ਸਾਹਿਬ ਸਿੰਘ ਪ੍ਰਧਾਨ, ਰਸ਼ਪਾਲ ਸਿੰਘ ਸਕੱਤਰ ਚੁਣੇ ਗਏ
ਅਜਨਾਲਾ, 15 ਜੂਨ
ਖੇਤੀ ਕਿੱਤੇ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਸਤੇ ਸਮੂਹ ਫਸਲਾਂ ਦੇ ਐਮਐੱਸਪੀ ਨੂੰ ਕਨੂੰਨੀ ਦਰਜਾ ਦਵਾਉਣ ਤੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਤੇ ਮਜਦੂਰਾਂ ਸਿਰ ਪੰਜਾਬ ਸਮੇਤ ਕੇਦਰ ਦਾ 17 ਲੱਖ ਕਰੋੜ ਰੁਪਏ ਦਾ ਚੜਿਆ ਕਰਜਾ ਰੱਦ ਕਰਵਾਉਣ ਆਦਿਕ ਮੰਗਾ ਦੀ ਪ੍ਪਾਤੀ ਤੇ ਥਾਣਿਆਂ-ਕਚਹਿਰੀਆਂ ਵਿੱਚੋਂ ਜਥੇਬੰਦ ਹੋ ਕੇ ਇਨਸਾਫ਼ ਪਾ੍ਪਤ ਕਰਨ ਲਈ ਸਾਹਿਬ ਸਿੰਘ ਮਾਕੋਵਾਲ ਤੇ ਰੇਸ਼ਮ ਸਿੰਘ ਭੂਰੇ ਗਿੱਲ ਦੀ ਅਗਵਾਈ ਵਿੱਚ ਜਮੂਹਰੀ ਕਿਸਾਨ ਸਭਾ ਪੰਜਾਬ ਪਿੰਡ ਮਾਕੋਵਾਲ ਦੀ ਜਥੇਬੰਦੀ ਦਾ ਪੁਨਰ ਗਠਨ ਕੀਤਾ ਗਿਆ, ਜਿਸ ਵਿੱਚ ਸਾਹਿਬ ਸਿੰਘ ਨੂੰ ਪ੍ਰਧਾਨ, ਪਰਦੀਪ ਕੁਮਾਰ ਮੀਤ ਪ੍ਰਧਾਨ, ਰਸ਼ਪਾਲ ਸਿੰਘ ਸੈਕਟਰੀ, ਸਹਾਇਕ ਸਕੱਤਰ ਨਵਜੋਤ ਕੌਰ, ਖਜਾਨਚੀ ਭੁਪਿੰਦਰ ਸਿੱਘ ਤੇ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਨੂੰ ਬਣਾਇਆ ਗਿਆ ਅਤੇ ਪੰਜ ਕਾਰਜਕਾਰੀ ਮੈਂਬਰ ਪਿ੍ਥੀਪਾਲ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਤੇ ਹਰਪ੍ਰੀਤ ਸਿੰਘ ਲੈਏ ਗਏ।
ਭਰਵੀਂ ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਪਿੰਡ ਦੇ ਤਕਰੀਬਨ ਤਿੰਨ ਦਰਜਨਾਂ ਤੋਂ ਵੱਧ ਔਰਤਾਂ ਸਮੇਤ ਕਿਸਾਨ ਸ਼ਾਮਲ ਹੋਏ ਸਾਮਲ ਹੋਏ ਇਸ ਚੁਣੀ ਗਈ ਟੀਮ ਨੇ ਪਿੰਡ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਕੰਮਾਂ ਦੇ ਨਾਲ -ਨਾਲ ਪਿੰਡ ਦੇ ਸਮੁੱਚੇ ਵਿਕਾਸ ਤੇ ਭਰਾਤਰੀ ਭਾਵ ਰੱਖਣ ਲਈ ਅੱਗੇ ਹੋ ਕੇ ਕੰਮ ਕਰਨਗੇ। ਨਵ -ਗਠਿਤ ਟੀਮ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਵੇਲੇ ਕਿਸਾਨ ਦੀ ਮੰਡੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੇ-ਵੱਡੇ ਕਾਰਪੋਰੇਟ ਅਡਾਨੀ ਅੰਬਾਨੀ ਵਰਗੇ ਤੇ ਵੱਡੇ ਵਪਾਰੀ ਮੋਦੀ ਸਰਕਾਰ ਨਾਲ ਮਿਲਕੇ ਸਾਡੇ ਜਲ, ਜੰਗਲ ਤੇ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁਦੇ ਹਨ, ਇਸੇ ਕਰਕੇ ਮੰਡੀ ਨੂੰ ਹਥਿਆਉਣ ਲਈ ਕਿਸਾਨਾਂ ਨੂੰ ਮੰਡੀ ਚੋਂ ਬਾਹਰ ਕੱਢਣ ਲਈ ਨਿਰਧਾਰਿਤ ਫਸਲਾਂ ਦੇ ਰੇਟ ਨਹੀਂ ਦਿੱਤੇ ਜਾ ਰਹੇ। ਡਾ: ਅਜਨਾਲਾ ਦੇ ਅੱਗੇ ਦੱਸਿਆ ਕਿ ਹਰਿਆਣੇ ਦੇ ਕਿਸਾਨ ਨੂੰ ਭਾਅ- ਅੰਤਰ ਬਰਪਾਈ ਯੋਜਨਾ (B.B.Y) ਦੀ ਬਿਜਾਏ ਸੂਰਜਮੁਖੀ ਦਾ ਐਮਐਸਪੀ ਭਾਅ 6760 ਰੁਪਏ ਪ੍ਰਤੀ ਕੁਵਿੰਟਲ ਸਰਕਾਰੀ ਰੇਟ ਦਿੱਤਾ ਜਾਵੇ ਅਤੇ ਜੇਲ੍ਹੀ ਡੱਕੇ ਕਿਸਾਨ ਰਿਹਾਅ ਕੀਤੇ ਜਾਣ।
ਮੀਟਿੰਗ ਵਿੱਚ ਜੋਰਦਾਰ ਮੰਗ ਕੀਤੀ ਕਿ ਪੰਜਾਬ ਚ ਮੱਕੀ ਦੀ ਐਮਐਸਪੀ ‘ਤੇ 2090 ਰੁਪੈ ਪ੍ਰਤੀ ਕੁਇੰਟਲ ਸਰਕਾਰੀ ਖਰੀਦ ਕੀਤੀ ਜਾਵੇ ਅਜਿਹਾ ਨਾ ਹੋਣ ਦੀ ਹਾਲਤ ਚ ਪ੍ਰਾਈਵੇਟ ਅਦਾਰੇ 1400-1500 ਰੁਪੈ ਪ੍ਰਤੀ ਕੁਇੰਟਲ ‘ਤੇ ਹੀ ਖਰੀਦ ਕਰ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਐਸ.ਕੇ.ਐਮ. ਨੇ ਫੈਸਲਾ ਕਰ ਲਿਆ ਹੈ ਕਿ ਇਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਡਾ: ਅਜਨਾਲਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਘੋਲਾਂ ਨੂੰ ਪ੍ਰਚੰਡ ਕਰਨ ਲਈ ਕਿਸਾਨਾਂ ਨੂੰ ਪਿੰਡ ਪਿੰਡ ਜਥੇਬੰਦ ਹੋਣ ਦੀ ਫੌਰੀ ਲੋੜ ਹੈ।

Comments
Post a Comment