ਕਿਸਾਨਾਂ ਨੇ ਬਿਜਲੀ ਦਫ਼ਤਰ ਅੱਗੇ ਲਗਾਇਆ ਧਰਨਾ

 


ਅੰਮ੍ਰਿਤਸਰ ਸਾਹਿਬ-14 ਸਤੰਬਰ,  


ਲਗਾਤਾਰ ਬਿਜਲੀ ਕੱਟਾਂ ਤੋਂ ਖ਼ਫ਼ਾ ਹੋਏ ਕਿਸਾਨ ਪੰਜਾਬ ਸਰਕਾਰ ਤੇ  ਬਿਜਲੀ ਬੋਰਡ ਵਿਰੁੱਧ ਨਾਅਰੇ ਮਾਰਦੇ ਹੋਏ ਚੀਫ਼ ਇੰਜੀਨੀਅਰ ਬਾਰਡਰ ਰੇਂਜ ਬਿਜਲੀ ਬੋਰਡ ਦੇ ਦਫ਼ਤਰ ਸਾਹਮਣੇ ਇਕੱਠੇ ਹੋਏ ਜਿੱਥੇ  ਰੋਹ ਭਰੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਐਸ ਕੇ ਐਮ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮੇਜ਼ਰ ਸਿੰਘ ਕੜਿਆਲ ਹੋਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਬਿਜਲੀ ਬੋਰਡ ਦੇ ਨਾਕਸ ਪ੍ਰਬੰਧ ਕਾਰਨ ਪਣ ਬਿਜਲੀ ਦੀ ਕੁਲ ਸਮਰੱਥਾ ਕੋਈ 12 ਤੋਂ 13 ਹਜ਼ਾਰ ਮੈਗਾਵਾਟ ਹੋਣ ਦੇ ਬਾਵਜੂਦ ਸਿਰਫ 6- 7 ਹਜ਼ਾਰ ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ ਅਤੇ ਬਾਕੀ ਦੀ ਬਿਜਲੀ ਪੰਜਾਬ ਸਰਕਾਰ ਬਾਹਰੋਂ ਮੁੱਲ ਲੈਂਦੀ ਹੈ ਜਿਹੜਾ ਕਿ ਲੋਕਾਂ ਤੇ ਨਜਾਇਜ਼ ਭਾਰ ਹੈ ! ਉਕਤ ਆਗੂਆਂ ਨੇ ਕਿਹਾ ਕਿ ਇਸ ਵੇਲੇ ਝੋਨਾ ਤੇ ਬਾਸਮਤੀ ਪੱਕਣ ਦੇ ਨੇੜੇ ਹਨ ਜਿਨ੍ਹਾਂ ਨੂੰ ਪਾਣੀ ਦੀ ਬੜੀ ਸਖ਼ਤ ਜ਼ਰੂਰਤ ਹੈ ਪ੍ਰੰਤੂ ਬਿਜਲੀ ਦੇ ਲਗਾਤਾਰ 4 -4 ਘੰਟੇ ਦੇ ਕੱਟ ਲੱਗਣ ਕਾਰਨ ਖਤਰਾ ਬਣ ਗਿਆ ਹੈ ਝੋਨੇ ਦੀ ਪੈਦਾਵਾਰ ਘੱਟ ਸਕਦੀ ਹੈ ਇਸ ਦੇ ਨਾਲ ਹੀ ਸਬਜ਼ੀਆਂ, ਬਾਗਾਂ ਤੇ ਚਾਰੇ ਆਦਿਕ ਦੀਆਂ ਫ਼ਸਲਾਂ ਵੀ ਪਾਣੀ ਨਾਂ ਮਿਲਣ ਕਾਰਨ ਉਤਪਾਦਨ ਤੇ ਫਰਕ ਪੈ ਰਿਹਾ ਹੈ ! ਖੇਤੀ ਮਾਹਿਰ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਭਾਰਤ - ਪਾਕਿ ਬਾਰਡਰ ਤੇ ਖੇਤੀ ਕਰਦੇ ਕਿਸਾਨ ਬਿਜਲੀ ਕੱਟਾਂ ਤੋਂ ਬੂਰੀ ਤਰਾਂ ਪ੍ਰਭਾਵਿਤ ਹਨ ਸਮੂਹ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਮੋਟਰਾਂ ਲਈ ਸਰਕਾਰ ਆਪਣੇ ਵਾਅਦੇ ਅਨੁਸਾਰ ਬਿਜਲੀ ਮੋਟਰਾਂ ਲਈ 12 ਘੰਟੇ ਤੇ ਘਰੇਲੂ ਬਿਜਲੀ 24 ਘੰਟੇ ਦੇਣੀ ਚਾਹੀਦੀ ਹੈ! ਇਸ ਉਪਰੰਤ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਐਸ. ਈ.  ਬਿਜਲੀ ਬੋਰਡ ਨੂੰ ਦਿੱਤਾ ਗਿਆ ਜਿਥੇ ਆਗੂਆਂ ਨੇ ਸੁਝਾਅ ਦਿੱਤਾ ਕਿ ਪੰਜਾਬ ਚੇ ਵੱਧ ਤੋਂ ਵੱਧ ਪਣ ਬਿਜਲੀ ਅਤੇ ਸੂਰਜੀ ਬਿਜਲੀ ਪੈਦਾ ਕੀਤੀ ਜਾਵੇ ਅਤੇ ਥਰਮਲ ਪਲਾਂਟਾਂ ਤੋਂ ਖਹਿੜਾ ਛੁਡਾਇਆ ਜਾਵੇ ਜੋ ਕਿ ਕੋਲ਼ੇ ਨਾਲ ਚਲਦੇ ਹਨ ਅਤੇ ਕੋਲੇ ਦੀ ਖਾਨਾਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਹਨ ਅਤੇ ਖਾਨਾਂ ਤੋ ਕੋਲੇ ਦੀ ਸਪਲਾਈ ਯਕੀਨੀ ਨਹੀਂ ਰਹਿ ਸਕਦੀ ਅਤੇ ਕੋਲੇ ਦਾ ਭਾਅ ਵੀ ਲਗਾਤਾਰ ਵਧਦਾ ਰਹਿੰਦਾ ਇੱਥੇ ਜ਼ਿਕਰਯੋਗ ਹੈ ਕਿ ਇੱਕ ਮੈਗਾਵਾਟ ਪਣ ਬਿਜਲੀ ਪੈਦਾ ਕਰਨ ਤੇ ਮੁੱਢਲਾ ਖ਼ਰਚ ਸਿਰਫ ਤੇ ਸਿਰਫ 5 ਤੋਂ 6 ਕਰੋੜ ਰੁਪਏ  ਹੀ ਲੱਗਦਾ ਹੈ ਬਾਅਦ ਵਿੱਚ ਉਸ ਤੇ ਕੋਈ ਖ਼ਰਚ ਨਹੀਂ ਆਉਂਦਾ! ਸੁਪਰਡੈਂਟ ਇੰਨਜੀਅਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸਿਫਾਰਸ਼ਾਂ ਤਹਿਤ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣਗੇ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਟਿਊਬਵੈੱਲ ਲਈ ਬਿਜਲੀ 8 ਘੰਟੇ ਬਿਨਾਂ ਕੱਟ ਤੇ ਘਰੇਲੂ ਬਿਜਲੀ 24 ਘੰਟੇ ਦੇਵਾਂਗਾ ! ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਤੇ ਬੇਅੰਤ ਸਿੰਘ ਮੱਲੂਨੰਗਲ, ਭੁਪਿੰਦਰ ਸਿੰਘ ਛੀਨਾਂ ,ਬਲਕਾਰ ਸਿੰਘ ਬਾਜਵਾ ਪੰਜਗਰਾਈਂ, ਜਸਬੀਰ ਸਿੰਘ ਰੱਖ ਉਠੀਆ, ਮੱਖਣ ਸਿੰਘ ਬੱਲ, ਮਜ਼ਦੂਰ ਆਗੂ ਸੰਤੋਖ ਸਿੰਘ, ਜਸਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ, ਬਲਜਿੰਦਰ ਸਿੰਘ ਆਦਿ ਨੇ ਵੀ ਬਿਜਲੀ ਦੇ ਨਿਰਵਿਘਨ ਸਪਲਾਈ ਦੀ ਜ਼ੋਰਦਾਰ ਮੰਗ ਉਠਾਈ!

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ