ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ 26 ਜਨਵਰੀ ਦੇ ਪ੍ਰੋਗਰਾਮ ਸਬੰਧੀ ਕੀਤੀ ਮੀਟਿੰਗ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਅਤੇ ਭਰਾਤਰੀ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ ਸੂਬਾ ਮੀਤ ਪ੍ਰਧਾਨ ਬਖਤੋਰ ਸਿੰਘ ਸਾਦਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਬਿੰਦਰ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸ਼ਮਸ਼ੇਰ ਸਿੰਘ ਕਿੰਗਰਾ ਸੂਬਾ ਜਨਰਲ ਸਕੱਤਰ ਕੌਮੀ ਕਿਸਾਨ ਯੂਨੀਅਨ, ਜਤਿੰਦਰ ਕੁਮਾਰ ਸੂਬਾ ਮੁਲਾਜ਼ਮ ਆਗੂ, ਸਿਮਰਜੀਤ ਸਿੰਘ ਬਰਾੜ ਸੂਬਾ ਆਗੂ ਪੀ.ਆਰ.ਟੀ.ਸੀ ਯੂਨੀਅਨ ਆਜ਼ਾਦ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲਾ ਪ੍ਰਧਾਨ ਬੀਕੇਯੂ ਲੱਖੋਵਾਲ, ਰਾਜਵੀਰ ਸਿੰਘ ਗਿੱਲ ਸੰਧਵਾਂ ਜ਼ਿਲਾ ਪ੍ਰਧਾਨ ਬੀਕੇਯੂ ਪੰਜਾਬ, ਜ਼ੋਰਾਂ ਸਿੰਘ ਭਾਣਾ ਜ਼ਿਲਾ ਜਨਰਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਖਦੇਵ ਸਿੰਘ ਬੱਬੀ ਜ਼ਿਲਾ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਮਾਸਟਰ ਮੱਖਣ ਸਿੰਘ ਜ਼ਿਲਾ ਆਗੂ ਬੀਕੇਯੂ ਰਾਜੇਵਾਲ, ਸੁਖਦੇਵ ਸਿੰਘ ਫੋਜੀ ਜਰਨਲ ਸਕੱਤਰ ਬੀਕੇਯੂ ਡਕੌਂਦਾ ਬੁਰਜਗਿੱਲ, ਸੁਖਦੀਪ ਸਿੰਘ ਘੁਗਿਆਣਾ , ਜਰਨਲ ਸਕੱਤਰ ਬਲਾਕ ਫਰੀਦਕੋਟ ਬੀਕੇਯੂ ਉਗਰਾਹਾਂ, ਗੁਰਤੇਜ ਸਿੰਘ ਖਹਿਰਾ ਜ਼ਿਲਾ ਆਗੂ ਪੁਰਾਣੀ ਪੈਨਸ਼ਨ ਬਹਾਲੀ, ਨਰਿੰਦਰ ਸਿੰਘ tsu, ਅਜ਼ੀਤ ਸਿੰਘ ਕੈਸ਼ੀਅਰ ਜਮਹੂਰੀ ਕਿਸਾਨ ਸਭਾ, ਆਦਿ ਆਗੂ ਹਾਜਰ ਰਹੇ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਜਨਤਕ ਜਥੇਬੰਦੀਆਂ ਵੱਲੋਂ 26 ਜਨਵਰੀ ਤੇ ਟਰੈਕਟਰ ਮਾਰਚ ਕਰਨ ਦੇ ਫੈਸਲੇ ਮੁਤਾਬਕ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਬਲਾਕ ਪੱਧਰੀ ਟਰੈਕਟਰ ਪ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ ਜ਼ਿਲਾ ਫਰੀਦਕੋਟ ਅੰਦਰ ਇਹਨਾਂ ਥਾਵਾਂ ਤੇ ਟ੍ਰੈਕਟਰ ਪ੍ਰੇਡ ਕੀਤੀ ਜਾਵੇਗੀ, ਜੈਤੋ ਬਲਾਕ, ਕੋਟਕਪੂਰਾ ਬਲਾਕ, ਫਰੀਦਕੋਟ ਬਲਾਕ ਵੱਲੋਂ ਨੈਸ਼ਨਲ ਹਾਈਵੇ ਪਿੰਡ ਚਹਿਲ,ਗੋਲੋਵਾਲਾ, ਸਾਦਿਕ ਬਲਾਕ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕੇ ਇਹਨਾਂ ਥਾਵਾਂ ਤੇ ਵੱਧ ਤੋਂ ਵੱਧ ਟਰੈਕਟਰ ਲਾਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ

Comments
Post a Comment