ਵਰਦੀ ਗਰਮੀ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਰਿਆ ਧਰਨਾ
ਲੋਪੋਕੇ- 15 ਜੂਨ, ਬਾਰਡਰ ਦੀ ਤਹਿਸੀਲ ਲੋਪੋਕੇ ਵਿੱਚ ਤਹਿਸੀਲਦਾਰ ਸਮੇਤ ਮਾਲ ਅਧਿਕਾਰੀਆਂ ਵੱਲੋਂ ਤਹਿਸੀਲ ਦੇ ਇਲਾਕੇ ਦੇ ਭੋਲੇ ਭਾਲੇ ਗਰੀਬ ਲੋਕ ਕਨੂੰਨਾਂ ਤੋਂ ਅਣਜਾਣ ਜਾਲੀ ਰਜਿਸਟਰੀਆਂ, ਇੰਤਕਾਲਾਂ ਅਤੇ ਹੋਰ ਜ਼ਮੀਨੀ ਕੇਸਾਂ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਹੇ ਹਨ ਜਿਸ ਦੀਆਂ ਕਈ ਉਘੜਵੀ ਮਿਸਾਲਾਂ ਹਨ ਜਿਵੇਂ ਕਿ ਪਿੰਡ ਕੁਹਾਲੀ ਦੇ ਕਿਸਾਨ ਬਿਕਰਮਜੀਤ ਸਿੰਘ ਦੀ 6 ਏਕੜ ਜ਼ਮੀਨ ਉਹਦੀ ਤਿੰਨ ਰਿਸ਼ਤਿਆਂ ਚੇ ਸਾਲੀਆਂ ਵੱਲੋਂ ਸਿਆਸੀ ਦਬਾਅ ਅਤੇ ਪੈਸੇ ਦੇ ਜ਼ੋਰ ਨਾਲ ਅਦਾਲਤਾਂ ਦੀ ਕੇਸਾਂ ਅਤੇ ਮਾਲ ਮਹਿਕਮਾ ਦੇ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹਨ ਇਸ ਦੇ ਵਿਰੋਧ ਵਿਚ ਅੱਜ ਜਨਤਕ ਜਥੇਬੰਦੀਆਂ ਦੀ ਅਗਵਾਈ ਚੇ ਲੋਪੋਕੇ ਤਹਿਸੀਲ ਸਾਹਮਣੇ ਵਿਸ਼ਾਲ ਰੋਹ ਭਰਿਆ ਲੋਹੜੇ ਦੀ ਗਰਮੀ ਚੇ ਧਰਨਾ ਦਿੱਤਾ ਜਿਸ ਦੀ ਪ੍ਰਧਾਨਗੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਿਰਸਾ ਸਿੰਘ ਟਪਿਆਲਾ, ਵਿਸਾਖਾ ਸਿੰਘ ਭੰਗਵਾ, ਜਤਿੰਦਰ ਮਾਨਾਂਵਾਲਾ, ਸਾਹਿਬ ਸਿੰਘ ਠੱਠੀ ਤੇ ਨਿਹੰਗ ਗੁਰਮੁੱਖ ਸਿੰਘ ਕੋਹਾਲੀ ਨੇ ਕੀਤੀ ! ਇਸ ਖਚਾਖਚ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸੀਨੀਅਰ ਕਿਸਾਨ ਮਜ਼ਦੂਰ ਆਗੂ ਸਤਵਿੰਦਰ ਸਿੰਘ ਉਠੀਆ ਤੇ ਰਜਿੰਦਰ ਸਿੰਘ ਭੱਲਾ ਪਿੰਡ ਹੋਣਾ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਦੀ ਆਮ ਸਰਕਾਰ ਆਈ ਹੈ ਆਮ ਲੋਕਾਂ ਨੂੰ ਕਚਹਿਰੀਆਂ ਥਾਣਿਆਂ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਉੱਪਰੋ ਆਰ ਐਸ ਐਸ ਦੀ ਵਿਚਾਰਧਾਰਾ ਤੇ ਕੰਮ ਕਰਦੀ ਬੀਜੇਪੀ ਦੀ ਫਿਰਕੂ ਫਾਸ਼ੀਵਾਦ ਮੋਦੀ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਅਤੇ ਇਸ ਦੇ ਚਾਰ ਥੰਮ ਕਾਰਜਪਾਲਿਕਾ,ਵਿਧਾਨਪਾਲਿਕਾ, ਨਿਆਂਪਾਲਿਕਾ ਤੇ ਮੀਡੀਆ ਨੂੰ ਕਾਰਜਹੀਣ ਕਰ ਦਿੱਤਾ ਹੈ ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਦਿਨ ਬਾ ਦਿਨ ਵੱਢੀਖੋਰੀ, ਭਿਰਸ਼ਟਾਚਾਰ ਤੇ ਧੱਕੇਸ਼ਾਹੀ ਜ਼ੋਰਾਂ ਤੇ ਹੈ ਅਤੇ ਸਿਆਸੀ ਪੁਲਿਸ ਤੇ ਭੌਮਾਫੀਆਂ ਖ਼ਾਸ ਕਰਕੇ ਬਾਰਡਰ ਦੇ ਇਲਾਕੇ ਵਿੱਚ ਦਨ- ਦਿਨਾਂ ਰਿਹਾ ਹੈ ਅਤੇ ਜ਼ਮੀਨਾਂ ਤੇ ਪੁਲਿਸ ਦੇ ਕੇਸਾਂ ਵਿੱਚ ਵੱਡੀਆਂ ਵੱਡੀਆਂ ਕਰਮਾਂ ਹੜੱਪੀਆਂ ਜਾ ਰਹੀਆਂ ਹਨ ! ਧਰਨੇ ਦੀ ਤੀਬਰਤਾ ਨੂੰ ਸਮਝਦਿਆਂ ਤਹਿਸੀਲਦਾਰ ਸਰਦਾਰ ਤਰਲੋਚਨ ਸਿੰਘ ਆਪਣੇ ਸਟਾਫ ਨਾਲ ਧਰਨੇ ਵਿੱਚ ਪਹੁੰਚ ਕੇ ਸਾਰੇ ਕੇਸਾਂ ਦੀ ਡੁੰਘਾਈ ਨਾਲ ਜਾਣਕਾਰੀ ਲੈ ਕੇ ਵਿਸ਼ਵਾਸ਼ ਦਿਵਾਇਆ ਕਿ ਕੁਹਾਲੀ ਦੇ ਕਿਸਾਨ ਬਿਕਰਮਜੀਤ ਸਿੰਘ ਨਾਲ ਇਨਸਾਫ਼ ਕੀਤਾ ਜਾਵੇਗਾ ਅਤੇ ਉਸ ਦੀ ਜ਼ਮੀਨ ਹੋਰ ਕਿਸੇ ਦੇ ਨਾਂ ਰਜਿਸਟਰ ਤੇ ਇੰਤਕਾਲ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਭਿੰਡੀ ਨੈਣ ਤੇ ਬੱਚੀਵਿੰਡ ਦੇ ਕਿਸਾਨਾਂ ਨਾਲ ਵੀ ਇਨਸਾਫ਼ ਕੀਤਾ ਜਾਵੇਗਾ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਜੇਕਰ ਇਨਸਾਫ ਨਾ ਤਾਂ ਤਾਂ ਵੱਡਾ ਸੰਘਰਸ਼ ਵਿੱਢਿਆ ਲਈ ਮਜਬੂਰ ਹੋਵੇਗਾ।

Comments
Post a Comment