ਕਿਸਾਨੀ, ਜਵਾਨੀ, ਪਾਣੀ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਤੇ ਲਾਮਬੰਦ ਹੋਕੇ, ਸੰਘਰਸਾਂ ਦੇ ਪਿੜ ਮੱਲੋ
ਪਰਗਟ ਸਿੰਘ ਜਾਮਾਰਾਏ ਪ੍ਰੈਸ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’, ਸ਼ਬਦ ਰਾਹੀਂ ਪਵਿੱਤਰ ਬਾਣੀ ਨੇ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਸੰਦੇਸ ਦਿੱਤਾ ਹੈ। ਧਰਤੀ ‘ਤੇ ਮਨੁੱਖੀ ਜੀਵਨ, ਹਰਿਆਵਲ, ਬਨਸਪਤੀ ਦੀ ਹੋਂਦ ਲਈ ਸੁਧ ਹਵਾ ਦਾ ਹੋਣਾ ਜਰੂਰੀ ਹੈ ਇਸੇ ਕਰਕੇ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਤੋਂ ਬਿਨਾਂ ਧਰਤੀ ਦੇ ਉੱਪਰ ਅਤੇ ਪਾਣੀ ਦੀ ਸਤਹਿ ਦੇ ਅੰਦਰ ਅਣਗਿਣਤ ਪ੍ਰਜਾਤੀਆਂ ਦੀ ਹੋਂਦ ਹੀ ਸੰਭਵ ਨਹੀਂ ਹੈ ਇਸ ਲਈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਫਰਮਾਇਆ ਹੈ ਕਿ ਇਹ ਕੁਦਰਤੀ ਨਜਾਰੇ ਅਤੇ ਮਨੁੱਖੀ ਜੀਵਨ ਪਵਿੱਤਰ ਧਰਤੀ ਮਾਂ ਦੀ ਗੋਦ ਵਿੱਚ ਹੀ ਸੰਭਵ ਹਨ। ਧਰਤੀ ਖਾਸ ਕਰ ਕੇ ਕਿਸਾਨ ਅਤੇ ਮਨੁੱਖੀ ਜੀਵਨ ਲਈ ਮਾਂ ਦਾ ਦਰਜਾ ਪਾਣੀ ਬਿਨਾਂ ਹਾਸਲ ਨਹੀਂ ਹੁੰਦਾ ਅਤੇ ਗੁਰੂ ਦੇ ਦਰਜੇ ਵਾਲੀ ਹਵਾ ਤੋਂ ਬਿਨਾਂ ਅਸੀਂ ਸਾਹ ਵੀ ਨਹੀ ਲੈ ਸਕਦੇ। ਇਸ ਵਿਸ਼ੇ ਤੇ ਗੰਭੀਰ ਚਰਚਾ ਦੀ ਲੋੜ ਹੈ ਅਤੇ ਇਸ ਦੀ ਮਹੱਤਤਾ ਨੂੰ ਸਮਝਣਾ ਬਹੁਤ ਜਰੂਰੀ ਹੈ। ਸਭ ਤੋਂ ਪਹਿਲਾਂ ਇਹ ਸਵਾਲ ਉਭਰਕੇ ਸਾਹਮਣੇ ਆਉਂਦਾ ਹੈ ਕਿ ਕੀ ਅਸੀਂ ਲੋਕਾਂ ਅਤੇ ਸਮੇਂ ਦੇ ਹਾਕਮਾਂ ਨੇ ਇਸ ਮਹੱਤਵਪੂਰਨ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ? ਤਾਂ ਇਸ ਦਾ ਜਵਾਬ ਹੋਵੇਗਾ ਹਾਂ ਕੀਤਾ ਗਿਆ ਹੈ। ਰਾਸਟਰੀ-ਅੰਤਰਰਾਸਟਰੀ ਰਾਸਟਰੀ ਮੰਚਾਂ ਉੱਪਰ ਜੋਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜੇ ਮੌਜੂਦਾ ਸਮੇਂ ਵਿਚ ਮਨੁੱਖੀ ਜੀਵਨ ਦੇ ...