ਤਰਨਤਾਰਨ -ਹਰੀਕੇ ਰੋਡ ‘ਤੇ ਪਿੰਡ ਮਹਾਰਾਣਾ ਵਿਖੇ ਕਰਾਸਿੰਗ ਕੱਟ ਦੀ ਕੀਤੀ ਮੰਗ
ਪੱਟੀ: ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਦੇ ਇੱਕ ਵਫ਼ਦ ਨੇ ਐਸਡੀਐਮ ਪੱਟੀ ਨੂੰ ਮਿਲ ਕੇ ਸੈਂਕੜੇ ਲੋਕਾਂ ਤੇ ਸੰਸਥਾਵਾਂ ਦੇ ਦਸਤਖ਼ਤਾਂ ਵਾਲਾ ਮਹਾਰਾਣਾ ਪਿੰਡ ਨੈਸ਼ਨਲ ਹਾਈਵੇ ਤਰਨਤਾਰਨ -ਹਰੀਕੇ ਰੋਡ ਤੇ ਕਰਾਸਿੰਗ ਕੱਟ ਬਣਾਉਣ ਸਬੰਧੀ ਦਿੱਤਾ ਮੰਗ ਪੱਤਰ ਦਿੱਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਨੇ ਪੀੜਤ ਇਲਾਕਾ ਨਿਵਾਸੀਆਂ ਦੀ ਤਰਜ਼ ‘ਤੇ ਦੱਸਿਆ ਕਿ ਮਹਰਾਣੇ ਅੱਡੇ ਤੋਂ ਦੋਹੀ ਪਾਸੇ ਕਰੀਬ ਦੋ-ਦੋ ਕਿਲੋ ਮੀਟਰ ਦੂਰ ਜੌਣੇਕੇ ਤੇ ਨੱਥੂ ਪੁਰ ਕਰਾਸਿੰਗ ਕੱਟ ਹਨ, ਸੜਕ ਕਰਾਸ ਕਰਨ ਲਈ ਹਰੇਕ ਵਿਅਕਤੀ ਨੂੰ ਦੋਵੇਂ ਪਾਸੇ 4-4 ਕਿਲੋਮੀਟਰ ਦਾ ਪੰਧ ਤਹਿ ਕਰਨਾ ਪੈਂਦਾ ਹੈ। ਸੜਕ ਦੇ ਦੋਵੇਂ ਪਾਸੇ ਪਿੰਡ ਦੀ ਅਬਾਦੀ, ਸਕੂਲ, ਬੈਂਕ, ਹਸਪਤਾਲ, ਕਿਸਾਨਾਂ ਦੀ ਜ਼ਮੀਨ ਹੋਣ ਕਾਰਨ ਹਰ ਵਰਗ ਦੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮਾਸਟਰ ਸੁਖਦੇਵ ਸਿੰਘ ਤੇ ਅਵਤਾਰ ਸਿੰਘ ਮਹਰਾਣਾ ਨੇ ਕਿਹਾ ਕਿ ਇਸ ਅੱਡੇ ਨੂੰ ਗੰਡੀਵਿੰਡ ਧਤਲ, ਕੰਬੋ ਢਾਹੇ ਵਾਲਾ, ਚੰਬਾ ਆਦਿ 4-5 ਪਿੰਡਾਂ ਦੀਆਂ ਸਵਾਰੀਆਂ ਪੈਂਦੀਆਂ ਹਨ। ਵੱਡੇ ਸਕੂਲ ਹੋਣ ਕਾਰਨ ਇਲਾਕੇ ਦੇ ਬੱਚੇ ਇਥੇ ਪੜ੍ਹਦੇ ਹਨ, ਕਰਾਸਿੰਗ ਕੱਟ ਨਾ ਹੋਣ ਕਾਰਨ ਇਥੇ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ, ਬਹੁਤ ਸਾਰੇ ਅਪਾਹਜ ਹੋ ਗਏ ਹਨ। ਐਸਡੀਐਮ ਪੱਟੀ ਨੇ ਯਕੀਨ ਦਿਵਾਇਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਮਹਰਾਣਾ, ਦਿਲਬਾਗ ਸਿੰਘ ਗੰਡੀਵਿੰਡ,ਲਾਭ ਸਿੰਘ, ਪਿਆਰਾ ਸਿੰਘ, ਬਲਦੇਵ ਸਿੰਘ, ਕਾਬਲ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਗੁਰਜੰਟ ਸਿੰਘ, ਮੋਹਣ ਸਿੰਘ, ਆਕਾਸ਼ਦੀਪ ਸਿੰਘ ਆਦਿ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ।

Comments
Post a Comment