ਪੁਲੀਸ ਖ਼ਿਲਾਫ਼ ਧਰਨਾ ਪੰਦਰਾਂ ਦਿਨ ਲਈ ਕੀਤਾ ਮੁਲਤਵੀ
ਅਜਨਾਲਾ: ਭਾਰਤ -ਪਾਕ ਸਰਹੱਦੀ ਪਿੰਡਾਂ ਵਿੱਚ ਕੁੱਝ ਸਮਾਜ ਵਿਰੋਧੀ ਅਨਸਰ ਆਪਣੇ ਮੁਫਾਦ ਅਤੇ ਲੈਣ ਦੇਣ ਲਈ ਲੋਕਾਂ ਤੇ ਨਜਾਇਜ਼ ਪੁਲਿਸ ਕੇਸ ਬਣਾਉਂਦੇ ਰਹਿੰਦੇ ਹਨ, ਪਿਛਲੇ ਸਮੇਂ ’ਚ ਥਾਣਾ ਅਜਨਾਲਾ ਦੇ ਇਲਾਕੇ ’ਚ ਅਜਿਹੇ ਬਣਾਏ ਗਏ ਕੇਸ ਪੁਲਿਸ ਦੇ ਧਿਆਨ ਵਿੱਚ ਲਿਆਂਦੇ ਜਾਦੇ ਰਹੇ ਪ੍ਰੰਤੂ ਪੁਲਿਸ ਵੱਲੋਂ ਉਚਿਤ ਕਾਰਵਈ ਨਾ ਕਰਨ ਵਿਰੁੱਧ ਜਨਤਕ ਜਥੇਬੰਦੀਆਂ ਵੱਲੋਂ 11 ਨਵੰਬਰ ਨੂੰ ਪੁਲਿਸ ਪ੍ਰਸਾਸ਼ਨ ਵਿਰੁੱਧ ਵਿਸ਼ਾਲ ਧਰਨਾ ਤੇ ਮੁਜਾਹਰਾ ਕਰਨ ਦਾ ਫੈਸਲਾ ਉਲੀਕਿਆ ਗਿਆ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਇਸ ਦੇ ਮੱਦੇ ਨਜ਼ਰ ਮੰਗਾਂ ਦੇ ਨਿਪਟਾਰੇ ਲਈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ।
ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਜਥੇਬੰਦੀਆਂ ਦੇ ਆਗੂ ਲਖਬੀਰ ਸਿੰਘ ਤੇੜਾ, ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ ਅਤੇ ਪੀੜਿਤ ਬਲਵਿੰਦਰ ਸਿੰਘ ਕੋਟਲਾ ਸੁਰਾਜ ਲੁਹਾਰ, ਬੂਰਾ ਸਿੰਘ ਖਾਨ ਵਾਲ, ਮੁਖਤਾਰ ਸਿੰਘ ਡੱਲਾ ਨੇ ਡੀਐਸਪੀ ਅਜਨਾਲਾ ਨਾਲ 12 ਸੂਤਰੀ ਮੰਗਾਂ ਤੇ ਲੰਮਾ ਸਮਾਂ ਵਿਚਾਰ ਵਟਾਦਰਾ ਕੀਤਾ। ਡੀਐਸਪੀ ਨੇ ਵਫ਼ਦ ਨੂੰ ਪੂਰਾ -ਪੂਰਾ ਯਕੀਨ ਦਵਾਇਆ ਕਿ ਦੋ ਹਫਤਿਆਂ ਦੇ ਵਿੱਚ - ਵਿੱਚ ਇਹਨਾਂ ਮੰਗਾਂ ਦਾ ਸਾਰਥਿਕ ਨਿਪਟਾਰਾ ਕਰ ਦਿੱਤਾ ਜਾਵੇਗਾ, ਜਿਸ ‘ਚ ਦੋਸ਼ੀਆਂ ਨੂੰ ਪਕੜ ਕੇ ਜੇਲ੍ਹ ਭੇਜਿਆ ਜਾਵੇਗਾ, ਨਜਾਇਜ਼ ਪਰਚਿਆਂ ਦੀ ਇਸੇ ਸਮੇਂ ਵਿੱਚ ਪੂਰੀ ਪੜਤਾਲ ਕਰਕੇ ਰੱਦ ਕੀਤੇ ਜਾਣਗੇ, ਧੱਕੇ ਨਾਲ ਜ਼ਮੀਨਾਂ ਤੇ ਰਸਤਿਆਂ ਦੇ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ, ਗੁੰਢਿਆਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਐਸਐਚਓ ਅਜਨਾਲਾ, ਸਬ ਇੰਸਪੈਕਟਰ ਰਾਮਦਾਸ ਅਤੇ ਹੋਰ ਮੁਲਾਜਿਮ ਵੀ ਹਾਜਿਰ ਸਨ। ਇਸ ਮੀਟਿੰਗ ਉਪਰੰਤ ਜਥੇਬੰਦੀਆਂ ਦੇ ਦਫ਼ਤਰ ਅਜਨਾਲਾ ਵਿਖੇ ਜੋ ਪੁਲਿਸ ਪ੍ਰਸਾਸ਼ਨ ਵੱਲੋਂ ਮੰਗਾਂ ਮੰਨਣ ਦਾ ਯਕੀਨ ਦਵਾਇਆ ਇਸਨੂੰ ਧਿਆਨ ’ਚ ਰੱਖਦਿਆਂ ਪ੍ਰੈੱਸ ਨੂੰ ਜਾਣਕਾਰੀ ਦਿਤੀ ਕਿ 11 ਨਵੰਬਰ ਦਾ ਪ੍ਰਸਤਾਵਿਤ ਧਰਨਾ ਪੰਦਰਾਂ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ।
ਇਸ ਸਮੇਂ ਪ੍ਰੈੱਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਅਜੀਤ ਕੌਰ ਕੋਟਰਜਾਦਾ ਪ੍ਰਧਾਨ ਔਰਤ ਮੁਕਤੀ ਮੋਰਚਾ, ਸ਼ਮਸੇਰ ਸਿੰਘ ਡੱਲਾ ਰਾਜਪੂਤਾਂ, ਪਲਵਿੰਦਰ ਸਿੰਘ ਤੇ ਰਿਆੜ, ਦਵਿੰਦਰ ਸਿੰਘ ਰਿਆੜ, ਸੂਰਤਾ ਸਿੰਘ ਕੋਟਰਜਾਦਾ, ਜੋਗਿੰਦਰ ਸਿੰਘ ਬੇਦੀ ਛੰਨਾਂ, ਗੁਰਨਾਮ ਸਿੰਘ ਰਿਆੜ, ਦਲਜੀਤ ਸਿੰਘ ਜੌਸ, ਸੋਨੂੰ ਸਿੰਘ ਖਾਨਵਾਲ, ਸੁਖਦੇਵ ਸਿੰਘ ਡੱਲਾ, ਬਾਊ ਸਿੰਘ ਖਾਨ ਵਾਲ, ਰਘਬੀਰ ਸਿੰਘ ਜੌਸ, ਚੰਨਾ ਸਿੰਘ ਖਾਨ ਵਾਲ ਵੀ ਸ਼ਾਮਿਲ ਸਨ।

Comments
Post a Comment