ਦਰਿਆਵਾਂ ਦੇ ਵਹਾ ਗੈਰ ਕੁਦਰਤੀ ਤਰੀਕੇ ਮੋੜਨ ਦੀ ਜਮਹੂਰੀ ਕਿਸਾਨ ਸਭਾ ਵੱਲੋਂ ਨਿੰਦਾ
ਡੇਹਲੋ, 6 ਜੂਨ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸਤਲੁਜ ਦਰਿਆ ਦੇ ਪਾਣੀ ਨੂੰ ਹਿਮਾਚਲ ਵਿੱਚ ਰੋਕ ਕੇ ਉਸ ਦੇ ਕੁਦਰਤੀ ਵਹਾ ਨੂੰ ਮੋੜ ਕੇ ਹਰਿਆਣਾ ਰਾਹੀਂ ਇਸ ਪਾਣੀ ਨੂੰ ਗੁਜਰਾਤ ਵਿੱਚ ਲੈਕੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰਾਂ ਜਿੱਥੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ, ਉੱਥੇ ਕੁਦਰਤੀ ਸ੍ਰੋਤ ਪਾਣੀਆਂ ਦਰਿਆਵਾਂ ਨੂੰ ਕਾਰਪੋਰੇਟ ਕੰਪਨੀ ਤੇ ਅਡਾਨੀਆ ਅੰਬਾਨੀਆ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਹੈ।
ਉਹਨਾਂ ਕਿਹਾ ਕਿ ਪਾਣੀਆਂ, ਦਰਿਆਵਾਂ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣ ਲਈ ਲੁਧਿਆਣਾ ਵਿੱਚ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ 8 ਜੂਨ ਨੂੰ ਕਨਵੈਸ਼ਨ ਕੀਤੀ ਜਾਵੇਗੀ। ਉਪਰੋਤਕ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਐਲਾਨ ਕੀਤੇ 650 ਕਰੋੜ ਰੁਪਏ ਜਾਰੀ ਕਰਵਾਉਣ ਅਤੇ ਸਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਰੋਕਵਾਉਣ ਲਈ ਡੀ ਸੀ ਲੁਧਿਆਣਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ।

Comments
Post a Comment