ਡੱਲੇਵਾਲ ਨੂੰ ਪੁਲੀਸ ਵਲੋਂ ਚੁੱਕਣ ਅਤੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਦੀ ਕਿਸਾਨ ਆਗੂਆਂ ਨੇ ਕੀਤੀ ਨਿਖੇਧੀ
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲੀਸ ਵਲੋਂ ਚੁੱਕੇ ਜਾਣ ਦੀ ਸਖਤ ਸ਼ਬਦਾਂ ‘ਚ ਨਿਧੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮਸਲੇ ਗੱਲਬਾਤ ਰਾਹੀ ਨਜਿੱਠਣ ਦੀ ਥਾਂ ਪੁਲੀਸ ਤੰਤਰ ਦੀ ਵਰਤੋਂ ਕਰਕੇ ਦਬਾਅ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਲਗਾਤਾਰ ਕਾਇਮ ਹਨ, ਜਿਸ ਲਈ ਸਰਕਾਰ ਵਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ।
ਉਕਤ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਦੀ ਚੋਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਉਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੈਨਟ ਦੀ ਚੋਣ ਜਾਣਬੁੱਝ ਕੇ ਲਟਕਾਈ ਜਾ ਰਹੀ ਹੈ। ਇਹ ਯੂਨੀਵਰਸਿਟੀ, ਪੰਜਾਬ ਦੀ ਯੂਨੀਵਰਸਿਟੀ ਰਹੀ ਹੈ ਅਤੇ ਹੁਣ ਇਸ ਨੂੰ ਸਾਜ਼ਿਸ਼ ਤਹਿਤ ਕੇਂਦਰੀ ਹਕੂਮਤ ਤਹਿਤ ਲਿਆ ਕਿ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੈ। ਸਿਰਫ਼ ਇੰਨਾ ਹੀ ਨਹੀਂ, ਸੈਨਟ ਦੀਆਂ ਚੋਣਾਂ ਟਾਲ ਕੇ ਇਸ ਨੂੰ ਚਲਾਉਣ ਦਾ ਲੋਕਤੰਤਰੀ ਹੱਕ ਵੀ ਕੁਚਲਿਆ ਜਾ ਰਿਹਾ ਹੈ।

Comments
Post a Comment