ਪਿਛਲੇ ਸਾਲ ਆਏ ਹੜ੍ਹਾ ਦਾ ਮੁਆਵਜ਼ਾ ਨਾ ਮਿਲਣ ਕਾਰਨ ਕੀਤਾ ਰੋਸ ਪ੍ਰਦਰਸ਼ਨ
ਘੋਨੇਵਾਲ- 16 ਸਤੰਬਰ, ਪਿਛਲੇ ਸਾਲ ਸਭ ਤੋਂ ਵੱਧ ਹੜ ਮਾਰੇ ਪਿੰਡ ਘੋਨੇਵਾਲ ਦੇ ਕੋਈ 82 ਕਿਸਾਨ ਪਰਿਵਾਰਾਂ ਨੂੰ 16 ਲੱਖ 70 ਹਜ਼ਾਰ 350 ਰੁਪਏ ਮੁਆਵਜ਼ਾ ਅਜੇ ਤੀਕਰ ਨਹੀਂ ਮਿਲਿਆ। ਮੁਆਵਜੇ ਦੀ ਪ੍ਰਾਪਤੀ ਲਈ ਅੱਜ ਇੱਥੇ ਘੋਨੇਵਾਲ ਵਿਖੇ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾ ਨੇ ਮੁਆਵਜਾ ਨਾ ਮਿਲਣ ਲਈ ਇਲਾਕੇ ਦੇ ਪਟਵਾਰੀ ਤੇ ਮਾਲ ਵਿਭਾਗ ਦੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੱਸਿਆ ਕਿ ਇਹਨਾਂ ਮੁਢਲੇ ਅਧਿਕਾਰੀਆਂ ਵੱਲੋਂ ਹੜ ਪੀੜਤਾਂ ਦੀਆਂ ਲਿਸਟਾਂ ਹੀ ਸਿਆਸੀ ਦਖਲ ਕਾਰਨ ਵਕਤ ਸਿਰ ਨਹੀਂ ਭੇਜੀਆਂ। ਹੁਣ ਜਦੋਂ ਕਿਸਾਨ ਜਥੇਬੰਦੀਆਂ ਦੇ ਦਬਾਅ ਕਾਰਨ ਇਹ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਡਾਕਟਰ ਅਜਨਾਲਾ ਨੇ ਕਿਹਾ ਕਿ ਹੜ ਪੀੜਤ ਪਿੰਡਾਂ ਵਿੱਚ ਵੱਡੇ ਪੱਧਰ ਤੇ ਸਿਆਸੀ ਦਖਲ ਹੋਣ ਕਾਰਨ ਅਜਿਹਾ ਹੋਰ ਵੀ ਅਨੇਕਾਂ ਪਿੰਡਾਂ ਦੇ ਕਿਸਾਨ ਮੁਆਵਜੇ ਤੋਂ ਵਾਂਝੇ ਰਹਿ ਗਏ ਹਨ।ਖੇਤੀ ਮਾਹਿਰ ਡਾਕਟਰ ਅਜਨਾਲਾ ਨੇ ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਜਦੋਂ ਚੰਡੀਗੜ੍ਹ ਵਿੱਚ ਇੱਕ ਤੋਂ ਸੱਤ ਸਤੰਬਰ ਦੇ ਧਰਨੇ ਦੌਰਾਨ ਛੇ ਸਤੰਬਰ ਨੂੰ ਸਰਕਾਰ ਨਾਲ ਗੱਲਬਾਤ ਹੋਈ ਸੀ ਉਸ ਵਿੱਚ ਅਜਿਹਾ ਉਚੇਚਾ ਜਿਕਰ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਇਹ ਵੀ ਯਕੀਨ ਦਵਾਇਆ ਸੀ ਕਿ ਸਾਰੇ ਰਹਿ ਗਏ ਹੜ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਜਲਦੀ ਹੜ ਪੀੜਤਾਂ ਨੂੰ ਯੋਗ ਮੁਆਵਜਾ ਨਾ ਮਿਲਿਆ ਤਾਂ ਸਭ ਡਿਵੀਜ਼ਨ ਮਜਿਸਟਰੇਟ ਅਜਨਾਲਾ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰ ਵਿਭਾਗ ਦੇ ਪ੍ਰਸ਼ਾਸਨ ਦੀ ਹੋਵੇਗੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਅਵਤਾਰ ਸਿੰਘ ਗੁਰਚਰਨ ਸਿੰਘ ਅਜਾਇਬ ਸਿੰਘ ਗੱਜਨ ਸਿੰਘ ਜਸ਼ਨ ਸਿੰਘ ਸਿਮਰਨ ਸਿੰਘ ਅੰਮ੍ਰਿਤਪਾਲ ਸਿੰਘ ਸ਼ਮਸ਼ੇਰ ਸਿੰਘ ਆਬੇਜੀਤ ਸਿੰਘ ਸਵਰਨ ਸਿੰਘ ਜੈਮਲ ਸਿੰਘ ਰਾਜਵੀਰ ਸਿੰਘ ਨਿੰਦਰਪਾਲ ਸਿੰਘ ਸਾਹਿਬ ਸਿੰਘ ਬਲਵਿੰਦਰ ਸਿੰਘ ਸਰੂਪ ਸਿੰਘ ਬਲਦੇਵ ਸਿੰਘ ਪੰਜਾਬ ਸਿੰਘ ਨਿਰਮਲ ਸਿੰਘ ਆਦਿ ਨੇ ਹਿੱਸਾ ਲਿਆ ਜਿੱਥੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

Comments
Post a Comment