Posts

Showing posts from June, 2026

ਵਰਦੀ ਗਰਮੀ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਰਿਆ ਧਰਨਾ

Image
ਲੋਪੋਕੇ- 15 ਜੂਨ, ਬਾਰਡਰ ਦੀ ਤਹਿਸੀਲ ਲੋਪੋਕੇ ਵਿੱਚ ਤਹਿਸੀਲਦਾਰ ਸਮੇਤ ਮਾਲ ਅਧਿਕਾਰੀਆਂ ਵੱਲੋਂ ਤਹਿਸੀਲ ਦੇ ਇਲਾਕੇ ਦੇ ਭੋਲੇ ਭਾਲੇ ਗਰੀਬ ਲੋਕ ਕਨੂੰਨਾਂ ਤੋਂ ਅਣਜਾਣ ਜਾਲੀ ਰਜਿਸਟਰੀਆਂ, ਇੰਤਕਾਲਾਂ ਅਤੇ ਹੋਰ ਜ਼ਮੀਨੀ ਕੇਸਾਂ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਹੇ ਹਨ ਜਿਸ ਦੀਆਂ ਕਈ ਉਘੜਵੀ ਮਿਸਾਲਾਂ ਹਨ ਜਿਵੇਂ ਕਿ ਪਿੰਡ ਕੁਹਾਲੀ ਦੇ ਕਿਸਾਨ ਬਿਕਰਮਜੀਤ ਸਿੰਘ ਦੀ 6 ਏਕੜ ਜ਼ਮੀਨ ਉਹਦੀ ਤਿੰਨ ਰਿਸ਼ਤਿਆਂ ਚੇ ਸਾਲੀਆਂ ਵੱਲੋਂ ਸਿਆਸੀ ਦਬਾਅ ਅਤੇ ਪੈਸੇ ਦੇ ਜ਼ੋਰ ਨਾਲ ਅਦਾਲਤਾਂ ਦੀ ਕੇਸਾਂ ਅਤੇ ਮਾਲ ਮਹਿਕਮਾ ਦੇ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ  ਰਹੀ ਹਨ ਇਸ ਦੇ ਵਿਰੋਧ ਵਿਚ ਅੱਜ ਜਨਤਕ ਜਥੇਬੰਦੀਆਂ ਦੀ ਅਗਵਾਈ ਚੇ ਲੋਪੋਕੇ ਤਹਿਸੀਲ ਸਾਹਮਣੇ ਵਿਸ਼ਾਲ ਰੋਹ ਭਰਿਆ ਲੋਹੜੇ ਦੀ ਗਰਮੀ ਚੇ ਧਰਨਾ ਦਿੱਤਾ ਜਿਸ ਦੀ ਪ੍ਰਧਾਨਗੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਿਰਸਾ ਸਿੰਘ ਟਪਿਆਲਾ, ਵਿਸਾਖਾ ਸਿੰਘ ਭੰਗਵਾ, ਜਤਿੰਦਰ ਮਾਨਾਂਵਾਲਾ, ਸਾਹਿਬ ਸਿੰਘ ਠੱਠੀ ਤੇ ਨਿਹੰਗ ਗੁਰਮੁੱਖ ਸਿੰਘ ਕੋਹਾਲੀ ਨੇ ਕੀਤੀ ! ਇਸ ਖਚਾਖਚ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸੀਨੀਅਰ ਕਿਸਾਨ ਮਜ਼ਦੂਰ ਆਗੂ ਸਤਵਿੰਦਰ ਸਿੰਘ ਉਠੀਆ ਤੇ ਰ...

ਹੜਾ ਦੀ ਐਲਾਨਿਆ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਫੁੱਟਿਆ ਗੁੱਸਾ

Image
 ਅਜਨਾਲਾ-08 ਜੂਨ, ਪਿਛਲੇ ਸਾਲ ਆਏ ਭਿਆਨਕ ਹੜ੍ਹ ਚੇ ਸਬ ਤੋਂ ਵੱਧ ਸਾਉਣੀ ਤੇ ਗੰਨੇ ਦੀਆਂ ਫ਼ਸਲਾਂ ਅਤੇ ਘਰਾਂ ਦਾ ਨੁਕਸਾਨ ਅਜਨਾਲਾ ਤਹਿਸੀਲ ਦੇ ਪਿੰਡ ਘੋਨੇ ਵਾਲ ਵਿੱਚ ਹੋਇਆ ਸੀ। ਇਹ ਪਿੰਡ ਬਹੁਤ ਸਮਾਂ ਪਾਣੀ ਵਿੱਚ ਘਿਰਿਆ ਰਿਹਾ ਸੀ ਤੇ ਘਰ ਪਾਣੀ ਵਿੱਚ ਡੁੱਬੇ ਰਹੇ ਸਨ। ਇਸ ਭਿਆਨਕ ਤਬਾਹੀ ਦਾ ਮੀਡਿਆ ਨੇ ਵੀ ਦੇਸ਼ ਵਿਦੇਸ਼ ਵਿੱਚ ਖਬਰਾਂ ਪੁਚਾਕੇ ਪਿੰਡ ਵਾਸੀਆਂ ਦੇ ਹੱਕ ਚੇ ਰਾਹਤ ਦੀ ਗੁਹਾਰ ਲਗਾਈ ਸੀ ਤੇ  ਉਸ ਵੇਲੇ ਜਿਲੇ ਦੀ ਡਿਪਟੀ ਕਮਿਸ਼ਨਰ ਸ੍ਰੀ ਮਤੀ ਸ਼ਾਕਸੀ ਸਾਹਨੀ ਅਤੇ ਹੋਰ ਵਜ਼ੀਰਾਂ , ਪਾਰਲੀਮੈਂਟ ਮੈਂਬਰਾਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਦੇਸ਼ ਪੱਧਰ ਦੀਆਂ ਜਨਤਕ ਤੇ ਸਵੈਸੇਵਕ ਜਥੇਬੰਦੀਆਂ ਨੇ ਇਸ ਪਿੰਡ ਨਾਲ ਇੱਕਮੁੱਠਤਾ ਵਿਖਾਉਂਦੇ ਹੋਏ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਦੀ ਮੰਗ ਕੀਤੀ ਸੀ। ਪ੍ਰੰਤੂ ਅਜੇ ਤੱਕ ਸਰਕਾਰ ਵੱਲੋਂ ਐਲਾਨੀ ਗਏ ਫਸਲਾਂ ਤੇ ਘਰਾਂ ਅਤੇ ਹੜ੍ਹਾਂ ਵਿਚ ਮਾਰੇ ਗਏ ਡੰਗਰਾਂ ਦਾ ਮੁਆਵਜ਼ਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਿਆ! ਇਸ ਦੇ ਡਾਢੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਮੁਆਵਜ਼ਾ ਨਾ ਮਿਲਣ ਕਾਰਨ ਘੋਨੇ ਵਾਲ ਦੇ ਕਿਸਾਨਾਂ ਮਜ਼ਦੂਰਾਂ ਨੇ ਬਾਬਾ ਬੁੱਗਨ ਸ਼ਾਹ ਦੇ ਡੇਰੇ ਤੇ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਜ਼ੋਰਦਾਰ ਮੰਗ ਕੀਤੀ ਕਿ ਕਰੀਬ 125 ਤੋਂ ਉਪਰ ਕਿਸਾਨਾਂ - ਮਜ਼ਦੂਰਾਂ ਦੇ ਭੇਜੇ ਗਏ...

ਸੂਬਾ ਦਫ਼ਤਰ ਜਲੰਧਰ ‘ਚ ਹੋਈ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ

Image
ਜਲੰਧਰ-04 ਮਈ, ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਸ਼ੋਕ ਮਤਾ ਪਾਸ ਕਰਕੇ ਪਿਛਲੇ ਸਮੇਂ ਵਿੱਚ ਵਿੱਛੜੇ ਸਾਥੀਆਂ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ, ਮਾ. ਅਵਤਾਰ ਸਿੰਘ ਬੰਡਾਲਾ, ਅਮਰ ਕੌਰ ਕੋਟ ਮਹੁੰਮਦ, ਅਮਰ ਸਿੰਘ ਟੂਸੇ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪਿਛਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕੀਤੇ ਗਏ ਐਕਸ਼ਨਾ ਤੇ ਤਸੱਲੀ ਪ੍ਰਗਟ ਕਰਦਿਆਂ ਸਮੂਹ ਕਿਸਾਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹਨਾਂ ਦੇ ਸੰਘਰਸ਼ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਕਿਸਾਨ ਤੇ ਲੋਕ ਵਿਰੋਧੀ ਫੈਸਲਿਆ ਨੂੰ ਲਾਗੂ ਹੋਣ ਤੋਂ ਰੋਕ ਕੇ ਰੱਖਿਆ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਲਈ ਬਿਜਲੀ, ਬੀਜ, ਤੇਲ, ਖਾਦ, ਦਵਾਈਆਂ ਆਦਿ ਦੀ ਕੋਈ ਥੋੜ ਨਾ ਆਵੇ ਇਸ ਦੇ ਪ੍ਰਬੰਧ ਲਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਜ਼ਰੂਰੀ ਵਸਤਾਂ ਨੂੰ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪਹੁੰਚਦੀ ਕਰੇ। ਬਿਜਲੀ ਦੀ ਨਿਰਵਿਗਨ ਸਪਲਾਈ ਲਈ ਬਿਜਲੀ ਘਰਾਂ ਵਿੱਚ ਵਾਧੂ ਟ੍ਰਾਸਫਾਰਮ ਅਤੇ ਹੋਰ ਲੋੜੀਂਦਾ ਸਮਾਨ ਸਟੋਰ ਵਿੱਚ ਰ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!