ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਵਲੋਂ ਕਿਸਾਨਾਂ, ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਦਾ ਰਾਸ਼ਟਰਪਤੀ ਦੇ ਨਾਂ ਭੇਜਿਆ ਮੰਗ-ਪੱਤਰ
ਮਾਨਸਾ: ਅੱਜ ਦਿੱਲੀ ਅੰਦੋਲਨ ਦੀ ਚੌਥੀ ਵਰੇਗੰਢ ਮੌਕੇ ਸੰਯੁਕਤ ਮੋਰਚੇ ਤੇ ਟਰੇਡ ਜੱਥੇਬੰਦੀਆਂ ਨੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੰਦਿਆਂ ਅੰਦੋਲਨ ਸਮੇਂ ਦੀਆਂ ਅਧੂਰੀਆਂ ਮੰਗਾਂ ਦਾ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਭੇਜਿਆ।
ਇਸੇ ਦਿਨ ਕਿਸਾਨਾਂ ਮਜ਼ਦੂਰਾਂ ਨੇ ਆਪਣੀ ਆਵਾਜ ਸੈਂਟਰ ਸਰਕਾਰ ਅੱਗੇ ਉਠਾਈ ਸੀ। ਇਸ ਮੰਗ ਪੱਤਰ ਵਿੱਚ ਐੱਮਐੱਸਪੀ, ਫਸਲਾਂ ਦੀ ਅਦਾਇਗੀ, ਚਾਰ ਲੇਬਰ ਕੋਡ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ, ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ
ਗਈ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ.ਹਰਦੇਵ ਸਿੰਘ ਅਰਸ਼ੀ, ਸੰਯੁਕਤ ਮੋਰਚੇ ਦੇ ਸੂਬਾਈ ਆਗੂ ਬੋਘ ਸਿੰਘ, ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਹਰ ਸਰਕਾਰੀ ਅਦਾਰੇ ਦਾ ਨਿੱਜੀਕਰਨ ਕਰਕੇ ਜਿੱਥੇ ਹੋਰ ਅਦਾਰੇ ਪਰਭਾਵਿਤ ਕੀਤੇ ਗਏ ਹਨ ਓਥੇ ਹੀ ਐਫਸੀਆਈ ਸਟੋਰੇਜ, ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ ਅਤੇ ਏਪੀਐੱਮਸੀ, ਮਾਰਕੀਟ ਯਾਰਡ ਕਾਰਪੋਰੇਟਾਂ ਨੂੰ ਕਿਰਾਏ ਤੇ ਦਿੱਤੇ ਹਨ, ਕਾਰਪੋਰੇਟਪਰਸਤ ਨੀਤੀਆਂ ਕਾਰਨ ਖੇਤੀ ਵਿੱਚ ਗੰਭੀਰ ਸੰਕਟ ਦੇ ਹਾਲਾਤ ਬਣਾਕੇ ਦੇਸ ਭਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਹਨ I ਉਨ੍ਹਾਂ ਕਿਹਾ ਦੇਸ਼ ਭਰ ਵਿੱਚ ਲੱਗ ਰਹੇ ਸਮਾਰਟ ਮੀਟਰ, ਟੌਲ ਚਾਰਜ, ਰਸੋਈ ਗੈਸ, ਡੀਜਲ ਪੈਟਰੌਲ, ਮੋਬਾਇਲ ਨੈਟਵਰਕ ਦੇ ਉੱਚੇ ਟੈਰਿਫ ਰਾਹੀਂ ਕਾਰਪੋਰੇਟ ਘਰਾਣੇ ਮੋਟਾ ਮੁਨਾਫਾ ਕਮਾ ਰਹੇ ਹਨ। ਕਿਸਾਨ ਮਜ਼ਦੂਰ ਮੱਧਵਰਗੀ ਲੋਕ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨI ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਖਾਂਦੇ ਪੀਂਦੇ ਘਰਾਣਿਆਂ ਦੇ ਕਰਜ਼ ਮੁਆਫ ਕੀਤੇ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ ਮੁਕਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈI
ਇਸ ਸਮੇਂ ਮੋਰਚੇ ਦੇ ਆਗੂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਰਾਜਵਿੰਦਰ ਰਾਣਾ, ਸੀਟੀਯੂ ਦੇ ਲਾਲ ਚੰਦ ਨੇ ਕਿਹਾ ਕਿ ਮਜ਼ਦੂਰਾਂ ਨੂੰ ਗੁਜ਼ਾਰਾ ਕਰਨ ਲਈ ਸਨਅਤੀ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ, ਮਨਰੇਗਾ ਦੀ ਦਿਹਾੜੀ ਵਾਧਾ ਅਤੇ ਸਾਲ ਦੌਰਾਨ ਦੋ ਸੌ ਦਿਨ ਕੰਮ ਦਿੱਤਾ ਜਾਵੇI ਉਨਾਂ ਕਿਹਾ 60 ਸਾਲ ਦੀ ਉਮਰ ਹੋਣ ‘ਤੇ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ। ਠੇਕਾ ਮੁਲਾਜ਼ਮਾਂ ਨੂੰ 28000 ਰੁਪਏ ਲਾਜ਼ਮੀ ਕੀਤੇ ਜਾਣ, ਜਿਸ ਵਿੱਚ ਔਰਤ ਮਰਦ ਦੋਨੋ ਕੰਮ ਕਰਦੇ ਹਨI ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪਾਸ ਕੀਤਾ ਜਾਵੇ ਤਾਂ ਸਕਿਲਡ ਅਣਸਕਿਲਡ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਕੰਮ ਤੇ ਉਜਰਤ ਤਹਿ ਹੋਵੇਗੀI
ਇਸ ਸਮੇਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਗਈI
ਇਸ ਸਮੇਂ ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ, ਮਜ਼ਦੂਰ ਮੁਕਤੀ ਮੋਰਚੇ ਦੇ ਗੁਰਸੇਵਕ ਸਿੰਘ ਮਾਨਬੀਬੜੀਆਂ, ਏਕਟੂ ਦੇ ਆਗੂ ਵਿਜੈ ਭੀਖੀ, ਇਸਤਰੀ ਵਿੰਗ ਪੰਜਾਬ ਕਿਸਾਨ ਯੂਨੀਅਨ ਦੇ ਨਰਿੰਦਰ ਕੌਰ ਬੁਰਜ ਹਮੀਰਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਆਤਮਾ ਰਾਮ, ਬੀਕੇਯੂ ਡਕੌਂਦਾ ਧਨੇਰ ਦੇ ਕੁਲਵੰਤ ਸਿੰਘ ਕਿਸਨਗੜ੍, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਸੁਖ ਮੰਦਰ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਕਰਿਸਨਾਂ ਕੌਰ, ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਬੀਕੇਯੂ ਕਾਦੀਆਂ ਦੇ ਮਹਿੰਦਰ ਸਿੰਘ, ਬੀਕੇਯੂ ਮਾਲਵਾ ਦੇ ਮਲਕੀਤ ਸਿੰਘ ਜੌੜਕੀਆਂ ਤੇ ਅਮ੍ਰਿਤਪਾਲ ਗੋਗਾ ਨੇ ਸੰਬੋਧਨ ਕੀਤਾI
ਡੀਸੀ ਮਾਨਸਾ ਵੱਲੋਂ ਮੰਗ ਪੱਤਰ ਲੈਣ ਵਿੱਚ ਦੇਰੀ ਕਰਨ ਤੇ ਜੱਥੇਬੰਦੀਆਂ ਨੇ ਡੀਸੀ ਆਫਿਸ ਘੇਰਿਆ, ਜਿਸ ‘ਤੇ ਦੇਰ ਸ਼ਾਮ ਤੱਕ ਮੰਗ ਪੱਤਰ ਲਿਆ ਗਿਆI

Comments
Post a Comment