Posts

Showing posts from November, 2024

ਪਟਿਆਲਾ ਵਿਖੇ ਐੱਸਕੇਐੱਮ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

Image
ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਡੀਸੀ ਰਾਂਹੀ ਮੰਗ ਪੱਤਰ ਦੇਣ ਲਈ ਉਨਾਂ ਦੇ ਦਫਤਰ ਅੱਗੇ ਤਿੰਨ ਘੰਟੇ ਲਗਾਤਾਰ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੁੱਖ ਮੰਗਾਂ ਵਿਚ ਸਾਰੀਆਂ ਫਸਲਾਂ ਤੇ ਕਾਨੂੰਨਨ ਗਾਰੰਟਿਡ ਐਮ•ਐਸ•ਪੀ•, ਲੇਬਰ ਕੋਡ ਰੱਦ ਕਰਨੇ, ਘੱਟੋ ਘੱਟ ਉਜਰਤ , ਵਿਆਪਕ ਕਰਜ਼ਾ ਮੁਕਤੀ, ਪਰੀਪੇਡ ਮੀਟਰ ਲਾਉਣੇ ਬੰਦ ਕਰਨੇ, ਅੰਨੇਵਾਹ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰਨੀਆਂ, ਮਨਰੇਗਾ ਅਧੀਨ ਦੋ ਸੌ ਦਿਨ ਕੰਮ, ਸੱਠ ਸਾਲ ਦੀ ਉਮਰ ਤੇ ਸਭ ਲਈ ਮਹੀਨਾਵਾਰ ਦਸ ਹਜ਼ਾਰ ਰੁਪਏ ਪੈਨਸ਼ਨ , ਕਾਰਪੋਰੇਟੀਕਰਨ ਖਤਮ ਕਰਨਾ, ਝੋਨੇ ਦੀ ਖਰੀਦ ਤੇ ਕੱਟ ਰੋਕ ਕੇ ਲੁੱਟਣ ਵਾਲੇ ਵਿਉਪਾਰੀਆਂ ਤੇ ਕਾਨੂੰਨੀ ਕਾਰਵਾਈ ਅਤੇ ਪਰਾਲੀ ਸਾੜਨ ਦੇ ਕੇਸ ਰੱਦ ਕਰਨੇ ਸ਼ਾਮਲ ਸਨ। ਧਰਨੇ ਦੇ ਅੰਤ ਵਿਚ ਡੀ•ਸੀ• ਪਟਿਆਲਾ ਦੇ ਨੁਮਾਇੰਦਾ ਐੱਸਡੀਐੱਮ ਮੈਡਮ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਫੌਰੀ ਅੱਗੇ ਭੇਜਣ ਦਾ ਵਿਸ਼ਵਾਸ਼ ਦਿਵਾਇਆ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ. ਦਰਸ਼ਨਪਾਲ, ਰਾਮਿੰਦਰ ਸਿੰਘ ਪਟਿਆਲਾ, ਧਰਮਪਾਲ ਸੀਲ, ਰਾਮ ਸਿੰਘ ਮਟੋਰਡਾ, ਕੁਲਵੰਤ ਸਿੰਘ ਮੌਲਵੀਵਾਲਾ, ਬੂਟਾ ਸਿੰਘ ਸ਼ਾਦੀਪੁਰ, ਨਿਰਮਲ ਸਿੰਘ ਧਾਲੀਵਾਲ, ਚਰਨਜੀਤ ਕੌਰ, ਜਸਵੀਰ ਸਿੰਘ ਖੇੜੀ, ਨਰਿੰਦਰ ਸਿੰਘ ਲੇਹਲਾਂ, ਦਰਸ਼ਨ ਸਿੰਘ ਬੇਲੂਮਾਜਰਾ, ਅਮਰਜੀਤ ਸਿੰਘ, ਦਵਿੰਦਰ ਸਿੰਘ ਪੂਨੀਆ, ਪਵਨ ਸ਼ੋਗਲਪੁਰ, ਲਸ਼ਕਰ ਸਿੰਘ, ਸੁਰਜੀਤ ਸਿੰਘ ਲਾਖਾ, ਹ...

ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਲਈ ਰਾਸ਼ਟਰਪਤੀ ਦੇ ਨਾਮ ‘ਤੇ ਡੀਸੀ ਜਲੰਧਰ ਨੂੰ ਮੰਗ ਪੱਤਰ ਸੌਂਪਿਆ

Image
ਜਲੰਧਰ: ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਦਿੱਲੀ ਅੰਦੋਲਨ ਦੇ ਚਾਰ ਸਾਲ ਪੂਰੇ ਹੋਣ ਮੌਕੇ ਕਿਸਾਨ ਮਜ਼ਦੂਰ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਆਗੂਆਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਲਈ ਕਾਨੂੰਨੀ ਤੌਰ 'ਤੇ MSP @C2+50% ਲਾਗੂ ਕਰਨੀ ਅਤੇ ਇਸ ਰੇਟ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, 4 ਲੇਬਰ ਕੋਡਾਂ ਨੂੰ ਰੱਦ ਕੀਤਾ ਜਾਵੇ, 26000 ਰੁਪਏ ਪ੍ਰਤੀ ਮਹੀਨਾ ਰਾਸ਼ਟਰੀ ਘੱਟੋ-ਘੱਟ ਉਜਰਤ ਲਾਗੂ, ਸੰਗਠਿਤ, ਅਸੰਗਠਿਤ ਅਤੇ ਖੇਤੀਬਾੜੀ ਖੇਤਰ ਦੇ ਸਾਰੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਦਿੱਤੀ ਜਾਵੇ, ਕਰਜ਼ੇ ਅਤੇ ਕਿਸਾਨ ਦੀ ਖੁਦਕੁਸ਼ੀ ਨੂੰ ਖਤਮ ਕਰਨ ਲਈ ਵਿਆਪਕ ਕਰਜ਼ਾ ਮੁਆਫੀ, ਜਨਤਕ ਖੇਤਰ ਦੇ ਅਦਾਰਿਆਂ ਅਤੇ ਜਨਤਕ ਸੇਵਾਵਾਂ ਸਿਹਤ, ਸਿੱਖਿਆ, ਬਿਜਲੀ ਆਦਿ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕਰੋ, ਖੇਤੀਬਾੜੀ ਪੰਪਾਂ ਲਈ ਮੁਫਤ ਬਿਜਲੀ, ਘਰੇਲੂ ਉਪਭੋਗਤਾਵਾਂ ਅਤੇ ਦੁਕਾਨਾਂ ਲਈ ਹਰ ਮਹੀਨੇ 300 ਯੂਨਿਟਾਂ ਮੁਫਤ ਬਿਜਲੀ ਦਿੱਤੀ ਜਾਵੇ, ਡਿਜੀਟਲ ਐਗਰੀਕਲਚਰ ਮਿਸ਼ਨ (DAM), ਰਾਸ਼ਟਰੀ ਸਹਿਕਾਰਤਾ ਨੀਤੀ ਅਤੇ MNCs ਨਾਲ ICAR ਸਮਝੌਤੇ ਜੋ ਰਾਜ ਸਰ...

ਧਰਨੇ ਉਪਰੰਤ ਡੀਸੀ ਹੁਸ਼ਿਆਰਪੁਰ ਨੂੰ ਦਿੱਤਾ ਮੰਗ-ਪੱਤਰ

Image
ਹੁਸ਼ਿਆਰਪੁਰ: ਅੱਜ ਐੱਸਕੇਐੱਮ ਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਮਜ਼ਦੂਰਾਂ, ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੱਗੇ ਰੋਹ ਭਰਪੂਰ ਧਰਨਾ ਦਿਁਤਾ। ਇਸ ਧਰਨੇ ਵਿੱਚ ਸਾਰੀਆਂ ਫ਼ਸਲਾਂ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ ਹੈ, ਇਸ ਤੋਂ ਇਲਾਵਾ, ਪੰਜਾਬ ਦੀਆਂ ਸਾਰੀਆਂ ਗੰਨਾ ਮਿਲਾਂ ਨੂੰ ਚਾਲੂ ਕਰਨ ਅਤੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਛੇ ਸੌ ਰੁਪਏ ਪ੍ਰਤੀ ਦਿਨ ਕਰਨ ਤੇ ਸਾਲ ਅੰਦਰ 200 ਦਿਨ ਕੰਮ ਦੇਣ, ਦੇਸ਼ ਅੰਦਰ ਠੇਕੇਦਾਰੀ ਸਿਸਟਮ ਬੰਦ ਕਰਨ, ਸਾਰੇ ਕਿਰਤੀਆਂ ਨੂੰ ਪੱਕੇ ਕਰਕੇ ਪੱਕਿਆ ਦੇ ਬਰਾਬਰ ਸਾਰੀਆਂ ਸਹੂਲਤਾਂ ਦੇਣ, ਚਾਰ ਲੇਬਰ ਕੋਡ ਰੱਦ ਕਰਨ, ਮਜ਼ਦੂਰ ਕਾਨੂੰਨ ਬਹਾਲ ਕਰਨ, ਮੰਡੀਆ ਅੰਦਰ ਕਿਸਾਨਾਂ ਦੇ ਝੋਨੇ ਦੀ ਫਸਲ ਦੇ ਕੱਟ ਲਾ ਕੇ ਕਿਸਾਨਾਂ ਦਾ ਸ਼ੋਸਣ ਬੰਦ ਕਰਨ, ਕੱਟ ਲਾਉਣ ਵਾਲਿਆ ਦੇ ਖਿਲਾਫ਼ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਹਨਾਂ ਮੰਗਾਂ ਨੂੰ ਲੈ ਕੇ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੂੰ ਰਾਸ਼ਟਰਪਤੀ ਲਈ ਇੱਕ ਮੰਗ ਪੱਤਰ ਸੌਂਪਿਆ। ਇਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤ ਵਿੱਚ ਪੈਨਸ਼ਨ ਦੀ ਮੰਗ ਕੀਤੀ ਗਈ ਹੈ। ਇਸ ਧਰਨੇ ਵਿੱਚ ਕਿਸਾਨ ਕਮੇਟੀ ਦੋਆਬਾ, ਜਮਹੂਰੀ ਕਿਸਾਨ  ਸਭਾ, ਬੀ ਕੇ ਯੂ ਉਗਰਾਹਾਂ, ਸੀਟੂ, ਪੰਜਾਬ ਕਿਸਾਨ ਸਭਾ ਦੇ ਸਾਥੀ ਭਾਰੀ ਗਿਣਤੀ ਵਿੱਚ ਸ਼ਾਮਲ  ਹੋਏ, ਜਿਸ ਵਿਚ ਔਰਤਾਂ ਦੀ ਗਿਣਤੀ ਕਾਫ਼ੀ ਸੀ। ਇਸ ਧਰਨੇ ਵਿੱਚ ਹਰਬੰਸ ਸਿੰਘ ਸੰਘਾ, ਚਰਨਜੀਤ ਭਿੰਡਰ, ਗ...

ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਵਲੋਂ ਕਿਸਾਨਾਂ, ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਦਾ ਰਾਸ਼ਟਰਪਤੀ ਦੇ ਨਾਂ ਭੇਜਿਆ ਮੰਗ-ਪੱਤਰ

Image
  ਮਾਨਸਾ: ਅੱਜ ਦਿੱਲੀ ਅੰਦੋਲਨ ਦੀ ਚੌਥੀ ਵਰੇਗੰਢ ਮੌਕੇ ਸੰਯੁਕਤ ਮੋਰਚੇ ਤੇ ਟਰੇਡ ਜੱਥੇਬੰਦੀਆਂ ਨੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੰਦਿਆਂ ਅੰਦੋਲਨ ਸਮੇਂ ਦੀਆਂ ਅਧੂਰੀਆਂ ਮੰਗਾਂ ਦਾ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਭੇਜਿਆ।  ਇਸੇ ਦਿਨ ਕਿਸਾਨਾਂ ਮਜ਼ਦੂਰਾਂ ਨੇ ਆਪਣੀ ਆਵਾਜ ਸੈਂਟਰ ਸਰਕਾਰ ਅੱਗੇ ਉਠਾਈ ਸੀ। ਇਸ ਮੰਗ ਪੱਤਰ ਵਿੱਚ ਐੱਮਐੱਸਪੀ, ਫਸਲਾਂ ਦੀ ਅਦਾਇਗੀ, ਚਾਰ ਲੇਬਰ ਕੋਡ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ, ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ.ਹਰਦੇਵ ਸਿੰਘ ਅਰਸ਼ੀ, ਸੰਯੁਕਤ ਮੋਰਚੇ ਦੇ ਸੂਬਾਈ ਆਗੂ ਬੋਘ ਸਿੰਘ, ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਹਰ ਸਰਕਾਰੀ ਅਦਾਰੇ ਦਾ ਨਿੱਜੀਕਰਨ ਕਰਕੇ ਜਿੱਥੇ ਹੋਰ ਅਦਾਰੇ ਪਰਭਾਵਿਤ ਕੀਤੇ ਗਏ ਹਨ ਓਥੇ ਹੀ ਐਫਸੀਆਈ ਸਟੋਰੇਜ, ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ ਅਤੇ ਏਪੀਐੱਮਸੀ, ਮਾਰਕੀਟ ਯਾਰਡ ਕਾਰਪੋਰੇਟਾਂ ਨੂੰ ਕਿਰਾਏ ਤੇ ਦਿੱਤੇ ਹਨ, ਕਾਰਪੋਰੇਟਪਰਸਤ ਨੀਤੀਆਂ ਕਾਰਨ ਖੇਤੀ ਵਿੱਚ ਗੰਭੀਰ ਸੰਕਟ ਦੇ ਹਾਲਾਤ ਬਣਾਕੇ ਦੇਸ ਭਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਹਨ I ਉਨ੍ਹਾਂ ਕਿਹਾ ਦੇਸ਼ ਭਰ ਵਿੱਚ ਲੱਗ ਰਹੇ ਸਮਾਰਟ ਮੀਟਰ, ਟੌਲ ਚਾਰਜ, ਰਸੋਈ ਗੈਸ, ਡੀਜਲ ਪੈਟਰੌਲ, ਮੋਬਾਇਲ ਨੈਟਵਰਕ ਦੇ ਉੱਚੇ ਟੈਰਿਫ ਰਾਹੀਂ ਕਾਰਪੋਰੇਟ ਘਰਾਣੇ ਮੋਟਾ ਮੁਨਾਫਾ ਕਮਾ ਰਹੇ ਹਨ। ਕਿਸਾਨ ਮਜ਼ਦੂਰ ਮੱਧਵਰਗੀ...

ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਨੇ ਡੀ ਸੀ ਦਫਤਰ ਸਾਹਮਣੇ ਧਰਨਾ ਦਿੱਤਾ

Image
ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਨੇ ਡੀ ਸੀ ਦਫਤਰ ਅੱਗੇ 12 ਵਜੇ ਤੋਂ ਤਿੰਨ ਵਜੇ ਤੱਕ ਧਰਨਾ ਦੇ ਕੇ ਰੈਲੀ ਕੀਤੀ। ਜਿਸ ਦੀ ਪ੍ਰਧਾਨਗੀ ਸੀਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸੁਰਿੰਦਰ ਸਹਿਗਲ, ਜਮਹੂਰੀ ਕਿਸਾਨ ਸਭਾ ਅਤੇ ਸੀਟੀਯੂ ਵਲੋਂ ਬਲਦੇਵ ਰਾਜ ਭੋਆ, ਭਾਰਤੀ ਕਿਸਾਨ ਯੂਨੀਅਨ ਵਲੋਂ ਕੇਵਲ ਸਿੰਘ ਕੰਗ, ਭਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਆਈ ਐਸ ਗੁਲਾਟੀ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖਤਾਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵਲੋਂ ਅਮਰੀਕ ਸਿੰਘ ਨੇ ਕੀਤੀ। ਜਿਸ ਨੂੰ ਕਾ. ਨੱਥਾ ਸਿੰਘ ਕਾ. ਕੇਵਲ ਕਾਲੀਆ, ਅਮਰ ਕ੍ਰਾਂਤੀ, ਬਿਕਰਮਜੀਤ, ਸਤ ਪ੍ਰਕਾਸ਼, ਬਲਵੰਤ ਸਿੰਘ, ਤਾਰਾ ਸਿੰਘ, ਕੈਪਟਨ ਖੁਸਵੰਤ ਸਿੰਘ, ਅਮਰੀਕ ਸਿੰਘ, ਕਾ ਬਲਵੰਤ ਘੌ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੈ। ਕਿਸਾਨਾਂ ਨੇ ਦਿੱਲੀ ਮੋਰਚੇ ਉਪਰੰਤ ਹੋਏ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ। ਕਿਸਾਨਾਂ ਨੂੰ ਐਮ ਐਸ ਪੀ ਮੁਤਾਬਕ ਫ਼ਸਲਾਂ ਮੁੱਲ ਨਹੀਂ ਦੇ ਰਹੀ। ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਦਾ ਰਿਹਾ, ਉਸ ‘ਤੇ 170 ਰੁ ਤੋਂ 200 ਰੁ ਤਕ ਕਟ ਲਗਾ ਦਿਤੀ। ਨਮੀ ਦੇ ਨਾਂ ਤੇ ਵੀ ਕਟ ਮੰਡੀਆਂ ਵਿੱਚ ਲਗਦਾ ਰਿਹਾ। ਕਿਸਾਨਾਂ ਦੀ ਲੁੱਟ ਹੁੰਦੀ ਰਹੀ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਵੇਖਦਾ ਰਿਹਾ। ਹੁਣ ਕਿਸਾਨ ਡੀ ਏ ਪੀ ਖਾਦ ਲਈ ਖਜਲ ਹੋ ਰਿਹਾ ਹੈ। ਖਾਦ ਮਿਲ ਨਹੀ ਰਹੀ। ਮਜ਼ਦੂਰਾਂ ਦੀ...

ਡੱਲੇਵਾਲ ਨੂੰ ਪੁਲੀਸ ਵਲੋਂ ਚੁੱਕਣ ਅਤੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਦੀ ਕਿਸਾਨ ਆਗੂਆਂ ਨੇ ਕੀਤੀ ਨਿਖੇਧੀ

Image
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲੀਸ ਵਲੋਂ ਚੁੱਕੇ ਜਾਣ ਦੀ ਸਖਤ ਸ਼ਬਦਾਂ ‘ਚ ਨਿਧੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮਸਲੇ ਗੱਲਬਾਤ ਰਾਹੀ ਨਜਿੱਠਣ ਦੀ ਥਾਂ ਪੁਲੀਸ ਤੰਤਰ ਦੀ ਵਰਤੋਂ ਕਰਕੇ ਦਬਾਅ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।  ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਲਗਾਤਾਰ ਕਾਇਮ ਹਨ, ਜਿਸ ਲਈ ਸਰਕਾਰ ਵਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ।  ਉਕਤ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਦੀ ਚੋਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਉਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੈਨਟ ਦੀ ਚੋਣ ਜਾਣਬੁੱਝ ਕੇ ਲਟਕਾਈ ਜਾ ਰਹੀ ਹੈ। ਇਹ ਯੂਨੀਵਰਸਿਟੀ, ਪੰਜਾਬ ਦੀ ਯੂਨੀਵਰਸਿਟੀ ਰਹੀ ਹੈ ਅਤੇ ਹੁਣ ਇਸ ਨੂੰ ਸਾਜ਼ਿਸ਼ ਤਹਿਤ ਕੇਂਦਰੀ ਹਕੂਮਤ ਤਹਿਤ ਲਿਆ ਕਿ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੈ। ਸਿਰਫ਼ ਇੰਨਾ ਹੀ ਨਹੀਂ, ਸੈਨਟ ਦੀਆਂ ਚੋਣਾਂ ਟਾਲ ਕੇ ਇਸ ਨੂੰ ਚਲਾਉਣ ਦਾ ਲੋਕਤੰਤਰੀ ਹੱਕ ਵੀ ਕੁਚਲਿਆ ਜਾ ਰਿਹਾ ਹੈ।

ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਵੱਲੋਂ ਬਠਿੰਡਾ ਦੇ ਡੀਸੀ ਦਫਤਰ ਸਾਹਮਣੇ ਰੋਸ ਧਰਨਾ

Image
ਬਠਿੰਡਾ :ਇਤਿਹਾਸਕ ਕਿਸਾਨ ਅੰਦੋਲਨ ਦੀ ਚੌਥੀ ਵਰ੍ਹੇਗੰਢ ਮੌਕੇ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਦੁਆਰਾ ਦਿੱਤੇ ਗਏ ਸਾਂਝੇ ਸੱਦੇ ਅਨੁਸਾਰ ਡੀਸੀ ਦਫਤਰ ਬਠਿੰਡਾ ਦੇ ਸਾਹਮਣੇ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਸਾਂਝਾ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਬੀ ਕੇ ਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਮੰਦਰ ਸਿੰਘ ਧਾਲੀਵਾਲ, ਬੀਕੇਯੂ ਮਾਲਵਾ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਬੱਲੋ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਸੀਟੂ ਦੇ ਜ਼ਿਲ੍ਹਾ ਆਗੂ ਬਲਕਾਰ ਸਿੰਘ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿੱਤਾ ਸਿੰਘ, ਡੀ ਐਮ ਐਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਧਾਲੀਵਾਲ, ਪੀ ਐਸ ਐਫ (ਵੀ) ਦੇ ਗਗਨਦੀਪ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਕਰਜੇ ਕਾਰਨ ਕਿਸਾਨ ਤੇ ਮਜ਼ਦੂਰ ਵੱਡੀ ਪੱਧਰ ਤੇ ਖੁਦਕੁਸ਼ੀ...

ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਟਰੇਡ ਯੂਨੀਅਨਾਂ ਤੇ ਐੱਸਕੇਐੱਮ ਨੇ ਕੀਤੀ ਮੰਗ

Image
ਲੁਧਿਆਣਾ: ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜਮਾਂ ਦੇ ਇਤਿਹਾਸਕ ਅੰਦੋਲਨ ਦੀ ਚੌਥੀ ਵਰ੍ਹੇ ਗੰਢ ਦੇ ਮੌਕੇ ਦੇਸ਼ ਭਰ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਪਲੇਟਫਾਰਮ ਵੱਲੋਂ ਧਰਨਾ ਮਾਰਕੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਹਰ ਤਰ੍ਹਾਂ ਦੇ ਅੱਤਿਆਚਾਰ, ਜ਼ੁਲਮ ਅਤੇ ਬਦਸਲੂਕੀ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਦਾ ਪ੍ਰਦਰਸ਼ਨ 13 ਮਹੀਨਿਆਂ ਤੱਕ ਜਾਰੀ ਰਿਹਾ। ਇਸ ਬਹਾਦਰੀ ਦੀ ਲੜਾਈ ਵਿੱਚ 736 ਕਿਸਾਨਾਂ ਨੇ ਕੁਰਬਾਨੀਆਂ ਦਿਤੀਆਂ ਅਤੇ ਇਸ ਨੂੰ ਨਾ ਸਿਰਫ਼ ਸਰਹੱਦਾਂ 'ਤੇ ਸਗੋਂ ਪੂਰੇ ਭਾਰਤ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਦੁਆਰਾ ਸਮਰਥਨ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸਾਰੀਆਂ ਫਸਲਾਂ ਲਈ ਕਾਨੂੰਨੀ ਤੌਰ 'ਤੇ ਗਾਰੰਟੀਸ਼ੁਦਾ ਖਰੀਦ ਦੇ ਨਾਲ ਐਮ ਐਸ ਪੀ @ਸੀ2+50%ਦਿੱਤੀ ਜਾਵੇ, 4 ਲੇਬਰ ਕੋਡਾਂ ਨੂੰ ਰੱਦ ਕਰਨ, ਲੇਬਰ ਦੀ ਆਊਟਸੋਰਸਿੰਗ ਅਤੇ ਇਕਰਾਰਨਾਮੇ ਨੂੰ ਖਤਮ ਕਰਨ, ਸਾਰਿਆਂ ਲਈ ਰੁਜ਼ਗਾਰ ਯਕੀਨੀ ਬਣਾਉਣ, 26000 ਰੁਪਏ ਮਹੀਨਾ ਦੀ ਘੱਟੋ-ਘੱਟ ਉਜਰਤ ਲਾਗੂ ਕਰਨ ਅਤੇ ਸੰਗਠਿਤ, ਅਸੰਗਠਿਤ ਅਤੇ ਖੇਤੀਬਾੜੀ ਖੇਤਰ ਦੇ ਸਾਰੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਰਗੇ ਮੁੱਦੇ ਸਮੇਤ ਹੋਰ ਮੁੱਦਿਆਂ ‘ਤੇ   ਮੰਗ ਪੱਤਰ ‘ਚ ਸ਼ਾਮਲ ਮੰਗਾਂ ਮੰਨਣ ਦੀ ਮੰਗ ਕੀਤੀ ਗਈ।  ਪ੍ਰਧਾਨਗੀ ਮੰਡਲ ...

ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵਲੋਂ ਕਿਸਾਨ ਅੰਦੋਲਨ ਦੀ ਚੌਥੀ ਵਰ੍ਹੇਗੰਢ ਮਨਾਈ

Image
ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ ਕਿਸਾਨ ਅੰਦੋਲਨ  ਦੀ ਚੌਥੀ ਵਰੇਗੰਢ ਮੌਕੇ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਕੀਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ਅੰਦਰ ਕਿਸਾਨ ਅੰਦੋਲਨ ਸਮੇਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਲਗਾਤਾਰ ਲੋਕਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਅਤੇ ਲਖਮੀਰਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਅੱਜ ਦੇ ਇਕੱਠ ਵਿੱਚ ਸਾਰੀਆਂ ਫਸਲਾਂ ਉੱਪਰ ਐੱਮਐੱਸਪੀ ਖਰੀਦ ਗਰੰਟੀ ਕਨੂੰਨ ਬਣਾਉਣ, ਘੱਟੋ-ਘੱਟ 26000 ਰੁਪਏ ਮਹੀਨਾ ਉਜਰਤ ਲਾਗੂ ਕਰਨ ਅਤੇ ਮਨਰੇਗਾ ਤਹਿਤ ਘੱਟੋ-ਘੱਟ  200 ਦਿਨ ਕੰਮ ਦੇਣ ਅਤੇ ਉਜਰਤ 600 ਰੁਪਏ  ਦੇਣ, ਮਜ਼ਦੂਰਾਂ ਦੇ ਚਾਰ ਲੇਬਰ ਕੋਡ ਵਾਪਿਸ ਲੈਣ,  60 ਸਾਲ ਤੋੰ ਉੱਪਰ ਹਰ ਕਿਸਾਨ ਮਜ਼ਦੂਰ ਨੂੰ 10000 ਰੁਪਏ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ। ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਨੇ ਇੱਕ ਮਤੇ ਰਾਂਹੀ ਪੰਜਾਬ ਸਰਕਾਰ ਕੋਲੋਂ ਝੋਨੇ ਦੀ ਖਰੀਦ ਸਮੇਂ ਆੜ੍ਹਤੀਆ ਤੇ ਸ਼ੈਲਰ ਮਾਲਕਾਂ ਵੱਲੋਂ ਜੋ ਕੱਟ ਲਾ ਕਿ ਲੁੱਟ ਕੀਤੀ ਗਈ ਹੈ, ਉਹਨਾਂ ਖਿਲਾਫ ਕਾਰਵਾਈ  ਕਰਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਦਰਜ ਮੁਕੱਦਮੇ ਵਾਪਿਸ ਲ...

ਸੰਯੁਕਤ ਕਿਸਾਨ ਮੋਰਚਾ ਵਲੋਂ 26 ਨਵੰਬਰ ਨੂੰ ਟ੍ਰੇਡ ਯੂਨੀਅਨਾਂ ਨਾਲ ਸਾਂਝੇ ਧਰਨਿਆਂ ਦੀ ਤਿਆਰੀਆਂ ਦਾ ਲਿਆ ਜਾਇਜ਼ਾ

Image
ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਅੱਜ ਇਥੋਂ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਭਵਨ ਵਿਖੇ ਬੋਘ ਸਿੰਘ ਮਾਨਸਾ ਅਤੇ ਰਾਮਿੰਦਰ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਸੱਦੇ ਤਹਿਤ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੇ ਫੈਸਲਾ ਕੀਤਾ ਕਿ 22 ਨਵੰਬਰ ਨੂੰ ਜ਼ਿਲ੍ਹਿਆਂ ਵਿੱਚ ਸਾਂਝੀਆਂ ਮੀਟਿੰਗਾਂ ਕਰਕੇ 26 ਨਵੰਬਰ ਦੇ ਧਰਨਿਆਂ ਦੀਆਂ ਤਿਆਰੀਆਂ ਨੂੰ ਆਖਰੀ ਛੋਹਾਂ ਦਿੱਤੀਆਂ ਜਾਣਗੀਆਂ।  ਵਰਣਨਯੋਗ ਹੈ ਕਿ ਇਤਿਹਾਸਿਕ ਕਿਸਾਨ ਅੰਦੋਲਨ ਜਿਸ ਨੇ 750 ਕਿਸਾਨਾਂ ਦੀ ਸ਼ਹਾਦਤ ਅਤੇ ਬੇਤਹਾਸ਼ਾ ਸਰਕਾਰੀ ਦਮਨ ਝਲਦੇ ਹੋਏ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ, ਪ੍ਰੰਤੂ ਮੋਦੀ ਸਰਕਾਰ ਉਸ ਸਮੇਂ ਬਾਕੀ ਮੰਗਾਂ ਬਾਰੇ ਲਿਖਤੀ ਵਾਅਦਾ ਕਰਕੇ ਵੀ ਮੁੱਕਰ ਗਈ ਹੈ। ਇੰਨਾ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਅੰਦੋਲਨ ਦੀ ਚੌਥੀ ਵਰੇਗੰਢ ਤੇ 26 ਨਵੰਬਰ ਨੂੰ ਇਹ ਧਰਨੇ ਦਿੱਤੇ ਜਾਣਗੇ। ਇਨ੍ਹਾਂ ਧਰਨਿਆਂ ਵਿੱਚ ਪ੍ਰਮੁੱਖ ਮੰਗਾਂ ਜਿਵੇਂ ਸਾਰੀਆਂ ਫਸਲਾਂ ਤੇ ਐਮਐਸਪੀ ਉੱਪਰ ਖਰੀਦ ਦੀ ਕਾਨੂੰਨੀ ਗਰੰਟੀ ਦੇਣਾ, ਕਿਸਾਨਾਂ ਮਜ਼ਦੂਰਾਂ ਦੀ ਕਰਜਾ ਮੁਕਤੀ, ਕਿਸਾਨਾਂ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਹੋਣ ਤੇ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣਾ, ਬਿਜਲੀ ਬਿੱਲ 2022...

ਪਿੰਡ ਸਰਾਭੇ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਨੂੰ ਕੀਤੀ ਸ਼ਰਧਾਂਜਲੀ ਭੇਟ

Image
ਜੋਧਾਂ: ਅੱਜ ਇਨਕਲਾਬੀ ਜਨਤਕ ਜਥੇਬੰਦੀਆਂ ਵੱਲੋਂ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ 16 ਨਵੰਬਰ 1915 ਨੂੰ ਅੰਗਰੇਜ਼ ਸਰਕਾਰ ਵੱਲੋਂ ਫਾਂਸੀ ਦੇ ਕੇ ਸ਼ਹੀਦ ਕੀਤੇ ਸ਼ਹੀਦ ਕੀਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਜਗਤ ਸਿੰਘ  (ਸੁਰ ਸਿੰਘ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ (ਗਿਲਵਾਲੀ), ਵਿਸ਼ਨੂੰ ਗਣੇਸ਼ ਪਿੰਗਲੇ, ਸੁਰਾਇਣ ਸਿੰਘ (ਛੋਟਾ ਗਿਲਵਾਲੀ), ਸੁਰਾਇਣ ਸਿੰਘ (ਵੱਡਾ ਗਿਲਵਾਲੀ) ਨੂੰ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਉੱਪਰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਪਿੰਡ ਢੈਪਈ ਤੋਂ ਸਰਾਭੇ ਤੱਕ ਮਾਰਚ ਕਰਕੇ ਪੁੱਜੇ ਕਾਫ਼ਲੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਡਾ. ਹਰਬੰਸ ਸਿੰਘ, ਡਾ. ਸੁਮੀਤ ਸਿੰਘ ਸਰਾਂ ਅਤੇ ਦਿਵਾਨ ਸਿੰਘ ਕੋਟਉਮਰਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਦੇਸ਼ ਅੰਦਰ ਚੱਲ ਰਹੀ ਆਰਥਿਕ ਮੰਦੀ ਤੇ ਬਦ-ਅਮਨੀ ਲਈ ਸੂਬਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਹਨ ਕਿਉਂਕਿ ਇਹ ਸਰਕਾਰਾਂ ਗਦਰੀ ਬਾਬਿਆ ਤੇ ਭਗਤ, ਸਰਾਭਿਆ ਦੀ ਵਿਚਾਰਧਾਰਾ ਨੂ...

ਪੁਲੀਸ ਖ਼ਿਲਾਫ਼ ਧਰਨਾ ਪੰਦਰਾਂ ਦਿਨ ਲਈ ਕੀਤਾ ਮੁਲਤਵੀ

Image
ਅਜਨਾਲਾ: ਭਾਰਤ -ਪਾਕ ਸਰਹੱਦੀ ਪਿੰਡਾਂ ਵਿੱਚ ਕੁੱਝ ਸਮਾਜ ਵਿਰੋਧੀ ਅਨਸਰ ਆਪਣੇ ਮੁਫਾਦ ਅਤੇ ਲੈਣ ਦੇਣ ਲਈ ਲੋਕਾਂ ਤੇ ਨਜਾਇਜ਼ ਪੁਲਿਸ ਕੇਸ ਬਣਾਉਂਦੇ ਰਹਿੰਦੇ ਹਨ, ਪਿਛਲੇ ਸਮੇਂ ’ਚ ਥਾਣਾ ਅਜਨਾਲਾ ਦੇ ਇਲਾਕੇ ’ਚ ਅਜਿਹੇ ਬਣਾਏ ਗਏ ਕੇਸ ਪੁਲਿਸ ਦੇ ਧਿਆਨ ਵਿੱਚ ਲਿਆਂਦੇ ਜਾਦੇ ਰਹੇ ਪ੍ਰੰਤੂ ਪੁਲਿਸ ਵੱਲੋਂ ਉਚਿਤ ਕਾਰਵਈ ਨਾ ਕਰਨ ਵਿਰੁੱਧ ਜਨਤਕ ਜਥੇਬੰਦੀਆਂ ਵੱਲੋਂ 11 ਨਵੰਬਰ ਨੂੰ ਪੁਲਿਸ ਪ੍ਰਸਾਸ਼ਨ ਵਿਰੁੱਧ ਵਿਸ਼ਾਲ ਧਰਨਾ ਤੇ ਮੁਜਾਹਰਾ ਕਰਨ ਦਾ ਫੈਸਲਾ ਉਲੀਕਿਆ ਗਿਆ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੇ ਮੱਦੇ ਨਜ਼ਰ ਮੰਗਾਂ ਦੇ ਨਿਪਟਾਰੇ ਲਈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਗੱਲਬਾਤ ਲਈ  ਸੱਦਿਆ। ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਜਥੇਬੰਦੀਆਂ ਦੇ ਆਗੂ ਲਖਬੀਰ ਸਿੰਘ ਤੇੜਾ, ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ ਅਤੇ ਪੀੜਿਤ ਬਲਵਿੰਦਰ ਸਿੰਘ ਕੋਟਲਾ ਸੁਰਾਜ ਲੁਹਾਰ, ਬੂਰਾ ਸਿੰਘ ਖਾਨ ਵਾਲ, ਮੁਖਤਾਰ ਸਿੰਘ ਡੱਲਾ ਨੇ ਡੀਐਸਪੀ ਅਜਨਾਲਾ ਨਾਲ 12 ਸੂਤਰੀ ਮੰਗਾਂ ਤੇ ਲੰਮਾ ਸਮਾਂ ਵਿਚਾਰ ਵਟਾਦਰਾ ਕੀਤਾ। ਡੀਐਸਪੀ ਨੇ ਵਫ਼ਦ ਨੂੰ ਪੂਰਾ -ਪੂਰਾ ਯਕੀਨ ਦਵਾਇਆ ਕਿ ਦੋ ਹਫਤਿਆਂ ਦੇ ਵਿੱਚ - ਵਿੱਚ ਇਹਨਾਂ ਮੰਗਾਂ ਦਾ ਸਾਰਥਿਕ ਨਿਪਟਾਰਾ ਕਰ ਦਿੱਤਾ ਜਾਵੇਗਾ, ਜਿਸ ‘ਚ ਦੋਸ਼ੀਆਂ ਨੂੰ ਪਕੜ ਕੇ ਜੇਲ੍ਹ ਭੇਜਿਆ ਜਾਵੇਗਾ, ਨਜਾਇਜ਼ ਪਰਚਿਆਂ ਦੀ ਇਸੇ ਸਮੇਂ ਵਿੱਚ ਪੂਰੀ ਪੜਤਾਲ ...

ਮਹਿਤਪੁਰ ਵਿਖੇ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮਨਾਈ

Image
ਮਹਿਤਪੁਰ: ਜਮਹੂਰੀ ਕਿਸਾਨ ਸਭਾ ਵਲੋਂ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸਭਾ ਦੇ ਜਿਲ੍ਹਾ ਪ੍ਰਧਾਨ ਮਨੋਹਰ ਗਿੱਲ ਨੇ ਕਿਹਾ ਕਿ ਸੋਵੀਅਤ ਇਨਕਲਾਬ ਉਪਰੰਤ ਮਜ਼ਦੂਰਾਂ ਕਿਸਾਨਾਂ ਦੀ ਹਾਲਤ ਬਦਲ ਗਈ ਸੀ ਅਤੇ ਉਸ ਰਾਜ ਪ੍ਰਬੰਧ ਦੌਰਾਨ ਬੇਰੁਜ਼ਗਾਰੀ ਦਾ ਖਾਤਮਾ ਵੀ ਕਰ ਦਿੱਤਾ ਗਿਆ ਸੀ। ਸਾਇੰਸ, ਖੇਡਾਂ ਸਮੇਤ ਹਰ ਖੇਤਰ ਚ ਤਰੱਕੀ ਦੀ ਨਵੀਂਆਂ ਇਬਰਾਤਾਂ ਲਿਖੀਆਂ ਗਈਆ ਸਨ। ਮੀਟਿੰਦ ਦੌਰਾਨ ਇਕੱਤਰ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਇਨਕਾਲਬ ਨੂੰ ਸਲਾਮ ਪੇਸ਼ ਕੀਤੀ। ਇਸ ਮੌਕੇ ਪੰਜਾ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਰਾਮ ਸਿੰਘ ਕੈਮਵਾਲਾ, ਮੇਜਰ ਸਿੰਘ ਖੁਰਲਾਪੁਰ, ਚਰਨਜੀਤ ਥੰਮੂਵਾਲ, ਸਤਪਾਲ ਸਹੋਤਾ, ਜੁਗਿੰਦਰ ਸਿੰਘ ਵੇਹਰਾ ਆਦਿ ਵੀ ਹਾਜ਼ਰ ਸਨ।

ਜਮਹੂਰੀ ਕਿਸਾਨ ਸਭਾ ਨੇ ਕਿਸਾਨਾਂ ਦੇ ਝੋਨੇ ਦੀ ਕਾਟ ਕੱਟਣ ਦੀ ਕੀਤੀ ਸਖ਼ਤ ਸ਼ਬਦਾਂ ‘ਚ ਨਿਖੇਧੀ

Image
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅੱਜ ਸਥਾਨਕ ਸ਼ਹੀਦ ਸਰਬਣ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵਿਛੜੇ ਆਗੂਆਂ ਸੀਤਾ ਰਾਮ ਯੈਚਰੀ, ਅਜੈਬ ਸਿੰਘ ਜਹਾਂਗੀਰ, ਗੁਰਦਿਆਲ ਸਿੰਘ ਕਿਲ੍ਹਾ ਰਾਏਪੁਰ, ਬਾਬੂ ਸਿੰਘ ਗਰੇਵਾਲ ਆਸੀ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।  ਇਸ ਮੌਕੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਇਸ ਵਾਰ ਮੰਡੀਆਂ ‘ਚ ਕਿਸਾਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਅਤੇ ਉਹਨਾਂ ਦੇ ਝੋਨੇ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਬਦਨੀਤੀਆਂ ਕਾਰਨ ਕਈ ਦਿਨ ਮੰਡੀਆਂ ‘ਚ ਰੁੱਲਣਾ ਪਿਆ।ਜਿਸ ਦੇ ਨੁਕਸਾਨ ਦੀ ਭਰਪਾਈ ਨਹੀ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕੱਟੇ ਗਏ ਝੋਨੇ ਦੀ ਕਾਟ ਅਤੇ ਰੇਟ ਵਿੱਚ ਲਗਾਏ ਕੱਟ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਕੱਟੇ ਗਏ ਝੋਨੇ ਅਤੇ ਰੇਟ ਦੇ ਵੇਰਵੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨਾਲ ਸਾਂਝੇ ਕਰਨ। ਉਹਨਾਂ ਕਿਹਾ ਕਿ ਇਸ ਧੱਕੇ ਵਿਰੁੱਧ ਸਭਾ ਜਿੱਤ ਤੱਕ ਸੰਘਰਸ਼ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਇਸ ਵਾਰ ਸੂਬਾ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾਂ ਬਣਾ ਕੇ ਉਹਨਾਂ ਦੀ ਜਿਣਸ ਨੂੰ ਮੰਡੀਆਂ ਵਿੱਚ ਰੋਲ੍ਹਿਆ ਹੈ। ਕਿਸਾਨਾਂ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!