ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਵਧਾਈ ਗਈ ਸਪਲਾਈ ਦਾ ਫੈਸਲਾ ਸਹੀ- ਕਿਸਾਨ ਆਗੂ
ਡੇਹਲੋ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਸਪਲਾਈ 80% ਅਤੇ ਪ੍ਰਾਈਵੇਟ ਡੀਲਰਾਂ ਨੂੰ 20% ਕਰਨ ਨੂੰ ਕਿਸਾਨ ਹਿਤ ਵਿੱਚ ਫੈਸਲਾ ਦੱਸਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਸੁਰਜੀਤ ਸਿੰਘ ਸੀਲੋ ਨੇ ਕਿਲ੍ਹਾ ਰਾਏਪੁਰ ‘ਚ ਸਥਿਤ ਸਭਾ ਦਾ ਦਫ਼ਤਰ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਸ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਨਿੱਜੀ ਡੀਲਰ ਖਾਦ ਦੇ ਨਾਲ ਗੈਰ ਮਿਆਰੀ ਦਵਾਈਆਂ ਵੀ ਕਿਸਾਨਾਂ ਨੂੰ ਜ਼ਬਰਦਸਤੀ ਖਾਦ ਨਾਲ ਖ਼ਰੀਦਣ ਲਈ ਮਜਬੂਰ ਕਰਦੇ ਸਨ। ਬਜ਼ਾਰ ਵਿੱਚ ਖਾਦ ਦੀ ਨਕਲੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਖਾਦ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਸੀ। ਹੁਣ ਇਸ ਫੈਸਲੇ ਨਾਲ ਕਿਸਾਨ ਆਪਣੀ ਮਰਜੀ ਨਾਲ ਸਹਿਕਾਰੀ ਸੁਸਾਇਟੀਆਂ ਤੋਂ ਖਾਦ ਲੈ ਸਕਣਗੇ। ਪੰਜਾਬ ਸਰਕਾਰ ਨੂੰ ਆਪਣੇ ਇਸ ਫੈਸਲੇ ‘ਤੇ ਦੜ੍ਰਿ ਰਹਿਣਾ ਚਾਹੀਦਾ ਹੈ। ਉਹਨਾਂ ਕਿ ਜਮਹੂਰੀ ਕਿਸਾਨ ਸਭਾ ਦੇ ਵਫ਼ਦ ਵੱਲੋਂ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਕੋਲ ਇਹ ਮੰਗ ਦੁਹਰਾਈ ਸੀ। ਜਿਸ ਉੱਪਰ ਸਰਕਾਰ ਨੇ ਸਹਿਕਾਰੀ ਸੁਸਾਇਟੀਆਂ ਨੂੰ ਖਾਦ ਦੀ ਸਪਲਾਈ ਵਧਾਈ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਵੇਚੀ ਫ਼ਸਲ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਸਿਧੇ ਪਾਏ ਜਾਣ। ਜ਼ਮੀਨ ਮਾਲਕ ਕਿਸਾਨਾ ਨੂੰ ਮੰਡੀਆਂ ਵਿੱਚ ਹਾਜ਼ਰ ਹੋ ਕਿ ਮਸ਼ੀਨਾਂ ਦੇ ਉੱਪਰ ਅੰਗੂਠਿਆਂ ਦੇ ਨਿਸ਼ਾਨ ਨਾ ਦੇਣੇ ਪੈਣ। ਕਈ ਕਿਸਾਨ ਮੌਕੇ ਸਿਰ ਮੰਡੀਆਂ ਵਿੱਚ ਹਾਜ਼ਰ ਨਹੀਂ ਹੋ ਸਕਦੇ। ਜਿਸ ਕਾਰਨ ਉਹਨਾਂ ਦੀ ਪੇਮੈਟ ਲੇਟ ਹੋ ਜਾਂਦੀ ਹੈ।

Comments
Post a Comment