26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਤੇ- ਡਾ. ਅਜਨਾਲਾ
ਅਜਨਾਲਾ-
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ 26 ਜਨਵਰੀ ਨੂੰ ਬਿਜਲੀ ਸੋਧ ਬਿੱਲ 2025 ਤੇ ਬੀਜ਼ ਬਿੱਲ 2025 ਨੂੰ ਵਾਪਿਸ ਕਰਵਾਉਣ ਅਤੇ ਮਜ਼ਦੂਰਾਂ ਵਿਰੋਧੀ ਚਾਰ ਕੋਡਾਂ ਰੱਦ ਕਰਨ ਤੇ ਮਨਰੇਗਾ ਦਾ ਮੂਲ ਰੂਪ ਬਹਾਲ ਕਰਾਉਣ ਵਾਸਤੇ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਦਿੱਲੀ ਮੋਰਚੇ ਦੀ ਪੰਜਵੇਂ ਵਰੇ੍ ਗੰਢ ਦੇ ਪਿੰਡ ਪਿੰਡ ਮਾਰਚ ਕੀਤਾ ਜਾਣਾ ਹੈ ਇਸ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅੱਜ ਇਥੇ ਭਿੰਡੀ ਸੈਦਾਂ ਵਿਖੇ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਆਰ.ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਜਿਹੜਾ ਵੀ ਕੰਮ ਕਰਦੀ ਹੈ ਉਹ ਕਾਰਪੋਰੇਟ ਪੱਖੀ, ਦੇਸ਼ ਵਿਰੋਧੀ ਤੇ ਮਜ਼ਦੂਰ - ਕਿਸਾਨ ਖਿਲਾਫ ਹੁੰਦਾ ਹੈ ! ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਜਿਹੜੇ ਉੱਕਤ ਬਿਜਲੀ ਬਿੱਲ - ਬੀਜ ਬਿੱਲ, ਮਜ਼ਦੂਰ ਵਿਰੋਧੀ ਚਾਰ ਕੋਡਾਂ ਤੇ ਮਨਰੇਗਾ ਦੀ ਚੀਰ ਫਾੜ ਕੀਤੀ ਗਈ ਹੈ ਇਹ ਵੀ ਦੇਸ਼ ਵਿਰੋਧੀ ਤੇ ਮਜ਼ਦੂਰ ਕਿਸਾਨ ਵਿਰੋਧੀ ਹਨ ਅਤੇ ਕਾਰਪੋਰੇਟ ਪੱਖੀ ਹਨ! ਅੱਜ ਸਾਰੇ ਦੇਸ਼ ਵਿੱਚ ਇਹਨਾਂ ਵਿਰੁੱਧ ਥਾਂ ਥਾਂ ਅਵਾਜ਼ ਉੱਠ ਰਹੀ ਹੈ ਅਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਚੇ ਇਹਨਾਂ ਲੋਕ ਵਿਰੋਧੀ ਕਾਲੇ ਬਿੱਲਾਂ ਤੇ ਕਨੂੰਨਾਂ ਖਿਲਾਫ ਵੱਡੇ ਕਾਫਲਿਆਂ ਦੇ ਰੂਪ ਵਿੱਚ ਟਰੈਕਟਰ ਮਾਰਚ ਕਰਨਗੇ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਬੀਬੀਆਂ ਸਰਬਜੀਤ ਕੌਰ ਜਸਰਾਊਰ, ਜਗੀਰ ਕੌਰ ਤੇ ਮਨਪ੍ਰੀਤ ਕੌਰ , ਕੁਲਵੰਤ ਕੌਰ ਭਿੰਡੀ ਸੈਦਾਂ ਜਰਨੈਲ ਸਿੰਘ, ਹੰਸਾ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਸਮੂਹ ਭਿੰਡੀ ਸੈਦਾਂ; ਦੇਸਾ ਸਿੰਘ ਤੇ ਰਵੇਲ ਸਿੰਘ ਭਿੰਡੀ ਔਲਖ ; ਹਰਨੇਕ ਸਿੰਘ ਨੇਪਾਲ ; ਪ੍ਰੀਤਮ ਸਿੰਘ - ਬਘੇਲ ਸਿੰਘ ਪਿੰਡ ਝੁੰਜ ਆਦਿ ਸ਼ਾਮਿਲ ਹੋਏ ਸਮੂਹ ਸਾਥੀਆਂ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਪਿੰਡ ਪਿੰਡ ਟਰੈਕਟਰ ਪਰੇਡ ਕਰਦੇ ਹੋਏ ਅਜਨਾਲਾ ਵਿਖੇ ( ਮਹਿਲ ਬੁਖ਼ਾਰੀ ) ਰੈਲੀ ਵਿਚ ਸ਼ਾਮਿਲ ਹੋਣਗੇ!

Comments
Post a Comment