ਕਾਰਪੋਰੇਟ ਤੇ ਸਰਕਾਰ ਦੇ ਗਠਜੋੜ ਖਿਲਾਫ ਸੰਘਰਸ਼ ਪ੍ਰਚੰਡ ਕਰਨ ਲਈ ਮਹਾਂ ਕਿਸਾਨ ਰੈਲੀ

  

ਅਜਨਾਲਾ -16 ਸਤੰਬਰ ,  


ਭਾਰਤੀ ਵਸੋਂ ਦੀ ਖੁਰਾਕ ਸੁਰੱਖਿਆ ਦੀ ਜਾਮਨੀ ਲਈ 'ਖੇਤੀ -ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨਾਂ - ਮਜ਼ਦੂਰਾਂ ਦੇ ਘੋਲਾਂ ਨੂੰ ਤਿਖੇਰੇ ਬਣਾਉਣ ਅਤੇ ਕਿਸਾਨ ਤੇ ਮਜ਼ਦੂਰ ਸੰਗਠਨਾਂ ਵਿਚਾਲੇ ਹੋਰ ਵਿਆਪਕ ਏਕਤਾ ਉਸਾਰਨ ਦੀ ਰਣਨੀਤੀ ਤਹਿਤ 20 ਸਤੰਬਰ ਨੂੰ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਅਤੇ ਨਾਲ ਲਗਦੇ ਖੁੱਲ੍ਹੇ ਮੈਦਾਨ ਚੇ ਜਿਹੜੀ 'ਵਿਸ਼ਾਲ ਕਿਸਾਨ ਮਹਾਂ ਰੈਲੀ 'ਕੀਤੀ ਜਾ ਰਹੀ ਹੈ ! ਉਸਦੀਆਂ ਪੰਜਾਬ ਭਰ ਵਿੱਚ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ ਇਸ ਰੈਲੀ ਨੂੰ ਹੋਰ ਵਡੇਰੀ ਕਰਨ ਲਈ ਅੱਜ ਭਾਰਤ - ਪਾਕਿ ਸਰਹੱਦ ਤੇ ਪਿੰਡਾਂ ਗੁੱਲਗੜ੍ਹ, ਹਾਸਮਪੁਰ,ਸੈਦਪੁਰ ਖ਼ੁਰਦ, ਰਾਏਪੁਰ ਕਲਾਂ, ਜਾਫਰਕੋਟ, ਸਾਰਗਦੇਵ, ਬੱਲੜ੍ਹਵਾਲ ਆਦਿ ਪਿੰਡਾਂ ਚੇ  ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਸਮਾਜ ਸੇਵਕ   ਸਾ. ਥਾਣੇਦਾਰ ਲਖਬੀਰ ਸਿੰਘ ਤੇੜਾਂ ਰਾਜਪੂਤਾਂ ਦੀ ਅਗਵਾਈ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਜਿੱਥੇ ਇਹਨਾਂ ਪਿੰਡਾਂ ਦੇ ਆਗੂਆਂ ਬਲਕਾਰ ਸਿੰਘ ਗੁਲਗੜ੍ਹ, ਜਥੇਦਾਰ ਤਸਬੀਰ ਸਿੰਘ ਹਾਸਮਪੁਰ, ਜਤਿੰਦਰ ਸਿੰਘ ਜਾਫਰਕੋਟ, ਗੁਰਵੰਤ ਸਿੰਘ ਰਾਏਪੁਰ ਕਲਾਂ, ਗੁਰਦੀਪ ਸਿੰਘ ਸਾਰਗਦੇਵ , ਜਸਪਾਲ ਸਿੰਘ ਬੱਲੜ੍ਹਵਾਲ ਛੰਨਾ,  ਸਾ. ਸਰਪੰਚ ਲਖਬੀਰ ਸਿੰਘ ਤੇੜਾਂ ਰਾਜਪੂਤਾਂ ਹੋਣਾ ਨੇ ਦੱਸਿਆ ਕਿ ਇਹਨਾਂ ਹਰੇਕ ਪਿੰਡਾਂ ਵਿੱਚੋਂ ਜਲੰਧਰ ਮਹਾਂ ਰੈਲੀ ਵਿਚ ਬੱਸਾਂ ਜਾਣਗੀਆਂ! ਜਦ ਇਹ ਟੀਮ ਚੱਕ ਡੋਗਰਾਂ ( ਫੋਕਲ ਪੁਆਇੰਟ ) ਪਹੁੰਚੀ ਤਾਂ ਉੱਥੇ ਔਰਤ ਮੁਕਤੀ ਮੋਰਚਾ ਦੀ ਆਗੂ ਬੀਬੀ ਸਰਬਜੀਤ ਕੌਰ ਜਸਰਾਊਰ ਦੀ ਅਗਵਾਈ ਚੇ ਦਰਜਨਾਂ ਔਰਤਾਂ ਨੇ ਮੀਟਿੰਗ ਕੀਤੀ ਜਿਸ ਵਿਚ ਪੜੇ ਲਿਖੇ ਨੌਜ਼ਵਾਨ ਵੀ ਸ਼ਾਮਿਲ ਹੋਏ ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾਂ ਰਾਜਪੂਤਾਂ ਨੇ ਦੱਸਿਆ ਕਿ ਪੰਜਾਬ ਸਮੇਤ ਸਾਡੇ ਦੇਸ਼ ਵਿੱਚ ਬਹੁਤ ਵੱਡੀਆਂ ਚਨੌਤੀਆਂ ਹਨ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਮਹਿਗਾਈ ਤੇ ਭਿਰਸ਼ਟਾਚਾਰ ਜ਼ੋਰਾਂ ਤੇ ਹੈ, ਅਮਨ ਕਾਨੂੰਨ ਦੀ ਸਮੱਸਿਆ ਬਦ ਤੋਂ ਬੱਤਰ ਹੋ ਰਹੀ ਹੈ ,ਮਜ਼ਦੂਰਾਂ ਦੇ ਬਣਦੇ ਹੱਕ ਖੋਹੇ ਜਾ ਰਹੇ ਹਨ ਮੋਦੀ ਸਰਕਾਰ ਵੱਲੋਂ ਕਾਰਪੋਰੇਟੀਆਂ ਦੀ ਲੁੱਟ ਲਈ ਦਿਹਾੜੀ 8 ਤੋਂ 12 ਘੰਟੇ ਕਰ ਦਿੱਤੀ ਗਈ ਹੈ! ਅਜਿਹੀ ਹਾਲਤ ਵਿੱਚ ਮਜ਼ਦੂਰਾਂ ਕਿਸਾਨਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਅੱਗੇ ਆਉਣ ਚਾਹੀਦਾ ਹੈ ਪਿੰਡ ਵਾਸੀਆਂ ਨੇ ਪੁਰਾ ਵਿਸ਼ਵਾਸ ਦਿਵਾਇਆ ਕਿ ਇਸ ਪਿੰਡ ਵਿੱਚੋਂ ਬੱਸ ਰਾਹੀਂ ਵੱਡੀ ਗਿਣਤੀ ਵਿੱਚ ਜਲੰਧਰ ਪਹੁੰਚਣਗੇ ! ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਛੱਪੜ ਨਾਂ ਹੋਣ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਬਾਰਸ਼ਾਂ ਵਿੱਚ ਗਲੀਆਂ ਦਾ ਪਾਣੀ ਸਾਡੇ ਘਰਾਂ ਵਿੱਚ ਆ ਜਾਂਦਾ ਹੈ ! ਡਾ.ਅਜਨਾਲਾ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਮਿਲ ਵਰਤਣ ਨਾਲ ਪਿੰਡ ਦੇ ਸਰਪੰਚ, ਬੀ .ਡੀ.ਓ. ਤੇ ਅਜਨਾਲਾ ਦੇ ਸਿਵਲ ਪ੍ਰਸ਼ਾਸਨ ਤੇ ਇਕੱਠੇ ਹੋ ਕੇ ਜ਼ੋਰ ਪਾਵਾਂਗੇ ਤੇ ਤੁਹਾਡੇ ਪਿੰਡ ਦਾ ਛੱਪੜ ਕਢਵਾਇਆ ਜਾਵੇਗਾ ! ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੀ੍ ਮਤੀ ਸਰਬਜੀਤ ਕੌਰ, ਜਸਪ੍ਰੀਤ ਕੌਰ, ਸ਼ਾਨਤੀ ਕੌਰ, ਅਮਰਜੀਤ ਕੌਰ, ਆਸੋ, ਜਗੀਰੋ, ਪ੍ਰੀਤੋ, ਭੋਲੀ, ਸੁਰਜੀਤ ਕੌਰ, ਕਸ਼ਮੀਰ ਕੌਰ, ਬਾਵੀ, ਮੀਦੋ, ਕਨਤੀ, ਕੁਲਵੰਤ ਕੌਰ, ਸੁਰਜੀਤ ਕੌਰ ਆਦਿ ਬਹੁਤ ਸਾਰੀਆਂ ਔਰਤਾਂ ਸ਼ਾਮਿਲ ਸਨ ਇਹਨਾਂ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਗੁਰਮੁੱਖ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅੰਤ ਵਿੱਚ ਸਰਬ ਸੰਮਤੀ ਨਾਲ ਮਨਜੀਤ ਕੌਰ ਪ੍ਰਧਾਨ ਦੀ ਅਗਵਾਈ ਚੇ 12 ਮੈਂਬਰੀ ਔਰਤ ਮੁਕਤੀ ਮੋਰਚਾ ਦੀ ਟੀਮ ਚੁਣੀ ਗਈ

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ