ਹੜਾ ਦੀ ਐਲਾਨਿਆ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਫੁੱਟਿਆ ਗੁੱਸਾ
ਅਜਨਾਲਾ-08 ਜੂਨ,
ਪਿਛਲੇ ਸਾਲ ਆਏ ਭਿਆਨਕ ਹੜ੍ਹ ਚੇ ਸਬ ਤੋਂ ਵੱਧ ਸਾਉਣੀ ਤੇ ਗੰਨੇ ਦੀਆਂ ਫ਼ਸਲਾਂ ਅਤੇ ਘਰਾਂ ਦਾ ਨੁਕਸਾਨ ਅਜਨਾਲਾ ਤਹਿਸੀਲ ਦੇ ਪਿੰਡ ਘੋਨੇ ਵਾਲ ਵਿੱਚ ਹੋਇਆ ਸੀ। ਇਹ ਪਿੰਡ ਬਹੁਤ ਸਮਾਂ ਪਾਣੀ ਵਿੱਚ ਘਿਰਿਆ ਰਿਹਾ ਸੀ ਤੇ ਘਰ ਪਾਣੀ ਵਿੱਚ ਡੁੱਬੇ ਰਹੇ ਸਨ। ਇਸ ਭਿਆਨਕ ਤਬਾਹੀ ਦਾ ਮੀਡਿਆ ਨੇ ਵੀ ਦੇਸ਼ ਵਿਦੇਸ਼ ਵਿੱਚ ਖਬਰਾਂ ਪੁਚਾਕੇ ਪਿੰਡ ਵਾਸੀਆਂ ਦੇ ਹੱਕ ਚੇ ਰਾਹਤ ਦੀ ਗੁਹਾਰ ਲਗਾਈ ਸੀ ਤੇ ਉਸ ਵੇਲੇ ਜਿਲੇ ਦੀ ਡਿਪਟੀ ਕਮਿਸ਼ਨਰ ਸ੍ਰੀ ਮਤੀ ਸ਼ਾਕਸੀ ਸਾਹਨੀ ਅਤੇ ਹੋਰ ਵਜ਼ੀਰਾਂ , ਪਾਰਲੀਮੈਂਟ ਮੈਂਬਰਾਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਦੇਸ਼ ਪੱਧਰ ਦੀਆਂ ਜਨਤਕ ਤੇ ਸਵੈਸੇਵਕ ਜਥੇਬੰਦੀਆਂ ਨੇ ਇਸ ਪਿੰਡ ਨਾਲ ਇੱਕਮੁੱਠਤਾ ਵਿਖਾਉਂਦੇ ਹੋਏ ਨੁਕਸਾਨ ਦੀ ਪੂਰੀ ਪੂਰੀ ਭਰਪਾਈ ਦੀ ਮੰਗ ਕੀਤੀ ਸੀ। ਪ੍ਰੰਤੂ ਅਜੇ ਤੱਕ ਸਰਕਾਰ ਵੱਲੋਂ ਐਲਾਨੀ ਗਏ ਫਸਲਾਂ ਤੇ ਘਰਾਂ ਅਤੇ ਹੜ੍ਹਾਂ ਵਿਚ ਮਾਰੇ ਗਏ ਡੰਗਰਾਂ ਦਾ ਮੁਆਵਜ਼ਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਿਆ! ਇਸ ਦੇ ਡਾਢੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਮੁਆਵਜ਼ਾ ਨਾ ਮਿਲਣ ਕਾਰਨ ਘੋਨੇ ਵਾਲ ਦੇ ਕਿਸਾਨਾਂ ਮਜ਼ਦੂਰਾਂ ਨੇ ਬਾਬਾ ਬੁੱਗਨ ਸ਼ਾਹ ਦੇ ਡੇਰੇ ਤੇ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਜ਼ੋਰਦਾਰ ਮੰਗ ਕੀਤੀ ਕਿ ਕਰੀਬ 125 ਤੋਂ ਉਪਰ ਕਿਸਾਨਾਂ - ਮਜ਼ਦੂਰਾਂ ਦੇ ਭੇਜੇ ਗਏ ਨਾਵਾ ਨੂੰ ਬਣਦਾ ਮੁਆਵਜਾ ਅਜੇ ਤੱਕ ਨਹੀਂ ਮਿਲਿਆ ਅਤੇ ਬਹੁਤ ਸਾਰਿਆ ਦੇ ਨਾਮ ਹੀ ਪਟਵਾਰੀ, ਗਰਦੌਰ ਤੇ ਸਬੰਧਿਤ ਸਬ ਤਹਿਸੀਲ ਰਮਦਾਸ ਦੇ ਨਾਇਬ ਤਹਿਸੀਲਦਾਰ ਵੱਲੋਂ ਨਾਮ ਹੀ ਮੁਆਵਜ਼ੇ ਲਈ ਨਹੀਂ ਭੇਜੇ ! ਇੱਥੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਬਸੰਤਕੋਟ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਬ ਤੋਂ ਵੱਧ ਚਰਚਾ ਵਿੱਚ ਰਹੇ ਘੋਨੇ ਵਾਲ ਵਿੱਚ ਅਜੇ ਤੱਕ ਕਾਫੀ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਪਿਛਲੇ ਦਿਨੀਂ ਇਹਨਾਂ ਜਥੇਬੰਦੀਆਂ ਦਾ ਵਫ਼ਦ ਨੇ ਐਸ ਡੀ ਐਮ ਅਜਨਾਲਾ ਤੇ ਤਹਿਸੀਲਦਾਰ ਨੂੰ ਮਿਲ ਕੇ ਜੋਰਦਾਰ ਮੰਗ ਕੀਤੀ ਸੀ ਕਿ ਘੋਨੇ ਵਾਲ ਦੇ ਕਿਸਾਨਾਂ ਮਜ਼ਦੂਰਾਂ ਨੂੰ ਤੁਰੰਤ ਬਣਦਾ ਮੁਆਵਜਾ ਦਿੱਤਾ ਜਾਵੇ। ਉਹਨਾਂ ਨੇ ਯਕੀਨ ਦਿਵਾਇਆ ਸੀ ਕਿ ਸਾਡੇ ਕੋਲ ਪੈਸੇ ਆ ਚੁੱਕੇ ਹਨ ਤੇ ਅਸੀਂ ਜਲਦੀ ਭੁਗਤਾਨ ਕਰ ਦਵਾਂਗੇ ਪ੍ਰੰਤੂ ਬੜੇ ਖੇਦ ਨਾਲ ਕਹਿਣ ਪੈ ਰਿਹਾ ਹੈ ਕਿ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਕਾਰਨ ਕਿਸਾਨਾਂ ਮਜ਼ਦੂਰਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ ! ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਸੰਬੰਧਿਤ ਪ੍ਰਸ਼ਾਸਨ ਵੱਲੋਂ ਹਫਤੇ ਭਰ ਚੇ ਮੁਆਵਜ਼ਾ ਨਾ ਦਿੱਤਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ! ਇਸ ਇਕੱਠ ਵਿੱਚ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਕ੍ਰਮਵਾਰ ਆਹੁਦੇਦਾਰ ਪ੍ਰਧਾਨ ਜਸਵੰਤ ਸਿੰਘ, ਦੋ ਮੀਤ ਪ੍ਰਧਾਨ ਗੁਰਚਰਨ ਸਿੰਘ ਤੇ ਜਸ਼ਨਪ੍ਰੀਤ ਸਿੰਘ,ਸੈਕਟਰੀ ਅਵਤਾਰ ਸਿੰਘ, ਸਹਿ ਸਕੱਤਰ ਦੀਦਾਰ ਸਿੰਘ, ਪ੍ਰਚਾਰ ਸਕੱਤਰ ਗੱਜਣ ਸਿੰਘ, ਖਜ਼ਾਨਚੀ ਜਸਵੰਤ ਸਿੰਘ ਪੁੱਤਰ ਜਗੀਰ ਸਿੰਘ ਚੁਣੇ ਗਏ ਅਤੇ ਜਸਵੰਤ ਸਿੰਘ ਪੁੱਤਰ ਆਸਾ ਸਿੰਘ, ਅਜੀਤ ਸਿੰਘ, ਸਵਰਨ ਸਿੰਘ, ਜਰਨੈਲ ਸਿੰਘ ਮਾਛੀਵਾੜਾ, ਮਨਜੀਤ ਸਿੰਘ ਤੇ ਧਰਮ ਸਿੰਘ ਕਾਰਜਕਾਰੀ ਮੈਂਬਰ ਬਣਾਏ ਗਏ ਗਏ !

Comments
Post a Comment