਗਏ ਅਤੇ ਅੱਥਰੂ ਗੈਸ ਦੇ ਗੋਲੇ ਵੱਜਣ ਕਾਰਨ ਬਹੁਤ ਸਾਰਿਆਂ ਦੀਆਂ ਅੱਖਾਂ ਤੇ ਮਾੜਾ ਅਸਰ ਪਿਆ ਅਤੇ ਮਾਰਚ ਕਰ ਰਹੇ 24 ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਡਾਢੇ ਰੋਸ ਵਜੋ ਪੰਜਾਬ ਭਰ ਦੇ ਸੱਦੇ ਤੇ ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਪੰਜਾਬ ਸੀ੍ ਗੁਲਾਬ ਚੰਦ ਕਟਾਰੀਆ ਅਤੇ ਬੀਜੇਪੀ ਦੇ ਪ੍ਰੀਤਕ ਪੁੱਤਲੇ ਚੁੱਕ ਕੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਅਜਨਾਲਾ ਦੇ ਮੁੱਖ ਬਾਜ਼ਾਰਾਂ ਵਿੱਚ ਡਾਢਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਜਨਾਲਾ ਦੇ ਮੇਨ ਚੌਕ ਵਿੱਚ ਇਹਨਾਂ ਗਵਰਨਰ ਪੰਜਾਬ ਤੇ ਬੀਜੇਪੀ ਪ੍ਰੀਤਕ ਪੁਤਲਿਆਂ ਨੂੰ ਅਗਨੀ ਭੇਟ ਕੀਤਾ! ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 21 ਮਈ ਨੂੰ ਐਸ ਕੇ ਐਮ ਪੰਜਾਬ ਦੀ ਮੀਟਿੰਗ ਸੱਦ ਲਈ ਹੈ। ਜਿੱਥੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ। ਜਿੱਥੇ ਰਜਿੰਦਰ ਸਿੰਘ ਭੱਲਾ ਪਿੰਡ, ਪ੍ਰੋ:ਮਾਲਕ ਸਿੰਘ ਗੁਰਾਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਜੱਗਾ ਸਿੰਘ ਡੱਲਾ ਗਾਇਕ ਗੁਰਪਾਲ ਗਿੱਲ ਸੈਦਪੁਰ ਖ਼ੁਰਦ, ਸ਼ਮਸ਼ੇਰ ਸਿੰਘ ਡੱਲਾ, ਔਰਤ ਮੁਕਤੀ ਮੋਰਚਾ ਦੀਆਂ ਆਗੂਆਂ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਤੇ ਸਰਬਜੀਤ ਕੌਰ ਜਸਰਾਊਰ; ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰਜੀਤ ਸਿੰਘ ਭਿੰਡੀ ਸੈਦਾਂ ਤੇ ਜਤਿੰਦਰ ਸਿੰਘ ਮਾਨਾਂਵਾਲਾ, ਪ੍ਰਧਾਨ ਜਤਿੰਦਰ ਸਿੰਘ ਜਾਫਰਕੋਟ, ਸੰਦੀਪ ਸਿੰਘ ਜਾਫਰਕੋਟ, ਹਰਦਿਆਲ ਸਿੰਘ ਮਟੀਆ, ਸੂਰਤਾ ਸਿੰਘ ਚੱਕ ਔਲ, ਸੰਤੋਖ ਸਿੰਘ ਅਜਨਾਲਾ, ਹਰਨੇਕ ਸਿੰਘ ਨੇਪਾਲ, ਜਗਤਾਰ ਸਿੰਘ ਜਸਤਰਵਾਲ, ਰਜਿੰਦਰ ਸਿੰਘ ਜਾਫਰਕੋਟ ਆਦਿ ਨੇ ਵੀ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਤਸ਼ੱਦਦ ਦੀ ਘੋਰ ਨਿੰਦਿਆ ਕੀਤੀ।

Comments
Post a Comment