Posts

Showing posts from April, 2026

ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ

Image
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਇਲਾਕੇ ਦਾ ਕੀਤਾ ਦੌਰਾ ਡੇਹਲੋ- 8 ਅਪ੍ਰੈਲ- ਵਿਗੜੇ ਮੌਸਮ ਕਾਰਨ ਪੱਕੀ ਖੜੀ ਕਣਕ, ਸਰੋਂ ਅਤੇ ਆਲੂਆਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਬੀਤੀ ਰਾਤ ਡੇਹਲੋ, ਕਿਲ੍ਹਾ ਰਾਏਪੁਰ ਇਲਾਕੇ ਦੇ ਪਿੰਡਾਂ ਵਿੱਚ ਪਏ ਮੀਂਹ ਅਤੇ ਕਿਤੇ ਕਿਤੇ ਹੋਈ ਗੜੇਮਾਰੀ ਕਾਰਨ ਖੜੀ ਕਣਕ, ਵੱਢੀ ਹੋਈ ਸਰੋਂ, ਸਬਜ਼ੀਆਂ ਅਤੇ ਆਲੂਆਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਪਹਿਲਾਂ ਹੀ ਖੇਤੀ ਧੰਦੇ ਵਿੱਚ ਘਾਟਾ ਸਹਿ ਰਹੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ ‘ਚ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੂਬਾਈ ਆਗੂ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਬੀਤੀ ਰਾਤ ਪਏ ਮੀਂਹ ਅਤੇ ਕਿਤੇ-ਕਿਤੇ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਪੱਕੀ ਕਣਕ, ਸਰੋਂ, ਸਬਜ਼ੀਆਂ ਅਤੇ ਆਲੂਆਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ। ਉਹਨਾਂ ਆਖਿਆ ਕਿ ਕਣਕ ਦੀ ਫ਼ਸਲ ਉੱਪਰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਬਾਕੀ ਫ਼ਸਲਾਂ ਦੇ ਹੋਏ ਨੁਕਸਾਨ ਦੀ ਸੌ ਫੀਸਦੀ ਨੁਕਸਾਨ ਦੀ ਭਰ ਪਾਈ ਕੀਤੀ ਜਾਵੇ। ਇਸ ਮੌਕੇ ਤੇ ਪੱਲੇਦਾਰ ਯੂਨੀਅਨ ਦੇ...

ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕਰੇ

Image
ਸ੍ਰੀ ਅੰਮ੍ਰਿਤਸਰ ਸਾਹਿਬ- 08 ਅਪ੍ਰੈਲ- ਬੇਮੌਸਮੀ ਲਗਾਤਾਰ ਬਾਰਸ਼ਾਂ ਪੈਣ ਨਾਲ ਜਿੱਥੇ ਪੰਜਾਬ ਦੇ 8- 9 ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਉੱਥੇ ਅੰਮ੍ਰਿਤਸਰ ਜ਼ਿਲ੍ਹਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿੱਥੇ ਮਜੀਠਾ ਖੇਤਰ ਵਿਚ ਭਾਰੀ ਗੜੇ੍ ਪੈਣ ਕਾਰਨ ਬੂਰੀ ਤਰਾਂ ਪੱਕੀ ਕਣਕ ਦਾ 50 ਪ੍ਰੀਸ਼ਦ ਤੋਂ ਵੱਧ ਨੁਕਸਾਨ ਹੋਇਆ ਹੈ ਅੱਜ ਅਜਨਾਲਾ ਖੇਤਰ ਚੇ ਪਹਿਲਾਂ ਹੜ੍ਹ ਪੀੜਤਾਂ ਖੇਤਰ ਜਿੱਥੇ ਝੋਨੇ ਦੀ ਫ਼ਸਲ ਬੂਰੀ ਤਰਾਂ ਬਰਬਾਦ ਹੋ ਗਈ ਸੀ ਉਹਨਾਂ ਪਿੰਡਾਂ ਦਾ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਟੀਮ ਨੇ ਗੱਗੋਮਾਹਲ ਏਰੀਆ ਦੇ ਪਿੰਡਾਂ ਸੰਮੋਵਾਲ,ਡਿਆਲ ਭੱਟੀ, ਅਲੀਵਾਲ ਕੋਟਲੀ, ਅਨੈਤਪੁਰਾ ਆਦਿ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਤਕਰੀਬਨ ਜਿੱਥੇ  ਹੜ੍ਹ ਪੀੜਿਤ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਸਾਡੀ ਝੋਨੇ ਦੀ ਫ਼ਸਲ ਹੜ੍ਹਾਂ ਨਾਲ ਮਾਰੀ ਗਈ ਅਤੇ ਹੁਣ ਭਾਰੀ ਬਾਰਿਸ਼ਾਂ ਕਾਰਨ ਏਕੜ ਪਿੱਛੇ ਘੱਟੋਘੱਟ 5 ਕੁਇੰਟਲ ਕਣਕ ਦਾ ਨੁਕਸਾਨ ਹੋ ਗਿਆ ਜਿਹੜਾ ਕਿ 25 ਫੀਸਦੀ ਬਣਦਾ ਹੈ ਪਿੰਡ ਅਨੈਤਪੁਰਾ ਦੇ ਸਾ. ਸਰਪੰਚ ਸਰਦਾਰ ਮੋਹਨ ਸਿੰਘ ਨੇ ਇਸ ਟੀਮ ਨੂੰ ਨਵੀਂ ਗੱਲ ਦੱਸੀ ਕਿ ਜਿਹੜੀਆਂ ਕਣਕਾਂ ਜ਼ਿਆਦਾ ਲੰਮੀਆਂ ਪੈ ਗਈਆਂ ਉਹਨਾਂ ਦਾ ਹੋਰ ਵੀ 2 - 3 ਕੁਇੰਟਲ ਝਾੜ ਕੰਬਾਈਨ ਦੀ ਕਟਾਈ ਵਿੱਚ ਨਾਂ ਆਉਣ ਕਾਰਨ ਘੱਟ ਜਾਵੇਗਾ!  ਉੱਘੇ ਖੇਤੀ ਮਾਹਿਰ ਡਾ. ਅਜਨਾਲਾ ਨੇ ਦੱਸਿਆ ਕਿ ਜਿਹੜੀਆਂ ਜ਼ਿਆਦਾ ਬਾਰਸ਼ਾਂ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!