ਜਮਹੂਰੀ ਕਿਸਾਨ ਸਭਾ ਨੇ ਪੰਚਾਇਤ ਮੰਤਰੀ ਦਾ ਪੁਤਲਾ ਫੂਕਿਆ
ਠੱਕਰਪੁਰਾ, 21 ਜੂਨ
ਅੱਜ ਸਥਾਨਕ ਗੇਟ ‘ਤੇ ਜਮਹੂਰੀ ਕਿਸਾਨ ਸਭਾ ਦੀ ਆਗੂ ਨਰਿੰਦਰ ਕੌਰ ਦੀ ਅਗਵਾਈ ਵਿੱਚ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ। ਇਸ ਮੌਕੇ ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਜਨਤਕ ਜਥੇਬੰਦੀਆਂ ਦੀ ਇੱਕ ਅਧਿਕਾਰੀ ਨਾਲ ਕੋਈ ਨਿੱਜੀ ਸਾਂਝ ਨਹੀਂ ਉਸ ਇਮਾਨਦਾਰ ਅਫਸਰ ਦੀ ਸਿਆਸੀ ਬਦਲੀ ਰੱਦ ਕਰਨ ਦੀ ਮੰਗ ਹਜ਼ਾਰਾਂ ਲੋਕਾਂ ਨੇ ਤਰਨ ਤਾਰਨ ਧਰਨਾ ਲਗਾ ਕੇ ਵੀ ਕੀਤੀ ਹੈ ਅਤੇ ਮੰਤਰੀ ਨੇ ਜਥੇਬੰਦੀਆਂ ਕੋਲ ਬਦਲੀ ਰੱਦ ਕਰਨ ਦਾ ਭਰੋਸਾ ਦੇ ਕੇ ਵੀ ਬਦਲੀ ਰੱਦ ਨਹੀਂ ਕੀਤੀ। ਮੰਤਰੀ ਦੇ ਇਸ ਵਾਅਦਾ ਖਿਲਾਫੀ ਤੋਂ ਦੁਖੀ ਹੋ ਕੇ ਸ਼ਾਂਤ ਮਈ ਢੰਗ ਨਾਲ ਚਲਦੇ ਰੋਸ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਪੁਤਲੇ ਫੂਕੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਮੰਤਰੀ ਦੀ ਸ਼ਹਿ ‘ਤੇ ਉਸ ਦੇ ਹਮਾਇਤੀਆਂ ਵਲੋਂ ਜਨਤਕ ਜਥੇਬੰਦੀਆਂ ਦੇ ਆਗੂਆਂ ਦੇ ਪੁਤਲੇ ਫੂਕ ਕੇ ਬਲਦੀ ‘ਤੇ ਤੇਲ ਪਾਉਣ ਵਾਲੀ ਗੱਲ ਕਰ ਰਹੇ ਹਨ ਜੋ ਸੰਘਰਸ਼ੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਅਧਿਕਾਰੀ ਦੀ ਬਦਲੀ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਤੇ 27 ਜੂਨ ਨੂੰ ਇਸੇ ਸਬੰਧ ਵਿੱਚ ਡੀਸੀ ਦਫਤਰ ਧਰਨੇ ਵਿੱਚ ਲੋਕ ਵਹੀਰਾਂ ਘੱਤ ਪੁੱਜਣਗੇ।
ਇਸ ਮੌਕੇ ਰਾਣੀ, ਅਖਤਿਆਰ ਸਿੰਘ, ਰਾਜ ਕੌਰ, ਸ਼ਰਨਜੀਤ ਕੌਰ, ਮੰਗਾਂ ਆਦਿ ਹਾਜ਼ਰ ਸਨ।

Comments
Post a Comment