ਭਾਰਤ-ਪਾਕ ਸਰਹੱਦ ਤੇ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦਾ ਸੰਗਰਾਮੀ ਦਖਲ
ਰਤਨ ਸਿੰਘ ਰੰਧਾਵਾ ਜਨਰਲ ਸਕੱਤਰ ਬਾਰਡਰ ਏਰੀਆ ਸੰਘਰਸ਼ ਕਮੇਟੀ ਸਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ 1990 ਵਿੱਚ ਭਾਰਤ-ਪਾਕ ਸਰਹੱਦ ਤੇ ਲਾਈ ਗਈ 554 ਕਿਲੋਮੀਟਰ ਲੰਮੀ ਕੰਡੇਦਾਰ ਤਾਰ ਨੇੜਲੇ 83 ਪੁੱਲ ਅਤੇ ਬਾਰਡਰ ‘ਤੇ ਪੈਂਦੇ ਜ਼ਿਲ੍ਹਿਆਂ ਦੀ 20 ਹਜਾਰ ਏਕੜ ਜ਼ਮੀਨ ਪਾਕਿਸਤਾਨ ਨੇੜੇ ਹੋਣ ਕਰਕੇ ਲੋਕਾਂ ਲਈ ਵੱਡੀਆਂ ਕਈ ਔਕੜਾਂ ਉਤਪੰਨ ਹੋਈਆਂ ਹਨ। ਇਨ੍ਹਾਂ ਦੇ ਹੱਲ ਲਈ ‘ਬਾਰਡਰ ਏਰੀਆ ਸੰਘਰਸ਼ ਕਮੇਟੀ‘ (ਸੰਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ) ਵੱਲੋਂ ਬੀਤੇ ਸਾਲਾਂ ਵਿੱਚ ਕਿਸਾਨਾਂ-ਮਜ਼ਦੂਰਾਂ ਵਿੱਚ ਚੇਤਨਾ ਪੈਦਾ ਕੀਤੀ ਗਈ ਹੈ ਅਤੇ ਕੰਡੇਦਾਰ ਤਾਰ ਕਰਕੇ ਪੈਦਾ ਹੋਈਆਂ ਵਿਆਪਕ ਤੰਗੀਆਂ ਦੇ ਹੱਲ ਲਈ ਜਲੰਧਰ ਡਿਵੀਜਨ ਦੇ ਕਮਿਸ਼ਨਰ ਦੇ ਦਫਤਰ ਮੂਹਰੇ ਆਰਥਿਕ ਲਾਭ ਲੈਣ ਲਈ ਕਈ ਬਝਵੇਂ ਧਰਨੇ ਮਾਰੇ ਗਏ ਹਨ। ਨਾਲ ਹੀ ਬੀਐਸਐਫ ਦੇ ਹੈਡ ਕੁਆਟਰ ਸਾਹਵੇਂ ਵੀ ਰੋਸ ਐਕਸ਼ਨ ਕੀਤੇ ਗਏ ਹਨਂ। ਪਿੰਡਾਂ ਦੇ ਆਮ ਲੋਕਾਂ ਦੀ ਚੇਤਨਾ ਲਈ ਝੰਡਾ ਮਾਰਚ, ਦਿੱਲੀ ਸੰਸਦ ਸਾਹਮਣੇ ਧਰਨੇ, ਜਨਤਕ ਡੈਪੂਟੇਸ਼ਨਾਂ ਆਦਿ ਸੰਘਰਸ਼ਾਂ ਰਾਹੀਂ ਕਰੜੀ ਮਿਹਨਤ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਅਸੀਂ ਕੁੱਝ ਹੱਦ ਤੱਕ ਕੁਝ ਸਫਲਤਾ ਪ੍ਰਾਪਤ ਕੀਤੀ ਹੈ। ਤਾਰ ਲੱਗਣ ਕਰਕੇ ਔਕੜਾਂ ਵਿੱਚ ਵੀ ਬੇਹੱਦ ਵਾਧਾ ਹੋਇਆ ਹੈ ਅਤੇ ਲੱਗਭਗ 1 ਲੱਖ ਲੋਕਾਂ ਦੀ ਜ਼ਿੰਦਗੀ ਦੁਸ਼ਵਾਰ ਹੋਈ ਹੈ। 20 ਹਜ਼ਾਰ ਏਕੜ ਮਾਲਕੀ ਵਾਲੀ ਜ਼ਮੀਨ, 11 ਹਜ਼ਾਰ ਏਕੜ ਜੰਗਲ ਤੇ ਬਾਕੀ ਵਿਭਾਗਾਂ ਦੀ ਜ਼ਮੀਨ ਤੇ ਕੰਮ ਕਰਨ ਵਾਲੇ ਕਿਰਤੀ-ਕਾਮਿਆਂ ਨੂੰ...