ਦੱਬੀ ਕੋਠੀ ਦਵਾਉਣ ਲਈ ਕਿਸਾਨ ਜਥੇਬੰਦੀਆਂ ਪੀੜ੍ਹਤ ਪਰਿਵਾਰ ਦੇ ਹੱਕ ‘ਚ ਨਿੱਤਰੀਆਂ


ਜਗਰਾਓਂ, 15 ਜੂਨ

ਪ੍ਰਵਾਸੀ ਭਾਰਤੀ ਦੀ ਕੋਠੀ ‘ਤੇ ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਕੀਤੇ ਕਬਜ਼ੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। 

ਦੂਜੇ ਪਾਸੇ ਬੀਬੀ ਮਾਣੂਕੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਕਿਰਾਏ ‘ਤੇ ਲਈ ਕੋਠੀ ਦੀਆਂ ਚਾਬੀਆਂ ਮਾਲਕ ਨੂੰ ਦੇ ਦਿੱਤੀਆਂ ਹਨ। 

ਜਿਸ ਪਰਿਵਾਰ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਕੋਲ ਇਸ ਕੋਠੀ ਨਾਲ ਸਬੰਧਤ ਸਾਰੇ ਕਾਗਜ਼ ਪੱਤਰ ਮੌਜੂਦ ਹਨ, ਉਸ ਪਰਿਵਾਰ ਦੀ ਹਮਾਇਤ ‘ਚ ਕਿਸਾਨ ਜਥੇਬੰਦੀਆਂ ਨਿੱਤਰ ਕੇ ਮੈਦਾਨ ‘ਚ ਆ ਗਈਆਂ ਹਨ। 

ਇਸ ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨਾ ਹੀ ਕਿਸੇ ਨੂੰ ਮੁਖਤਾਰਨਾਮਾ ਦਿੱਤਾ ਹੈ ਅਤੇ ਨਾ ਹੀ ਇਸ ਕੋਠੀ ਦਾ ਕੋਈ ਹੋਰ ਮਾਲਕ ਹੈ। ਬੀਬੀ ਮਾਣੂਕੇ ਨੇ ਜਿਸ ਨੂੰ ਚਾਬੀਆਂ ਦਿੱਤੀਆਂ ਹਨ, ਉਸ ਨੂੰ ਉਹ ਜਾਣਦੇ ਤੱਕ ਨਹੀਂ ਹਨ। 

ਕਿਸਾਨ ਆਗੂਆਂ ਨੇ ਅੱਜ ਪੀੜ੍ਹਤ ਪਰਿਵਾਰ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਨੂੰ ਚਾਹੇ ਧਰਨਾ ਵੀ ਲਗਾਉਣਾ ਪਵੇ, ਉਹ ਹਰ ਹਾਲਤ ਕੋਠੀ ਅਸਲ ਮਾਲਕ ਨੂੰ ਦਵਾ ਕੇ ਹੀ ਰਹਿਣਗੇ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ

ਬਰਨਾਲਾ ਰੈਲੀ ਲਈ ਜਮਹੂਰੀ ਕਿਸਾਨ ਸਭਾ ਦਾ ਜੱਥਾ ਹੋਇਆ ਸ਼ਾਮਲ

ਭੋਗ ’ਤੇ ਵਿਸ਼ੇਸ਼: ਕਿਸਾਨ ਆਗੂ ਕੁਲੈਕਟਰ ਸਿੰਘ ਨਾਰੰਗਵਾਲ