ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕਰੇ
ਸ੍ਰੀ ਅੰਮ੍ਰਿਤਸਰ ਸਾਹਿਬ- 08 ਅਪ੍ਰੈਲ- ਬੇਮੌਸਮੀ ਲਗਾਤਾਰ ਬਾਰਸ਼ਾਂ ਪੈਣ ਨਾਲ ਜਿੱਥੇ ਪੰਜਾਬ ਦੇ 8- 9 ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਉੱਥੇ ਅੰਮ੍ਰਿਤਸਰ ਜ਼ਿਲ੍ਹਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿੱਥੇ ਮਜੀਠਾ ਖੇਤਰ ਵਿਚ ਭਾਰੀ ਗੜੇ੍ ਪੈਣ ਕਾਰਨ ਬੂਰੀ ਤਰਾਂ ਪੱਕੀ ਕਣਕ ਦਾ 50 ਪ੍ਰੀਸ਼ਦ ਤੋਂ ਵੱਧ ਨੁਕਸਾਨ ਹੋਇਆ ਹੈ ਅੱਜ ਅਜਨਾਲਾ ਖੇਤਰ ਚੇ ਪਹਿਲਾਂ ਹੜ੍ਹ ਪੀੜਤਾਂ ਖੇਤਰ ਜਿੱਥੇ ਝੋਨੇ ਦੀ ਫ਼ਸਲ ਬੂਰੀ ਤਰਾਂ ਬਰਬਾਦ ਹੋ ਗਈ ਸੀ ਉਹਨਾਂ ਪਿੰਡਾਂ ਦਾ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਟੀਮ ਨੇ ਗੱਗੋਮਾਹਲ ਏਰੀਆ ਦੇ ਪਿੰਡਾਂ ਸੰਮੋਵਾਲ,ਡਿਆਲ ਭੱਟੀ, ਅਲੀਵਾਲ ਕੋਟਲੀ, ਅਨੈਤਪੁਰਾ ਆਦਿ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਤਕਰੀਬਨ ਜਿੱਥੇ ਹੜ੍ਹ ਪੀੜਿਤ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਸਾਡੀ ਝੋਨੇ ਦੀ ਫ਼ਸਲ ਹੜ੍ਹਾਂ ਨਾਲ ਮਾਰੀ ਗਈ ਅਤੇ ਹੁਣ ਭਾਰੀ ਬਾਰਿਸ਼ਾਂ ਕਾਰਨ ਏਕੜ ਪਿੱਛੇ ਘੱਟੋਘੱਟ 5 ਕੁਇੰਟਲ ਕਣਕ ਦਾ ਨੁਕਸਾਨ ਹੋ ਗਿਆ ਜਿਹੜਾ ਕਿ 25 ਫੀਸਦੀ ਬਣਦਾ ਹੈ ਪਿੰਡ ਅਨੈਤਪੁਰਾ ਦੇ ਸਾ. ਸਰਪੰਚ ਸਰਦਾਰ ਮੋਹਨ ਸਿੰਘ ਨੇ ਇਸ ਟੀਮ ਨੂੰ ਨਵੀਂ ਗੱਲ ਦੱਸੀ ਕਿ ਜਿਹੜੀਆਂ ਕਣਕਾਂ ਜ਼ਿਆਦਾ ਲੰਮੀਆਂ ਪੈ ਗਈਆਂ ਉਹਨਾਂ ਦਾ ਹੋਰ ਵੀ 2 - 3 ਕੁਇੰਟਲ ਝਾੜ ਕੰਬਾਈਨ ਦੀ ਕਟਾਈ ਵਿੱਚ ਨਾਂ ਆਉਣ ਕਾਰਨ ਘੱਟ ਜਾਵੇਗਾ! ਉੱਘੇ ਖੇਤੀ ਮਾਹਿਰ ਡਾ. ਅਜਨਾਲਾ ਨੇ ਦੱਸਿਆ ਕਿ ਜਿਹੜੀਆਂ ਜ਼ਿਆਦਾ ਬਾਰਸ਼ਾਂ ਹੋ ਰਹੀਆਂ ਹਨ ਉਸ ਦਾ ਜ਼ਿਆਦਾ ਕਾਰਨ ਜੰਗਲਾਂ ਦੀ ਜ਼ਿਆਦਾ ਕਟਾਈ ਕਾਰਨ ਅਤੇ ਪੰਜਾਬ ਚੇ ਜਿਹੜੀਆਂ ਚੌਹ ਮਾਰਗੀ ਸੜਕਾਂ ਬਣਾਈਆਂ ਗਈਆਂ ਜਾਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਦੇ ਕੰਢਿਆਂ ਤੇ ਵੱਡੇ ਵੱਡੇ ਦਰੱਖਤਾਂ ਦੀ ਕਟਾਈ ਹੋਣ ਨਾਲ ਵੀ ਬਾਰਸ਼ਾਂ ਵਿਚ ਵਾਧਾ ਹੋਇਆ ਹੈ ਉੱਥੇ ਜਿਹੜੀ ਘਰਾਂ ਵਿੱਚ ਗੈਸ ਬਾਲਣ ਅਤੇ ਛੋਟੇ ਤੋਂ ਵੱਡੇ ਵਾਹਨਾਂ ਦੇ ਚੱਲਣ ਤੇ ਜਿਹੜੀ ਕਾਰਬਨ ਡਾਈਕਸਾਈਡ ਨਿਕਲਦੀ ਹੈ ਉਸ ਵਿੱਚ ਇੱਕ ਫੀਸਦੀ ਵਾਧਾ ਹੋਣ ਨਾਲ ਕੋਈ 7 ਪ੍ਰੀਸ਼ਦ ਬਾਰਸ਼ ਪੈਣ ਵਿੱਚ ਵਾਧਾ ਹੋ ਜਾਂਦਾ ਹੈ ! ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਬਾਰਸ਼ਾਂ ਨੂੰ ਚੈੱਕ ਕਰਨ ਲਈ ਘੱਟੋਘੱਟ 33 ਫੀਸਦੀ ਰਕਬੇ ਵਿੱਚ ਜੰਗਲ਼ ਹੋਣੇ ਚਾਹੀਦੇ ਹਨ ਜਿਹੜੇ ਕਿ ਪਿਛਲੇ ਸਮੇਂ ਵਿੱਚ ਜੰਗਲ ਦੇ ਦਰਖਤ ਕੱਟਣ ਨਾਲ ਇਹ ਰਕਬਾ 18 ਫੀਸਦੀ ਰਹੇ ਗਿਆ ਹੈ ਮੈਦਾਨਾਂ ਵਿੱਚ ਐਗਰੋ ਫੋਰੈਸਟਰੀ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾਵੇ! ਡਾ. ਅਜਨਾਲਾ ਨੇ ਤੇ ਉਸ ਦੀ ਟੀਮ ਨੇ ਮੰਗ ਕੀਤੀ ਕਿ ਭਾਰੀ ਬਾਰਿਸ਼ਾਂ, ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਜਿੰਨੇਂ ਪ੍ਰੀਸ਼ਦ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਸ ਦਾ ਖੇਤ ਨੂੰ ਇਕਾਈ ਮੰਨ ਕੇ ਪੂਰੀ ਪੂਰੀ ਭਰਪਾਈ ਕੀਤੀ ਜਾਵੇ, ਉਹਨਾਂ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਜ਼ੋਰ ਦਿੱਤਾ ਕਿ ਇਹਨਾਂ ਬਾਰਸ਼ਾਂ ਨਾਲ ਸਮੁੱਚੇ ਪੰਜਾਬ ਦੀ ਕਣਕ ਫਸਲ ਦਾ ਜਿੱਥੇ ਕਣਕ ਨਹੀਂ ਵੀ ਡਿੱਗੀ ਉੱਥੇ ਵੀ 5 ਫੀਸਦੀ ਕਣਕ ਦੇ ਝਾੜ ਤੇ ਅਸਰ ਪਿਆ ਹੈ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪਹਿਲਾਂ ਹੀ ਜਿਹੜਾ ਕੇਂਦਰ ਸਰਕਾਰ ਵੱਲੋ 2585 ਰੁਪਏ ਪ੍ਰਤੀ ਕੁਇੰਟਲ ਭਾਅ ਮਿਥਿਆ ਹੈ ਉਹ ਪਹਿਲਾਂ ਹੀ ਘਾਟੇਵੰਦਾ ਹੈ ਸੋ ਉਕਤ ਕਾਰਨਾਂ ਨੂੰ ਧਿਆਨ ਵਿੱਚ ਰੱਖਕੇ ਕਣਕ ਦੇ ਪ੍ਰਤੀ ਕੁਇੰਟਲ ਘੱਟੋਘੱਟ 5 ਸੋ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ! ਬਾਰਸ਼ਾਂ ਕਾਰਨ ਕਣਕ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਲ਼ੀ ਟੀਮ ਨੂ ਵੱਖ ਵੱਖ ਪਿੰਡਾਂ ਦੇ ਕਿਸਾਨਾ ਨੇ ਮੋਕੇ ਤੇ ਨਿਰੇਖਣ ਕਰਵਾਇਆ ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾ. ਸਰਪੰਚ ਮੋਹਨ ਸਿੰਘ ਅਨੈਤਪੁਰਾ, ਦਵਿੰਦਰ ਸਿੰਘ,ਸੋਹਣ ਸਿੰਘ,ਬੀਰ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ, ਸਾ. ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਮਿੰਦਰ ਸਿੰਘ, ਨਿਹੰਗ ਗੁਰਮੇਜ ਸਿੰਘ, ਬੱਗਾ ਸਿੰਘ,ਪਰਗਟ ਸਿੰਘ, ਜਸਪਾਲ ਸਿੰਘ ਆਦਿ ਸ਼ਾਮਿਲ ਸਨ!


Comments
Post a Comment