ਜਮਹੂਰੀ ਕਿਸਾਨ ਸਭਾ ਪੰਜਾਬ ਦਾ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦਾ ਮੋਰਚਾ


ਹਰਨੇਕ ਸਿੰਘ ਗੁੱਜਰਵਾਲ
ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਚੱਲੇ ਕਿਸਾਨ ਮਜ਼ਦੂਰ ਸ਼ੰਘਰਸ਼ ਦੌਰਾਨ 350 ਦਿਨ ਚੱਲਿਆ ਮੋਰਚਾ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨਾਲ 15 ਦਸੰਬਰ ਨੂੰ ਜੇਤੂ ਰੈਲੀ ਨਾਲ ਸਮਾਪਤ ਹੋਇਆ। ਇਸ ਮੋਰਚੇ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਜਦੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਦਾ  ਪੇਚ ਸਰਕਾਰ ਨਾਲ ਪੂਰੀ ਤਰਾਂ ਫੱਸਿਆ ਹੋਇਆ ਸੀ ਤਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਭਾਈਵਾਲ?ਅਡਾਨੀ ਗਰੁੱਪ ਨੂੰ ਆਪਣੀ ਕਿਲ੍ਹਾ ਰਾਏਪੁਰ ਵਿੱਚ ਸਥਿਤ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰ ਕੇ ਹਾਈ ਕੋਰਟ ਵਿੱਚ ਕਹਿਣਾ ਪਿਆ ਕਿ ਉਹ ਇਸ ਖੁਸ਼ਕ ਬੰਦਰਗਾਹ ਨੂੰ ਹੁਣ ਬੰਦ ਕਰ ਰਹੇ ਹਨ। ਇਸ ਮੌਕੇ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰਨ ਨੂੰ ਇਸ ਅੰਦੋਲਨ ਦੀ ਪਹਿਲੀ ਜਿੱਤ ਕਿਹਾ ਤੇ ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਲੋਕਾਂ ਵੱਲੋਂ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਮੋਰਚੇ ਵੱਲੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਵਿੱਚ ਜਨਤਕ ਜਥੇਬੰਦੀ ਦੇ ਹੋਰ ਕਾਫ਼ਲੇ ਜੋਸ਼ ਨਾਲ ਭੇਜੇ ਜਾਣ ਲੱਗੇ। 

ਇਸ ਮੋਰਚੇ ਨੇ ਦਿੱਲੀ ਦੇ ਮੋਰਚਿਆਂ ਲਈ ਸਪਲਾਈ ਲਾਈਨ ਦਾ ਕੰਮ ਕੀਤਾ। ਇਸ ਮੋਰਚੇ ਤੋਂ ਜਿੱਥੇ ਲੋਕਾਂ ਦੇ ਕਾਫ਼ਲੇ ਸੰਘਰਸ਼ ਵਿੱਚ ਸਾਮਲ ਹੋਣ ਲਈ ਰਵਾਨਾ ਹੋਏ ਉੱਥੇ ਇਸ ਮੋਰਚੇ ਤੋਂ ਲੰਗਰ, ਨਗਦ ਰਾਸ਼ੀ, ਮੋਰਚੇ ਲਈ ਲੋੜੀਂਦਾ ਸੰਮਾਨ, ਜਿਵੇਂ ਪੱਖੇ, ਕੂਲਰ, ਮੱਛਰ ਮਾਰਨ ਵਾਲੀ ਮਸ਼ੀਨ, ਟਰੈਕਟਰ ਟਰਾਲੀ, ਤਰਪਾਲਾਂ ਆਦਿ ਵੀ ਭੇਜੀਆਂ ਗਈਆਂ। ਮੋਰਚੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਹਰ ਸੱਦੇ ਉਹ ਚਾਹੇ ਰੇਲਾਂ ਰੋਕਣ ਦਾ ਹੋਵੇ, ਚਾਹੇ ਪੰਜਾਬ ਬੰਦ ਦਾ ਹੋਵੇ, ਚਾਹੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦਾ ਹੋਵੇ ਭਾਵ ਹਰ। ਸੱਦੇ ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕੀਤਾ। ਮੋਰਚੇ ਵੱਲੋਂ ਸਰਗਰਮ ਦਿਨ ਜਿਵੇਂ ਗੁਰੂਆਂ ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦੀ ਦਿਹਾੜੇ ਪੁਰੀ ਸਰਧਾ ਨਾਲ ਮਨਾਏ ਗਏ। ਉਹਨਾਂ ਵੱਲੋਂ ਮਨੁੱਖਤਾ ਦੀ ਬੇਹਤਰੀ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਉਹਨਾਂ ਦੇ ਸਿਧਾਤਾ ਤੋਂ ਪ੍ਰੇਰਨਾ ਲੈ ਕੇ ਜਬਰ ਜ਼ੁਲਮ ਵਿਰੁੱਧ ਲੜਨ ਦਾ ਅਹਿਦ ਕੀਤਾ। 

ਇਸ ਅੰਦੋਲਨ ਵਿੱਚ 700 ਤੋਂ ਜ਼ਿਆਦਾ ਕਿਸਾਨਾ ਮਜ਼ਦੂਰਾਂ ਦੀਆਂ ਸ਼ਹੀਦੀਆਂ ਹੋਈਆਂ। ਇਸ ਮੋਰਚੇ ਵਿੱਚੋਂ ਵੀ ਬੀਬੀ ਮਹਿੰਦਰ ਕੌਰ ਡੇਹਲੋ (77 ਸਾਲ) ਵੀ ਮੋਰਚੇ ਵਿੱਚ ਹੀ ਬਿਮਾਰ ਹੋ ਗਏ ਸਨ ਤੇ ਇਲਾਜ ਦੁਰਾਨ 27 ਅਕਤੂਬਰ ਨੂੰ ਸ਼ਹੀਦੀ ਪਾ ਗਏ ਸਨ। ਜਿਸ ਨਾਲ ਇਸ ਮੋਰਚੇ ਨੇ ਸ਼ਹੀਦੀਆਂ ਵਿੱਚ ਵੀ ਹਿੱਸਾ ਪਾਇਆ। ਮੋਰਚੇ ਵੱਲੋਂ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵੀ ਬੇਪਰਦ ਕੀਤਾ ਜਾਂਦਾ ਰਿਹਾ। ਉਹਨਾਂ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀਆਂ ਦਾ ਜ਼ਬਰਦਸਤ ਵਿਰੋਧ ਕੀਤਾ।ਉਸ ਵਿਰੁੱਧ ਰੋਸ ਮਾਰਚ, ਪੁਤਲੇ ਫੂਕ, ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੂੰ ਇਹਨਾਂ ਨੀਤੀਆਂ ਵਿਰੁੱਧ ਜਾਗਰੂਕ ਕੀਤਾ ਗਿਆ। ਹਾਕਮਾਂ ਦੀਆਂ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਨੀਤੀ ਜਿਹੜੀਆਂ ਇਕ ਮਨੁੱਖ ਹੱਥੋਂ ਦੂਜੇ ਮਨੁੱਖ ਦੀ ਲੁੱਟ ਦਾ ਰਾਹ ਪੱਧਰਾ ਕਰਦੀਆਂ ਹਨ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਦੀ ਤੇ ਸਮਾਜਵਾਦੀ ਨੀਤੀਆਂ ਦੀ ਵਕਾਲਤ ਕੀਤੀ। 

ਇਸ ਮੋਰਚੇ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਜਨਤਕ ਜਥੇਬੰਦੀਆਂ ਜਿਵੇਂ ਜਨਵਾਦੀ ਇਸਤਰੀ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦਾ ਗਠਨ ਕਰਕੇ ਲੋਕਾਂ ਨੂੰ ਜਥੇਬੰਦ ਕੀਤਾ। ਉਹਨਾਂ ਨੂੰ ਜਥੇਬੰਦ ਹੋ ਕੇ ਲੜਾਈ ਲੜਨ ਲਈ ਪ੍ਰੇਰਤ ਕੀਤਾ। ਇਸ ਮੋਰਚੇ ਨੇ ਅਗਲੀ ਪੀੜੀ ਨੂੰ ਬੇਇਨਸਾਫ਼ੀ ਵਿਰੁੱਧ ਲੜਨ ਲਈ ਵੀ ਤਿਆਰ ਕੀਤਾ ਜਿਸ ਦੀ ਕੜੀ ਵਜੋਂ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਕੀਤੇ। ਜਿਸ ਵਿੱਚ ਕੇਵਲ ਬੱਚਿਆਂ ਵੱਲੋਂ ਨਾਟਕ, ਗੀਤ, ਭਾਸ਼ਨ ਤੇ ਕੋਰੀਓਗ੍ਰਾਫੀਆ ਪੇਸ਼ ਕੀਤੀਆਂ ਗਈਆਂ। ਸਟੇਜ ਵੀ ਬੱਚਿਆਂ ਵੱਲੋਂ ਹੀ ਚਲਾਈ ਜਾਂਦੀ ਸੀ। ਜਿਸ ਦਿਨ ਸਕੂਲੀ ਬੱਚਿਆਂ ਵੱਲੋਂ ਮਨੁੱਖੀ ਚੇਨ ਬਣਾ ਕੇ ਅਡਾਨੀਆ ਦੀ ਖੁਸ਼ਕ ਬੰਦਰਗਾਹ ਨੂੰ ਘੇਰਾ ਪਾਇਆ ਸੀ। ਉਸ ਤੋ ਦੂਜੇ ਦਿਨ ਅਡਾਨੀ ਗਰੁਪ ਨੂੰ ਆਪਣੇ ਬੋਰਡ ਖੁਸ਼ਕ ਬੰਦਰਗਾਹ ਤੋਂ ਉਤਾਰਨ ਲਈ ਮਜਬੂਰ ਹੋਣਾ ਪਿਆ ਸੀ। 

ਔਰਤਾਂ ਵੱਲੋਂ ਜਨਵਾਦੀ ਇਸਤਰੀ ਸਭਾ ਦੀ ਅਗਵਾਈ ਵਿੱਚ ਮਾਰਚ ਮਹੀਨੇ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਨਿਰੋਲ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਨਾਲ ਧਰਨੇ ਵਿੱਚ ਔਰਤਾਂ ਦੀ ਗਿਣਤੀ ਵੀ ਵਧੀ ਤੇ ਔਰਤਾਂ ਵਿੱਚ ਸਵੈ-ਵਿਸ਼ਵਾਸ ਵਿੱਚ ਵੀ ਵਾਧਾ ਹੋਇਆ। 

ਹਾੜੀ ਦੇ ਸੀਜਨ ਵਿੱਚ ਜਦੋਂ ਵੀਰ ਕਣਕ ਦੀ ਫਸਲ ਸਾਂਭ ਰਹੇ ਸਨ ਤਾਂ ਔਰਤਾਂ ਵੱਲੋਂ ਮੋਰਚੇ ਤੇ ਕਈ ਦਿਨ ਰਾਤ ਦੇ ਮੋਰਚੇ ਨੂੰ ਵੀ ਸਾਂਭਿਆ। ਇਸ ਮੋਰਚੇ ਦੀ ਹਰ ਰੋਜ ਪ੍ਰਧਾਨਗੀ ਵੀ ਵੱਖ ਵੱਖ ਔਰਤਾਂ ਨੇ ਹੀ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਇਸ ਮੋਰਚੇ ਵਿੱਚ ਸਰਗਰਮ ਭੂਮਿਕਾ ਨਿਭਾਈ ਤੇ ਉਸ ਵੱਲੋਂ ਇੱਥੇ  ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਸਮੂਹ ਦੇਸ਼ ਭਗਤਾ ਦੇ ਸਰਗਰਮ ਦਿਨ ਵੀ ਮਨਾਏ ਗਏ। ਲੋਕਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਧਰਨੇ ਦੁਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਲਗਾਤਾਰ ਹਾਜ਼ਰੀ ਲਗਵਾਈ ਤੇ ਨਾਲ ਹੀ ਉਹਨਾਂ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਦਾ ਕਈ ਬਿਮਾਰੀਆਂ ਦਾ ਇਲਾਜ ਵੀ ਕੀਤਾ। 

ਇਸ ਮੋਰਚੇ ਮਜ਼ਦੂਰਾ, ਮੁਲਾਜ਼ਮਾਂ ਦੀਆਂ ਜਥੇਬੰਦੀਆ ਜਿਵੇਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ (ਏਟਕ), ਸੀਟੀਯੂ ਪੰਜਾਬ, ਰੇਲਵੇ ਦੀਆਂ ਜਥੇਬੰਦੀਆਂ ਤੋਂ ਇਲਾਵਾ ਹੋਰਨਾ ਨੇ ਵੀ ਹਿੱਸਾ ਲਿਆ। ਮੋਰਚੇ ਵਿੱਚ ਲੰਗਰ ਗੁਰਦੁਆਰਾ ਆਲਮਗੀਰ ਸਾਹਿਬ ਤੇ ਇਲਾਕੇ ਦੇ ਪਿੰਡਾਂ ਵਿੱਚੋਂ ਆਉਂਦਾ ਰਿਹਾ। ਨਗਦ ਖ਼ਰਚਿਆਂ ਲਈ ਪਿੰਡਾਂ ਵਲੋ ਉਗਰਾਹੀ ਕਰਕੇ ਮੋਰਚੇ ਨੂੰ ਦਿੱਤੀ ਜਾਂਦੀ ਰਹੀ। ਜਿਸ ਵਿੱਚ ਐਨ ਆਰ ਆਈ ਵੀਰਾ ਦਾ ਵੱਡਾ ਯੋਗਦਾਨ ਰਿਹਾ। ਜਿਸ ਦਾ ਪੂਰਾ ਹਿਸਾਬ ਕਿਤਾਬ  ਪਾਰਦਰਸ਼ੀ ਤਰੀਕੇ ਨਾਲ ਰੱਖਿਆ ਗਿਆ। ਜਿਸ ਲਈ ਇਹ ਮੋਰਚਾ ਸਾਰੇ ਸਹਾਇਤਾ ਕਰਨ ਵੀਰਾ ਦਾ ਸਦਾ ਰਿਣੀ ਰਹੇਗਾ। ਇਸ ਕਰਕੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਆਪਣੀ ਜੱਥੇਬੰਦਕ ਤਾਕਤ ਨੂੰ ਵਧਾਇਆ ਹੈ। ਇਸ ਵਾਰ ਸਭਾ ਦਾ ਸੂਬਾਈ ਡੈਲੀਗੇਟ ਇਜਲਾਸ ਦੀ ਮੇਜ਼ਬਾਨੀ ਕਰਨ ਦਾ ਸੁਬਾਗ ਵੀ ਲੁਧਿਆਣਾ ਜ਼ਿਲ੍ਹੇ ਨੂੰ ਪ੍ਰਾਪਤ ਹੋਇਆ ਹੈ। ਆਸ ਹੈ ਕਿ ਜਮਹੂਰੀ ਕਿਸਾਨ ਸਭਾ ਲੁਧਿਆਣਾ ਜ਼ਿਲ੍ਹੇ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹੇਗੀ।  

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ