ਸਕੂਲਾਂ, ਸ਼ਮਸ਼ਾਨ ਘਾਟਾ, ਟੋਬਿਆਂ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਮਦਦ ਨਹੀਂ ਕਰੇਗੀ ਕਿਸਾਨ ਸਭਾ
ਰੋਪੜ, 10 ਜੂਨ
ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਰੋਪੜ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਜੇਪੀਐਮਓ ਦਫ਼ਤਰ ਕੋਟਲ਼ਾ ਨਿਹੰਗ ਵਿਖੇ ਕੀਤੀ ਗਈ। ਜਿਸ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਦਰਸ਼ਨ ਸਿੰਘ ਬੜਵਾ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਵਿੱਚ ਛੋਟੇ ਕਿਸਾਨਾਂ ਵੱਲੋਂ ਅਬਾਦ ਕੀਤੀਆਂ ਜ਼ਮੀਨਾਂ ਸਰਕਾਰ ਵੱਲੋਂ ਜਬਰੀ ਛੁਡਾਉਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਗਈ। ਅਬਾਦਕਾਰਾਂ ਦੀ ਹਮਾਇਤ ਕਰਦੇ ਹੋਏ ਸੰਘਰਸ਼ ਦੀ ਰੂਪ ਰੇਖਾ ਤਹਿ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸਕੂਲਾਂ, ਸ਼ਮਸ਼ਾਨ ਘਾਟਾ, ਟੋਬਿਆਂ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਮਦਦ ਨਹੀਂ ਕੀਤੀ ਜਾਵੇਗੀ, ਸਿਰਫ ਛੋਟੇ ਅਬਾਦਕਾਰਾਂ ਜਿਹਨਾਂ ਦੀ ਰੋਟੀ ਰੋਜੀ ਹੀ ਜ਼ਮੀਨ ‘ਤੇ ਨਿਰਭਰ ਹੈ ਉਹਨਾਂ ਕਿਸਾਨਾਂ ਦੀ ਡਟਵੀ ਹਮਾਇਤ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਜ਼ਰ ਜਰਨੈਲ ਸਿੰਘ ਘਨੋਲਾ, ਕ੍ਰਿਪਾਲ ਸਿੰਘ ਭਟੋ, ਮੋਹਣ ਸਿੰਘ ਬਹਾਦਰਪੁਰ, ਸ਼ਮਸ਼ੇਰ ਸਿੰਘ ਹਵੇਲੀ, ਧਰਮਪਾਲ ਸੈਣੀ, ਦਲਜੀਤ ਸਿੰਘ ਰਾਏਪੁਰ, ਰਾਮ ਲੋਕ ਬਹਾਦਰਪੁਰ, ਸੁਰਜੀਤ ਸਿੰਘ ਮੁਸਾਪੁਰ, ਸੋਹਣ ਸਿੰਘ ਕੰਧੋਲਾ, ਮੇਵਾ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।
ਮੀਟਿੰਗ ਦੌਰਾਨ ਦਿੱਲੀ ਵਿਖੇ ਆਪਣੀ ਅਣਖ ਇੱਜ਼ਤ ਲਈ ਲੜਾਈ ਲੜ ਰਹੀਆਂ ਪਹਿਲਵਾਨ ਕੁੜੀਆਂ ਨਾਲ ਕੀਤੇ ਨਾਲ ਕੀਤੇ ਜਾ ਰਹੇ ਦੁਰਵਿਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਬ੍ਰਿਜ ਭੂਸਣ ਨੂੰ ਕੁਸ਼ਤੀ ਸੰਘ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

Comments
Post a Comment