ਕੇਦਰ ਸਰਕਾਰ ਵੱਲੋ ਫ਼ਸਲਾਂ ਦੇ ਭਾਅਵਾ ਵਿੱਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ- ਡਾਂ. ਅਜਨਾਲਾ
ਜਲੰਧਰ- 14 ਮਈ,
ਭਾਰਤ ਸਰਕਾਰ ਨੇ ਜਿਹੜੀਆਂ 14 ਸਾਉਣੀ ਦੀਆਂ ਫ਼ਸਲਾਂ ਦੇ ਭਾਅ ਐਲਾਨੇ ਹਨ, ਉਹ ਉਹਨਾਂ ਫਸਲਾਂ ਦੀਆਂ ਲਾਗਤ ਕੀਮਤਾਂ ਵੀ ਪੂਰੀਆਂ ਨਹੀਂ ਕਰਦੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਖੇਤੀ ਮਾਹਿਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਸ ਵਾਰੀ ਜਿਹੜਾ ਝੋਨੇ ਦੇ ਏ ਗ੍ਰੇਡ ਦਾ ਭਾਅ 2461 ਰੁਪਏ ਇਹ ਵੀ ਡਾਕਟਰ ਸਵਾਮੀ ਨਾਥਨ ਦੇ ਫਾਰਮੂਲੇ ਸੀ 2 + 50 ਪ੍ਰੀਸ਼ਦ ਦਾ ਵਾਧਾ ਕਰਕੇ ਮਿਥਿਆ ਜਾਣਾ ਚਾਹੀਦਾ ਸੀ।ਪ੍ਰੰਤੂ ਇਸ ਫਾਰਮੂਲੇ ਦੇ ਨੇੜੇ ਤੇੜੇ ਵੀ ਨਹੀਂ ਹੈ! ਡਾਕਟਰ ਅਜਨਾਲਾ ਨੇ ਅੱਗੇ ਦੱਸਿਆ ਕਿ ਝੋਨਾ ਭਾਰਤ ਦੀ ਮੁੱਖ ਫ਼ਸਲ ਹੈ ਇਹ ਜਿਥੇ ਦੇਸ਼ ਭਰ ਚੇ 51. 27 ਮਿਲੀਅਨ ਹੈਕਟੇਅਰ ਅਤੇ ਪੰਜਾਬ ਵਿੱਚ ਤਕਰੀਬਨ 32- 33 ਲੱਖ ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਹੁੰਦੀ ਹੈ ਇਸ ਫ਼ਸਲ ਦੀ ਇੱਕ ਏਕੜ ਝੋਨੇ ਦੇ ਪੈਦਾਵਾਰੀ ਦੇ ਖਰਚੇ ਸਮੇਤ ਜ਼ਮੀਨ ਦਾ ਠੇਕਾ/ ਮਾਮਲਾ , ਬੀਜ਼ ਦਾ ਮੁੱਲ, ਖੇਤ ਦੀ ਤਿਆਰੀ ਸਮੇਤ ਕੱਦੂ ਕਰਨ, ਝੋਨੇ ਦੀ ਲਵਾਈ, ਖਾਂਦਾ ਤੇ ਨਦੀਨ ਨਾਸ਼ਕ ਦਵਾਈਆਂ, ਖਰਚੇ, ਪਾਣੀ ਲਾਉਣ, ਵੱਟਾਂ ਬਣਨ ਦੇ ਲੇਵਰ ਖਰਚੇ, ਝੋਨੇ ਦੀ ਕਟਾਈ, ਢੁਵਾਈ ਤੇ ਮੰਡੀ ਦੇ ਖਰਚੇ 14 ਰੁਪਏ 32 ਪੈਸੇ ਪ੍ਰਤੀ ਕੁਇੰਟਲ ਤੇ ਫੁਟਕਲ ਖਰਚੇ ਪਾ ਕੇ 54691 ਰੁਪਏ ਲਾਗਤ ਆਉਂਦੀ ਹੈ। ਇਸ ਬਣਦੀ ਰਕਮ ਤੇ 6 ਮਹੀਨੇ ਦਾ 15 ਪ੍ਰੀਸ਼ਦ ਸਲਾਨਾ ਵਿਆਜ਼ ਦੇ ਉੱਪਰ ਵੀ 4851 ਰੁਪਏ ਵਿਆਜ਼ ਪਾਕੇ ਕੁਲ ਕਰਮ 59542 ਰੁਪਏ ਬਣਦੀ ਹੈ ! ਡਾ. ਅਜਨਾਲਾ ਅੱਗੇ ਦੱਸਿਆ ਕਿ ਝੋਨੇ ਦੀ ਔਸਤ ਪੈਦਾਵਾਰ ਤਕਰੀਬਨ 25- 26 ਕੁਇੰਟਲ ਰੱਖੀ ਏ ਤਾਂ ਵੀ ਜਿਹੜਾ ਐਮ ਐਸ ਪੀ ਦਾ ਭਾਵ 2461 ਰੁਪਏ ਨੀਅਤ ਕੀਤਾ ਹੈ ਇਸ ਨਾਲ ਲਾਗਤ ਖਰਚੇ ਵੀ ਪੂਰੇ ਨਹੀਂ ਹੁੰਦੇ! ਡਾ. ਅਜਨਾਲਾ ਨੇ ਕਿਹਾ ਕਿ ਉੱਪਰ ਦਿੱਤੇ ਖਰਚਿਆਂ ਨੂੰ ਲੈਕੇ ਡਾਕਟਰ ਸਵਾਮੀ ਨਾਥਨ ਦੇ ਫਾਰਮੂਲੇ ਅਨੁਸਾਰ 3307 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਪ੍ਰੰਤ ਜਿਹੜਾ ਭਾਅ 2461 ਰੁਪਏ ਐਲਾਨਿਆ ਗਿਆ ਹੈ ਜਿਸ ਕਰਕੇ 846 ਰੁਪਏ ਪ੍ਰਤੀ ਕੁਇੰਟਲ ਕਿਸਾਨ ਨੂੰ ਘਾਟਾ ਪੈਦਾ ਹੈ ਅਜਿਹਾ ਹੋਣ ਨਾਲ ਹੀ ਕਿਸਾਨਾਂ ਸਿਰ ਕਰਜ਼ਾ ਲਗਾਤਾਰ ਚੱੜ ਰਿਹਾ ਹੈ ਉਹਨਾਂ ਕਿਸਾਨਾਂ ਨੂੰ ਹੋਕਾ ਦਿੱਤਾ ਕਿ ਸਾਰੀਆਂ ਫਸਲਾਂ ਸਮੇਤ ਬਾਸਮਤੀ ਅਤੇ ਸਬਜ਼ੀਆਂ, ਫਲਾਂ, ਦੁੱਧ ਤੇ ਲੱਕੜੀ ਆਦਿਕ ਤੇ ਭਾਅ ਡਾਕਟਰ ਸਵਾਮੀ ਨਾਥਨ ਦੇ ਫਾਰਮੂਲੇ ਅਨੁਸਾਰ ਬਣਦਾ ਲੈਣ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਪੜੁੱਲ ਬੰਨੋ !

Comments
Post a Comment