ਕਿਸਾਨਾਂ ਦਾ ਵਫ਼ਦ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਨੂੰ ਮਿਲਿਆ
ਅੰਮ੍ਰਿਤਸਰ-
25 ਮਈ, ਜਮਹੂਰੀ ਕਿਸਾਨ ਸਭਾ ਪੰਜਾਬ ਦਾ 50 ਮੈਂਬਰੀ ਵਫਦ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਸੂਬਾਈ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਹਰਭਜਨ ਸਿੰਘ ਟਰਪਈ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਦੇ ਦਫਤਰ ਸ਼੍ਰੀ ਹੈਪੀ ਕੁਮਾਰ ਐਕਸੀਅਨ, ਅਤੇ ਬਿਜਲੀ ਵਿਭਾਗ ਦੇ ਐਸ ਈ ਸ੍ਰੀ ਐਸ ਬੀ ਐਸ ਮਰਹਾਲਾ ਨੂੰ ਮਿਲਿਆ। ਨਹਿਰਾਂ ਨਾਲ ਸੰਬੰਧਿਤ ਮਸਲਿਆਂ ਉੱਤੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋੜੀਂਦਾ ਨਹਿਰੀ ਪਾਣੀ ਨਹਿਰੀ ਹਰ ਖੇਤ ਤੱਕ ਪਹੁੰਚਾਉਣ ਅਤੇ ਪੇਂਡੂ ਅਤੇ ਸ਼ਹਿਰੀ ਵਸੋਂ ਨੂੰ ਸੋਧਿਆ ਹੋਇਆ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਯੂ ਬੀ ਡੀ ਸੀ ਦੀ ਕਪੈਸਿਟੀ 12000 ਕਿਊਸਿਕ ਪਾਣੀ ਦੀ ਹੈ ਜਿਸ ਵਿੱਚ ਅੱਧੀ ਮਾਤਰਾ ਵਿੱਚ ਪਾਣੀ ਆ ਰਿਹਾ ਹੈ ਭੀਮਪੁਰ ਇਜੈਕਟਰ ਤੋਂ ਪਾਣੀ ਬਿਆਸ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਮਾਝੇ ਦੀ ਧਰਤੀ ਨਾਲ ਅਨਿਆ ਹੈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਰਮਦਾਸ ਨਹਿਰ ਚਲਾਈ ਜਾਵੇ, ਡੂੰਘੇ ਪੱਕੇ ਖਾਲ ਬਣਨ ਨਾਲ ਮੋਘਿਆਂ ਦੀ ਉਚਾਈ ਵਧ ਗਈ ਹੈ ਜਿਸ ਨੂੰ ਠੀਕ ਕੀਤਾ ਜਾਵੇ, ਨਹਿਰਾਂ,ਸੂਇਆਂ ਖਾਲਿਆਂ ਦੀ ਮੁਰੰਮਤ ਕੀਤੀ ਜਾਵੇ। ਬਿਜਲੀ ਵਿਭਾਗ ਨਾਲ ਸੰਬੰਧਿਤ ਮੰਗਾਂ ਵਿੱਚ ਚਿੱਪ ਵਾਲੇ ਮੀਟਰ ਨਾ ਲਗਾਉਣ, ਕਿਸਾਨਾਂ ਲਈ ਟਿਊਬਵੈਲਾਂ ਲਈ ਬਿਜਲੀ ਸਪਲਾਈ 16 ਘੰਟੇ ਅਤੇ ਘਰੇਲੂ ਸਪਲਾਈ 24 ਘੰਟੇ ਦਿੱਤੀ ਜਾਵੇ , ਸੜੇ ਅਤੇ ਤੇਲ ਚੋਰੀ ਵਾਲੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲੇ ਜਾਣ , ਮੋਟਰਾਂ ਦੇ ਲੋਡ ਵਧਾਉਣ ਦੀ ਫੀਸ ਨਾ ਲਈ ਜਾਵੇ ਅਤੇ ਮੋਟਰਾਂ ਦਾ ਲੋਡ 2.5 ਅਐਮਪੀਅਰ, ਸਬਮਰਸੀਬਲ ਮੋਟਰ ਦਾ ਤਿੰਨ ਐਮਪੀਅਰ ਕੀਤਾ ਜਾਵੇ, ਹਰ ਡੇਰੇ, ਬਹਿਕ ਨੂੰ ਅਰਬਨ ਸਪਲਾਈ ਬਿਨਾਂ ਕਿਸੇ ਖਰਚੇ ਦੇ ਦਿੱਤੀ ਜਾਵੇ, ਵਿੰਗੇ ਟੇਢੇ ਬਿਜਲੀ ਦੇ ਪੋਲ ਸਿੱਧੇ ਕੀਤੇ ਜਾਣ, ਪੁਰਾਣੀਆਂ ਤਾਰਾਂ ਬਦਲੀਆਂ ਜਾਣ, ਓਵਰਲੋਡ ਟਰਾਂਸਫਾਰਮਰ ਡੀਲੋਡ ਕੀਤੇ ਜਾਣ, ਬਾਸਮਤੀ ਗੰਨਾ ਸਬਜ਼ੀਆਂ ਆਦਿ ਲਈ ਵਿਸ਼ੇਸ਼ ਬਿਜਲੀ ਸਪਲਾਈ ਦਿੱਤੀ ਜਾਵੇ, ਹਰ ਕਿਸਮ ਦੇ ਆਬਾਦਕਾਰਾਂ ਨੂੰ ਬਿਜਲੀ ਮੋਟਰਾਂ ਦੇ ਕਨੈਕਸ਼ਨ ਜਾਰੀ ਕੀਤੇ ਜਾਣ, ਬਿਜਲੀ ਬਿੱਲ 2020 ਵਾਪਸ ਲਿਆ ਜਾਵੇ, ਜੁਰਮਾਨਾ ਪਾਉਣ ਦਾ ਢੰਗ ਸਰਲ ਤੋਂ ਸਰਲ ਕੀਤਾ ਜਾਵੇ ਅਤੇ ਜੁਰਮਾਨਾ ਘੱਟ ਤੋਂ ਘੱਟ ਪਾਇਆ ਜਾਵੇ, ਜਾਤ ਧਰਮ ਆਦਿ ਦੀ ਸ਼ਰਤ ਹਟਾ ਕੇ ਹਰੇਕ ਬੇਜ਼ਮੀਨੇ,ਬੇਰੁਜ਼ਗਾਰ ਮਜ਼ਦੂਰਾਂ ਨੂੰ ਘਰੇਲੂ ਬਿਜਲੀ ਮੁਫਤ ਦਿੱਤੀ ਜਾਵੇ, ਬੰਦ ਪਏ ਸਟੋਰ ਚਾਲੂ ਕੀਤੇ ਜਾਣ, ਹਰ ਸਬ ਡਿਵੀਜ਼ਨ ਤੇ ਵੱਖ-ਵੱਖ ਕਪੈਸਿਟੀ ਦੇ 10 ਟ੍ਰਾਂਸਫਾਰਮਰ ਰੱਖੇ ਜਾਣ, ਮਹਿਕਮੇ ਵਿੱਚ ਮੁਲਾਜ਼ਮਾਂ ਦੀ ਭਰਤੀ ਕਰਕੇ ਬੰਦ ਪਏ ਸ਼ਿਕਾਇਤ ਕੇਂਦਰ ਦੁਬਾਰਾ ਚਾਲੂ ਕੀਤੇ ਜਾਣ। ਦੋਹਾਂ ਅਧਿਕਾਰੀਆਂ ਨੇ ਸਰਕਾਰ ਪੱਧਰ ਦੀਆਂ ਮੰਗਾਂ ਸਰਕਾਰ ਨੂੰ ਭੇਜਣ ਅਤੇ ਆਪਣੇ ਪੱਧਰ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ।

Comments
Post a Comment