15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਹੋਵੇਗਾ ਗਵਰਨਰ ਹਾਊਸ ਵੱਲ ਮਾਰਚ

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਲੰਧਰ ‘ਚ ਹੋਈ ਸੂਬਾਈ ਮੀਟਿੰਗ 


ਜਲੰਧਰ- 04 ਮਈ -


ਸੰਯੁਕਤ ਕਿਸਾਨ ਮੋਰਚੇ ਵੱਲੋ 15 ਮਈ ਨੂੰ ਗਵਰਨਰ ਹਾਊਸ ਚੰਡੀਗੜ੍ਹ ਵੱਲ ਦਿੱਤੇ ਗਏ ਮਾਰਚ ਦੇ ਸੱਦੇ ਵਿੱਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ, ਮੁਕਤ ਵਪਾਰ ਵਿੱਚ ਖੇਤੀ ਅਤੇ ਕਿਸਾਨਾਂ ਦਾ ਸਾਹਾਇਕ ਧੰਦੇ  ਸ਼ਾਮਲ ਕਰਨ ਵਿਰੁੱਧ ਅਤੇ ਕਿਸਾਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਮੁੜ ਸੜਕਾਂ ਉੱਪਰ ਉੱਤਰਨਗੇ। ਉਹਨਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਇੱਕੋ ਕਾਰਪੋਰੇਟ ਪੱਖੀ ਨੀਤੀਆਂ ਉਪਰ ਚੱਲ ਕੇ ਖੇਤੀ ਦਾ ਧੰਦਾ  ਕਿਸਾਨਾਂ ਕੋਲੋ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ 15 ਮਈ ਨੂੰ ਹਜ਼ਾਰਾਂ ਕਿਸਾਨ ਸਾਹਿਬਜਾਦਾ ਅਜੀਤ ਸਿੰਘ ਨਗਰ ( ਮੋਹਾਲੀ ) ਵਿਖੇ ਇਕੱਠੇ ਹੋਕੇ ਕੇ ਪੰਜਾਬ ਦੇ ਗਵਰਨਰ ਦੇ ਘਰ ਵੱਲ ਮਾਰਚ ਕਰਕੇ ਆਪਣਾ ਮੰਗ ਪੱਤਰ ਦੇਣਗੇ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਵੱਡੇ ਜਥੇ ਸ਼ਾਮਲ ਹੋਣਗੇ। ਜਿਸ ਦੀ ਤਿਆਰੀ ਲਈ ਡਿਊਟੀਆਂ ਦੀ ਵੰਡ ਕਰ ਲਈ ਗਈ ਹੈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸਭਾ ਵੱਲੋਂ 20 ਮਈ ਤੋ 27 ਮਈ ਤੱਕ ਪੰਜਾਬ ‘ਚ ਜ਼ੋਨ ਤੇ ਜ਼ਿਲ੍ਹਾ ਪੱਧਰੀ ਐਕਸ਼ਨ ਕਰਕੇ ਬਿਜਲੀ ਦੇ ਕੱਟਾਂ ਵਿਰੁੱਧ, ਨਵੀਆਂ ਨਹਿਰਾਂ ਦਾ ਕੰਮ ਚਾਲੂ ਕਰਵਾਉਣ, ਕੋਅਪ੍ਰੇਟਿਵ ਸੁਸਾਇਟੀਆ ਵਿੱਚ ਖਾਂਦਾ, ਬੀਜਾ, ਦਵਾਈਆਂ, ਖੇਤੀ ਮਸ਼ੀਨਰੀ ਤੇ ਹੋਰ ਲੋੜੀਂਦਾ ਸਮਾਨ ਮਹੁਈਆ ਕਰਵਾਉਣ, ਹੱਦ ਕਰਜ਼ਿਆਂ ਦੀ ਲਿਮਟ ਵਧਾਉਣ ਅਤੇ ਸੁਸਾਇਟੀਆਂ ਲਈ ਫੰਡ ਜਾਰੀ ਕਰਵਾਉਣ, ਦੁੱਧ ਦੇ ਲਾਹੇਬੰਦ ਰੇਟ ਤਹਿ ਕਰਨ ਦੀ ਮੰਗ ਕੀਤੀ ਜਾਵੇਗੀ। ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਸਭਾ ਵੱਲੋਂ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾਉਣ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਰਹਿੰਦੀ ਕਣਕ ਦੀ ਲਿਫਟਿੰਗ ਕਰਵਾਈ ਜਾਵੇਗੀ। ਅੱਜ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਰਘਵੀਰ ਸਿੰਘ ਬੈਨੀਪਾਲ, ਪ੍ਰਗਟ ਸਿੰਘ ਜਾਮਾਰਾਏ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਰੋਕੇ, ਵੀਰਇੰਦਰ ਜੀਤ ਸਿੰਘ ਪੁਰੀ, ਮਲਕੀਤ ਸਿੰਘ ਨਿਆਲ, ਦਰਸ਼ਣ ਸਿੰਘ ਬੇਲੂਮਾਜਰਾ, ਰਮੇਸ਼ ਵਡੇਰਾ, ਸੁਖਚਰਨ ਸਿੰਘ ਅਬੋਹਰ, ਮੁਖ਼ਤਿਆਰ ਸਿੰਘ ਮੱਲਾ, ਸੁੱਚਾ ਸਿੰਘ ਮਜੀਖ, ਸੰਤੋਖ ਸਿੰਘ ਬਿਲਗਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਧਰਮਪਾਲ ਸਿੰਘ ਸੈਣੀ, ਹਜ਼ਾਰਾ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ ਕਲਾਨੌਰ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਸੂਬਾ ਦਫ਼ਤਰ ਜਲੰਧਰ ‘ਚ ਹੋਈ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ

ਕਿਸਾਨਾਂ ਦਾ ਵਫ਼ਦ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਨੂੰ ਮਿਲਿਆ

ਹੜਾ ਦੀ ਐਲਾਨਿਆ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਫੁੱਟਿਆ ਗੁੱਸਾ