ਰੇਹੜੀ ਫੜੀ ਵਾਲਿਆਂ ਨੂੰ ਨਾ ਉਜਾੜਨ ਦੀ ਕੀਤੀ ਅਪੀਲ


ਅਜਨਾਲਾ, 10 ਜੂਨ

ਸਥਾਨਕ ਫਰੂਟ -ਸਬਜੀ ਵਿਕਰੇਤਾ ਯੂਨੀਅਨ ਦੇ ਆਗੂਆਂ ਤੇ ਕਾਰਕੁੰਨਾ ਨੇ ਉਹਨਾਂ ਦੀਆਂ ਫੜੀਆਂ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਜਬਰੀ ਚੁਕਾਉਣ ਸਮਾਨ ਦੀ ਤੋੜ ਭੰਨ ਕਰਨ ਅਤੇ ਇਹਨਾਂ ਗਰੀਬਾਂ ਦਾ ਸਮਾਨ ਚੁੱਕ ਕੇ ਲੈ ਜਾਣ ਵਿਰੁੱਧ ਅੱਜ ਇੱਥੇ ਜੰਮ ਕੇ ਨਾਅਰੇਬਾਜੀ ਕੀਤੀ।

ਇਸ ਸਮੇਂ ਜੁੜੇ ਇਕੱਠ ‘ਚ ਬੋਲਦਿਆਂ ਯੁਨੀਅਨ ਦੇ ਆਗੂਆਂ ਸੀ੍ ਪੰਮਾ ਤੇ ਹਨੀ ਅਰੋੜਾ ਨੇ ਕਿਹਾ ਕਿ ਉਹ 40-50 ਸਾਲਾਂ ਤੋ ਅਜਨਾਲੇ ਦੇ ਬਜ਼ਾਰਾਂ ਦੇ ਪਾਸਿਆਂ ‘ਚ ਫਲ, ਸਬਜ਼ੀ, ਠੰਡੇ, ਚਾਹ, ਆਂਡੇ, ਛੋਟੀ ਮਨਿਆਰੀ ਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਆਦਿਕ ਵਸਤਾਂ ਨੂੰ ਸਸਤੇ ਰੇਟਾਂ ‘ਤੇ ਵੇਚਣ ਲਈ ਫੜੀਆਂ ਲਗਾਉਂਦੇ ਆ ਰਹੇ ਹਨ। ਇਸ ਛੋਟੇ ਕਾਰੋਬਾਰ ਨਾਲ ਗਰੀਬ-ਗੁਰਬੇ ਮਸਾਂ ਹੀ ਦੋ ਵੇਲੇ ਦੀ ਰੋਟੀ ਦਾ ਗੁਜਾਰਾ ਤੇ ਬੱਚਿਆਂ ਦਾ ਪਾਲਣ ਪੋਸਣ ਕਰਦੇ ਹਨ। 

ਉਕਤ ਆਗੂਆਂ ਨੇ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਨੇ ਜਿਹੜੀ ਪਿਛਲੇ 9 ਜੂਨ ਨੂੰ ਘਿਣਾਉਣੀ ਕਾਰਵਾਈ ਕੀਤੀ ਹੈ, ਉਸ ਵਿਰੁੱਧ ਸਾਰਿਆਂ ਵਿੱਚ ਵਿਆਪਕ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਉੱਚ ਅਧਿਕਾਰੀਆਂ ਅਤੇ ਐੱਸਡੀਐਮ ਅਜਨਾਲਾ ਕੋਲੋਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਜਿੱਥੇ- ਜਿੱਥੇ ਉਹ ਬੈਠੇ ਹਨ ਉੱਥੇ ਹੀ 5-6 ਫੁੱਟ ਦੀ ਜਗ੍ਹਾ ਦੇਣ ਦੀ ਕਿਰਪਾਲਤਾ ਕੀਤੀ ਜਾਵੇ। 

ਰੇਹੜੀ ਫੜੀ ਵਾਲਿਆਂ ਦੇ ਪੱਖ ‘ਚ ਬੋਲਦਿਆਂ ਉੱਘੇ ਸਮਾਜ ਸੇਵਕ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ:ਸਤਨਾਮ ਸਿੰਘ ਅਜਨਾਲਾ ਨੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਸ਼ਾਸਨ ਵੱਲੋਂ ਗਰੀਬਾਂ ਦੇ ਉਜਾੜੇ ਦੀ ਸਖ਼ਤ ਸਬਦਾਂ ‘ਚ ਨਿਦਿਆਂ ਕੀਤੀ ਅਤੇ ਪੁਰਜੋਰ ਮੰਗ ਕੀਤੀ ਕਿ ਰੇਹੜੀ ਫੋਹੜੀ ਵਾਲਿਆਂ ਨਾਲ ਪੂਰਾ ਪੂਰਾ ਇਨਸਾਫ਼ ਕੀਤਾ ਜਾਵੇ। ਜੇਕਰ ਅਜਿਹਾ ਜਲਦੀ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ