Posts

ਖ਼ਬਰਨਾਮਾ/ਸਰਗਰਮੀਆਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

Image
  ਡਾ. ਸਤਨਾਮ ਸਿੰਘ ਅਜਨਾਲਾ ਨੂੰ ਕੌਮੀ ਪ੍ਰਧਾਨ ਬਣਨ ਤੇ ਦਿੱਤੀਆਂ ਮੁਬਾਰਕਾਂ  ਜਲੰਧਰ- 04 ਅਕਤੂਬਰ ,  ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਅੱਜ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਹੋਈ ਜਿਸ ਵਿੱਚ ਅਗਲੇ ਸੰਘਰਸ਼ਾਂ ਦੀ ਵਿਉਂਤ ਬੰਦੀ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸ਼ੋਕ ਮਤਾ ਪੇਸ਼ ਕਰਦਿਆਂ ਵਿਛੜੇ ਸਾਥੀਆਂ ਚੰਦ ਫ਼ਤਿਹਪੁਰੀ, ਪ੍ਰਤਾਪ ਸਿੰਘ ਵੈਰੋਵਾਲ ਅਤੇ ਜਸਪਾਲ ਸਿੰਘ ਦਿਆਲਪੁਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਪਿਛਲੇ ਦਿਨੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੀ  ਸਫ਼ਲ ਕੌਮੀ ਕਾਨਫਰੰਸ ਵਿੱਚ ਡਾ. ਸਤਨਾਮ ਸਿੰਘ ਅਜਨਾਲਾ ਨੂੰ ਕੌਮੀ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਾਂ ਦਿੰਦਿਆਂ ਸੂਬਾ ਕਮੇਟੀ ਨੇ ਆਖਿਆ ਕਿ ਡਾ. ਸਤਨਾਮ ਸਿੰਘ ਅਜਨਾਲਾ ਦੇ ਪ੍ਰਧਾਨ ਬਣਨਾ ਨਾਲ ਕਿਸਾਨ ਲਹਿਰ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਅਜਨਾਲਾ ਨੇ ਆਖਿਆ ਕਿ ਪਿਛਲੇ ਦਿਨੀ ਦੋ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਹੋਈ ਏਕਤਾ ਨਾਲ ਕਿਸਾਨ ਲਹਿਰ ਨੂੰ ਨਵਾਂ ਹੁੰਗਾਰਾ ਮਿਲਿਆ ਹੈ। ਜਿਸ ਤੋ ਪ੍ਰੇਰਤ ਹੋ ਕਿ ਬਾਕੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਏਕਤਾ ਵੱਲ ਕਦਮ ਵਧਾਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮ...

ਕਿਸੇ ਵੀ ਕੀਮਤ 'ਤੇ ਜ਼ਮੀਨ 'ਚੋਂ ਮਿੱਟੀ ਚੁੱਕਣ ਨਹੀਂ ਦਿੱਤੀ ਜਾਵੇਗੀ, ਅਬਾਦਕਾਰਾਂ ਨੇ ਦਿੱਤੀ ਚਿਤਾਵਨੀ

Image
  ਫਿਲੌਰ, 1 ਅਕਤੂਬਰ - ਪਿੰਡ ਬੁਰਜ ਹਸਨ ਦੀ ਜ਼ਮੀਨ 'ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿਖੇ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਦਾ ਲੋਕਾਂ ਨੇ ਕੁੱਝ ਦਿਨ ਪਹਿਲਾ ਸਖਤ ਵਿਰੋਧ ਕੀਤਾ ਸੀ। ਅੱਜ ਇਸ ਦਾ ਜਥੇਬੰਦਕ ਵਿਰੋਧ ਕੀਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਨੇ ਕੀਤੀ, ਜਿਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਵੀ ਡਟਵੀਂ ਹਮਾਇਤ ਕੀਤੀ। ਬਣ ਰਹੀ ਸੜਕ ਦੇ ਪੁਲ ਹੇਠ ਲਗਾਏ ਇਸ ਧਰਨੇ ਨੂੰ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਅਤੇ ਭਾਕਿਯੂ ਕਾਦੀਆ ਦੇ ਬੂਟਾ ਸਿੰਘ ਤਲਵਣ ਨੇ ਸੰਬੋਧਨ ਕਰਦਿਆ ਕਿਹਾ ਕਿ ਭਰਤੀ ਪਾਉਣ ਵਾਲੀ ਕੰਪਨੀ ਮਾਲ ਮਹਿਕਮੇ ਦੀ ਕਥਿਤ ਸ਼ਹਿ 'ਤੇ ਅਬਾਦਕਾਰਾਂ ਦੀ ਜ਼ਮੀਨ ਉਪਰ ਅੱਖ ਰੱਖ ਕੇ ਬੈਠੀ ਹੈ। ਕੁੱਝ ਦਿਨ ਪਹਿਲਾ ਇਹ ਕੰਪਨੀ ਖੇਤਾਂ ਦੀ ਨਿਸ਼ਾਨਦੇਹੀ ਕਰਨ ਵੀ ਪੁੱਜੀ ਸੀ, ਜਿਸ ਦਾ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਸੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਬਾਦਕਾਰ ਕਿਸੇ ਵੀ ਕੀਮਤ ਉਪਰ ਆਪਣੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦੇਣਗੇ। ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਕੁਲਵੰਤ ਖਹਿਰਾ ਨੇ ਕਿਹਾ ਕਿ ਇਹ ਕੰਪ...

ਕਣਕ ਦੀ ਫਸਲ ਦੇ ਰੇਟ ਵਿੱਚ ਕੀਤਾ ਵਾਧਾ ਕਿਸਾਨਾਂ ਵੱਲੋਂ ਰੱਦ

Image
  ਜਲ਼ੰਧਰ-01 ਅਕਤੂਬਰ,   ਖੇਤੀ ਮਾਹਰ, ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਪ੍ਰਧਾਨ ਡਾ਼ ਸਤਨਾਮ ਸਿੰਘ ਅਜਨਾਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਿਹੜੇ ਭਾਰਤ ਸਰਕਾਰ ਵੱਲੋਂ ਹਾੜੀ ਦੀਆਂ ਫਸਲਾਂ ਦੇ ਭਾਅ ਐਲਾਨੇ ਹਨ ਉਹ ਗੈਰ ਵਾਜਬ ਹਨ , ਜੇਕਰ ਹਾੜੀ ਦੀ ਮੁੱਖ ਫਸਲ ਕਣਕ ਦੇ ਰੇਟ ਦੀ ਗੱਲ ਕਰੀਏ ਇਸ ਵਿੱਚ 25 ਰੁਪਏ ਦਾ ਹੀ ਨਿਗੁਣਾ ਵਾਧਾ ਕੀਤਾ ਹੈ ਜਿਹੜਾ 1% ਤੋਂ ਵੀ ਘੱਟ ਬਣਦਾ ਹੈ ਯਾਨੀ 2585 ਰੁਪਏ ਤੋਂ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਡਾ਼ ਅਜਨਾਲਾ ਨੇ ਅੱਗੇ ਦੱਸਿਆ ਕਿ ਮੰਗਿਆਈ 8 % ਵਧ ਗਈ ਹੈ, ਖੇਤੀ ਲਾਗਤਾਂ ਅਸਮਾਨੀ ਚੜ ਗਈਆਂ ਹਨ। ਉਹਨਾਂ ਕਣਕ ਦੀ ਕੁਲ ਲਾਗਤ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਕੱਢੀ ਜਿਸ ਅਨੁਸਾਰ ਉਹ 3284 ਰੁਪਏ ਪ੍ਰਤੀ ਕੁਇੰਟਲ ਬਣਦੀ ਹੈ। ਇਸ ਹਿਸਾਬ ਨਾਲ ਇੱਕ ਏਕੜ ਪਿੱਛੇ ਕਿਸਾਨ ਨੂੰ 13485 ਰੁਪਏ ਦਾ ਘਾਟਾ ਪੈਂਦਾ ਹੈ। ਡਾ਼ ਅਜਨਾਲਾ ਨੇ ਅੱਗੇ ਦੱਸਿਆ ਕਿ ਅਜਿਹਾ ਹੀ ਹਾਲ ਬਾਕੀ ਫਸਲਾਂ ਦਾ ਹੈ। ਪਿਛਲਿਆਂ ਕੋਈ 10-15 ਸਾਲਾਂ ਚ ਕਿਸਾਨਾਂ ਨੂੰ ਘੱਟ ਭਾਅ ਮਿਲਣ ਕਰਕੇ ਹੀ ਦੇਸ਼ ਦੇ ਕਿਸਾਨਾਂ ਸਿਰ 19 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਹੈ ਜਿਹੜਾ ਤੁਰੰਤ ਰੱਦ ਹੋਣਾ ਚਾਹੀਦਾ ਹੈ ।

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ

Image
  ਜਮਹੂਰੀ ਕਿਸਾਨ ਸਭਾ ਨੇ ਗੰਦਾ ਪਾਣੀ ਧਰਤੀ ਵਿੱਚ ਪਾਉਣ ਵਾਲਿਆਂ ਤੇ ਕਾਰਵਾਈ ਦੀ ਕੀਤੀ ਮੰਗ  ਡੇਹਲੋ- 29 ਸਤੰਬਰ,   ਪੱਖੋਵਾਲ ਤੋ ਡੇਹਲੋ ਰੋਡ ਤੇ ਪੈਂਦੇ ਪਿੰਡ ਆਸੀ ਕਲਾਂ ਵਿੱਚ ਲੱਗੇ ਸੈਲਰ ਜਿਸ ਦਾ ਨਾਮ ਜੈ ਗੰਗਾ ਰਾਈਸ ਐਡ ਜਨਰਲ ਮਿੱਲ ਹੈ ਦੇ ਮਾਲਕਾਂ ਵੱਲੋ ਗੁਆਢੀਆ ਦੇ ਖੇਤ ਜਿਸ ਦੇ ਮਾਲਕ ਦਾ ਨਾਮ ਜਸਪਾਲ ਸਿੰਘ ਹੈ ਵਿੱਚ ਪਿਛਲੇ ਕਈ ਸਾਲਾਂ ਤੋਂ ਸੈਲਰ ਦਾ ਗੰਦਾ ਪਾਣੀ ਧਰਤੀ ਦੇ ਹੇਠਾਂ ਰੇਤੇ ਤੱਕ ਗ਼ਰਕਣੀ (ਡੈਗ) ਬਣਾ ਕੇ ਧਰਤੀ ਵਿੱਚ ਸੁੱਟਿਆ ਜਾ ਰਿਹਾ ਸੀ। ਜਿਸ ਦਾ ਪਤਾ ਖੇਤ ਮਾਲਕ ਵੱਲੋ ਜਦੋ ਖੇਤ ਦੀ ਸਫ਼ਾਈ ਕਰਵਾਈ ਉਸ ਸਮੇਂ ਲੱਗਿਆ। ਖੇਤ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋ ਇੰਡੀਆ ਤੋ ਬਾਹਰ ਰਹਿੰਦਾ ਹੈ ਜਿਸ ਕਾਰਨ ਉਸ ਦੇ ਖੇਤ ਵਿੱਚ ਕੋਈ ਫਸਲ ਨਹੀ ਬੀਜੀ ਗਈ ਸੀ। ਉਸ ਵਿੱਚ ਘਾਹ ਤੇ ਝਾੜੀਆਂ ਉਗ ਆਈਆਂ ਸਨ। ਖੇਤ ਮਾਲਕ ਨੇ ਦੱਸਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਗੁਆਂਢੀ ਸੈਲਰ ਵਾਲੇ ਨੇ ਉਸ ਦੇ ਖੇਤ ‘ਚ ਗ਼ਰਕਣੀ (ਡੈਗ) ਬਣਾਕੇ ਉਸ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਸੀ। ਉਸ ਨੂੰ ਇਸ ਗੱਲ ਦਾ ਉਸ ਸਮੇਂ ਪਤਾ ਲੱਗਿਆ ਜਦੋ ਉਹ ਆਪਣਾ ਖੇਤ ਸਾਫ ਕਰਵਾਉਣ ਲੱਗਿਆ। ਖੇਤ ਮਾਲਕ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਤੇ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੂੰ ਕੀਤੀ ਹੈ। ਖੇਤ ਮਾਲਕ ਨੇ ਅੱਗੇ ਦੱਸਿਆ ਕਿ ਉਸ ਦੀ ਸ਼ਿਕਾਇਤ ਤੋਂ ਬਾਅਦ ਸੈਲਰ ਮਾਲਕਾ ਵੱਲੋ ਸਬੂਤ ਮਿਟਾਉਣ ਦੇ ਇਰਾਦੇ ਨਾਲ ਉਸ ਦੇ ਖੇਤ ਵਿੱਚ ਬਣ...

ਥਾਣਾ ਕੂੰਮਕਲਾਂ ਅੱਗੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ‘ਚ ਲਗਾਇਆ ਧਰਨਾ

Image
  ਕੂੰਮਕਲਾਂ- 29 ਸਤੰਬਰ,   ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡਾਂ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ, ਨਸ਼ੇ ਦੇ ਵਪਾਰੀਆਂ ਤੇ ਨਾਜਾਇਜ਼ ਮਾਈਨਿੰਗ ਕਰਦੇ ਤੇਜ਼ ਰਫ਼ਤਾਰ ਟਿਪਰਾ ਨੂੰ ਰੋਕਣ ਦੀ ਮੰਗ ਨੂੰ ਲੈਕੇ ਕੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਮੈਂਬਰ ਬਲਾਕ ਸੰਮਤੀ ਦਲਵੀਰ ਸਿੰਘ ਪਾਗਲੀਆ, ਬੇਅੰਤ ਸਿੰਘ ਗਰੇਵਾਲ, ਸਰਪੰਚ ਸੁਖਜਿੰਦਰ ਸਿੰਘ ਰਤਨਗੜ੍ਹ, ਸਾਬਕਾ ਸਰਪੰਚ ਹਰਪ੍ਰਸਾਦਿ ਸਿੰਘ ਵਿਰਕ ਕੂੰਮਕਲਾਂ, ਸਰਪੰਚ ਸਹਿਜਪ੍ਰੀਤ ਸਿੰਘ ਬੋੜੇ ਦੀ ਅਗਵਾਈ ਵਿੱਚ ਕੂੰਮਕਲਾਂ ਥਾਣੇ ਅੱਗੇ ਸੰਕੇਤਕ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਸਾਬਕਾ ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾਂ ਨੇ ਆਖਿਆ ਕਿ ਇਲਾਕੇ ਵਿੱਚ ਚੋਰਾਂ ਵੱਲੋ ਲੋਕਾ ਦੇ ਘਰਾਂ ਦੇ ਤਾਲੇ ਤੋੜ ਕੇ ਕੀਮਤੀ ਸਮਾਨ, ਗਹਿਣੇ, ਨਗਦੀ ਤੇ ਕੱਪੜੇ ਆਦਿ ਚੋਰੀ ਕੀਤੇ ਜਾ ਰਹੇ ਹਨ। ਕਿਸਾਨਾਂ ਦੀਆਂ ਮੋਟਰਾਂ, ਟਰਾਸਫਾਰਮ, ਤਾਰਾ ਤੇ ਖੇਤੀ ਮਿਸ਼ਨਰੀ ਤੱਕ ਗਾਇਬ ਹੋ ਰਹੀ ਹੈ। ਇਲਾਕੇ ਵਿੱਚ ਨਸ਼ੇ ਦੀ ਆਦੀ ਲੋਕਾ ਦੀ ਭਰਮਾਰ ਹੈ, ਜੋ ਕਿ ਜਿੱਥੇ ਨਸ਼ਾ ਕਰਦੇ ਹਨ, ਉੱਥੇ ਨਸ਼ਾ ਵੇਚਣ ਦਾ ਕੰਮ ਵੀ ਕਰਦੇ ਹਨ। ਉਹਨਾਂ ਕਿਹਾ ਕਿ ਇਲਾਕੇ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਦੇ ਲੋਕਾਂ ਵੱਲੋ ਇਸ ਇਲਾਕੇ ਦੇ ਪਿੰਡਾਂ ਵਿੱਚ ਤੇਜ਼ ਰਫਤਾਰ ਨਾਲ ਟਿਪਰ ਭਜਾਏ ਜਾਂਦੇ ਹਨ। ਜਿਨਾ ਨਾਲ ਅਕਸਰ ਹਾਦਸੇ ਵਾਪਰ...

ਭਿੰਡੀ ਸੈਦਾਂ ‘ਚ ਮੁੱਖ ਚੋਣ ਕਮਿਸ਼ਨ ਦਾ ਫੂਕਿਆ ਪੁਤਲਾ

Image
ਭਿੰਡੀ ਸੈਦਾਂ-27 ਸਤੰਬਰ,    ਸਰਹੱਦੀ ਕਸਬਾ ਭਿੰਡੀ ਸੈਦਾਂ ਦੇ ਸੈਂਕੜੇ ਪਿੰਡ ਦੇ ਇਲਾਕੇ ਦੇ ਲੋਕਾਂ ਨੇ ਵੋਟ ਚੋਰ ਗਹਿਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਚੁੱਕ ਕੇ ਬਜ਼ਾਰ ਵਿੱਚ ਵੋਟ ਚੋਰ ਦੇ ਨਾਅਰੇ ਮਾਰਦਿਆਂ ਚੌਕ ਵਿੱਚ ਗਹਿਨੇਸ਼ਕੁਮਾਰ ਦਾ ਪੁਤਲਾ ਫੂਕਿਆ ਜਿੱਥੇ ਵੋਟ ਚੋਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਥੇ ਹੀ ਵੱਡੇ ਵੋਟ ਚੋਰ ਮੋਦੀ ਵਿਰੁੱਧ ਵੀ ਨਾਅਰੇਬਾਜ਼ੀ ਕਿ ਵੋਟ ਚੋਰੀ ਕਰਾਉਣ ਵਾਲ ਮੋਦੀ ਮੁਰਦਾਬਾਦ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਚੋਣ ਕਮਿਸ਼ਨਰ ਗਹਿਨੇਸ਼ ਕੁਮਾਰ ਵੋਟਾਂ ਦੀ ਚੋਰੀ ਕਰਦਾ ਫਾਰਮ ਨੰਬਰ 6 ਵਿਚ ਇਕ ਆਦਮੀ 100 - 100 ਬੰਦਿਆਂ ਦੀ ਵੋਟ ਕਟਵਾ ਲੈਂਦਾ ਅਤੇ ਮੋਦੀ ਪੱਖੀਂ ਆਦਮੀਆਂ ਦੀਆਂ ਵੋਟਾਂ ਬਣਵਾ ਦੇਂਦੇ ਇਸੇ ਤਰ੍ਹਾਂ ਹੋਰ ਵੀ ਚੋਰ ਮੋਰੀ ਰਾਹੀਂ ਨੌਜਵਾਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ਉਹ ਸਮਝਦੇ ਹਨ ਕਿ ਨੌਜਵਾਨ ਜਾਗਰੂਕ ਹੋ ਗਿਆ ਕਿ ਉਹਨਾਂ ਮੋਦੀ ਦੇ ਬੰਦਿਆਂ ਨੂੰ ਵੋਟ ਨਹੀਂ ਪਾਉਣੀ ! ਡਾ. ਅਜਨਾਲਾ ਨੇ ਹੋਰ ਇੰਕਸਾਫ ਕੀਤਾ ਕਿ ਬਹੁਤ ਸਾਰੇ 18 ਸਾਲ ਦੇ ਬਾਲਗ ਹੋਏ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਨਹੀਂ ਜਾ ਰਹੀਆਂ ਇਸ ਸਾਰੇ ਘਟਨਾਕ੍ਰਮ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਨੌਜਵਾਨਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਵੋਟ ਚੋਰ ਗਹਿਨੇਸ਼ ਕੁਮਾਰ ਅਸਤੀਫਾ ਦੇਵੇ ਅਤੇ ਇਸ ਨੂੰ ਜੇਲ੍ਹ ਭੇਜਿਆ ਜਾਵੇ! ਇਸ ਮੌਕੇ ਨਵਗਠਿਤ ਸ...

ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅਜਨਾਲਾ ‘ਚ ਲਗਾਇਆ ਧਰਨਾ

Image
ਅਜਨਾਲਾ-25 ਸਤੰਬਰ,  ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਦੀ ਅਗਵਾਈ ਚੇ ਪਿੰਡ ਨਾਸਰ ਤੇ ਚੱਕ ਡੋਗਰਾਂ ਦੇ ਛੱਪੜਾਂ ਅਤੇ ਗ਼ਰੀਬਾਂ ਲਈ ਮੁਰੱਬੇ ਬੰਦੀ ਚੇ ਰੁੜੀ ਤੇ ਕੂੜਾ ਕਰਕਟ ਸੁੱਟਣ ਲਈ ਅਲਾਟ ਕੀਤੇ ਗਏ ਪੁਲਾਟ ਤੇ ਲੋੜਵੰਦ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿਵਾਉਣ ਲਈ ਅੱਜ ਇਥੇ ਸੈਂਕੜੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਵੱਲੋਂ ਐਸ ਡੀ ਐਮ ਅਜਨਾਲਾ ਦੇ ਦਫਤਰ ਸਾਹਮਣੇ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ ਜਿੱਥੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਅਤੇ ਸਿਵਲ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਧਰਨੇ ਦੀ ਪ੍ਰਧਾਨਗੀ ਮਨਜੀਤ ਕੌਰ ਚੱਕ ਡੋਗਰਾਂ ਤੇ ਥੋਮਸ ਪਾਸਟਰ ਨਾਸਰ ਨੇ ਨਿਭਾਈ ਧਰਨੇ ਚੇ ਵਿਸ਼ੇਸ਼ ਤੌਰ ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਅਤੇ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜੱਦ ਪੰਜਾਬ ਵਿੱਚ ਮੁਰੱਬੇ ਬੰਦੀ ਹੋਈ ਤਾਂ ਹਰੇਕ ਪਿੰਡ ਵਿਚ ਲੋੜ ਅਨੁਸਾਰ ਛੱਪੜ ਦੀ ਜਗ੍ਹਾ, ਬੇਜ਼ਮੀਨੇ ਲੋਕਾਂ ਨੂੰ ਰੂੜੀ - ਕੂੜਾ ਕਰਕਟ ਸੁੱਟਣ ਲਈ ਪਿੰਡ ਦੀ ਫਿਰਨੀ ਨੇੜੇ ਪੁਲਾਟ ਅਲਾਟ ਕੀਤੇ ਗਏ ਪ੍ਰੰਤੂ ਕੁਝ  ਇੱਕ ਪਿੰਡਾਂ ਨੂੰ ਛੱਡ ਕੇ ਤਹਿਸੀਲ ਅਜਨਾਲਾ ਦੇ ਕਿਸੇ ਵੀ ਪਿੰਡ ਵਿੱਚ ਵੀ ਇਸ ਤੇ ਅਮਲ ਨਹੀਂ ਹੋਇਆ! ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪਿੰਡਾਂ ਦੇ ਗਰੀਬਾਂ ਨੂੰ ਘਰ ਬਣਾਉਣ ਲਈ ਪੁਲਾਟ ਅਲਾਟ ਕਰਵਾਉਣ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!