ਅਜਨਾਲਾ ‘ਚ ਹੋਇਆ ਬੇਮਿਸਾਲ ਟਰੈਕਟਰ ਮਾਰਚ
ਅਜਨਾਲਾ 27
ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤੇ 26 ਜਨਵਰੀ,2021 ਦਿੱਲੀ ਮੋਰਚੇ ਦੀ ਟਰੈਕਟਰ ਪਰੇਡ ਦੀ ਪੰਜਵੀਂ ਵਰੇ ਗੰਢ ਤੇ ਆਰ.ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਦੁਬਾਰਾ ਕਾਲੇ ਬਿੱਲਾਂ ਤੋਂ ਵੀ ਘਾਤਕ ਬਿਜਲੀ ਸੋਧ ਬਿੱਲ 2026ਤੇ ਬੀਜ਼ ਬਿੱਲ 2026 ; ਮਜ਼ਦੂਰ ਵਿਰੋਧੀ ਚਾਰ ਕੋਡਾਂ ਲਾਗੂ ਕਰਕੇ ਤੇ ਮਨਰੇਗਾ ਦਾ ਸਵਰੂਪ ਬਦਲ ਕੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ ਤੇ ਵੱਡਾ ਹੱਲਾ ਬੋਲ ਦਿੱਤਾ ਹੈ! ਇਹਨਾਂ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੈਂਕੜੇ ਪਿੰਡਾਂ ਤੋਂ ਟਰੈਕਟਰਾਂ ਦੇ ਕਾਫਲੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸੰਗਤਪੁਰੇ ਤੋਂ ਮਾਸਟਰ ਅਮਰੀਕ ਸਿੰਘ; ਝੰਡੇਰ ਤੋਂ ਸਤਨਾਮ ਸਿੰਘ; ਤਿੰਨਾਂ ਛੀਨਿਆਂ ਤੋਂ ਹਰਪਾਲ ਸਿੰਘ ਛੀਨਾਂ ਤੇ ਕਾਬਲ ਸਿੰਘ ਛੀਨਾ; ਪਿੰਡ ਸੈਸਰਾ ਸੁਖਦੇਵ ਸਿੰਘ ; ਚੇਤਨਪੁਰੇ ਤੋਂ ਟਹਿਲ ਸਿੰਘ ; ਪਿੰਡ ਦੁਧਰਾਏ ਤੋਂ ਹਰਜਿੰਦਰ ਸਿੰਘ ; ਪਿੰਡ ਜੱਸੜ ਤੋਂ ਅਵਤਾਰ ਸਿੰਘ ; ਬੱਗੇ ਕਲਾਂ ਤੋਂ ਤੇਜਬੀਰ ਸਿੰਘ ਭੋਲਾ ਸਰਪੰਚ; ਕਾਮਲਪੁਰੇ ਤੋਂ ਤਰਸੇਮ ਸਿੰਘ ; ਪਿੰਡ ਤੋਲੇ ਨੰਗਲ ਤੋਂ ਕੁਲਵੰਤ ਸਿੰਘ ; ਬਲਤੇਜ ਸਿੰਘ ਦਿਆਲਪੁਰਾ; ਪਿੰਡ ਕੜਿਆਲ ਤੋਂ ਮੇਜ਼ਰ ਸਿੰਘ ; ਅਮਰਜੀਤ ਸਿੰਘ ਹਰੜ ਖੁਰਦ; ਪਿੰਡ ਮਲਕਪੁਰ ਤੋਂ ਲਵਜੀਤ ਸਿੰਘ ; ਪਿੰਡ ਡਿਆਲ ਭੱਟੀ ਤੋਂ ਬਲਵਿੰਦਰ ਸਿੰਘ ; ਸਤਵਿੰਦਰ ਸਿੰਘ ਉਠੀਆਂ; ਦੇਸਾਂ ਸਿੰਘ ਭਿੰਡੀ ਔਲਖ ; ਸਰਪੰਚ ਬਲਕਾਰ ਸਿੰਘ ਜੋਸ਼ ਮੁਹਾਰ; ਸਰਪੰਚ ਅਵਤਾਰ ਸਿੰਘ ਤੇ ਹਰਨੇਕ ਸਿੰਘ ਨੇਪਾਲ ; ਬਲਕਾਰ ਸਿੰਘ ਗੁਲਗੜ੍ਹ ; ਜੱਗਾ ਸਿੰਘ ਡੱਲਾ; ਪਿੰਡ ਤੇੜਾਂ ਰਾਜਪੂਤਾਂ ਤੋਂ ਸਾਬਕਾ ਸਰਪੰਚ ਲਖਬੀਰ ਸਿੰਘ ਤੇ ਸਾਬਕਾ ਥਾਣੇਦਾਰ ਲਖਬੀਰ ਸਿੰਘ ਦੀ ਅਗਵਾਈ ਚੇ ਸੈਂਕੜੇ ਟਰੈਕਟਰ ਇਲਾਕੇ ਦੇ ਪਿੰਡ ਪਿੰਡ ਵਿੱਚ ਇਹਨਾਂ ਕਾਲੇ ਬਿੱਲਾ ਨੂੰ ਰੱਦ ਕਰੋ ਦੇ ਅਸਮਾਨ ਗੂਜਾਊ ਨਾਅਰੇ ਮਾਰਦੇ ਅਤੇ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਬੀਜੇਪੀ ਦੀ ਮੋਦੀ ਸਰਕਾਰ ਵਿਰੁੱਧ , ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਬੀਜੇਪੀ ਦੀ ਮੋਦੀ ਸਰਕਾਰ ਵਿਰੁੱਧ ਪਿੱਟ ਸਿਆਪਾ ਕਰਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਵੀ ਨਾਅਰੇ ਮਾਰਦੇ ਹੋਏ ਅਜਨਾਲੇ ਦੇ ਮਹਿਲ ਬੁਖ਼ਾਰੀ ਚੌਕ ਵਿੱਚ ਪਹੁੰਚਦਿਆਂ ਪਹੁੰਚਦਿਆਂ ਟਰੈਕਟਰਾਂ ਦਾ ਹੜ੍ਹ ਆਗਿਆ ਤੇ ਚੌਕ ਦੇ ਚਾਰੇ ਪਾਸੇ ਮੀਲਾਂ ਦੂਰ ਤੱਕ ਟਰੈਕਟਰ ਹੀ ਟਰੈਕਟਰ ਆ ਰਹੇ ਸਨ ! ਇੱਥੇ ਜੁੜੇ ਕਿਸਾਨਾਂ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਐਸ ਕੇ ਐਮ ਦੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਜਮਹੂਰੀ ਕਿਸਾਨ ਪੰਜਾਬ ਦੇ ਸੂਬਾ ਪ੍ਰਧਾਨ ਤੇ ਐਸ ਕੇ ਐਮ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ; ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ; ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਸੁੱਚਾ ਸਿੰਘ ਅਜਨਾਲਾ ਹੋਣਾ ਨੇ ਸੰਬੋਧਨ ਕਰਦਿਆਂ ਗਰਜਵੀਂ ਆਵਾਜ਼ ਵਿਚ ਕਿਹਾ ਕਿ ਆਰ.ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਜਿਹੜਾ ਵੀ ਕੰਮ ਕਰਦੀ ਹੈ ਉਹ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੁੰਦਾ ਹੈ! ਉੱਕਤ ਆਗੂਆਂ ਨੇ ਅੱਗੇ ਦੱਸਿਆ ਕਿ ਬਿਜਲੀ ਬਿੱਲ ਪਾਸ ਹੋਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਮੁੜ ਘਰਾਂ ਵਿੱਚ ਹਨੇਰਾ ਛਾ ਜਾਵੇਗਾ ; ਇਸ ਤਰ੍ਹਾਂ ਬੀਜ ਬਿੱਲ ਮੋਦੀ ਸਰਕਾਰ ਲਿਆ ਕੇ ਸਮੁੱਚਾ ਬੀਜ ਕਾਰੋਬਾਰ ਦੇਸੀ ਤੇ ਵਿਦੇਸ਼ਾਂ ਦਿਉਕਦ ਕੰਪਨੀਆਂ ਦੇ ਹਵਾਲੇ ਹੋਣ ਨਾਲ ਦੇਸ਼ ਦੀ ਖੇਤੀ ਬੂਰੀ ਤਰਾਂ ਪ੍ਰਭਾਵਿਤ ਹੋਵੇਗੀ - ਖੇਤੀ ਮਾਹਿਰ ਦੇ ਅਨੁਮਾਨ ਅਨੁਸਾਰ ਖਦਸ਼ਾ ਹੈ ਕਿ ਦੇਸ਼ ਵਿਚ ਦੁਬਾਰਾ ਅੰਨ ਸੰਕਟ ਆ ਸਕਦਾ ਹੈ! ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿਚ ਪਹਿਲਾਂ ਹੀ ਬੇਸ਼ੁਮਾਰ ਬੇਰੁਜ਼ਗਾਰੀ ਹੈ, ਪੇਂਡੂ ਖੇਤਰਾਂ ਵਿੱਚ ਜਿਹੜਾ ਥੋੜਾਂ ਬਹੁਤ ਮਨਰੇਗਾ ਸਕੀਮ ਹੇਠ ਰੁਜ਼ਗਾਰ ਮਿਲਦਾ ਸੀ ਉਹ ਵੀ ਮਨਰੇਗਾ ਸਕੀਮ ਦੀ ਭੰਨ ਤੋੜ ਹੋਣ ਨਾਲ ਜਾਂਦਾ ਰਹੇਗਾ, ਇਸ ਸਮੇਂ ਖੇਤ ਮਜ਼ਦੂਰ ਆਗੂਆਂ ਨੇ ਭਰੇ ਇਕੱਠ ਵਿੱਚ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ
ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਨੇ ਆਪਣਾ ਲਹੂ ਡੋਲ੍ਹ ਕੇ ਸੰਸਾਰ ਭਰ ਵਿੱਚ ਦਿਹਾੜੀ ਅੱਠ ਘੰਟੇ ਦੀ ਲਾਗੂ ਕਰਵਾਈ ਸੀ ਜਿਸਨੂੰ ਅੱਜ ਮੋਦੀ ਸਰਕਾਰ ਵੱਲੋਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਕਾਰਖਾਨੇਦਾਰਾਂ ਦੇ ਮੁਨਾਫੇ ਹੋਰ ਵਧਾਉਣ ਲਈ 12 ਘੰਟੇ ਕਰ ਦਿੱਤੀ ਹੈ ! ਰੈਲੀ ਤੇ ਸ਼ਾਮਿਲ ਲੋਕਾਂ ਨੇ ਪ੍ਰਣ ਲਿਆ ਕਿ ਉਹ ਜਿੰਨਾਂ ਚਿਰ ਇਹ ਚਾਰ ਦੇਸ਼ ਵਿਰੋਧੀ ਬਿੱਲਾ - ਕਨੂੰਨਾਂ ਨੂੰ ਦਫ਼ਨਾਂ ਨਹੀਂ ਦੇਂਦੇ ਉਨ੍ਹਾਂ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ!

Comments
Post a Comment