ਮੈਂਬਰ ਪੰਚਾਇਤ ਤੇ ਔਰਤ ਮੁਕਤੀ ਮੋਰਚਾ ਦੇ ਆਗੂ ਮਨਜੀਤ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਜੋਧਾਂ: ਔਰਤ ਮੁਕਤੀ ਮੋਰਚਾ ਯੂਨਿਟ ਖੰਡੂਰ ਦੀ ਪ੍ਰਧਾਨ ਅਤੇ ਮੈਂਬਰ ਪੰਚਾਇਤ ਬੀਬੀ ਮਨਜੀਤ ਕੌਰ ਪਤਨੀ ਮੱਘਰ ਸਿੰਘ (ਉਮਰ 68 ਸਾਲ) ਪਿਛਲੇ ਦਿਨੀ ਕੁਝ ਸਮਾਂ ਬਿਮਾਰ ਰਹਿਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਵਿਛੋੜੇ ‘ਤੇ ਔਰਤ ਮੁਕਤੀ ਮੋਰਚਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਉਹਨਾਂ ਦੇ ਵਿੱਛੜ ਜਾਣ ਨਾਲ ਜਮਹੂਰੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਬੀਬੀ ਮਨਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਤੇ ਇਲਾਕੇ ਅੰਦਰ ਔਰਤਾਂ ਨੂੰ ਲਾਮਬੰਦ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਥੇਬੰਦੀ ਵੱਲੋਂ ਨਸ਼ਿਆਂ, ਕਾਲੇ ਕਾਨੂੰਨਾਂ, ਲੋਕ ਵਿਰੋਧੀ ਨੀਤੀਆਂ, ਫ਼ਿਰਕਾਪ੍ਰਸਤੀ, ਰਿਸ਼ਵਤ ਖੋਰਾ, ਪੁਲਿਸ ਵਧੀਕੀਆਂ ਵਿਰੁੱਧ ਕੀਤੇ ਗਏ ਅਨੇਕਾਂ ਐਕਸ਼ਨਾ ਵਿੱਚ ਬੀਬੀ ਜੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਵੱਲੋਂ ਲੋਕਾਂ ਦੇ ਹਿੱਤਾ ਵਿੱਚ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਪਿੰਡ ਖੰਡੂਰ ਵਾਸੀਆਂ ਵੱਲੋਂ ਉਹਨਾਂ ਦੀ ਪਿੰਡ ਦੇ ਪੰਚ ਵਜੋਂ ਵੀ ਚੋਣ ਕਰ ਲਈ ਗਈ। ਉਹਨਾਂ ਵੱਲੋ ਮੈਂਬਰ ਪੰਚਾਇਤ ਦੀ ਡਿਊਟੀ ਨੂੰ ਬਾਖੂਬੀ ਨਿਭਾਇਆ। ਉਹਨਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਪਾਏ ਗਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਹਨਾਂ ਨਿਮਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 18 ਅਕਤੂਬਰ ਨੂੰ ਪਿੰਡ ਖੰਡੂਰ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ 12 ਤੋ 01 ਵਜੇ ਪਵੇਗਾ। ਪੰਬ ਬੀਬੀ ਮਨਜੀਤ ਕੌਰ ਦੇ ਦਿਹਾਂਤ ਉੱਪਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਡਾ. ਭਗਵੰਤ ਸਿੰਘ ਬੰੜੂਦੀ, ਡਾ. ਮਨਪ੍ਰੀਤ ਕੌਰ ਸੋਨੀ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ, ਪ੍ਰੈਸ ਸਕੱਤਰ ਡਾ. ਪ੍ਰਦੀਪ ਜੋਧਾਂ, ਅਮਰਜੀਤ ਸਿੰਘ ਸਹਿਜਾਦ, ਡਾ. ਅਜੀਤ ਰਾਮ ਸ਼ਰਮਾ ਝਾਂਡੇ, ਸਿੰਕਦਰ ਸਿੰਘ ਹਿਮਾਯੂਪੁਰ, ਕੁਲਵੰਤ ਸਿੰਘ ਮੋਹੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਦਫਤਰ ਸਕੱਤਰ ਨਛੱਤਰ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

Comments
Post a Comment