ਸੁਖਦੇਵ ਸਿੰਘ ਜਵੰਦਾ ਕਨਵੀਨਰ ਚੁਣੇ
ਤਰਨ ਤਾਰਨ, 17 ਜੂਨ
ਜਮਹੂਰੀ ਕਿਸਾਨ ਸਭਾ ਤਹਿਸੀਲ ਤਰਨ ਤਾਰਨ ਦਾ ਜਥੇਬੰਦਕ ਇਜਲਾਸ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਜਵੰਦਾ, ਕੁਲਦੀਪ ਸਿੰਘ ਮਾਣੋਚਾਹਲ ਅਤੇ ਗੁਰਪ੍ਰਤਾਪ ਸਿੰਘ ਬਾਠ ਨੇ ਕੀਤੀ। ਸੂਬਾਈ ਆਗੂ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਜਥੇਬੰਦੀ ਦੇ ਸ਼ਾਨਾਮਤੀ ਇਤਿਹਾਸ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਨ੍ਹਾਂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਦੀ ਮਾਨ ਸਰਕਾਰ ਵਲੋਂ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਰੁਲ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਅਹਿਮ ਲੋੜ ਹੈ।
ਇਸ ਮੌਕੇ 15 ਮੈਂਬਰੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸੁਖਦੇਵ ਸਿੰਘ ਜਵੰਦਾ ਕਨਵੀਨਰ ਤੋਂ ਇਲਾਵਾ ਕਰਮ ਸਿੰਘ ਪੰਡੋਰੀ, ਗੁਰਪ੍ਰਤਾਪ ਸਿੰਘ ਬਾਠ, ਕੁਲਦੀਪ ਸਿੰਘ, ਵੀਰ ਸਿੰਘ ਮਾਣੋਚਾਲ੍ਹ, ਪਲਵਿੰਦਰ ਸਿੰਘ ਸੇਰੋਂ, ਤਰਸੇਮ ਸਿੰਘ ਢੋਟੀਆਂ, ਸਾਹਬ ਸਿੰਘ ਜਵੰਦਾ, ਸੁਰਜੀਤ ਸਿੰਘ, ਡਾ. ਸਤਨਾਮ ਸਿੰਘ ਦੇਊ, ਗੁਰਬਚਨ ਸਿੰਘ ਸਵਰਗਾਪੁਰੀ ਚੁਣੇ ਗਏ।
ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਅਜੀਤ ਸਿੰਘ ਢੋਟਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Comments
Post a Comment