ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਨੇ ਡੀ ਸੀ ਦਫਤਰ ਸਾਹਮਣੇ ਧਰਨਾ ਦਿੱਤਾ
ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਨੇ ਡੀ ਸੀ ਦਫਤਰ ਅੱਗੇ 12 ਵਜੇ ਤੋਂ ਤਿੰਨ ਵਜੇ ਤੱਕ ਧਰਨਾ ਦੇ ਕੇ ਰੈਲੀ ਕੀਤੀ। ਜਿਸ ਦੀ ਪ੍ਰਧਾਨਗੀ ਸੀਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸੁਰਿੰਦਰ ਸਹਿਗਲ, ਜਮਹੂਰੀ ਕਿਸਾਨ ਸਭਾ ਅਤੇ ਸੀਟੀਯੂ ਵਲੋਂ ਬਲਦੇਵ ਰਾਜ ਭੋਆ, ਭਾਰਤੀ ਕਿਸਾਨ ਯੂਨੀਅਨ ਵਲੋਂ ਕੇਵਲ ਸਿੰਘ ਕੰਗ, ਭਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਆਈ ਐਸ ਗੁਲਾਟੀ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖਤਾਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵਲੋਂ ਅਮਰੀਕ ਸਿੰਘ ਨੇ ਕੀਤੀ। ਜਿਸ ਨੂੰ ਕਾ. ਨੱਥਾ ਸਿੰਘ ਕਾ. ਕੇਵਲ ਕਾਲੀਆ, ਅਮਰ ਕ੍ਰਾਂਤੀ, ਬਿਕਰਮਜੀਤ, ਸਤ ਪ੍ਰਕਾਸ਼, ਬਲਵੰਤ ਸਿੰਘ, ਤਾਰਾ ਸਿੰਘ, ਕੈਪਟਨ ਖੁਸਵੰਤ ਸਿੰਘ, ਅਮਰੀਕ ਸਿੰਘ, ਕਾ ਬਲਵੰਤ ਘੌ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੈ। ਕਿਸਾਨਾਂ ਨੇ ਦਿੱਲੀ ਮੋਰਚੇ ਉਪਰੰਤ ਹੋਏ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ। ਕਿਸਾਨਾਂ ਨੂੰ ਐਮ ਐਸ ਪੀ ਮੁਤਾਬਕ ਫ਼ਸਲਾਂ ਮੁੱਲ ਨਹੀਂ ਦੇ ਰਹੀ। ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਦਾ ਰਿਹਾ, ਉਸ ‘ਤੇ 170 ਰੁ ਤੋਂ 200 ਰੁ ਤਕ ਕਟ ਲਗਾ ਦਿਤੀ। ਨਮੀ ਦੇ ਨਾਂ ਤੇ ਵੀ ਕਟ ਮੰਡੀਆਂ ਵਿੱਚ ਲਗਦਾ ਰਿਹਾ। ਕਿਸਾਨਾਂ ਦੀ ਲੁੱਟ ਹੁੰਦੀ ਰਹੀ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਵੇਖਦਾ ਰਿਹਾ। ਹੁਣ ਕਿਸਾਨ ਡੀ ਏ ਪੀ ਖਾਦ ਲਈ ਖਜਲ ਹੋ ਰਿਹਾ ਹੈ। ਖਾਦ ਮਿਲ ਨਹੀ ਰਹੀ। ਮਜ਼ਦੂਰਾਂ ਦੀ ਵੀ ਲੁੱਟ ਹੋ ਰਹੀ ਹੈ। ਉਹਨਾਂ ਨੂੰ ਪੂਰੀ ਤੇ ਘਟੋ ਘੱਟ ਉਜਰਤ ਨਹੀਂ ਮਿਲ ਰਹੀ। ਉਸਦੀ ਰਖਵਾਲੀ ਲਈ 40 ਲੇਬਰ ਲਾਅ ਸਨ ਉਹਨਾਂ ਨੂੰ ਖਤਮ ਕਰਕੇ 4 ਕੋਡ ਬਣਾ ਦਿੱਤੇ ਹਨ। ਇਹ ਕੋਡ ਮਜ਼ਦੂਰ ਦੇ ਹੱਕਾਂ ਦੀ ਰਾਖੀ ਨਹੀਂ ਕਰਦੇ। 8 ਘੰਟੇ ਦੀ ਦਿਹਾੜੀ ਨੂੰ ਵਧ ਕੇ 12 ਘੰਟੇ ਕਰ ਦਿੱਤਾ ਹੈ, ਜੋ ਮਜ਼ਦੂਰ ਵਿਰੋਧੀ ਹੈ। ਕਾਰਪੋਰੇਟ ਘਰਾਣਿਆ ਦੇ ਹਿਤ ਪੁਰਦੀਆ ਨਿੱਜੀਕਰਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਪਬਲਿਕ ਸੈਕਟਰ ਬਰਬਾਦ ਕਰ ਦਿੱਤਾ ਹੈ। ਇਹਨਾਂ ਮੰਗਾਂ ਲਈ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਲੜ ਰਹੇ ਹਨ। ਮਜ਼ਦੂਰ ਅਤੇ ਕਿਸਾਨ ਦੀ ਲੁੱਟ ਬਚਾਉਣ ਲਈ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਲੜੇ ਜਾਣਗੇ।

Comments
Post a Comment