ਮਹਿਤਪੁਰ ਵਿਖੇ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮਨਾਈ
ਮਹਿਤਪੁਰ: ਜਮਹੂਰੀ ਕਿਸਾਨ ਸਭਾ ਵਲੋਂ ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸਭਾ ਦੇ ਜਿਲ੍ਹਾ ਪ੍ਰਧਾਨ ਮਨੋਹਰ ਗਿੱਲ ਨੇ ਕਿਹਾ ਕਿ ਸੋਵੀਅਤ ਇਨਕਲਾਬ ਉਪਰੰਤ ਮਜ਼ਦੂਰਾਂ ਕਿਸਾਨਾਂ ਦੀ ਹਾਲਤ ਬਦਲ ਗਈ ਸੀ ਅਤੇ ਉਸ ਰਾਜ ਪ੍ਰਬੰਧ ਦੌਰਾਨ ਬੇਰੁਜ਼ਗਾਰੀ ਦਾ ਖਾਤਮਾ ਵੀ ਕਰ ਦਿੱਤਾ ਗਿਆ ਸੀ। ਸਾਇੰਸ, ਖੇਡਾਂ ਸਮੇਤ ਹਰ ਖੇਤਰ ਚ ਤਰੱਕੀ ਦੀ ਨਵੀਂਆਂ ਇਬਰਾਤਾਂ ਲਿਖੀਆਂ ਗਈਆ ਸਨ। ਮੀਟਿੰਦ ਦੌਰਾਨ ਇਕੱਤਰ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਇਨਕਾਲਬ ਨੂੰ ਸਲਾਮ ਪੇਸ਼ ਕੀਤੀ। ਇਸ ਮੌਕੇ ਪੰਜਾ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਰਾਮ ਸਿੰਘ ਕੈਮਵਾਲਾ, ਮੇਜਰ ਸਿੰਘ ਖੁਰਲਾਪੁਰ, ਚਰਨਜੀਤ ਥੰਮੂਵਾਲ, ਸਤਪਾਲ ਸਹੋਤਾ, ਜੁਗਿੰਦਰ ਸਿੰਘ ਵੇਹਰਾ ਆਦਿ ਵੀ ਹਾਜ਼ਰ ਸਨ।

Comments
Post a Comment