Posts

Showing posts with the label ਅਮ੍ਰਿੰਤਸਰ

ਪਾਵਰਕੌਮ ਦੇ ਚੀਫ਼ ਇੰਜੀਨੀਅਰ ਨੂੰ ਕਿਸਾਨੀ ਮਸਲਿਆਂ ਸਬੰਧੀ ਮਿਲਿਆ ਵਫ਼ਦ

Image
ਅਮ੍ਰਿੰਤਸਰ: ਜਮੂਹਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਸੈਕੜੇ ਕਿਸਾਨਾਂ, ਮਜ਼ਦੂਰਾਂ ਵਲੋਂ ਘਰੇਲੂ ਅਤੇ ਟਿਊਬਵੈਲਾਂ ਵਾਸਤੇ ਨਿਰਵਿਘਨ ਸਪਲਾਈ ਅਤੇ ਬਿਜਲੀ ਦੇ ਚਿੱਪ ਮੀਟਰ ਲਗਾਉਣ ਵਿਰੁੱਧ ਚੀਫ਼ ਇੰਜੀਨੀਅਰ ਪੰਜਾਬ ਸਟੇਟ ਪਾਵਰਕਾਮ ਅੰਮ੍ਰਿਤਸਰ ਨੂੰ ਦਿੱਤੇ ਗਏ ਮੰਗ ਪੱਤਰ ਅਨੁਸਾਰ ਮੰਗਾਂ ਦੇ ਹੱਲ ਲਈ ਚੀਫ ਇੰਜੀਨੀਅਰ ਨੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਨੂੰ ਗੱਲਬਤ ਲਈ ਬੁਲਾਇਆ। ਵਫ਼ਦ ’ਚ ਸ਼ਾਮਲ ਜਮੂਹਰੀ ਕਿਸਾਨ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਕਮੇਟੀ ਮੈਂਬਰਾਂ ਹਰਜੀਤ ਸਿੰਘ ਕਲਾਨੋਰ, ਮੁਖਤਾਰ ਸਿੰਘ ਮੁਹਾਵਾ (ਅੰਮ੍ਰਿਤਸਰ) ਤੇ ਸਰਦੂਲ ਸਿੰਘ ਗੁਰਦਾਸਪੁਰ ਹੋਣਾ ਨੇ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਦੇ ਚਿੱਪ ਮੀਟਰ ਲਗਾਉਣ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਨਾਲ ਗਰੀਬਾਂ ਕੋਲੋਂ ਬਿਜਲੀ ਦੀ ਸੁਵਿਧਾ ਜਾਂਦੀ ਰਹੇਗੀ। ਵਫ਼ਦ ਨੇ ਬਿਜਲੀ ਸਪਲਾਈ ਦਾ ਢਾਂਚਾ ਡਿੱਗੇ ਤੇ ਟੇਡੇ ਹੋਏ ਖੰਬੇ, ਢਿੱਲੀਆਂ ਤੇ ਪੁਰਾਣੀਆਂ  ਤਾਰਾਂ ਬਦਲੀਆਂ ਜਾਣ ਅਤੇ ਸਪਾਰਕ ਕਰਦੇ ਜੀਓ ਸਵਿੱਚ ਵੀ ਬਦਲੇ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਟਿਊਬਵੈਲ ਦੇ ਕੁਨੈਕਸ਼ਨ ਇੱਕ ਨਾਮ ਤੋਂ ਦੂਜੇ ਨਾਮ ’ਤੇ ਬਦਲਣ ਦੀ ਵਿੱਧੀ ਸਰਲ ਕੀਤੀ ਜਾਵੇ। ਸਮੂਹ ਆਗੂਆਂ ਨੇ ਦੋਸ਼ ਲਾਇਆ ਕਿ ਸੜੇ ਟਰਾਂਸਫਾਰਮਰ ਬਦਲਣ, ਚੋਰੀ ਹੋਇਆ ਤੇਲ ਬਦਲਣ ਅਤੇ ਟਰਾਂਸਫਾਰਮਰ ਡੀਲੋਡ ਕਰਵਾਉਣ ਲਈ ਬਿਜਲੀ ਦੇ ਕਰਮਚਾਰੀ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!