ਪ੍ਰੈਸ ਦੀ ਆਜ਼ਾਦੀ ਬਹਾਲ ਰੱਖਣ ਲਈ ਕੀਤੀ ਨਾਅਰੇਬਾਜ਼ੀ
ਅਮ੍ਰਿੰਤਸਰ, 14 ਜੂਨ
ਸਥਾਨਕ ਅਜੀਤ ਦੇ ਉਪ ਦਫ਼ਤਰ ਸਾਹਮਣੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰੈਸ ਦੀ ਆਜ਼ਾਦੀ ਬਹਾਲ ਰੱਖਣ ਦੀ ਮੰਗ ਕੀਤੀ।
ਨਾਅਰੇਬਾਜ਼ੀ ਕਰਦਿਆਂ ਕਾਰਕੁਨਾ ਨੇ ਕਿਹਾ ਕਿ ਪ੍ਰੈਸ ਲੋਕ ਤੰਤਰ ਦਾ ਚੌਥਾ ਥੰਮ ਹੈ, ਜਿਹੜਾ ਆਮ ਤੌਰ ‘ਤੇ ਵਿਰੋਧੀ ਧਿਰ ਦਾ ਰੋਲ ਵੀ ਨਿਭਾਉਂਦਾ ਹੁੰਦਾ ਹੈ। ਲੋਕਤੰਤਰ ‘ਚ ਵਿਰੋਧੀ ਧਿਰ ਦੀ ਅਵਾਜ਼ ਨਬੰ ਦਬਾਉਣਾ ਲੋਕਤੰਤਰ ਲਈ ਹੀ ਖ਼ਤਰਨਾਕ ਹੈ।
ਇਸ ਮੌਕੇ ਕੁਲਵੰਤ ਸਿੰਘ ਮੱਲੂਨੰਗਲ, ਮਾ. ਜੀਤ ਸਿੰਘ, ਗੁਰਸ਼ਰਨ ਸਿੰਘ, ਜਗੀਰ ਸਿੰਘ, ਜਸਬੀਰ ਸਿੰਘ, ਹਰਨੇਕ ਸਿੰਘ, ਸੀਤਲ ਸਿੰਘ ਜੰਗਬਹਾਦਰ ਸਿੰਘ, ਬੇਅੰਤ ਸਿੰਘ, ਮਖਤਿਆਰ ਸਿੰਘ, ਪਰਮਜੀਤ ਸਿੰਘ, ਪਰਗਟ ਸਿੰਘ, ਹਰਭੇਜ ਸਿੰਘ, ਗੁਰਜੀਤ ਸਿੰਘ, ਬਗੇਲ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।

Comments
Post a Comment