ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਕੌਮੀ ਅਜਲਾਸ ਦੀਆਂ ਤਿਆਰੀਆ ਜ਼ੋਰਾਂ ਤੇ
ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਗੂਆਂ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਇਸ ਕਾਨਫਰੰਸ ਦਾ ਹਿੱਸਾ ਬਣਨ ਦੀ ਕੀਤੀ ਅਪੀਲ
ਜਲੰਧਰ- 14 ਸਤੰਬਰ, ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋ ਕੀਤੇ ਗਏ ਆਪਸੀ ਏਕਤਾ ਦੇ ਫੈਸਲੇ ਨੂੰ ਨੇਪਰੇ ਚਾੜਨ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਿਤੀ 20-21 ਸਤੰਬਰ ਨੂੰ ਹੋਣ ਵਾਲੀ ਏਕਤਾ ਕਾਨਫਰੰਸ ਅਤੇ ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਕੌਮੀ ਅਜਲਾਸ ਦੀਆਂ ਤਿਆਰੀਆ ਦਾ ਜਾਇਜ਼ਾ ਲੈਣ ਉਪਰੰਤ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਪ੍ਰਸ਼ੋਤਮ ਸ਼ਰਮਾ, ਕੁਲਵੰਤ ਸਿੰਘ ਸੰਧੂ ਅਤੇ ਪ੍ਰਗਟ ਸਿੰਘ ਜਾਮਾਰਾਏ ਨੇ ਸਮੁੱਚੀਆਂ ਤਿਆਰੀਆਂ ਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ਦੀ ਤਿਆਰੀ ਲਈ ਗਠਨ ਕੀਤੀਆਂ ਕਮੇਟੀ ਵੱਲੋ ਆਪੋ ਆਪਣੇ ਕੰਮਾਂ ਨੂੰ ਤਰਤੀਬ ਬੰਧ ਤਰੀਕੇ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਿਤੀ 20 ਸਤੰਬਰ ਨੂੰ ਹਜ਼ਾਰਾਂ ਕਿਸਾਨਾਂ ਵੱਲੋ ਰੈਲੀ ਕਰਕੇ ਡੈਲੀਗੇਟ ਅਜਲਾਸ ਦੀ ਆਰੰਭਤਾ ਕਰਨਗੇ। ਉਹਨਾਂ ਦੱਸਿਆ ਕਿ ਇਸ ਏਕਤਾ ਕਾਨਫਰੰਸ ਲਈ ਲੋਕਾ ਵੱਲੋ ਤਨ, ਮਨ, ਧਨ ਨਾਲ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਏਕਤਾ ਕਾਨਫਰੰਸ ਨਾਲ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹੋਰ ਵੀ ਤਾਕਤ ਮਿਲੇਗੀ ਅਤੇ ਇਹ ਏਕਤਾ ਕਾਨਫਰੰਸ ਇਤਿਹਾਸਕ ਹੋਵੇਗੀ। ਆਗੂਆਂ ਨੇ ਮੁੜ ਅਪੀਲ ਕੀਤੀ ਕਿ ਇਸ ਏਕਤਾ ਰੈਲੀ ਤੇ ਕਾਨਫਰੰਸ ਨੂੰ ਸਫ਼ਲ ਕਰਨ ਲਈ ਇਸ ਦਾ ਹਿੱਸਾ ਬਣਿਆ ਜਾਵੇ।

Comments
Post a Comment