ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ

 


ਜਮਹੂਰੀ ਕਿਸਾਨ ਸਭਾ ਨੇ ਗੰਦਾ ਪਾਣੀ ਧਰਤੀ ਵਿੱਚ ਪਾਉਣ ਵਾਲਿਆਂ ਤੇ ਕਾਰਵਾਈ ਦੀ ਕੀਤੀ ਮੰਗ 


ਡੇਹਲੋ- 29 ਸਤੰਬਰ,   ਪੱਖੋਵਾਲ ਤੋ ਡੇਹਲੋ ਰੋਡ ਤੇ ਪੈਂਦੇ ਪਿੰਡ ਆਸੀ ਕਲਾਂ ਵਿੱਚ ਲੱਗੇ ਸੈਲਰ ਜਿਸ ਦਾ ਨਾਮ ਜੈ ਗੰਗਾ ਰਾਈਸ ਐਡ ਜਨਰਲ ਮਿੱਲ ਹੈ ਦੇ ਮਾਲਕਾਂ ਵੱਲੋ ਗੁਆਢੀਆ ਦੇ ਖੇਤ ਜਿਸ ਦੇ ਮਾਲਕ ਦਾ ਨਾਮ ਜਸਪਾਲ ਸਿੰਘ ਹੈ ਵਿੱਚ ਪਿਛਲੇ ਕਈ ਸਾਲਾਂ ਤੋਂ ਸੈਲਰ ਦਾ ਗੰਦਾ ਪਾਣੀ ਧਰਤੀ ਦੇ ਹੇਠਾਂ ਰੇਤੇ ਤੱਕ ਗ਼ਰਕਣੀ (ਡੈਗ) ਬਣਾ ਕੇ ਧਰਤੀ ਵਿੱਚ ਸੁੱਟਿਆ ਜਾ ਰਿਹਾ ਸੀ। ਜਿਸ ਦਾ ਪਤਾ ਖੇਤ ਮਾਲਕ ਵੱਲੋ ਜਦੋ ਖੇਤ ਦੀ ਸਫ਼ਾਈ ਕਰਵਾਈ ਉਸ ਸਮੇਂ ਲੱਗਿਆ। ਖੇਤ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋ ਇੰਡੀਆ ਤੋ ਬਾਹਰ ਰਹਿੰਦਾ ਹੈ ਜਿਸ ਕਾਰਨ ਉਸ ਦੇ ਖੇਤ ਵਿੱਚ ਕੋਈ ਫਸਲ ਨਹੀ ਬੀਜੀ ਗਈ ਸੀ। ਉਸ ਵਿੱਚ ਘਾਹ ਤੇ ਝਾੜੀਆਂ ਉਗ ਆਈਆਂ ਸਨ। ਖੇਤ ਮਾਲਕ ਨੇ ਦੱਸਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਗੁਆਂਢੀ ਸੈਲਰ ਵਾਲੇ ਨੇ ਉਸ ਦੇ ਖੇਤ ‘ਚ ਗ਼ਰਕਣੀ (ਡੈਗ) ਬਣਾਕੇ ਉਸ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਸੀ। ਉਸ ਨੂੰ ਇਸ ਗੱਲ ਦਾ ਉਸ ਸਮੇਂ ਪਤਾ ਲੱਗਿਆ ਜਦੋ ਉਹ ਆਪਣਾ ਖੇਤ ਸਾਫ ਕਰਵਾਉਣ ਲੱਗਿਆ। ਖੇਤ ਮਾਲਕ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਤੇ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੂੰ ਕੀਤੀ ਹੈ। ਖੇਤ ਮਾਲਕ ਨੇ ਅੱਗੇ ਦੱਸਿਆ ਕਿ ਉਸ ਦੀ ਸ਼ਿਕਾਇਤ ਤੋਂ ਬਾਅਦ ਸੈਲਰ ਮਾਲਕਾ ਵੱਲੋ ਸਬੂਤ ਮਿਟਾਉਣ ਦੇ ਇਰਾਦੇ ਨਾਲ ਉਸ ਦੇ ਖੇਤ ਵਿੱਚ ਬਣੇ ਡੱਗ ਨੂੰ ਭੰਨ ਤੋੜ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋ ਕੇ ਸੈਲਰ ਦਾ ਗੰਦਾ ਪਾਣੀ ਅਜੇ ਵੀ ਉਸ ਦੇ ਖੇਤ ਵਿੱਚ ਡਿਗ ਰਿਹਾ ਹੈ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਮੌਕਾ ਦੇਖਦਿਆਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਤਹਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਦੂਸ਼ਤ ਪਾਣੀ ਧਰਤੀ ਵਿੱਚ ਬਿਨਾ ਟਰੀਟ ਕੀਤੇ ਸੁੱਟਣ ਵਾਲੇ ਸੈਲਰ ਮਾਲਕਾ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਸੈਲਰ ਲਈ ਜਰੂਰੀ ਲੋੜੀਂਦੀਆਂ ਮਨਜੂਰੀਆ ਦੀ ਜਾਂਚ ਵੀ ਕੀਤੀ ਜਾਵੇ। ਜਸਪਾਲ ਸਿੰਘ  ਦੀ ਸ਼ਿਕਾਇਤ ਤੋਂ ਬਾਅਦ ਪੁੱਜੇ ਪ੍ਰਦੂਸ਼ਨ ਕੰਟ੍ਰੋਲ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਦਫ਼ਤਰ ਸਕੱਤਰ ਨਛੱਤਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*