ਜਮਹੂਰੀ ਕਿਸਾਨ ਸਭਾ ਪੰਜਾਬ ਦਾ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦਾ ਮੋਰਚਾ
ਹਰਨੇਕ ਸਿੰਘ ਗੁੱਜਰਵਾਲ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਚੱਲੇ ਕਿਸਾਨ ਮਜ਼ਦੂਰ ਸ਼ੰਘਰਸ਼ ਦੌਰਾਨ 350 ਦਿਨ ਚੱਲਿਆ ਮੋਰਚਾ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨਾਲ 15 ਦਸੰਬਰ ਨੂੰ ਜੇਤੂ ਰੈਲੀ ਨਾਲ ਸਮਾਪਤ ਹੋਇਆ। ਇਸ ਮੋਰਚੇ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਜਦੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਦਾ ਪੇਚ ਸਰਕਾਰ ਨਾਲ ਪੂਰੀ ਤਰਾਂ ਫੱਸਿਆ ਹੋਇਆ ਸੀ ਤਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਭਾਈਵਾਲ?ਅਡਾਨੀ ਗਰੁੱਪ ਨੂੰ ਆਪਣੀ ਕਿਲ੍ਹਾ ਰਾਏਪੁਰ ਵਿੱਚ ਸਥਿਤ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰ ਕੇ ਹਾਈ ਕੋਰਟ ਵਿੱਚ ਕਹਿਣਾ ਪਿਆ ਕਿ ਉਹ ਇਸ ਖੁਸ਼ਕ ਬੰਦਰਗਾਹ ਨੂੰ ਹੁਣ ਬੰਦ ਕਰ ਰਹੇ ਹਨ। ਇਸ ਮੌਕੇ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰਨ ਨੂੰ ਇਸ ਅੰਦੋਲਨ ਦੀ ਪਹਿਲੀ ਜਿੱਤ ਕਿਹਾ ਤੇ ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਲੋਕਾਂ ਵੱਲੋਂ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਮੋਰਚੇ ਵੱਲੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਵਿੱਚ ਜਨਤਕ ਜਥੇਬੰਦੀ ਦੇ ਹੋਰ ਕਾਫ਼ਲੇ ਜੋਸ਼ ਨਾਲ ਭੇਜੇ ਜਾਣ ਲੱਗੇ। ਇਸ ਮੋਰਚੇ ਨੇ ਦਿੱਲੀ ਦੇ ਮੋਰਚਿਆਂ ਲਈ ਸਪਲਾਈ ਲਾਈਨ ਦਾ ਕੰਮ ਕੀਤਾ। ਇਸ ਮੋਰਚੇ ਤੋਂ ਜਿੱਥੇ ਲੋਕਾਂ ਦੇ ਕਾਫ਼ਲੇ ਸੰਘਰਸ਼ ਵਿੱਚ ਸਾਮਲ ਹੋਣ ਲਈ ਰਵਾਨਾ ਹੋਏ ਉੱਥੇ ਇਸ ਮੋਰਚੇ ਤੋਂ ਲੰਗਰ...