ਐਸ. ਕੇ.ਐਮ. ਦੀ ਵਿਸ਼ਾਲ ਰੈਲੀ 26 ਨਵੰਬਰ ਅੰਮ੍ਰਿਤਸਰ ਵਿਖੇ ਹੋਵੇਗੀ

  


        ਸ੍ਰੀ ਅੰਮ੍ਰਿਤਸਰ ਸਾਹਿਬ-21 ਨਵੰਬਰ,    ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਦਿੱਲੀ ਕਿਸਾਨ ਮੋਰਚੇ ਦੀ 6 ਵੀਂ ਵਰੇ ਗੰਢ ਤੇ 26 ਨਵੰਬਰ ਨੂੰ ਮਾਝਾ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੀ ਸਾਂਝੀ ਵਿਸ਼ਾਲ ਰੈਲੀ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ! ਜਿਸ ਵਿਚ ਇਹਨਾਂ ਸਾਰਿਆਂ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣਗੇ ਜਿਸ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਮੋਰਚੇ ਚੇ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧ ਦੇ ਤੌਰ ਤੇ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ  ਐਸ. ਕੇ. ਐਮ. ਨਾਲ ਜਿਹੜਾ 7 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਿਖ਼ਤੀ ਸਮਝੌਤਾ ਕੀਤਾ ਗਿਆ ਸੀ ਕਿ ਪੰਜਾਬ ਪੁਨਰਗਠਨ ਐਕਟ ਦੀ ਪੰਜਾਬ ਵਿਰੋਧੀ 78,79 ਤੇ 80  ਧਾਰਾ ਨੂੰ ਰੱਦ ਕਰਨ, ਪਾਣੀਆਂ ਦੇ ਡੈਮਾਂ ਦਾ ਕੰਨਟਰੋਲ ਪੰਜਾਬ ਨੂੰ ਸੌਂਪਣ, ਬੀਜ ਬਿੱਲ ਤੇ ਬਿਜਲੀ ਬਿੱਲ ਵਾਪਿਸ ਲੈਣ ਦੇ ਸਾਰੇ ਮੱਤੇ ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਕਸ਼ਨ ਵਿੱਚ ਪਾਸ ਕੀਤੇ ਜਾਣਗੇ ਪ੍ਰੰਤੂ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਗਿਆ! ਇਸੇ ਤਰ੍ਹਾਂ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਵਿਧਾਨਸਭਾ ਚੇ ਪਿੰਡਾਂ - ਕਸਬਿਆਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਵਾਂਗੇ ਪ੍ਰੰਤੂ ਅਜਿਹਾ ਵੀ ਫੈਸਲਾ ਨਹੀਂ ਕੀਤਾ ਗਿਆ! ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਹਨਾਂ ਸਾਰਿਆਂ ਵਾਅਦਾ ਖਿਲਾਫੀਆਂ ਵਿਰੁੱਧ 26 ਨਵੰਬਰ ਦੀ ਮਹਾਂ ਰੈਲੀ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਦੰਡਿਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਜਾਵੇਗੀ! ਕਿਸਾਨ ਮਹਾਂ ਸਭਾ ਦੇ ਆਗੂ ਡਾ. ਅਜਨਾਲਾ ਨੇ ਮੀਡੀਆ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਨੇ ਵੀ ਜਿਹੜੇ ਦਿੱਲੀ ਮੋਰਚੇ ਸਮੇਂ ਐਮ.ਐਸ. ਪੀ. ਨੂੰ ਕਨੂੰਨੀ ਦਰਜਾ ਦੇਣ ਤੇ ਬਿਜਲੀ ਬਿੱਲ ਵਾਪਿਸ ਲੈਣ ਦਾ ਲਿਖਤੀ ਫੈਸਲਾ ਕੀਤਾ ਸੀ ਉਸ ਤੋਂ ਵੀ ਮੋਦੀ ਸਰਕਾਰ ਭੱਜ ਗਈ ਹੈ ਇਸ ਲਈ ਇਸ ਰੈਲੀ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਹੋਕਾ ਦਿੱਤਾ ਜਾਵੇਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਅਦਾ ਖਿਲਾਫੀ ਕਰਨ ਵਾਲ਼ੀ ਅਤੇ ਮਹਿਗਾਈ, ਬੇਰੁਜ਼ਗਾਰੀ, ਭਿਰਸ਼ਟਾਚਾਰ ਦੀ ਜ਼ਿੰਮੇਵਾਰ ਬੀਜੇਪੀ ਨੂੰ ਮੂੰਹ ਨਾ ਲਾਉਣ। 

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

26 ਨਵੰਬਰ ਨੂੰ ਪੰਜਾਬ ਵਿੱਚ ਚਾਰ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਵੱਡੀਆਂ ਰੈਲੀਆਂ

ਕੈਂਦਰ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੀ ਲਿਮਟ ਪੂਰੀ ਹੋਣ ਦਾ ਬਹਾਨਾ ਬਣਾਉਣਾ ਸਰਾਸਰ ਕਿਸਾਨ ਵਿਰੋਧੀ- ਜਮਹੂਰੀ ਕਿਸਾਨ ਸਭਾ

ਸ਼ਹੀਦ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਿੰਡ ਸਰਾਭਾ ਵਿੱਚ ਕੀਤੀਆਂ ਸਰਧਾਂਜਲੀਆਂ ਭੇਟ