ਪੰਜਾਹ ਲੱਖ ਅੱਜ ਅਤੇ ਬਾਕੀ ਦੇ ਚੈਕ ਦੇਣ ਦਾ ਵਾਅਦਾ ਕਰਨ ‘ਤੇ ਧਰਨਾ ਕੀਤਾ ਸਮਾਪਤ

 


ਫਿਲੌਰ: ਅੱਜ ਇਥੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਲੌਂਗੋਵਾਲ, ਦੁੱਗਾ, ਕਿਲ੍ਹਾ ਭਰੀਆ ਦੇ ਕਿਸਾਨਾਂ ਨੇ ਆਪਣੇ ਦੋ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣ ਲਈ ਸਥਾਨਕ ਮਿਸਜ ਬੈਕਟਰ ਫੈਕਟਰੀ ਅੱਗੇ ਧਰਨਾ ਲਗਾ ਦਿੱਤਾ। ਕ੍ਰਿਮਕਾ ਫੈਕਟਰੀ ਦੇ ਨਾਮ ਨਾਲ ਜਾਣ ਜਾਂਦੀ ਇਸ ਫੈਕਟਰੀ ਨੇ ਉਕਤ ਪਿੰਡਾਂ ਦੇ ਕਿਸਾਨਾਂ ਤੋਂ ਟਮਾਟਰ ਦੀ ਫਸਲ ਦੀ ਖਰੀਦ ਕੀਤੀ ਸੀ। ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਮਈ ਤੋਂ ਬਾਅਦ ਉਕਤ ਫੈਕਟਰੀ ਵਲੋਂ ਬਕਾਇਆ ਰਕਮ ਨਹੀਂ ਦਿੱਤੀ ਗਈ। ਇਸ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਭਰਪੂਰ ਸਿੰਘ ਦੁੱਗਾ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ, ਰਛਪਾਲ ਸਿੰਘ ਪਰਮਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਅਵਤਾਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ ਕਿਲ੍ਹਾ ਭਰੀਆ, ਜਸਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ, ਸਿਆਸਤ ਸਿੰਘ, ਅਮਨ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ ਨੇ ਅਗਵਾਈ ਕੀਤੀ। 

ਇਲਾਕੇ ‘ਚੋਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਕੁਲਦੀਪ ਫਿਲੌਰ, ਐਡਵੋਕੇਟ ਅਜੈ ਫਿਲੌਰ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਮਿੰਦਰ ਸਿੰਘ ਖਹਿਰਾ, ਬਲਜਿੰਦਰ ਬੱਬੀ, ਤਰਜਿੰਦਰ ਧਾਲੀਵਾਲ, ਬਲਵਿੰਦਰ ਰੁੜਕਾ ਅਮਰੀਕ ਰੁੜਕਾ ਵੀ ਹਾਜ਼ਰ ਸਨ। 

ਇਸ ਦੌਰਾਨ ਹੋਈ ਗੱਲਬਾਤ ਉਪਰੰਤ ਫੈਕਟਰੀ ਦੇ ਪ੍ਰਬੰਧਕਾਂ ਨੇ ਧਰਨਾਕਾਰੀਆਂ ‘ਚ ਯਕੀਨ ਦਵਾਇਆ ਕਿ ਪੰਜਾਹ ਲੱਖ ਰੁਪਏ ਅੱਜ ਹੀ ਬਾਕੀ ਰਕਮ ਦੇ ਇੱਕ ਹਫ਼ਤੇ ਦੇ ਅੰਦਰ ਚੈਕ ਦੇ ਦਿੱਤੇ ਜਾਣਗੇ। ਜਿਸ ਨਾਲ ਨਵੰਬਰ ਦੇ ਆਖਰ ਤੱਕ ਸਾਰੀ ਅਦਾਇਗੀ ਕਰ ਦਿੱਤੀ ਜਾਵੇਗੀ। ਜਿਸ ‘ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ