ਥਾਣਾ ਕੂੰਮਕਲਾਂ ਅੱਗੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ‘ਚ ਲਗਾਇਆ ਧਰਨਾ

 


ਕੂੰਮਕਲਾਂ- 29 ਸਤੰਬਰ,   ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡਾਂ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ, ਨਸ਼ੇ ਦੇ ਵਪਾਰੀਆਂ ਤੇ ਨਾਜਾਇਜ਼ ਮਾਈਨਿੰਗ ਕਰਦੇ ਤੇਜ਼ ਰਫ਼ਤਾਰ ਟਿਪਰਾ ਨੂੰ ਰੋਕਣ ਦੀ ਮੰਗ ਨੂੰ ਲੈਕੇ ਕੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਮੈਂਬਰ ਬਲਾਕ ਸੰਮਤੀ ਦਲਵੀਰ ਸਿੰਘ ਪਾਗਲੀਆ, ਬੇਅੰਤ ਸਿੰਘ ਗਰੇਵਾਲ, ਸਰਪੰਚ ਸੁਖਜਿੰਦਰ ਸਿੰਘ ਰਤਨਗੜ੍ਹ, ਸਾਬਕਾ ਸਰਪੰਚ ਹਰਪ੍ਰਸਾਦਿ ਸਿੰਘ ਵਿਰਕ ਕੂੰਮਕਲਾਂ, ਸਰਪੰਚ ਸਹਿਜਪ੍ਰੀਤ ਸਿੰਘ ਬੋੜੇ ਦੀ ਅਗਵਾਈ ਵਿੱਚ ਕੂੰਮਕਲਾਂ ਥਾਣੇ ਅੱਗੇ ਸੰਕੇਤਕ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਸਾਬਕਾ ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾਂ ਨੇ ਆਖਿਆ ਕਿ ਇਲਾਕੇ ਵਿੱਚ ਚੋਰਾਂ ਵੱਲੋ ਲੋਕਾ ਦੇ ਘਰਾਂ ਦੇ ਤਾਲੇ ਤੋੜ ਕੇ ਕੀਮਤੀ ਸਮਾਨ, ਗਹਿਣੇ, ਨਗਦੀ ਤੇ ਕੱਪੜੇ ਆਦਿ ਚੋਰੀ ਕੀਤੇ ਜਾ ਰਹੇ ਹਨ। ਕਿਸਾਨਾਂ ਦੀਆਂ ਮੋਟਰਾਂ, ਟਰਾਸਫਾਰਮ, ਤਾਰਾ ਤੇ ਖੇਤੀ ਮਿਸ਼ਨਰੀ ਤੱਕ ਗਾਇਬ ਹੋ ਰਹੀ ਹੈ। ਇਲਾਕੇ ਵਿੱਚ ਨਸ਼ੇ ਦੀ ਆਦੀ ਲੋਕਾ ਦੀ ਭਰਮਾਰ ਹੈ, ਜੋ ਕਿ ਜਿੱਥੇ ਨਸ਼ਾ ਕਰਦੇ ਹਨ, ਉੱਥੇ ਨਸ਼ਾ ਵੇਚਣ ਦਾ ਕੰਮ ਵੀ ਕਰਦੇ ਹਨ। ਉਹਨਾਂ ਕਿਹਾ ਕਿ ਇਲਾਕੇ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਦੇ ਲੋਕਾਂ ਵੱਲੋ ਇਸ ਇਲਾਕੇ ਦੇ ਪਿੰਡਾਂ ਵਿੱਚ ਤੇਜ਼ ਰਫਤਾਰ ਨਾਲ ਟਿਪਰ ਭਜਾਏ ਜਾਂਦੇ ਹਨ। ਜਿਨਾ ਨਾਲ ਅਕਸਰ ਹਾਦਸੇ ਵਾਪਰ ਰਹੇ ਹਨ। ਉਹਨਾਂ ਆਖਿਆ ਕਿ ਇਹਨਾਂ ਸਮੱਸਿਆਵਾਂ ਨੂੰ ਰੋਕਣ ਲਈ ਕਈ ਵਾਰ ਪੁਲਿਸ ਨੂੰ ਸ਼ਕਾਇਤ ਕੀਤੀ ਗਈ ਹੈ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਹਨਾਂ ਆਖਿਆ ਕਿ ਜੇ ਇਲਾਕੇ ਦੇ ਲੋਕਾਂ ਦੀਆ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਥਾਣੇ ਅੱਗੇ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਆਗੂਆਂ ਨੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਵੋਟਾਂ ਦੀ ਲਿਸਟ ਵਿੱਚ ਹੋਈਆਂ ਧਾਂਦਲੀਆਂ ਦੀ ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਥਾਣਾ ਕੂੰਮਕਲਾਂ ਦੇ ਐਸ ਐਚ ਓ ਦਲਵੀਰ ਸਿੰਘ ਨੇ ਧਰਨਾਕਾਰੀਆ ਨੂੰ ਆਖਿਆ ਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਥਾਣੇ ਦਾ ਚਾਰਜ ਸੰਭਾਲ਼ਿਆ ਹੈ। ਉਹ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੋਈਆਂ ਚੋਰੀਆਂ ਦੀ ਜਾਂਚ ਕਰਕੇ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰ ਲੈਣਗੇ ਅਤੇ ਇਲਾਕੇ ਦੇ ਸਾਰੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਤੇ ਸਖ਼ਤ ਕਾਰਵਾਈ ਕਰਨਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਰੁਪਿੰਦਰ ਸਿੰਘ ਭੰਗੂ, ਆਤਮਾ ਸਿੰਘ, ਸੋਹਣ ਸਿੰਘ ਗਰਚਾ, ਹਰਨੇਕ ਸਿੰਘ ਢੋਲਣਵਾਲ, ਮੰਗਤ ਸਿੰਘ ਢੋਲਣਵਾਲ, ਪੰਚ ਭੁਪਿੰਦਰ ਸਿੰਘ ਕੂੰਮਕਲਾਂ, ਰੂਪੀ ਗਿੱਲ, ਨਿਰਮਲ ਸਿੰਘ ਬੋੜੇ, ਮੇਜਰ ਸਿੰਘ, ਹਰਜੀਤ ਸਿੰਘ, ਰਵਿੰਦਰ ਸਿੰਘ, ਜਗਰੂਪ ਖਾਨ, ਅਜੇ ਕੁਮਾਰ, ਸਰਬਜੀਤ ਸਿਘ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ