ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅਜਨਾਲਾ ‘ਚ ਲਗਾਇਆ ਧਰਨਾ
ਅਜਨਾਲਾ-25 ਸਤੰਬਰ, ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਦੀ ਅਗਵਾਈ ਚੇ ਪਿੰਡ ਨਾਸਰ ਤੇ ਚੱਕ ਡੋਗਰਾਂ ਦੇ ਛੱਪੜਾਂ ਅਤੇ ਗ਼ਰੀਬਾਂ ਲਈ ਮੁਰੱਬੇ ਬੰਦੀ ਚੇ ਰੁੜੀ ਤੇ ਕੂੜਾ ਕਰਕਟ ਸੁੱਟਣ ਲਈ ਅਲਾਟ ਕੀਤੇ ਗਏ ਪੁਲਾਟ ਤੇ ਲੋੜਵੰਦ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿਵਾਉਣ ਲਈ ਅੱਜ ਇਥੇ ਸੈਂਕੜੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਵੱਲੋਂ ਐਸ ਡੀ ਐਮ ਅਜਨਾਲਾ ਦੇ ਦਫਤਰ ਸਾਹਮਣੇ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ ਜਿੱਥੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਅਤੇ ਸਿਵਲ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਧਰਨੇ ਦੀ ਪ੍ਰਧਾਨਗੀ ਮਨਜੀਤ ਕੌਰ ਚੱਕ ਡੋਗਰਾਂ ਤੇ ਥੋਮਸ ਪਾਸਟਰ ਨਾਸਰ ਨੇ ਨਿਭਾਈ ਧਰਨੇ ਚੇ ਵਿਸ਼ੇਸ਼ ਤੌਰ ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਅਤੇ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜੱਦ ਪੰਜਾਬ ਵਿੱਚ ਮੁਰੱਬੇ ਬੰਦੀ ਹੋਈ ਤਾਂ ਹਰੇਕ ਪਿੰਡ ਵਿਚ ਲੋੜ ਅਨੁਸਾਰ ਛੱਪੜ ਦੀ ਜਗ੍ਹਾ, ਬੇਜ਼ਮੀਨੇ ਲੋਕਾਂ ਨੂੰ ਰੂੜੀ - ਕੂੜਾ ਕਰਕਟ ਸੁੱਟਣ ਲਈ ਪਿੰਡ ਦੀ ਫਿਰਨੀ ਨੇੜੇ ਪੁਲਾਟ ਅਲਾਟ ਕੀਤੇ ਗਏ ਪ੍ਰੰਤੂ ਕੁਝ ਇੱਕ ਪਿੰਡਾਂ ਨੂੰ ਛੱਡ ਕੇ ਤਹਿਸੀਲ ਅਜਨਾਲਾ ਦੇ ਕਿਸੇ ਵੀ ਪਿੰਡ ਵਿੱਚ ਵੀ ਇਸ ਤੇ ਅਮਲ ਨਹੀਂ ਹੋਇਆ! ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪਿੰਡਾਂ ਦੇ ਗਰੀਬਾਂ ਨੂੰ ਘਰ ਬਣਾਉਣ ਲਈ ਪੁਲਾਟ ਅਲਾਟ ਕਰਵਾਉਣ ਲਈ ਦਿਹਾਤੀ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਸਘੰਰਸ਼ ਦੇ ਫਲਸਰੂਪ 2012 ਦੇ ਲਾਗੇ ਪੰਜਾਬ ਵੱਲੋਂ ਇਹ ਮੰਗ ਮੰਨ ਦਿਆਂ ਹੋਇਆ ਪਿੰਡਾਂ ਦੇ ਸਰਪੰਚਾਂ ਨੂੰ ਚਿੱਠੀ ਲਿਖੀ ਕਿ ਉਹ ਲੋੜਵੰਦਾਂ ਨੂੰ ਪੰਚਾਇਤ ਦੀ ਜ਼ਮੀਨ ਵਿੱਚੋਂ 5-5 ਮਰਲੇ ਦੇ ਪਲਾਟ ਅਲਾਟ ਕਰਨ ! ਅਜਿਹਾ ਵੀ ਕੁਝ ਪਿੰਡਾਂ ਨੂੰ ਛੱਡ ਕੇ ਕਿਸੇ ਵੀ ਪਿੰਡ ਚੇ ਅਜਿਹੇ ਪੁਲਾਟ ਅਲਾਟ ਨਹੀਂ ਕੀਤੇ ਗਏ ਜਿਸ ਕਾਰਨ ਸਰਕਾਰਾਂ ਵਿਰੁੱਧ ਲੋੜਵੰਦ ਗਰੀਬਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਉਹ ਅਜਿਹਾ ਸਮਝ ਰਹੇ ਹਨ ਜਿਵੇਂ ਕਿ ਉਹ ਪੰਜਾਬ ਦੇ ਸ਼ਹਿਰੀ ਹੀ ਨਹੀਂ! ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਨੇ ਬੋਲਦਿਆਂ ਕਿਹਾ ਕਿ ਸਾਡੇ ਪਿੰਡ ਡੱਲਾ ਰਾਜਪੂਤਾਂ ( ਪੱਕਾ ਡੱਲਾ) ਵਿੱਚ ਵੀ ਛੱਪੜ ਨਾਂ ਹੋਣ ਕਾਰਨ ਪਾਣੀ ਗਲੀਆਂ ਵਿਚ ਹਮੇਸ਼ਾ ਖੜ੍ਹਾ ਰਹਿੰਦਾ ਹੈ ਥੋੜ੍ਹੀ ਜਿਹੀ ਬਾਰਸ਼ ਹੋਣ ਤੇ ਘਰਾਂ ਨੂੰ ਲੰਘਣਾ ਵੀ ਔਖਾ ਹੋ ਜਾਂਦਾ ਹੈ ਅਸਾਂ ਵੀ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਬੜੀ ਜੱਦੋਜਹਿਦ ਨਾਲ ਛੱਪੜ ਬਣਵਾਇਆ ਹੈ ਉਹਨੇ ਜ਼ੋਰ ਦਿੱਤਾ ਕਿ ਆਊ ਜੱਥੇਬੰਦ ਹੋ ਕੇ ਅਜਿਹੇ ਮਸਲਿਆਂ ਦਾ ਹੱਲ ਕਰਵਾਈਏ ! ਹੋਰਨਾਂ ਤੋਂ ਇਲਾਵਾ ਸੀਨੀਅਰ ਕਿਸਾਨ ਆਗੂ ਬਲਤੇਜ ਸਿੰਘ ਦਿਆਲਪੁਰਾ,ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਤਪਾਲ ਸਿੰਘ ਸਾਰਗਦੇਵ, ਔਰਤ ਮੁਕਤੀ ਮੋਰਚਾ ਦੀ ਆਗੂ ਕੁਲਵੰਤ ਕੌਰ ਚੱਕ ਡੋਗਰਾਂ ਹੋਣਾ ਨੇ ਜ਼ੋਰਦਾਰ ਮੰਗ ਕੀਤੀ ਕਿ ਪਿੰਡ ਨਾਸਰ ਦੇ ਛੱਪੜ ਦੀ ਨਿਕਾਸੀ ਨਾ ਹੋਣ ਕਾਰਨ ਥੋੜੀ ਬਾਰਸ਼ ਨਾਲ ਹੀ ਪਾਣੀ ਗਲੀਆਂ ਤੇ ਗਰੀਬਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਜਿਸ ਕਾਰਨ ਲੋਕ ਡਾਢੇ ਦੁਖੀ ਨੇ! ਇਹਨਾਂ ਆਗੂਆਂ ਨੇ ਅੱਗੇ ਜ਼ੋਰ ਦਿੱਤਾ ਕਿ ਚੱਕ ਡੋਗਰਾਂ ਵਿਚ ਛੱਪੜ ਹੀ ਨਾ ਹੋਣ ਕਾਰਨ ਪਾਣੀ ਗਲੀਆਂ ਤੇ ਘਰਾਂ ਵਿੱਚ ਆ ਵੜਦਾ ਹੈ ਇਸ ਲਈ ਇਥੇ ਛੱਪੜ ਬਣਾਇਆ ਜਾਵੇ ਅਤੇ ਪਿੰਡ ਨਾਸਰ ਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਾਇਆ ਜਾਵੇ! ਇਸ ਸਮੇਂ ਘੋਨੇਵਾਲ ਦੀ ਖ਼ਰਾਬਾ ਪ੍ਰਪਤੀ ਕਮੇਟੀ ਵੱਲੋਂ ਕਿਸਾਨ ਆਗੂ ਗੁਰਚਰਨ ਸਿੰਘ ਨੇ ਵੀ ਧਰਨੇ ਦੌਰਾਨ ਦੱਸਿਆ ਕਿ ਸਾਡੇ ਪਿੰਡ ਦੇ ਅਜੇ ਕੋਈ 84 ਕਿਸਾਨਾਂ ਨੂੰ ਬਣਦਾ ਲੱਗਪਗ 18 ਲੱਖ ਰੁਪਏ ਦੀ ਖ਼ਰਾਬੇ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਨਹੀਂ ਹੋਈ ਜਿਸ ਕਾਰਨ ਕਿਸਾਨਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ! ਖਚਾਖਚ ਭਰੇ ਧਰਨੇ ਵਿੱਚ ਜਤਿੰਦਰ ਸਿੰਘ ਮਾਨਾਂਵਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ,ਲਵ ਸਿੰਘ ਤੇ ਲਵਲੀ ਸਿੰਘ ਨਾਸਰ, ਗੌਰਵ ਸਿੰਘ ਸਾਰਗਦੇਵ ਛੰਨਾ, ਅਵਤਾਰ ਸਿੰਘ ਘੋਨੇਵਾਲ , ਰਾਜਮਹਿੰਦਰ ਸਿੰਘ ਮੋਹਣ ਭੰਡਾਰੀਆ, ਰਾਣੀ ਕੌਰ ਚੱਕ ਡੋਗਰਾਂ, ਗੁਰਦੀਪ ਕੌਰ ਭਿੰਡੀ ਸੈਦਾਂ, ਜਸਕਰਨ ਸਿੰਘ ਤੇ ਗੁਰਨੂਰ ਸਿੰਘ ਦਿਆਲਪੁਰਾ, ਬਲਜੀਤ ਸਿੰਘ ਭਿੰਡੀ ਸੈਦਾਂ, ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਇਸ ਮੌਕੇ ਐਸ ਡੀ ਐਮ ਅਜਨਾਲਾ ਦੀ ਗੈਰਹਾਜ਼ਰੀ ਚੇ ਤਹਿਸੀਲਦਾਰ ਅਜਨਾਲਾ ਧਰਨੇ ਵਿੱਚ ਆਕੇ ਮੰਗ ਪੱਤਰ ਪ੍ਰਾਪਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੰਗਾਂ ਸਾਡਾ ਪ੍ਰਸ਼ਾਸਨ ਜਲਦੀ ਪੂਰੀਆਂ ਕਰੇਗਾ ਇਥੇ ਜ਼ਿਕਰਯੋਗ ਹੈ ਕਿ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਬੀਡੀਓ ਅਜਨਾਲਾ ਨੇ ਵੀਡੀਓ ਕਾਲ ਰਾਹੀਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਮੈਂ ਜਲਦੀ ਹੀ ਇਹਨਾਂ ਪਿੰਡਾਂ ਵਿਚ ਜਾ ਕੇ ਛੱਪੜਾਂ ਦਾ ਸਵਿਧਾਨ ਕਰਾਂਗਾ!

Comments
Post a Comment